ਸਿੰਗਾਪੁਰ ’ਚ ਭਾਰਤੀ ਮੂਲ ਦੀ ਸਲਵਿੰਦਰ ਕੌਰ ਗ੍ਰਿਫ਼ਤਾਰ
ਸਿੰਗਾਪੁਰ, 28 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਸਿੰਗਾਪੁਰ ਵਿੱਚ ਪੁਲਿਸ ਨੇ ਇੱਕ ਭਾਰਤੀ ਮੂਲ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਛਾਣ ਸਲਵਿੰਦਰ ਕੌਰ ਵਜੋਂ ਹੋਈ ਐ। ਉਸ ’ਤੇ ਫਰਜ਼ੀ ਕਾਲ ਕਰਕੇ ਪੁਲਿਸ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਲੱਗੇ। ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ ’ਤੇ ਸਲਵਿੰਦਰ ਨੂੰ 1 ਸਾਲ ਕੈਦ ਦੀ ਸਜ਼ਾ ਹੋ ਸਕਦੀ […]
By : Hamdard Tv Admin
ਸਿੰਗਾਪੁਰ, 28 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਸਿੰਗਾਪੁਰ ਵਿੱਚ ਪੁਲਿਸ ਨੇ ਇੱਕ ਭਾਰਤੀ ਮੂਲ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਛਾਣ ਸਲਵਿੰਦਰ ਕੌਰ ਵਜੋਂ ਹੋਈ ਐ। ਉਸ ’ਤੇ ਫਰਜ਼ੀ ਕਾਲ ਕਰਕੇ ਪੁਲਿਸ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਲੱਗੇ। ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ ’ਤੇ ਸਲਵਿੰਦਰ ਨੂੰ 1 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ।
ਸਿੰਗਾਪੁਰ ਪੁਲਿਸ ਨੇ ਭਾਰਤੀ ਮੂਲ ਦੀ ਸਲਵਿੰਦਰ ਕੌਰ ਨੂੰ ਹਿਰਾਸਤ ਵਿੱਚ ਲੈ ਲਿਆ, ਜਿਸ ’ਤੇ ਪੁਲਿਸ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਲੱਗੇ। ਦੱਸਿਆ ਜਾ ਰਿਹਾ ਹੈ ਕਿ ਸਲਵਿੰਦਰ ਕੌਰ ਨੇ ਆਪਣੇ ਇੱਕ ਦੋਸਤ ਦੀ ਕਥਿਤ ਆਤਮਹੱਤਿਆ ਦੀ ਕੋਸ਼ਿਸ਼ ਨੂੰ ਲੈ ਕੇ ਪੁਲਿਸ ਨੂੰ ਕਾਲ ਕੀਤੀ ਸੀ, ਪਰ ਜਾਂਚ ਵਿੱਚ ਇਹ ਕਾਲ ਫਰਜ਼ੀ ਨਿਕਲੀ। ਬੀਤੀ 26 ਅਗਸਤ ਨੂੰ ਦੋ ਫਰਜ਼ੀ ਕਾਲ ਕਰਕੇ ਪੁਲਿਸ ਨੂੰ ਪ੍ਰੇਸ਼ਾਨ ਕਰਨ ਦੇ ਮਾਮਲੇ ਵਿੱਚ ਸਲਵਿੰਦਰ ਕੌਰ ’ਤੇ ਦੋਸ਼ ਆਇਦ ਕਰ ਦਿੱਤੇ ਗਏ ਹਨ।
ਖਬਰ ਮੁਤਾਬਕ ਸਲਵਿੰਦਰ ਕੌਰ ਨੇ ਪੁਲਿਸ ਨੂੰ ਫੋਨ ਕਰਕੇ ਕਿਹਾ ਸੀ ਕਿ ਪਾਸਿਰ ਰਿਸ ਹਾਊਸਿੰਗ ਅਸਟੇਟ ਵਿੱਚ ਹਾਊਸਿੰਗ ਬੋਰਡ ਦੇ ਇੱਕ ਫਲੈਟ ਵਿੱਚ ਉਸ ਦੇ ਦੋਸਤ ਨੇ ਖੁਦਕੁਸ਼ੀ ਕਰਨ ਦਾ ਯਤਨ ਕੀਤਾ ਹੈ, ਪਰ ਜਾਂਚ ਵਿੱਚ ਇਹ ਗੱਲ ਝੂਠ ਨਿਕਲੀ।
ਪੜਤਾਲ ਮਗਰੋਂ ਪੁਲਿਸ ਨੇ ਦੱਸਿਆ ਕਿ ਸਲਵਿੰਦਰ ਨੇ ਜਾਣਬੁਝ ਕੇ ਪੁਲਿਸ ਨੂੰ ਇਹ ਫਰਜ਼ੀ ਕਾਲ ਕੀਤੀ ਸੀ। ਇਸ ਮਗਰੋਂ ਪੁਲਿਸ ਨੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਅਤੇ ਪੁਲਿਸ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ’ਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਦੱਸ ਦੇਈਏ ਕਿ ਸਿੰਗਾਪੁਰ ਫਰਜ਼ੀ ਕਾਲ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੈ। ਜਨਵਰੀ ਤੋਂ ਅਗਸਤ ਮਹੀਨੇ ਤੱਕ ਸਿੰਗਾਪੁਰ ਪੁਲਿਸ ਨੂੰ ਲਗਭਗ 13 ਲੱਖ ਐਮਰਜੰਸੀ ਕਾਲਜ਼ ਆਈਆਂ। ਬਹੁਤ ਸਾਰੀਆਂ ਫਰਜ਼ੀ ਕਾਲ ਆਉਂਦੀਆਂ ਨੇ। ਇਸ ਕਾਰਨ ਅਸਲ ਐਮਰਜੰਸੀ ਕਾਲ ’ਤੇ ਪ੍ਰਤੀਕਿਰਿਆ ਕਰਨ ਵਿੱਚ ਪੁਲਿਸ ਨੂੰ ਦੇਰੀ ਹੋ ਜਾਂਦੀ ਹੈ।
ਫਰਜ਼ੀ ਕਾਲ ਕਰਕੇ ਪੁਲਿਸ ਕਾਫ਼ੀ ਪ੍ਰੇਸ਼ਾਨ ਰਹਿੰਦੀ ਹੈ। ਜਨਵਰੀ ਤੋਂ ਅਗਸਤ ਤੱਕ ਆਈਆਂ 13 ਲੱਖ ਐਮਰਜੰਸੀ ਕਾਲ ਦੇ ਹਿਸਾਬ ਨਾਲ ਪੁਲਿਸ ਨੂੰ ਰੋਜ਼ਾਨਾ ਲਗਭਗ 5 ਹਜ਼ਾਰ ਐਮਰਜੰਸੀ ਕਾਲਜ਼ ਆਈਆਂ। ਇਨ੍ਹਾਂ 5 ਵਿੱਚੋਂ 4 ਹਜ਼ਾਰ ਕਾਲ ਮੋਬਾਈਲ ਫੋਨ ਰਾਹੀਂ ਕੀਤੀਆਂ ਗਈਆਂ ਸੀ। ਪੁਲਿਸ ਦਾ ਕਹਿਣਾ ਹੈ ਕਿ ਫਰਜ਼ੀ ਕਾਲ ਕਾਰਨ ਅਸਲ ਐਮਰਜੰਸੀ ਕੇਸ ਫੜਨ ਵਿੱਚ ਦੇਰੀ ਹੋ ਜਾਂਦੀ ਹੈ। ਐਮਰਜੰਸੀ ਹੌਟਲਾਈਨ ਨੰਬਰ ਦੀ ਗ਼ਲਤ ਵਰਤੋਂ ਕਰਨਾ ਇੱਕ ਅਪਰਾਧ ਹੈ ਅਤੇ ਇਸ ਦੇ ਦੋਸ਼ੀ ਪਾਏ ਜਾਣ ’ਤੇ ਇੱਕ ਸਾਲ ਜੇਲ੍ਹ ਅਤੇ 5 ਹਜ਼ਾਰ ਸਿੰਗਾਪੁਰੀ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ।