ਬਰਖ਼ਾਸਤ AIG ਰਾਜਜੀਤ ਸਿੰਘ ਫਿਰ ਹੋਇਆ ਫ਼ਰਾਰ !
ਚੰਡੀਗੜ੍ਹ : ਬਰਖ਼ਾਸਤ AIG ਰਾਜਜੀਤ ਸਿੰਘ ਨੂੰ ਹਾਲੇ ਕੁਝ ਸਮਾਂ ਪਹਿਲਾਂ ਹੀ ਜ਼ਮਾਨਤ ਮਿਲੀ ਸੀ ਪਰ ਹੁਣ ਉਸ ਨੂੰ ਅਦਾਲਤ ਨੇ ਝਟਕਾ ਦਿੰਦੇ ਹੋਏ ਜ਼ਮਾਨਤ ਰੱਦ ਕਰ ਦਿੱਤੀ ਹੈ। ਤਰਾਸਦੀ ਇਹ ਹੈ ਕਿ ਹਾਲੇ ਅੱਜ ਹੀ ਰਾਜਜੀਤ ਮੋਹਾਲੀ ਸਥਿਤ ਪੰਜਾਬ ਐਸਟੀਐਫ ਦਫ਼ਤਰ ਵਿੱਚ ਨਸ਼ਾ ਤਸੱਕਰੀ ਮਾਮਲੇ ਵਿੱਚ ਜਾਂਚ ਚ ਸ਼ਾਮਿਲ ਹੋਣ ਲਈ ਪਹੁੰਚਿਆ ਸੀ ਤੇ […]
By : Editor (BS)
ਚੰਡੀਗੜ੍ਹ : ਬਰਖ਼ਾਸਤ AIG ਰਾਜਜੀਤ ਸਿੰਘ ਨੂੰ ਹਾਲੇ ਕੁਝ ਸਮਾਂ ਪਹਿਲਾਂ ਹੀ ਜ਼ਮਾਨਤ ਮਿਲੀ ਸੀ ਪਰ ਹੁਣ ਉਸ ਨੂੰ ਅਦਾਲਤ ਨੇ ਝਟਕਾ ਦਿੰਦੇ ਹੋਏ ਜ਼ਮਾਨਤ ਰੱਦ ਕਰ ਦਿੱਤੀ ਹੈ। ਤਰਾਸਦੀ ਇਹ ਹੈ ਕਿ ਹਾਲੇ ਅੱਜ ਹੀ ਰਾਜਜੀਤ ਮੋਹਾਲੀ ਸਥਿਤ ਪੰਜਾਬ ਐਸਟੀਐਫ ਦਫ਼ਤਰ ਵਿੱਚ ਨਸ਼ਾ ਤਸੱਕਰੀ ਮਾਮਲੇ ਵਿੱਚ ਜਾਂਚ ਚ ਸ਼ਾਮਿਲ ਹੋਣ ਲਈ ਪਹੁੰਚਿਆ ਸੀ ਤੇ ਜਾਂਚ ਸਾਮਿਲ ਹੋਣ ਤੋ ਬਾਅਦ ਸ਼ਾਮ 5 ਵਜੇ ਦਫਤਰ ਤੋ ਵਾਪਿਸ ਚਲਾ ਗਿਆ, ਪਿੱਛੋ ਵਿਜੀਲੈਂਸ ਅਧਿਕਾਰੀਆਂ ਨੂੰ ਜਿਵੇਂ ਹੀ ਪਤਾ ਲੱਗਾ ਕਿ ਉਸ ਦੀ ਜ਼ਮਾਨਤ ਰੱਦ ਹੋ ਗਈ ਹੈ ਤਾਂ ਉਨ੍ਹਾਂ ਨੇ ਤੁਰੰਤ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਖ਼ਬਰ ਲਿਖੇ ਜਾਣ ਤਕ ਰਾਜਜੀਤ ਦਾ ਕੁਝ ਪਤਾਸੁਰ ਨਹੀਂ ਸੀ ਲੱਗਿਆ। ਮੰਨਿਆ ਜਾ ਰਿਹਾ ਹੈ ਕਿ ਰਾਜਜੀਤ ਨੂੰ ਵੀ ਪਤਾ ਲੱਗ ਗਿਆ ਹੁਣਾ ਕਿ ਉਸ ਦੀ ਜ਼ਮਾਨਤ ਕੋਰਟ ਨੇ ਰੱਦ ਕਰ ਦਿੱਤੀ ਹੈ।