HBD Sachin Tendulkar: ਕਿੰਨੀ ਹੈ ਸਚਿਨ ਤੇਂਦੁਲਕਰ ਦੀ ਜਾਇਦਾਦ, ਜਾਣੋ ਕਿੱਥੋਂ-ਕਿੱਥੋਂ ਹੁੰਦੀ ਹੈ ਕਮਾਈ
ਨਵੀਂ ਦਿੱਲੀ (24 ਅਪ੍ਰੈਲ), ਰਜਨੀਸ਼ ਕੌਰ : ਭਾਰਤੀ ਕ੍ਰਿਕਟ ਦੇ ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ (Sachin Tendulkar ) ਨੇ ਆਪਣੇ 24 ਸਾਲ ਦੇ ਇੰਟਰਨੈਸ਼ਨਲ ਕਰੀਅਰ ਵਿੱਚ ਕਈ ਰਿਕਾਰਡ ਸਥਾਪਤ ਕੀਤੇ। ਕ੍ਰਿਕਟ ਤੋਂ ਸੰਨਿਆਸ ਲਏ ਹੋਏ ਉਹਨਾਂ ਨੂੰ ਇੱਕ ਦਹਾਕੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ। ਫਿਰ ਵੀ ਮਾਸਟਰ ਬਲਾਸਟਰ ਦੇ ਕਈ ਰਿਕਾਰਡ ਅੱਜ ਵੀ ਅਟੁੱਟ […]
By : Editor Editor
ਨਵੀਂ ਦਿੱਲੀ (24 ਅਪ੍ਰੈਲ), ਰਜਨੀਸ਼ ਕੌਰ : ਭਾਰਤੀ ਕ੍ਰਿਕਟ ਦੇ ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ (Sachin Tendulkar ) ਨੇ ਆਪਣੇ 24 ਸਾਲ ਦੇ ਇੰਟਰਨੈਸ਼ਨਲ ਕਰੀਅਰ ਵਿੱਚ ਕਈ ਰਿਕਾਰਡ ਸਥਾਪਤ ਕੀਤੇ। ਕ੍ਰਿਕਟ ਤੋਂ ਸੰਨਿਆਸ ਲਏ ਹੋਏ ਉਹਨਾਂ ਨੂੰ ਇੱਕ ਦਹਾਕੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ। ਫਿਰ ਵੀ ਮਾਸਟਰ ਬਲਾਸਟਰ ਦੇ ਕਈ ਰਿਕਾਰਡ ਅੱਜ ਵੀ ਅਟੁੱਟ ਹਨ। ਬੱਲੇਬਾਜ਼ ਕਿੰਗ ਸਚਿਨ ਅੱਜ ਭਾਵ ਬੁੱਧਵਾਰ (24 ਅਪ੍ਰੈਲ) ਨੂੰ 51 ਸਾਲ ਦੇ ਹੋ ਗਏ ਹਨ। 1989 ਵਿੱਚ 16 ਸਾਲ ਦੀ ਉਮਰ ਵਿੱਚ ਇੰਟਰਨੈਸ਼ਨਲ ਕਰੀਅਰ ਦਾ ਆਗਾਜ਼ ਕਰਨ ਵਾਲੇ ਸਚਿਨ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕਦਮ ਰੱਖਣ ਵਾਲੇ ਸਭ ਤੋਂ ਨੌਜਵਾਨ ਕ੍ਰਿਕਟਰ ਸਨ। ਮੈਚ ਦਰ ਮੈਚ ਉਹ ਨਿਖਰਦੇ ਚੱਲੇ ਗਏ ਤੇ ਬੱਲੇਬਾਜੀ ਵਿੱਚ ਵਲਰਡ ਰਿਕਾਰਡ ਆਪਣੇ ਨਾਮ ਕਰਦੇ ਰਹੇ। 100 ਅੰਤਰਰਾਸ਼ਟਰੀ ਸ਼ਤਕ ਜੜਨ ਵਾਲੇ ਸਚਿਨ ਸੰਨਿਆਸ ਤੋਂ ਬਾਅਦ ਵੀ ਮਹੀਨੇ ਵਿੱਚ ਕਰੋੜਾਂ ਕਮਾ ਰਹੇ ਹਨ। ਉਹ ਕਮਾਈ ਦੇ ਮਾਮਲੇ ਵਿੱਚ ਅੱਜ ਵੀ ਕਈ ਸਟਾਰ ਖਿਡਾਰੀਆਂ ਤੋਂ ਅੱਗ ਹਨ। ਖੱਬੇ ਹੱਥ ਦੇ ਸਾਬਕਾ ਬੱਲੇਬਾਜ਼ ਦੀ ਸਾਲਾਨਾ ਇਨਕਮ ਕਿੰਨੀ ਹੈ। ਉਹ ਕਿੱਥੋਂ-ਕਿੱਥੋਂ ਕਮਾਈ ਕਰਦੇ ਹਨ ਤੇ ਉਹਨਾਂ ਦੀ ਨੈੱਟਵਰਥ ਕਿੰਨੀ ਹੈ, ਆਓ ਜਾਣਦੇ ਹਾਂ...
ਆਸਟ੍ਰੇਲੀਆਈ ਦਿੱਗਜ ਸਰ ਡੌਨ ਬ੍ਰੈਡਮੈਨ ਸਚਿਨ ਤੇਂਦੁਲਕਰ (Sachin Tendulkar) ਨੂੰ ਆਪਣੇ ਬਰਾਬਰ ਸਮਝਦੇ ਸਨ। ਬ੍ਰੈਡਮੈਨ ਨੇ ਕਿਹਾ, ਜੇ ਉਨ੍ਹਾਂ ਦੇ ਕਰੀਬ ਕੋਈ ਬੱਲੇਬਾਜ਼ ਹੈ ਤਾਂ ਉਹ ਸਚਿਨ ਤੇਂਦੁਲਕਰ ਹੈ। ਵੈੱਬਸਾਈਟ Cknowledge.com ਦੇ ਅਨੁਸਾਰ, ਜਿਸ ਨੇ ਵਨਡੇ ਵਿੱਚ 18,426 ਦੌੜਾਂ ਬਣਾਈਆਂ ਹਨ ਅਤੇ ਟੈਸਟ ਵਿੱਚ ਸਭ ਤੋਂ ਵੱਧ 15,921 ਦੌੜਾਂ ਬਣਾਈਆਂ ਹਨ, ਸਚਿਨ ਦੀ ਕੁੱਲ ਜਾਇਦਾਦ ਲਗਭਗ 170 ਮਿਲੀਅਨ ਡਾਲਰ ਭਾਵ 1410 ਕਰੋੜ ਰੁਪਏ ਹੈ। ਰਿਟਾਇਰਮੈਂਟ ਦੇ ਬਾਵਜੂਦ ਸਚਿਨ ਹਰ ਮਹੀਨੇ ਇਸ਼ਤਿਹਾਰਾਂ ਅਤੇ ਹੋਰ ਸਾਧਨਾਂ ਰਾਹੀਂ ਕਰੋੜਾਂ ਰੁਪਏ ਕਮਾ ਰਹੇ ਹਨ।
ਰਿਟਾਇਰਮੈਂਟ ਤੋਂ ਬਾਅਦ ਕਮਾਈ 'ਚ ਇੰਝ ਲਾ ਰਹੇ ਚੌਕੇ-ਛੱਕੇ
ਹਾਲਾਂਕਿ ਸਚਿਨ ਤੇਂਦੁਲਕਰ ਨੂੰ ਸੰਨਿਆਸ ਲਏ ਇੱਕ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਉਹ ਅਜੇ ਵੀ ਇਸ਼ਤਿਹਾਰਬਾਜ਼ੀ ਦੀ ਦੁਨੀਆ ਵਿੱਚ ਦਬਦਬਾ ਬਣਾ ਰਿਹਾ ਹੈ। ਅੱਜ ਵੀ ਮਾਸਟਰ ਬਲਾਸਟਰ ਵੱਡੀਆਂ ਕੰਪਨੀਆਂ ਦੇ ਇਸ਼ਤਿਹਾਰਾਂ ਵਿੱਚ ਚੌਕੇ-ਛੱਕੇ ਮਾਰਦੇ ਨਜ਼ਰ ਆਉਂਦੇ ਹਨ। ਵੈੱਬਸਾਈਟ ਮੁਤਾਬਕ ਸਚਿਨ ਦੀ ਮਾਸਿਕ ਆਮਦਨ 4 ਕਰੋੜ ਰੁਪਏ ਤੋਂ ਜ਼ਿਆਦਾ ਹੈ ਜਦਕਿ ਉਨ੍ਹਾਂ ਦੀ ਸਾਲਾਨਾ ਆਮਦਨ 55 ਕਰੋੜ ਰੁਪਏ ਤੋਂ ਜ਼ਿਆਦਾ ਹੈ। ਸਚਿਨ ਨੂੰ ਅਕਸਰ ਟੀਵੀ 'ਤੇ ਅਪੋਲੋ ਟਾਇਰਸ, ਆਈਟੀਸੀ ਸੈਵਲੋਨ, ਜੀਓ ਸਿਨੇਮਾ, ਸਪਿਨੀ ਅਤੇ ਏਜਸ ਫੈਡਰਲ ਲਾਈਫ ਇੰਸ਼ੋਰੈਂਸ ਵਰਗੀਆਂ ਕੰਪਨੀਆਂ ਦੇ ਇਸ਼ਤਿਹਾਰਾਂ ਵਿੱਚ ਵੇਖਿਆ ਜਾਂਦਾ ਹੈ।
ਸਚਿਨ ਦੇ ਕੋਲ ਕੇਰਲ ਤੇ ਮੁੰਬਈ ਵਿੱਚ ਆਲੀਸ਼ਾਲ ਬੰਗਲੇ
ਸਚਿਨ ਤੇਂਦੁਲਕਰ ਦੇ ਮੁੰਬਈ ਅਤੇ ਬੈਂਗਲੁਰੂ ਵਿੱਚ ਦੋ ਰੈਸਟੋਰੈਂਟ ਹਨ। ਉਨ੍ਹਾਂ ਦੀ ਸੰਪਤੀ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਤੋਂ ਜ਼ਿਆਦਾ ਹੈ। ਸਚਿਨ ਹਰ ਸਾਲ ਇਸ਼ਤਿਹਾਰਾਂ ਤੋਂ ਲਗਪਗ 40 ਕਰੋੜ ਰੁਪਏ ਕਮਾਉਂਦੇ ਹਨ ਜਦਕਿ ਉਹ ਨਿਵੇਸ਼ਾਂ ਤੋਂ 10 ਕਰੋੜ ਰੁਪਏ ਕਮਾਉਂਦੇ ਹਨ। ਉਨ੍ਹਾਂ ਦੇ ਮੁੰਬਈ ਅਤੇ ਕੇਰਲ ਵਿੱਚ ਆਲੀਸ਼ਾਨ ਬੰਗਲੇ ਹਨ। ਮੁੰਬਈ ਦੇ ਪਾਸ਼ ਇਲਾਕੇ ਬਾਂਦਰਾ 'ਚ ਉਹ ਜਿਸ ਬੰਗਲੇ ਦਾ ਮਾਲਕ ਹੈ, ਉਸ ਦੀ ਕੀਮਤ ਲਗਪਗ 100 ਕਰੋੜ ਰੁਪਏ ਦੱਸੀ ਜਾਂਦੀ ਹੈ। ਸਾਲ 2007 'ਚ ਉਨ੍ਹਾਂ ਨੇ ਕਰੀਬ 40 ਕਰੋੜ ਰੁਪਏ 'ਚ ਘਰ ਖਰੀਦਿਆ ਸੀ। ਉਨ੍ਹਾਂ ਦਾ ਬਾਂਦਰਾ ਕੁਰਲਾ ਵਿੱਚ ਇੱਕ ਲਗਜ਼ਰੀ ਫਲੈਟ ਵੀ ਹੈ।
ਸਚਿਨ ਕੋਲ ਲਗਜ਼ਰੀ ਕਾਰ ਕਲੈਕਸ਼ਨ
ਸਚਿਨ ਤੇਂਦੁਲਕਰ ਤੋਂ Nissan GT R, BMW i8, BMW M5, Mercedes Benz, BMW X5M, BMW M6 ਤੋਂ ਇਲਾਵਾ ਕਰੋੜਾਂ ਦੀਆਂ ਹੋਰ ਵੀ ਕਈ ਕਾਰਾਂ ਹਨ।