ਰੂਸ ਦੇ ਰਾਸ਼ਟਰਪਤੀ ਪੁਤਿਨ ਚੀਨ ਦੌਰੇ ’ਤੇ
ਬੀਜਿੰਗ, 17 ਅਕਤੂਬਰ, ਨਿਰਮਲ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਚੀਨ ਦੇ ਦੌਰੇ ’ਤੇ ਹਨ। ਇਜ਼ਰਾਇਲ-ਹਮਾਸ ਜੰਗ ਦਰਮਿਆਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅੱਜ ਚੀਨ ਪਹੁੰਚ ਗਏ ਹਨ। ਇੱਥੇ ਉਹ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ। ਸੂਤਰਾਂ ਮੁਤਾਬਕ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਦੇ ਨੂੰ ਸਵੀਕਾਰ ਕਰਨ ਤੋਂ ਬਾਅਦ ਕ੍ਰੈਮਲਿਨ ਰਾਸ਼ਟਰਪਤੀ ਪੁਤਿਨ ਦੀ […]
By : Hamdard Tv Admin
ਬੀਜਿੰਗ, 17 ਅਕਤੂਬਰ, ਨਿਰਮਲ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਚੀਨ ਦੇ ਦੌਰੇ ’ਤੇ ਹਨ। ਇਜ਼ਰਾਇਲ-ਹਮਾਸ ਜੰਗ ਦਰਮਿਆਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅੱਜ ਚੀਨ ਪਹੁੰਚ ਗਏ ਹਨ। ਇੱਥੇ ਉਹ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ।
ਸੂਤਰਾਂ ਮੁਤਾਬਕ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਦੇ ਨੂੰ ਸਵੀਕਾਰ ਕਰਨ ਤੋਂ ਬਾਅਦ ਕ੍ਰੈਮਲਿਨ ਰਾਸ਼ਟਰਪਤੀ ਪੁਤਿਨ ਦੀ ਚੀਨ ਯਾਤਰਾ ਲਈ ਤਿਆਰ ਹੋਏ ਸੀ। ਇਸ ਤੋਂ ਪਹਿਲਾਂ ਪੁਤਿਨ ਨੇ ਪਿਛਲੇ ਸਾਲ ਮਾਰਚ ’ਚ ਚੀਨ ਦਾ ਦੌਰਾ ਕੀਤਾ ਸੀ।
ਹੇਗ ਦੀ ਅਦਾਲਤ ਵੱਲੋਂ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਪੁਤਿਨ ਨੇ ਕੌਮਾਂਤਰੀ ਸਰਹੱਦ ਪਾਰ ਨਹੀਂ ਕੀਤੀ ਹੈ। ਅਜਿਹੇ ’ਚ ਯੁੱਧਗ੍ਰਸਤ ਯੂਕਰੇਨ ਦੇ ਦੌਰੇ ਤੋਂ ਇਲਾਵਾ ਪੁਤਿਨ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੈ। ਸੂਤਰਾਂ ਦੀ ਮੰਨੀਏ ਤਾਂ ਪੁਤਿਨ ਸਿਰਫ ਉਨ੍ਹਾਂ ਦੇਸ਼ਾਂ ਦੀ ਯਾਤਰਾ ਕਰਨਗੇ ਜਿੱਥੇ ਉਨ੍ਹਾਂ ਦੀ ਸੁਰੱਖਿਆ ਦੀ ਪੂਰੀ ਗਾਰੰਟੀ ਹੈ ਅਤੇ ਚੀਨ ਉਨ੍ਹਾਂ ਦੇਸ਼ਾਂ ’ਚੋਂ ਇਕ ਹੈ।
ਹਾਲਾਂਕਿ, ਰਾਸ਼ਟਰਪਤੀ ਪੁਤਿਨ ਅਗਸਤ ਵਿੱਚ ਦੱਖਣੀ ਅਫਰੀਕਾ ਵਿੱਚ ਹੋਣ ਵਾਲੇ ਬ੍ਰਿਕਸ ਸੰਮੇਲਨ ਵਿੱਚ ਵੀ ਸ਼ਾਮਲ ਨਹੀਂ ਹੋਏ। ਉਨ੍ਹਾਂ ਨੇ ਸਤੰਬਰ ’ਚ ਦਿੱਲੀ ’ਚ ਹੋਣ ਵਾਲੇ ਜੀ-20 ਸੰਮੇਲਨ ਤੋਂ ਵੀ ਦੂਰੀ ਬਣਾ ਲਈ ਸੀ। ਚੀਨ ਦੇ ਇਸ ਦੌਰੇ ਦੌਰਾਨ ਪੁਤਿਨ ਅਤੇ ਸ਼ੀ ਜਿਨਪਿੰਗ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ’ਤੇ ਵੀ ਚਰਚਾ ਕਰ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪੁਤਿਨ ਬੈਲਟ ਐਂਡ ਰੋਡ ਫੋਰਮ ਲਈ ਚੀਨ ਦਾ ਦੌਰਾ ਕਰ ਰਹੇ ਹਨ।