ਬੱਚਿਆਂ ਨੂੰ ਜੰਗ ਲਈ ਤਿਆਰ ਕਰ ਰਿਹੈ ਰੂਸ
ਮਾਸਕੋ, 25 ਸਤੰਬਰ, ਹ.ਬ. : ਰੂਸ ਬੱਚਿਆਂ ਨੂੰ ਜੰਗ ਲਈ ਤਿਆਰ ਕਰ ਰਿਹਾ ਹੈ। ਸੀਐਨਐਨ ਮੁਤਾਬਕ ਕਾਲੇ ਸਾਗਰ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਕੂਲਾਂ ਵਿੱਚ ਬੱਚਿਆਂ ਨੂੰ ਬੰਬ ਸੁੱਟਣਾ ਅਤੇ ਹਥਿਆਰਾਂ ਦੀ ਵਰਤੋਂ ਕਰਨੀ ਸਿਖਾਈ ਜਾ ਰਹੀ ਹੈ। ਉਨ੍ਹਾਂ ਨੂੰ ਦੇਸ਼ ਦੀ ਮਿੱਟੀ ਦੀ ਰਾਖੀ ਕਰਨ ਦਾ ਉਪਦੇਸ਼ ਦਿੱਤਾ ਜਾ ਰਿਹਾ ਹੈ। ਸਿਲੇਬਸ ਵਿੱਚ ਵੀ […]
By : Hamdard Tv Admin
ਮਾਸਕੋ, 25 ਸਤੰਬਰ, ਹ.ਬ. : ਰੂਸ ਬੱਚਿਆਂ ਨੂੰ ਜੰਗ ਲਈ ਤਿਆਰ ਕਰ ਰਿਹਾ ਹੈ। ਸੀਐਨਐਨ ਮੁਤਾਬਕ ਕਾਲੇ ਸਾਗਰ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਕੂਲਾਂ ਵਿੱਚ ਬੱਚਿਆਂ ਨੂੰ ਬੰਬ ਸੁੱਟਣਾ ਅਤੇ ਹਥਿਆਰਾਂ ਦੀ ਵਰਤੋਂ ਕਰਨੀ ਸਿਖਾਈ ਜਾ ਰਹੀ ਹੈ। ਉਨ੍ਹਾਂ ਨੂੰ ਦੇਸ਼ ਦੀ ਮਿੱਟੀ ਦੀ ਰਾਖੀ ਕਰਨ ਦਾ ਉਪਦੇਸ਼ ਦਿੱਤਾ ਜਾ ਰਿਹਾ ਹੈ। ਸਿਲੇਬਸ ਵਿੱਚ ਵੀ ਬਦਲਾਅ ਕੀਤੇ ਗਏ ਹਨ।
ਅਗਸਤ 2023 ਵਿੱਚ, ਰੂਸੀ ਸਰਕਾਰ ਨੇ ਬੱਚਿਆਂ ਲਈ ਇੱਕ ਨਵੀਂ ਇਤਿਹਾਸ ਦੀ ਕਿਤਾਬ ਜਾਰੀ ਕੀਤੀ। ਇਸ ’ਚ ਯੂਕਰੇਨ ’ਤੇ ਹਮਲਾ ਜਾਇਜ਼ ਹੈ। ਰੂਸ-ਯੂਕਰੇਨ ਯੁੱਧ ਦੇ ਸ਼ੁਰੂ ਹੋਣ ਤੋਂ ਬਾਅਦ ਰੂਸੀ ਪਬਲਿਕ ਸਕੂਲਾਂ ਦਾ ਫੌਜੀਕਰਨ ਵਧਿਆ ਹੈ। ਸੀਐਨਐਨ ਮੁਤਾਬਕ 7-8 ਸਾਲ ਦੇ ਬੱਚਿਆਂ ਨੂੰ ਮੁੱਢਲੀ ਫੌਜੀ ਸਿਖਲਾਈ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿੱਚ ਉਨ੍ਹਾਂ ਨੂੰ ਆਟੋਮੈਟਿਕ ਗਨ ਚਲਾਉਣਾ, ਮਸ਼ੀਨ ਗਨ ਅਸੈਂਬਲ ਕਰਨਾ ਅਤੇ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨੂੰ ਪਾਰ ਕਰਨਾ ਸਿਖਾਇਆ ਜਾ ਰਿਹਾ ਹੈ। ਸਕੂਲਾਂ ਵਿੱਚ ਰੋਜ਼ਾਨਾ ਮੌਕ ਡਰਿੱਲ ਕਰਵਾਈਆਂ ਜਾ ਰਹੀਆਂ ਹਨ।
ਕਈ ਸਕੂਲਾਂ ਵਿੱਚ ਬੱਚਿਆਂ ਦੀ ਆਰਮੀ ਅਤੇ ਨੇਵੀ ਦੀ ਵਰਦੀ ਵਿੱਚ ਪਰੇਡ ਕੀਤੀ ਜਾ ਰਹੀ ਹੈ। ਜੰਗ ਸ਼ੁਰੂ ਹੋਣ ਤੋਂ ਬਾਅਦ ਇੱਕ ਮਨੁੱਖੀ ਅਧਿਕਾਰ ਸੰਗਠਨ ਨੇ ਦੋਸ਼ ਲਗਾਇਆ ਸੀ ਕਿ ਰੂਸ 16 ਸਾਲ ਦੇ ਬੱਚਿਆਂ ਨੂੰ ਫੌਜ ਵਿੱਚ ਭਰਤੀ ਕਰ ਰਿਹਾ ਹੈ। ਇੱਕ ਅਧਿਕਾਰੀ ਨੇ ਕਿਹਾ ਸੀ ਕਿ ਕ੍ਰੈਮਲਿਨ ਪੂਰਬੀ ਯੂਕਰੇਨ ਵਿੱਚ ਆਪਣੇ ਸੈਨਿਕਾਂ ਦੀ ਗਿਣਤੀ ਵਧਾਉਣ ਲਈ ਬੱਚਿਆਂ ਦੀ ਭਰਤੀ ਦਾ ਸਹਾਰਾ ਲੈ ਰਿਹਾ ਹੈ।
ਰੂਸੀ ਫੌਜਾਂ ਨੇ 24 ਫਰਵਰੀ 2022 ਨੂੰ ਯੂਕਰੇਨ ’ਤੇ ਹਮਲਾ ਕੀਤਾ ਸੀ। ਇਸ ਪਿੱਛੇ ਵਲਾਦੀਮੀਰ ਪੁਤਿਨ ਦਾ ਮਕਸਦ ਸਿਰਫ਼ ਇੱਕ ਸੀ- ਯੂਕਰੇਨ ਉੱਤੇ ਕਬਜ਼ਾ ਕਰਨਾ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ, ਇਸ ਲਈ ਅੱਜ 579 ਦਿਨਾਂ ਬਾਅਦ ਵੀ ਇਹ ਜੰਗ ਜਾਰੀ ਹੈ।