ਰੂਸ ਐਂਟੀ-ਸੈਟੇਲਾਈਟ ਹਥਿਆਰ ਬਣਾ ਰਿਹਾ : ਅਮਰੀਕਾ
ਵਾਸ਼ਿੰਗਟਨ, 16 ਫ਼ਰਵਰੀ, ਨਿਰਮਲ : ਰੂਸ ਐਂਟੀ-ਸੈਟੇਲਾਈਟ ਹਥਿਆਰ ਬਣਾ ਰਿਹਾ ਹੈ। ਅਮਰੀਕੀ ਵ੍ਹਾਈਟ ਹਾਊਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਪਗ੍ਰਹਿ ਵਿਰੋਧੀ ਹਥਿਆਰਾਂ ਨਾਲ ਸੈਟੇਲਾਈਟਾਂ ਨੂੰ ਮਾਰਿਆ ਜਾ ਸਕਦਾ ਹੈ। ਦੂਜੇ ਸ਼ਬਦਾਂ ਵਿਚ ਇਨ੍ਹਾਂ ਹਥਿਆਰਾਂ ਨਾਲ ਉਪਗ੍ਰਹਿ ਨਸ਼ਟ ਕੀਤੇ ਜਾ ਸਕਦੇ ਹਨ। ਇਸ ਕਾਰਨ ਸੰਚਾਰ, ਨੇਵੀਗੇਸ਼ਨ, ਨਿਗਰਾਨੀ ਸਮੇਤ ਕਈ ਸਹੂਲਤਾਂ ਬੰਦ ਹੋ ਜਾਣਗੀਆਂ।ਅਮਰੀਕੀ ਅਧਿਕਾਰੀਆਂ ਮੁਤਾਬਕ […]
By : Editor Editor
ਵਾਸ਼ਿੰਗਟਨ, 16 ਫ਼ਰਵਰੀ, ਨਿਰਮਲ : ਰੂਸ ਐਂਟੀ-ਸੈਟੇਲਾਈਟ ਹਥਿਆਰ ਬਣਾ ਰਿਹਾ ਹੈ। ਅਮਰੀਕੀ ਵ੍ਹਾਈਟ ਹਾਊਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਪਗ੍ਰਹਿ ਵਿਰੋਧੀ ਹਥਿਆਰਾਂ ਨਾਲ ਸੈਟੇਲਾਈਟਾਂ ਨੂੰ ਮਾਰਿਆ ਜਾ ਸਕਦਾ ਹੈ। ਦੂਜੇ ਸ਼ਬਦਾਂ ਵਿਚ ਇਨ੍ਹਾਂ ਹਥਿਆਰਾਂ ਨਾਲ ਉਪਗ੍ਰਹਿ ਨਸ਼ਟ ਕੀਤੇ ਜਾ ਸਕਦੇ ਹਨ। ਇਸ ਕਾਰਨ ਸੰਚਾਰ, ਨੇਵੀਗੇਸ਼ਨ, ਨਿਗਰਾਨੀ ਸਮੇਤ ਕਈ ਸਹੂਲਤਾਂ ਬੰਦ ਹੋ ਜਾਣਗੀਆਂ।
ਅਮਰੀਕੀ ਅਧਿਕਾਰੀਆਂ ਮੁਤਾਬਕ ਰੂਸ ਨੇ ਅਮਰੀਕਾ ਦੇ ਸੈਟੇਲਾਈਟ ਨੈੱਟਵਰਕ ਨੂੰ ਤਬਾਹ ਕਰਨ ਲਈ ਇਹ ਹਥਿਆਰ ਤਿਆਰ ਕੀਤਾ ਹੈ। ਅਧਿਕਾਰੀਆਂ ਨੇ ਮੰਨਿਆ ਕਿ ਫਿਲਹਾਲ ਅਮਰੀਕਾ ਕੋਲ ਅਜਿਹੇ ਹਥਿਆਰਾਂ ਦਾ ਮੁਕਾਬਲਾ ਕਰਨ ਅਤੇ ਆਪਣੇ ਉਪਗ੍ਰਹਿਾਂ ਦੀ ਸੁਰੱਖਿਆ ਕਰਨ ਦੀ ਸਮਰੱਥਾ ਨਹੀਂ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਇੱਥੇ ਦੱਸ ਦੇਈਏ ਕਿ ਰੂਸ ਦੇ ਉਪ ਵਿਦੇਸ਼ ਮੰਤਰੀ ਸਰਗੇਈ ਰਿਆਬਕੋਵ ਨੇ ਪੁਲਾੜ ਵਿੱਚ ਪ੍ਰਮਾਣੂ ਹਥਿਆਰ ਤਾਇਨਾਤ ਕਰਨ ਦੀਆਂ ਅਮਰੀਕੀ ਰਿਪੋਰਟਾਂ ਦਾ ਖੰਡਨ ਕੀਤਾ ਹੈ। ਨਾਲ ਹੀ ਇਸ ਨੂੰ ਮਨਘੜਤ ਕਹਾਣੀ ਵੀ ਕਿਹਾ ਗਿਆ ਹੈ।
ਇਸ ਦੇ ਨਾਲ ਹੀ ਰੂਸੀ ਰਾਸ਼ਟਰਪਤੀ ਭਵਨ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਇਸ ਮਾਮਲੇ ਨਾਲ ਜੁੜੀ ਪੂਰੀ ਰਿਪੋਰਟ ਪੇਸ਼ ਹੋਣ ਤੱਕ ਕੋਈ ਟਿੱਪਣੀ ਨਹੀਂ ਕੀਤੀ ਜਾਵੇਗੀ। ਅਮਰੀਕੀ ਫੌਜੀ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਰੂਸ ਅਤੇ ਚੀਨ ਦੋਵੇਂ ਹੀ ਪੁਲਾੜ ਦੇ ਵੱਡੇ ਫੌਜੀਕਰਨ ਵੱਲ ਵਧ ਰਹੇ ਹਨ। ਪਿਛਲੇ ਸਾਲ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਰੂਸ ਦੇ ਹਥਿਆਰਾਂ ਨੂੰ ਹੋਰ ਉਪਗ੍ਰਹਿਾਂ ਨੂੰ ਅਯੋਗ ਕਰਨ ਦੇ ਸਮਰੱਥ ਦੱਸਿਆ ਗਿਆ ਹੈ। ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਰੂਸ ਨੇ ਇਨ੍ਹਾਂ ਐਂਟੀ-ਸੈਟੇਲਾਈਟ ਹਥਿਆਰਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕੀਤਾ ਸੀ। ਪੁਲਾੜ ਵਿੱਚ ਪ੍ਰਮਾਣੂ ਹਥਿਆਰਾਂ ਨੂੰ ਤੈਨਾਤ ਕਰਨ ਦੀ ਕੋਸ਼ਿਸ਼ 50 ਸਾਲ ਤੋਂ ਵੱਧ ਪੁਰਾਣੀ ਹੈ। ਇਸ ਨੂੰ ਰੋਕਣ ਲਈ 1967 ਵਿੱਚ ਬਾਹਰੀ ਪੁਲਾੜ ਸੰਧੀ ਦਾ ਗਠਨ ਕੀਤਾ ਗਿਆ ਸੀ। ਇਸ ਸੰਧੀ ਦੇ ਅਨੁਸਾਰ ਪੁਲਾੜ ਦੇ ਆਰਬਿਟ ਵਿੱਚ ਪ੍ਰਮਾਣੂ ਹਥਿਆਰਾਂ ਨੂੰ ਤਾਇਨਾਤ ਕਰਨ ’ਤੇ ਪਾਬੰਦੀ ਹੈ। ਇਸ ਦੇ ਨਾਲ ਹੀ, ਅਪ੍ਰੈਲ 2022 ਵਿੱਚ, ਅਮਰੀਕਾ ਪਹਿਲਾ ਦੇਸ਼ ਬਣਿਆ ਜਿਸ ਨੇ ਮਿਜ਼ਾਈਲਾਂ ਨਾਲ ਸੈਟੇਲਾਈਟਸ ਨੂੰ ਮਾਰਨਾ ਬੈਨ ਕੀਤਾ।
ਭਾਰਤ ਦੇ ਕੋਲ ਐਂਟੀ ਸੈਟੇਲਾਈਟ ਹਥਿਆਰ (ਮਿਜ਼ਾਈਲ) ਦੇ ਲਈ ਪ੍ਰਿਥਵੀ ਏਅਰ ਡਿਫੈਂਸ ਸਿਸਟਮ ਹੈ । ਇਸ ਨੂੰ ਪ੍ਰਦੁਮਣ ਬੈਲੀਸਟਿਕ ਮਿਜ਼ਾਈਲ ਇੰਟਰਸੈਪਟਰ ਵੀ ਕਹਿੰਦੇ ਹਨ। ਇਹ ਪ੍ਰਿਥਵੀ ਦੇ ਦੇ ਵਾਤਾਵਰਣ ਤੋਂ ਬਾਹਰ ਅਤੇ ਪ੍ਰਿਥਵੀ ਦੇ ਵਾਤਾਵਰਣ ਤੋਂ ਅੰਦਰ ਦੇ ਟਾਰਗੈਟ ’ਤੇ ਹਮਲਾ ਕਰਨ ਵਿਚ ਸਮਰਥ ਹੈ। ਭਾਰਤੀ ਏਐਸਏਟੀ ਮਿਜ਼ਾਈਲ ਦੀ ਰੇਂਜ ਦੋ ਹਜ਼ਾਰ ਕਿਲੋਮੀਟਰ ਹੈ। ਇਹ 1470 ਤੋਂ 6126 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਸੈਟੇਲਾਈਟ ਵੱਲ ਵੱਧਦੀ ਹੈ।