ਰੂਸ ਤੇ ਚੀਨ ਮਿਲ ਕੇ ਸਮੁੰਦਰ ਹੇਠ ਬਣਾਉਣਗੇ ਸੁਰੰਗ
ਮਾਸਕੋ, 28 ਨਵੰਬਰ, ਨਿਰਮਲ : ਰੂਸ ਅਤੇ ਚੀਨ ਸਮੁੰਦਰ ਦੇ ਹੇਠਾਂ ਗੁਪਤ ਸੁਰੰਗ ਬਣਾਉਣ ਲਈ ਮਿਲ ਕੇ ਚਰਚਾ ਕਰ ਰਹੇ ਹਨ। ਇਹ 17 ਕਿਲੋਮੀਟਰ (11 ਮੀਲ) ਲੰਬੀ ਸੁਰੰਗ ਰੂਸ ਨੂੰ ਕ੍ਰੀਮੀਆ ਨਾਲ ਜੋੜ ਦੇਵੇਗੀ। ਵਾਸ਼ਿੰਗਟਨ ਪੋਸਟ ਮੁਤਾਬਕ ਦੋਵਾਂ ਦੇਸ਼ਾਂ ਦੇ ਕਾਰੋਬਾਰੀਆਂ ਨੇ ਰੂਸ-ਕ੍ਰੀਮੀਆ ਟਨਲ ਪ੍ਰੋਜੈਕਟ ’ਤੇ ਚਰਚਾ ਕੀਤੀ ਹੈ। ਰੂਸ ਅਤੇ ਚੀਨ ਦੀ ਨੇੜਤਾ ਕਿਸੇ […]
By : Editor Editor
ਮਾਸਕੋ, 28 ਨਵੰਬਰ, ਨਿਰਮਲ : ਰੂਸ ਅਤੇ ਚੀਨ ਸਮੁੰਦਰ ਦੇ ਹੇਠਾਂ ਗੁਪਤ ਸੁਰੰਗ ਬਣਾਉਣ ਲਈ ਮਿਲ ਕੇ ਚਰਚਾ ਕਰ ਰਹੇ ਹਨ। ਇਹ 17 ਕਿਲੋਮੀਟਰ (11 ਮੀਲ) ਲੰਬੀ ਸੁਰੰਗ ਰੂਸ ਨੂੰ ਕ੍ਰੀਮੀਆ ਨਾਲ ਜੋੜ ਦੇਵੇਗੀ। ਵਾਸ਼ਿੰਗਟਨ ਪੋਸਟ ਮੁਤਾਬਕ ਦੋਵਾਂ ਦੇਸ਼ਾਂ ਦੇ ਕਾਰੋਬਾਰੀਆਂ ਨੇ ਰੂਸ-ਕ੍ਰੀਮੀਆ ਟਨਲ ਪ੍ਰੋਜੈਕਟ ’ਤੇ ਚਰਚਾ ਕੀਤੀ ਹੈ।
ਰੂਸ ਅਤੇ ਚੀਨ ਦੀ ਨੇੜਤਾ ਕਿਸੇ ਤੋਂ ਲੁਕੀ ਨਹੀਂ ਹੈ ਪਰ ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ ਚੀਨ ਅਜਿਹੇ ਖੇਤਰ ਵਿੱਚ ਇੱਕ ਅਜਿਹੇ ਪ੍ਰੋਜੈਕਟ ਉੱਤੇ ਰੂਸ ਦਾ ਸਮਰਥਨ ਕਰਨ ਬਾਰੇ ਸੋਚ ਰਿਹਾ ਹੈ ਜਿਸਨੂੰ ਉਹ ਮਾਨਤਾ ਨਹੀਂ ਦਿੰਦਾ ਹੈ। ਦਰਅਸਲ, ਰੂਸ ਨੇ 2014 ਵਿੱਚ ਕ੍ਰੀਮੀਆ ਉੱਤੇ ਕਬਜ਼ਾ ਕਰ ਲਿਆ ਸੀ। ਚੀਨ ਨੇ ਅਜੇ ਤੱਕ ਇਸ ਕਬਜ਼ੇ ਨੂੰ ਮਾਨਤਾ ਨਹੀਂ ਦਿੱਤੀ ਹੈ। ਸੌਖੇ ਸ਼ਬਦਾਂ ਵਿਚ ਚੀਨ ਅਜੇ ਵੀ ਕ੍ਰੀਮੀਆ ਨੂੰ ਰੂਸ ਦਾ ਹਿੱਸਾ ਨਹੀਂ ਮੰਨਦਾ।
ਰਿਪੋਰਟ ਮੁਤਾਬਕ ਰੂਸ ਅਤੇ ਚੀਨ ਜਿਸ ਗੁਪਤ ਸੁਰੰਗ ’ਤੇ ਚਰਚਾ ਕਰ ਰਹੇ ਹਨ, ਉਸ ਨੂੰ ਕਰਚ ਬ੍ਰਿਜ ਦੇ ਬਦਲ ਵਜੋਂ ਦੇਖਿਆ ਜਾ ਰਿਹਾ ਹੈ। ਦਰਅਸਲ, ਰੂਸ-ਯੂਕਰੇਨ ਯੁੱਧ ਦੌਰਾਨ, 8 ਅਕਤੂਬਰ, 2022 ਨੂੰ, ਯੂਕਰੇਨ ਦੇ ਸੈਨਿਕਾਂ ਨੇ ਕੇਰਚ ਬ੍ਰਿਜ ’ਤੇ ਹਮਲਾ ਕੀਤਾ ਸੀ। ਧਮਾਕੇ ਵਿੱਚ ਪੁਲ ਦਾ ਇੱਕ ਹਿੱਸਾ ਢਹਿ ਗਿਆ ਸੀ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਚੀਨੀ ਰੇਲਵੇ ਕੰਸਟ੍ਰਕਸ਼ਨ ਕਾਰਪੋਰੇਸ਼ਨ (ਸੀ.ਆਰ.ਸੀ.ਸੀ.) ਨੇ ਕਿਹਾ ਕਿ ਉਨ੍ਹਾਂ ਦੇ ਕਰਮਚਾਰੀ ਕ੍ਰੀਮੀਆ ’ਚ ਰੇਲਵੇ ਅਤੇ ਸੜਕ ਨਿਰਮਾਣ ਨਾਲ ਜੁੜੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਤਿਆਰ ਹਨ।
ਰਿਪੋਰਟ ਵਿੱਚ ਰੂਸੀ ਕਾਰੋਬਾਰੀ ਵਲਾਦੀਮੀਰ ਕਲਯੁਜ਼ਨੀ ਦੇ ਇੱਕ ਈ-ਮੇਲ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਉਸ ਨੇ ਸੁਰੰਗ ਪ੍ਰੋਜੈਕਟ ਲਈ ਇੱਕ ਠੇਕੇਦਾਰ ਵਜੋਂ ਕੰਮ ਕਰਨ ਵਿੱਚ ਦਿਲਚਸਪੀ ਦਿਖਾਈ ਹੈ। ਹਾਲਾਂਕਿ ਕਲਯੁਜਾਨੀ ਨੇ ਇਸ ਨੂੰ ਰੱਦ ਕਰ ਦਿੱਤਾ ਹੈ। ਉਸਨੇ ਰੂਸ ਅਤੇ ਸੀਆਰਸੀਸੀ ਵਿਚਕਾਰ ਕਿਸੇ ਵੀ ਤਰ੍ਹਾਂ ਦੇ ਸਹਿਯੋਗ ਬਾਰੇ ਗੱਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।
ਕਰਚ ਬ੍ਰਿਜ ਰੂਸ ਲਈ ਫੌਜੀ ਤੌਰ ’ਤੇ ਬਹੁਤ ਮਹੱਤਵਪੂਰਨ ਹੈ। ਬਦਲਾ ਲੈਣ ਲਈ ਰੂਸ ਨੇ ਯੂਕਰੇਨ ਦੇ ਕਈ ਸ਼ਹਿਰਾਂ ’ਤੇ 80 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਸਨ। ਰੂਸ ਨੇ 2014 ਵਿੱਚ ਯੂਕਰੇਨ ਦੇ ਕ੍ਰੀਮੀਆ ਖੇਤਰ ਨੂੰ ਆਪਣੇ ਨਾਲ ਮਿਲਾ ਲਿਆ ਸੀ। ਇਸ ਤੋਂ ਬਾਅਦ ਇਸ ਖੇਤਰ ਨੂੰ ਰੂਸ ਨਾਲ ਜੋੜਨ ਲਈ ਸਮੁੰਦਰ ਦੇ ਪਾਰ ਕੇਰਚ ਪੁਲ ਬਣਾਇਆ ਗਿਆ। ਇਸ ਪੁਲ ਨੂੰ ਕ੍ਰੀਮੀਆ ’ਤੇ ਰੂਸ ਦੇ ਕਬਜ਼ੇ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ।