‘‘22 ਨੂੰ ਸਾਰੇ ਮੁਸਲਿਮ-ਸਿੱਖ ਸ੍ਰੀਰਾਮ ਦਾ ਜਾਪ ਕਰਨ’’
ਦਿੱਲੀ, 1 ਜਨਵਰੀ (ਸ਼ਾਹ) : ਉਤਰ ਪ੍ਰਦੇਸ਼ ਦੇ ਆਯੁੱਧਿਆ ਵਿਚ 22 ਜਨਵਰੀ ਨੂੰ ਰਾਮ ਮੰਦਰ ਵਿਚ ਹੋਣ ਵਾਲੇ ਧਾਰਮਿਕ ਸਮਾਗਮ ਨੂੰ ਲੈ ਕੇ ਜ਼ਬਰਦਸਤ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਇਨ੍ਹਾਂ ਤਿਆਰੀਆਂ ਦੇ ਵਿਚਕਾਰ ਹੁਣ ਆਰਐਸਐਸ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਇੰਦਰੇਸ਼ ਕੁਮਾਰ ਨੇ ਆਖਿਆ ਕਿ ਸਾਡੇ ਪੁਰਖ਼ੇ ਇਕੋ ਹੀ ਸਨ, ਉਨ੍ਹਾਂ ਨੇ ਆਪਣਾ ਧਰਮ ਬਦਲਿਆ, ਪਰ […]
By : Makhan Shah
ਦਿੱਲੀ, 1 ਜਨਵਰੀ (ਸ਼ਾਹ) : ਉਤਰ ਪ੍ਰਦੇਸ਼ ਦੇ ਆਯੁੱਧਿਆ ਵਿਚ 22 ਜਨਵਰੀ ਨੂੰ ਰਾਮ ਮੰਦਰ ਵਿਚ ਹੋਣ ਵਾਲੇ ਧਾਰਮਿਕ ਸਮਾਗਮ ਨੂੰ ਲੈ ਕੇ ਜ਼ਬਰਦਸਤ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਇਨ੍ਹਾਂ ਤਿਆਰੀਆਂ ਦੇ ਵਿਚਕਾਰ ਹੁਣ ਆਰਐਸਐਸ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਇੰਦਰੇਸ਼ ਕੁਮਾਰ ਨੇ ਆਖਿਆ ਕਿ ਸਾਡੇ ਪੁਰਖ਼ੇ ਇਕੋ ਹੀ ਸਨ, ਉਨ੍ਹਾਂ ਨੇ ਆਪਣਾ ਧਰਮ ਬਦਲਿਆ, ਪਰ ਦੇਸ਼ ਨਹੀਂ, ਇਸ ਲਈ 22 ਜਨਵਰੀ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਆਪੋ ਆਪਣੇ ਧਾਰਮਿਕ ਅਸਥਾਨਾਂ ਵਿਚ ਸ੍ਰੀ ਰਾਮ ਦੀ ਜੈ ਜੈ ਕਾਰ ਕਰਨੀ ਚਾਹੀਦੀ ਐ।
ਦਿੱਲੀ ਵਿਖੇ ਕਰਵਾਏ ਗਏ ਇਕ ਪ੍ਰੋਗਰਾਮ ਦੌਰਾਨ ਆਰਐਸਐਸ ਦੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਇੰਦਰੇਸ਼ ਕੁਮਾਰ ਨੇ ਆਖਿਆ ਕਿ ਭਾਰਤ ਵਿਚ 99 ਫ਼ੀਸਦੀ ਮੁਸਲਮਾਨਾਂ ਅਤੇ ਹੋਰ ਗੈਰ ਹਿੰਦੂਆਂ ਦਾ ਭਾਰਤ ਨਾਲ ਸਬੰਧ ਐ, ਇਨ੍ਹਾਂ ਦਾ ਰਿਸ਼ਤਾ ਭਵਿੱਖ ਵਿਚ ਵੀ ਬਣਿਆ ਰਹੇਗਾ ਕਿਉਂਕਿ ਸਾਡੇ ਪੁਰਖ਼ੇ ਇਕੋ ਸਨ, ਉਨ੍ਹਾਂ ਨੇ ਸਿਰਫ਼ ਆਪਣਾ ਧਰਮ ਬਦਲਿਆ ਸੀ, ਦੇਸ਼ ਨਹੀਂ।
ਇਸ ਦੇ ਨਾਲ ਹੀ ਉਨ੍ਹਾਂ ਨੇ ਮੁਸਲਿਮ, ਸਿੱਖ ਅਤੇ ਹੋਰ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਉਹ 22 ਜਨਵਰੀ ਨੂੰ ਮਸਜਿਦਾਂ, ਮਦੱਰਸਿਆਂ, ਦਰਗਾਹਾਂ ਅਤੇ ਗੁਰਦੁਆਰਿਆਂ ਅਤੇ ਹੋਰ ਧਾਰਮਿਕ ਅਸਥਾਨਾਂ ਵਿਚ ਸ੍ਰੀ ਰਾਮ, ਜੈ ਜੈ ਰਾਮ ਦੇ ਨਾਅਰੇ ਲਗਾਉਣ।
ਦੱਸ ਦਈਏ ਕਿ 22 ਜਨਵਰੀ ਨੂੰ ਆਯੁਧਿਆ ਵਿਖੇ ਸਥਾਪਿਤ ਕੀਤੇ ਗਏ ਰਾਮ ਮੰਦਰ ਵਿਚ ਸ੍ਰੀ ਰਾਮ ਦੀ ਮੂਰਤੀ ਸਥਾਪਿਤ ਕਰਨ ਲਈ ਪ੍ਰਾਣ ਪ੍ਰਤਿਸ਼ਠਾ ਸਮਾਗਮ ਕਰਵਾਇਆ ਜਾ ਰਿਹਾ ਏ।
ਇਹ ਖ਼ਬਰ ਵੀ ਪੜ੍ਹੋ :
ਚੰਡੀਗੜ੍ਹ, 1 ਜਨਵਰੀ : ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਨਵੇਂ ਸਾਲ ਦਾ ਵੱਡਾ ਤੋਹਫ਼ਾ ਦਿੰਦਿਆਂ ਸ੍ਰੀ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ ਖ਼ਰੀਦਿਆ ਗਿਆ ਏ, ਜਿਸ ਦੇ ਚਲਦਿਆਂ ਸੂਬੇ ਵਿਚ ਬਿਜਲੀ ਦੇ ਸੰਕਟ ਨੂੰ ਦੂਰ ਕਰਨ ਅਤੇ ਲੋਕਾਂ ਨੂੰ ਸਸਤੇ ਰੇਟਾਂ ’ਤੇ ਬਿਜਲੀ ਮੁਹੱਈਆ ਕਰਵਾਉਣ ਲਈ ਸਰਕਾਰ ਦੇ ਯਤਨਾਂ ਨੂੰ ਵੱਡੀ ਸਫ਼ਲਤਾ ਮਿਲ ਗਈ ਐ।
ਪੰਜਾਬ ਸਰਕਾਰ ਨੇ ਸ੍ਰੀ ਗੋਇੰਦਵਾਲ ਸਾਹਿਬ ਦੇ ਥਰਮਲ ਪਲਾਂਟ ਨੂੰ 1080 ਕਰੋੜ ਰੁਪਏ ਖ਼ਰੀਦ ਲਿਆ ਏ ਜੋ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਲਈ ਨਵੇਂ ਸਾਲ ਦਾ ਇਕ ਵੱਡਾ ਤੋਹਫ਼ਾ ਮੰਨਿਆ ਜਾ ਰਿਹਾ ਏ। ਇਸ ਨੂੰ ਹੈਦਰਾਬਾਦ ਦੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਨੇ 22 ਦਸੰਬਰ ਨੂੰ ਮਨਜ਼ੂਰੀ ਦਿੱਤੀ ਸੀ। ਪੰਜਾਬ ਪਾਵਰਕਾਮ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਸ ਸਬੰਧੀ ਜਾਣਕਾਰੀ ਸ਼ੇਅਰ ਕੀਤੀ ਗਈ ਐ। ਦਰਅਸਲ ਸਰਕਾਰ ਨੇ ਕਰੀਬ ਛੇ ਮਹੀਨੇ ਦੀ ਗੁਪਤ ਮੁਹਿੰਮ ਚਲਾ ਕੇ ਇਸ ਪ੍ਰਕਿਰਿਆ ਨੂੰ ਪੂਰਾ ਕੀਤਾ ਏ ਕਿਉਂਕਿ 10 ਕੰਪਨੀਆਂ ਇਸ ਥਰਮਲ ਪਲਾਂਟ ਨੂੰ ਖ਼ਰੀਦਣ ਦੀ ਦੌੜ ਵਿਚ ਲੱਗੀਆਂ ਹੋਈਆਂ ਸਨ ਪਰ ਇਸ ਸਖ਼ਤ ਮੁਕਾਬਲੇ ਵਿਚ ਪਾਵਰਕਾਮ ਨੂੰ ਇਹ ਵੱਡੀ ਸਫ਼ਲਤਾ ਹਾਸਲ ਹੋਈ।
ਪੰਜਾਬ ਕੈਬਨਿਟ ਨੇ 10 ਜੂਨ 2023 ਨੂੰ ਗੋਇੰਦਵਾਲ ਥਰਮਲ ਪਲਾਂਟ ਦੀ ਖ਼ਰੀਦ ਨੂੰ ਹਰੀ ਝੰਡੀ ਦਿੱਤੀ ਸੀ, ਜਿਸ ਦੇ ਲਈ ਕੈਬਨਿਟ ਸਬ ਕਮੇਟੀ ਵੱਲੋਂ ਵਿੱਤੀ ਅਤੇ ਕਾਨੂੰਨੀ ਪੱਖਾਂ ਤੋਂ ਸਾਰੇ ਤੱਥਾਂ ਦੀ ਪੜਤਾਲ ਕੀਤੀ ਗਈ ਸੀ। ਪਾਵਰਕਾਮ ਦਾ ਬੋਰਡ ਆਫ਼ ਡਾਇਰੈਕਟਰ ਪਹਿਲਾਂ ਹੀ ਇਸ ਖ਼ਰੀਦ ਦੇ ਲਈ ਹਰੀ ਝੰਡੀ ਦੇ ਚੁੱਕਿਆ ਏ। ਸਰਕਾਰੀ ਮਨਜ਼ੂਰੀ ਮਿਲਣ ਤੋਂ ਬਾਅਦ ਪਾਵਰਕਾਮ ਨੇ ਜੂਨ ਮਹੀਨੇ ਵਿਚ ਥਰਮਲ ਪਲਾਂਟ ਖ਼ਰੀਦਣ ਦੇ ਲਈ ਬੋਲੀ ਦਿੱਤੀ ਸੀ।
ਇਸ ਥਰਮਲ ਪਲਾਂਟ ਨੂੰ ਚਲਾਉਣ ਵਾਲਾ ਜੀਵੀਕੇ ਗਰੁੱਪ ਦੀ ਆਰਥਿਕ ਹਾਲਤ ਪਹਿਲਾਂ ਹੀ ਕਾਫ਼ੀ ਖ਼ਰਾਬ ਹੋ ਚੁੱਕੀ ਸੀ, ਕਿਉਂਕਿ ਉਸ ਨੇ ਕਰੀਬ ਦਰਜਨ ਤੋਂ ਜ਼ਿਆਦਾ ਬੈਂਕਾਂ ਤੋਂ ਕਰਜ਼ਾ ਚੁੱਕਿਆ ਹੋਇਆ ਏ ਜੋ ਵਧ ਕੇ 6600 ਕਰੋੜ ਰੁਪਏ ਹੋ ਚੁੱਕਿਆ ਏ। ਪਲਾਂਟ ਦੀ ਟੀਮ ਨੇ ਅਕਤੂਬਰ 2022 ਵਿਚ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਹੈਦਰਾਬਾਦ ਵਿਚ ਕੇਸ ਦਾਇਰ ਕੀਤਾ ਸੀ। ਇਸ ਪ੍ਰਾਈਵੇਟ ਥਰਮਲ ਕੰਪਨੀ ਨੂੰ ਦਿਵਾਲੀਆ ਐਲਾਨ ਕੀਤਾ ਜਾ ਚੁੱਕਿਆ ਏ ਅਤੇ ਰਾਸ਼ਟਰੀ ਲਾਅ ਟ੍ਰਿਬਿਊਨਲ ਇਸ ਪਲਾਂਟ ਨੂੰ ਵੇਚਣ ਦੀ ਪ੍ਰਕਿਰਿਆ ਵਿਚ ਅੱਗੇ ਵਧ ਰਿਹਾ ਸੀ।
ਹੁਣ ਜਦੋਂ ਇਸ ਥਰਮਲ ਪਲਾਂਟ ਨੂੰ ਪੰਜਾਬ ਸਰਕਾਰ ਨੇ ਖ਼ਰੀਦ ਲਿਆ ਏ ਤਾਂ ਇਸ ਦਾ ਨਾਮ ਬਦਲ ਕੇ ਗੁਰੂ ਰਾਮਦਾਸ ਥਰਮਲ ਪਾਵਰ ਲਿਮਟਿਡ ਰੱਖਿਆ ਗਿਆ ਏ। ਪੰਜਾਬ ਵਿਚ ਇਸ ਤੋਂ ਪਹਿਲਾਂ ਬਠਿੰਡਾ ਗੁਰੂ ਨਾਨਕ ਦੇਵ ਜੀ ਦੇ ਨਾਂਅ ’ਤੇ ਅਤੇ ਲਹਿਰਾ ਮੁਹੱਬਤ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ’ਤੇ ਅਤੇ ਰੋਪੜ ਵਿਚ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ’ਤੇ ਥਰਮਲ ਪਲਾਂਟ ਬਣਾਏ ਹੋਏ ਨੇ। ਕਾਂਗਰਸ ਸਰਕਾਰ ਦੇ ਸਮੇਂ ਪਹਿਲੀ ਜਨਵਰੀ 2018 ਨੂੰ ਬਠਿੰਡਾ ਥਰਮਲ ਪਲਾਂਟ ਅਤੇ ਰੋਪੜ ਦੇ ਦੋ ਯੂਨਿਟ ਬੰਦ ਕਰ ਦਿੱਤੇ ਗਏ ਸੀ ਪਰ ਹੁਣ ਗੋਇਦਵਾਲ ਥਰਮਲ ਪਲਾਂਟ ਦੀ ਖ਼ਰੀਦ ਨਾਲ ਪਬਲਿਕ ਸੈਕਟਰ ਮਜ਼ਬੂਤ ਹੋਵੇਗਾ।