ਕਾਰ ਸਵਾਰ ਨੂੰ ਲੁੱਟ ਕੇ ਭੱਜ ਰਹੇ ਲੁਟੇਰੇ ਕਾਬੂ
ਬਠਿੰਡਾ, 20 ਨਵੰਬਰ, ਨਿਰਮਲ : ਬਠਿੰਡਾ ਦੇ ਮਹਿਣਾ ਚੌਕ ਵਿੱਚ ਸੋਮਵਾਰ ਸਵੇਰੇ ਪਲਸਰ ਬਾਈਕ ਸਵਾਰ ਨੌਜਵਾਨਾਂ ਨੇ ਇੱਕ ਕਾਰ ਸਵਾਰ ਕੋਲੋਂ ਲੱਖਾਂ ਰੁਪਏ ਦਾ ਲਿਫਾਫਾ ਖੋਹ ਲਿਆ। ਜਦੋਂ ਮੁਲਜ਼ਮ ਫ਼ਰਾਰ ਹੋ ਗਏ ਤਾਂ ਕਾਰ ਵਿੱਚ ਸਵਾਰ ਪੀੜਤ ਰਿੰਕਲ ਕੁਮਾਰ ਵਾਸੀ ਡੱਬਵਾਲੀ ਨੇ ਨੌਜਵਾਨਾਂ ਦਾ ਪਿੱਛਾ ਕਰਕੇ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ। […]
By : Editor Editor
ਬਠਿੰਡਾ, 20 ਨਵੰਬਰ, ਨਿਰਮਲ : ਬਠਿੰਡਾ ਦੇ ਮਹਿਣਾ ਚੌਕ ਵਿੱਚ ਸੋਮਵਾਰ ਸਵੇਰੇ ਪਲਸਰ ਬਾਈਕ ਸਵਾਰ ਨੌਜਵਾਨਾਂ ਨੇ ਇੱਕ ਕਾਰ ਸਵਾਰ ਕੋਲੋਂ ਲੱਖਾਂ ਰੁਪਏ ਦਾ ਲਿਫਾਫਾ ਖੋਹ ਲਿਆ। ਜਦੋਂ ਮੁਲਜ਼ਮ ਫ਼ਰਾਰ ਹੋ ਗਏ ਤਾਂ ਕਾਰ ਵਿੱਚ ਸਵਾਰ ਪੀੜਤ ਰਿੰਕਲ ਕੁਮਾਰ ਵਾਸੀ ਡੱਬਵਾਲੀ ਨੇ ਨੌਜਵਾਨਾਂ ਦਾ ਪਿੱਛਾ ਕਰਕੇ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ। ਮੁਲਜ਼ਮ ਦਾ ਤੀਜਾ ਸਾਥੀ ਭੀੜ ਦਾ ਫਾਇਦਾ ਲੈ ਕੇ ਫਰਾਰ ਹੋ ਗਿਆ। ਲੋਕਾਂ ਨੇ ਫੜੇ ਗਏ ਨੌਜਵਾਨਾਂ ਦੀ ਪਹਿਲਾਂ ਕੁੱਟਮਾਰ ਕੀਤੀ ਅਤੇ ਫਿਰ ਦੋਹਾਂ ਨੂੰ ਕੱਪੜਿਆਂ ਨਾਲ ਬੰਨ੍ਹ ਕੇ ਪੁਲਸ ਨੂੰ ਸੂਚਨਾ ਦਿੱਤੀ।
ਸੂਚਨਾ ਮਿਲਣ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਨੌਜਵਾਨ ਮੁਹੰਮਦ ਫਰਗੀਜ਼ ਅਤੇ ਬਸ਼ੀਰ ਨੂੰ ਹਿਰਾਸਤ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਕੋਤਵਾਲੀ ਦੇ ਐਸਐਚਓ ਪਰਮਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਸ਼ੱਕੀ ਜਾਪਦਾ ਹੈ। ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।
ਡੱਬਵਾਲੀ ਵਾਸੀ ਰਿੰਕਲ ਕੁਮਾਰ ਨੇ ਦੱਸਿਆ ਕਿ ਸੋਮਵਾਰ ਸਵੇਰੇ ਉਹ ਡੱਬਵਾਲੀ ਤੋਂ ਬਠਿੰਡਾ ਕਿਸੇ ਨੂੰ ਸਾਢੇ ਚਾਰ ਲੱਖ ਰੁਪਏ ਤੋਂ ਵੱਧ ਦੀ ਰਕਮ ਦੇਣ ਲਈ ਆਇਆ ਸੀ। ਜਦੋਂ ਉਹ ਮਹਿਣਾ ਚੌਕ ਕੋਲ ਪਹੁੰਚਿਆ ਤਾਂ ਪਲਸਰ ’ਤੇ ਸਵਾਰ ਤਿੰਨ ਨੌਜਵਾਨਾਂ ’ਚੋਂ ਇਕ ਨੌਜਵਾਨ ਉਸ ਦੇ ਨੇੜੇ ਆਇਆ ਅਤੇ ਕਿਸੇ ਦਾ ਪਤਾ ਪੁੱਛਣ ਦੇ ਬਹਾਨੇ ਉਸ ਕੋਲੋਂ ਲੱਖਾਂ ਰੁਪਏ ਵਾਲਾ ਲਿਫਾਫਾ ਖੋਹ ਕੇ ਫਰਾਰ ਹੋ ਗਿਆ। ਉਸ ਨੇ ਰੌਲਾ ਪਾਇਆ ਅਤੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਮੁਲਜ਼ਮਾਂ ਦਾ ਪਿੱਛਾ ਕੀਤਾ। ਲੋਕਾਂ ਨੇ ਦੋ ਮੁਲਜ਼ਮਾਂ ਨੂੰ ਫੜ ਲਿਆ ਪਰ ਉਨ੍ਹਾਂ ਦਾ ਤੀਜਾ ਸਾਥੀ ਫਰਾਰ ਹੋ ਗਿਆ।
ਫੜੇ ਗਏ ਨੌਜਵਾਨ ਮੁਹੰਮਦ ਫਰਗੀਜ਼ ਨੇ ਦੱਸਿਆ ਕਿ ਆਲਮ ਉਸ ਨੂੰ ਦਿੱਲੀ ਤੋਂ ਬਠਿੰਡਾ ਲੈ ਕੇ ਆਇਆ ਸੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਕਿਹਾ ਸੀ। ਮੁਲਜ਼ਮ ਨੇ ਦੱਸਿਆ ਕਿ ਆਲਮ ਨੇ ਉਸ ਨੂੰ ਅਤੇ ਉਸ ਦੇ ਹੋਰ ਸਾਥੀ ਨੂੰ ਚੰਗਾ ਕਮਿਸ਼ਨ ਦੇਣ ਦੇ ਬਹਾਨੇ ਇਹ ਵਾਰਦਾਤ ਕਰਨ ਲਈ ਲਿਆ ਸੀ। ਆਲਮ ਨੇ ਉਸ ਨੂੰ ਅਪਰਾਧ ਲਈ ਵਰਤਿਆ ਸੀ। ਘਟਨਾ ਸਮੇਂ ਆਲਮ ਵੀ ਉਸ ਦੇ ਨਾਲ ਮੌਜੂਦ ਸੀ। ਦੂਜੇ ਮੁਲਜ਼ਮ ਬਸ਼ੀਰ ਨੇ ਦੱਸਿਆ ਕਿ ਉਹ ਤਿੰਨ-ਚਾਰ ਦਿਨ ਪਹਿਲਾਂ ਆਲਮ ਨਾਲ ਬਠਿੰਡਾ ਆਇਆ ਸੀ ਅਤੇ ਅਸੀਂ ਉਸ ਤੋਂ ਪੈਸੇ ਵੀ ਲੈਣੇ ਸਨ।