ਹੁਣ ਤਾਂ ਆਪਣੇ ਘਰਾਂ ਮੂਹਰੇ ਖੜ੍ਹਨਾ ਵੀ ਹੋਇਆ ਔਖਾ!
ਰੂਪਨਗਰ, 24 ਨਵੰਬਰ (ਪੁਲਕਿਤ ਕੁਮਾਰ) : ਪੰਜਾਬ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹਾਲਾਤ ਇਹ ਬਣ ਚੁੱਕੇ ਨੇ ਕਿ ਲੋਕਾਂ ਨੂੰ ਆਪਣੇ ਘਰਾਂ ਦੇ ਗੇਟ ’ਤੇ ਖ੍ਹੜਨਾ ਵੀ ਮੁਸ਼ਕਲ ਹੋ ਗਿਆ। ਤਾਜ਼ਾ ਮਾਮਲਾ ਰੋਪੜ ਤੋਂ ਸਾਹਮਣੇ ਆਇਆ ਏ, ਜਿੱਥੇ ਦਿਨ ਦਿਹਾੜੇ ਦੋ ਲੁਟੇਰਿਆਂ ਨੇ ਇਕ ਬਜ਼ੁਰਗ ਮਾਤਾ ਦੇ ਗਲੋਂ ਚੈਨੀ […]

By : Hamdard Tv Admin
ਰੂਪਨਗਰ, 24 ਨਵੰਬਰ (ਪੁਲਕਿਤ ਕੁਮਾਰ) : ਪੰਜਾਬ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹਾਲਾਤ ਇਹ ਬਣ ਚੁੱਕੇ ਨੇ ਕਿ ਲੋਕਾਂ ਨੂੰ ਆਪਣੇ ਘਰਾਂ ਦੇ ਗੇਟ ’ਤੇ ਖ੍ਹੜਨਾ ਵੀ ਮੁਸ਼ਕਲ ਹੋ ਗਿਆ। ਤਾਜ਼ਾ ਮਾਮਲਾ ਰੋਪੜ ਤੋਂ ਸਾਹਮਣੇ ਆਇਆ ਏ, ਜਿੱਥੇ ਦਿਨ ਦਿਹਾੜੇ ਦੋ ਲੁਟੇਰਿਆਂ ਨੇ ਇਕ ਬਜ਼ੁਰਗ ਮਾਤਾ ਦੇ ਗਲੋਂ ਚੈਨੀ ਝਪਟ ਲਈ ਅਤੇ ਫ਼ਰਾਰ ਹੋ ਗਏ। ਲੁਟੇਰਿਆਂ ਦੀ ਇਹ ਕਰਤੂਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।

ਰੋਪੜ ਵਿਖੇ ਇਕ ਕਾਰੋਬਾਰੀ ਦੀ ਬਜ਼ੁਰਗ ਮਾਤਾ ਨੂੰ ਦੋ ਬਾਈਕ ਸਵਾਰ ਲੁਟੇਰਿਆਂ ਨੇ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਉਹ ਆਪਣੇ ਘਰ ਦੇ ਗੇਟ ਮੂਹਰੇ ਖੜ੍ਹੀ ਹੋਈ ਸੀ। ਦੋ ਲੁਟੇਰੇ ਬਾਈਕ ’ਤੇ ਆਏ ਅਤੇ ਰਸਤਾ ਪੁੱਛਣ ਬਹਾਨੇ ਬਜ਼ੁਰਗ ਮਾਤਾ ਦੇ ਗਲ ਵਿਚੋਂ ਚੈਨੀ ਝਪਟ ਕੇ ਫ਼ਰਾਰ ਹੋ ਗਏ। ਸੀਸੀਟੀਵੀ ਤਸਵੀਰਾਂ ਵਿਚ ਲੁਟੇਰਿਆਂ ਦੀ ਇਸ ਕਰਤੂਤ ਨੂੰ ਸਾਫ਼ ਤੌਰ ’ਤੇ ਦੇਖਿਆ ਜਾ ਸਕਦਾ ਏ।
ਪੀੜਤ ਬਜ਼ੁਰਗ ਮਾਤਾ ਨੇ ਆਖਿਆ ਕਿ ਲੁਟੇਰਿਆਂ ਨੇ ਉਸ ਕੋਲੋਂ ਗੁਰੂ ਘਰ ਦਾ ਰਸਤਾ ਪੁੱਛਣ ਬਹਾਨੇ ਇਹ ਵਾਰਦਾਤ ਕੀਤੀ।

ਇਸ ਘਟਨਾ ਮਗਰੋਂ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਏ। ਵਪਾਰੀ ਆਗੂਆਂ ਨੇ ਆਖਿਆ ਕਿ ਪਿਛਲੇ ਕਾਫ਼ੀ ਸਮੇਂ ਵਪਾਰੀ ਵਰਗ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਏ, ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ।

ਇਸੇ ਤਰ੍ਹਾਂ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਡਾਂਵਾਂਡੋਲ ਹੋ ਚੁੱਕੀ ਐ, ਉਨ੍ਹਾਂ ਸੀਐਮ ਮਾਨ ਨੂੰ ਅਪੀਲ ਕੀਤੀ ਕਿ ਉਹ ਇਸ ਵੱਲ ਧਿਆਨ ਦੇਣ।

ਉਧਰ ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀ ਨੇ ਆਖਿਆ ਕਿ ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਲਈ ਆਸਪਾਸ ਦੇ ਹੋਰ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਨੇ।

ਦੱਸ ਦਈਏ ਕਿ ਪੁਲਿਸ ਵੱਲੋਂ ਮਾਮਲੇ ਦੀ ਤੇਜ਼ੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਐ, ਲੁਟੇਰਿਆਂ ਦਾ ਬਾਈਕ ਨੰਬਰ ਟ੍ਰੇਸ ਕੀਤਾ ਜਾ ਰਿਹਾ ਏ, ਪਰ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕਰਨ ਵਿਚ ਕਾਮਯਾਬ ਹੁੰਦੀ ਐ।
ਲੁਟੇਰਿਆਂ ਵੱਲੋਂ ਦਿਨ ਦਿਹਾੜੇ ਵੱਡੀ ਵਾਰਦਾਤ
ਘਰ ਅੱਗੇ ਖੜ੍ਹੀ ਬਜ਼ੁਰਗ ਤੋਂ ਚੇਨੀ ਝਪਟ ਹੋਏ ਫ਼ਰਾਰ
ਸੀਸੀਟੀਵੀ ’ਚ ਕੈਦ ਹੋਈ ਲੁਟੇਰਿਆਂ ਦੀ ਕਰਤੂਤ
ਰੋਪੜ ਵਿਖੇ ਵਾਪਰੀ ਲੁੱਟ ਖੋਹ ਦੀ ਵੱਡੀ ਘਟਨਾ
ਪੁਲਿਸ ਵੱਲੋਂ ਕੀਤੀ ਜਾ ਰਹੀ ਸੀਸੀਟੀਵੀ ਦੀ ਜਾਂਚ
ਅਕਾਲੀ ਆਗੂ ਦਲਜੀਤ ਚੀਮਾ ਵੱਲੋਂ ਘਟਨਾ ਦੀ ਨਿੰਦਾ
ਕਿਹਾ-ਸੂਬੇ ਦੀ ਕਾਨੂੰਨ ਵਿਵਸਥਾ ਸਹੀ ਕਰੇ ਮਾਨ ਸਰਕਾਰ


