ਲੁਟੇਰਿਆਂ ਨੇ ਐਨਆਰਆਈ ਕੋਲੋਂ ਲੁੱਟਿਆ ਲੱਖਾਂ ਦਾ ਸੋਨਾ
ਕਪੂਰਥਲਾ, 3 ਅਕਤੂਬਰ (ਕਸ਼ਮੀਰ ਸਿੰਘ ਭੰਡਾਲ) : ਕਪੂਰਥਲਾ ਵਿਖੇ ਇਕ ਐਨਆਰਆਈ ਨੂੰ ਸਵੇਰ ਦੀ ਸੈਰ ਕਰਨੀ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਦੋ ਬਾਈਕ ਸਵਾਰ ਨਕਾਬਪੋਸ਼ ਲੁਟੇਰਿਆਂ ਨੇ ਉਸ ਕੋਲੋਂ 15 ਤੋਲੇ ਸੋਨੇ ਦੇ ਗਹਿਣੇ, ਆਈਫ਼ੋਨ ਅਤੇ 15 ਹਜ਼ਾਰ ਰੁਪਏ ਨਕਦੀ ਲੁੱਟ ਲਈ ਅਤੇ ਫ਼ਰਾਰ ਹੋ ਗਏ। ਐਨਆਰਆਈ ਦੀ ਸ਼ਿਕਾਇਤ ’ਤੇ ਪੁਲਿਸ ਵੱਲੋਂ ਲੁਟੇਰਿਆਂ ਦੀ […]
By : Hamdard Tv Admin
ਕਪੂਰਥਲਾ, 3 ਅਕਤੂਬਰ (ਕਸ਼ਮੀਰ ਸਿੰਘ ਭੰਡਾਲ) : ਕਪੂਰਥਲਾ ਵਿਖੇ ਇਕ ਐਨਆਰਆਈ ਨੂੰ ਸਵੇਰ ਦੀ ਸੈਰ ਕਰਨੀ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਦੋ ਬਾਈਕ ਸਵਾਰ ਨਕਾਬਪੋਸ਼ ਲੁਟੇਰਿਆਂ ਨੇ ਉਸ ਕੋਲੋਂ 15 ਤੋਲੇ ਸੋਨੇ ਦੇ ਗਹਿਣੇ, ਆਈਫ਼ੋਨ ਅਤੇ 15 ਹਜ਼ਾਰ ਰੁਪਏ ਨਕਦੀ ਲੁੱਟ ਲਈ ਅਤੇ ਫ਼ਰਾਰ ਹੋ ਗਏ। ਐਨਆਰਆਈ ਦੀ ਸ਼ਿਕਾਇਤ ’ਤੇ ਪੁਲਿਸ ਵੱਲੋਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਐ।
ਕਪੂਰਥਲਾ ਵਿਖੇ ਸਵੇਰੇ ਦੀ ਸੈਰ ਕਰਨ ਲਈ ਨਿਕਲੇ ਇਕ ਐਨਆਰਆਈ ਸੁਰੇਸ਼ ਪਾਲ ਸ਼ਰਮਾ ਦੇ ਨਾਲ ਲੁੱਟ ਦੀ ਵੱਡੀ ਘਟਨਾ ਵਾਪਰ ਗਈ। ਬਾਈਕ ’ਤੇ ਸਵਾਰ ਹੋ ਕੇ ਆਏ ਨਕਾਬਪੋਸ਼ ਲੁਟੇਰਿਆਂ ਨੇ ਰਾਹ ਪੁੱਛਣ ਦੇ ਬਹਾਨੇ ਐਨਆਰਆਈ ਸੁਰੇਸ਼ ਪਾਲ ਸ਼ਰਮਾ ਕੋਲੋਂ ਆਈਫ਼ੋਨ 14 ਪ੍ਰੋ ਮੋਬਾਇਲ, ਇਕ ਇਕ ਤੋਲੇ ਦੀਆਂ ਦੋ ਮੁੰਦਰੀਆਂ, 8 ਤੋਲੇ ਸੋਨੇ ਦੀ ਚੈਨ, 5 ਤੋਲੇ ਦਾ ਕੜਾ ਅਤੇ ਇਕ ਰਾਡੋ ਕੰਪਨੀ ਦੀ ਘੜੀ ਲੁੱਟ ਲਈ ਅਤੇ ਕਾਂਜਲੀ ਵੱਲ ਨੂੰ ਫ਼ਰਾਰ ਹੋ ਗਏ। ਨਾਰਵੇ ਤੋਂ ਆਏ ਐਨਆਰਆਈ ਸੁਰੇਸ਼ ਪਾਲ ਸ਼ਰਮਾ ਵਾਸੀ ਪਿੰਡ ਪੱਤੜ ਕਲਾਂ ਨੇ ਇਸ ਘਟਨਾ ਦੀ ਰਿਪੋਰਟ ਪੁਲਿਸ ਕੋਲ ਦਰਜ ਕਰਵਾਈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸਵੇਰੇ ਸਾਢੇ 5 ਵਜੇ ਵਾਪਰੀ।
ਇਹ ਘਟਨਾ ਪੁਲਿਸ ਲਾਈਨ ਦੇ ਬਿਲਕੁਲ ਨੇੜੇ ਗੈਸ ਏਜੰਸੀ ਦੇ ਗੋਦਾਮ ਕੋਲ ਵਾਪਰੀ, ਜਿੱਥੇ ਸੁਰੇਸ਼ ਪਾਲ ਸੈਰ ਕਰ ਹੇ ਸੀ। ਵਾਰਦਾਤ ਮਗਰੋਂ ਐਨਆਰਆਈ ਨੇ ਪੁਲਿਸ ਕੋਲ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਐ।
ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਲੋਕਾਂ ਵਿਚ ਖ਼ੌਫ਼ ਦਾ ਮਾਹੌਲ ਪਾਇਆ ਜਾ ਰਿਹਾ ਏ ਅਤੇ ਇਹ ਘਟਨਾ ਪੁਲਿਸ ਲਈ ਵੀ ਚੁਣੌਤੀ ਬਣੀ ਹੋਈ ਐ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਲੁਟੇਰਿਆਂ ਨੂੰ ਫੜਨ ਵਿਚ ਕਾਮਯਾਬ ਹੁੰਦੀ ਐ।