ਚੰਡੀਗੜ੍ਹ ਵਿੱਚ ਲੁਟੇਰਿਆਂ ਦੀ ਦਹਿਸ਼ਤ!, ਐਸ.ਐਚ.ਓ ਦੀ ਲੋਕਾਂ ਨੂੰ ਅਪੀਲ
ਚੰਡੀਗੜ੍ਹ, 22 ਸਤੰਬਰ (ਸਵਾਤੀ ਗੌੜ) :ਪੰਜਾਬ ਤੋਂ ਬਾਅਦ ਹੁਣ ਸਿੱਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਵੀ ਲੁਟੇਰਿਆਂ ਨੇ ਦਹਿਸ਼ਤ ਫੈਲਾਈ ਹੋਈ ਹੈ।ਇਥੇ ਲੁਟੇਰਿਆਂ ਦਾ ਇੱਕ ਗੈਂਗ ਕਾਫੀ ਐਕਿਵ ਹੈ ਜੋ ਲੋਕਾਂ ਦਾ ਧਿਆਨ ਭਟਕਾ ਕੇ ਉਹਨਾਂ ਦੀ ਗੱਡੀ ਤੋਂ ਮੋਬਾਇਲ, ਲੈਪਟਾਪ ਤੇ ਪੈਸੇ ਲੁੱਟਣ ਦਾ ਕੰਮ ਕਰਦੇ ਨੇ।ਇਹ ਗੈਂਗ ਕਿਵੇਂ ਦਿੰਦਾ ਹੈ ਅਪਰਾਧਕ ਘਟਨਾਵਾਂ ਨੂੰ ਅੰਜਾਮ ਤੇ […]
By : Hamdard Tv Admin
ਚੰਡੀਗੜ੍ਹ, 22 ਸਤੰਬਰ (ਸਵਾਤੀ ਗੌੜ) :ਪੰਜਾਬ ਤੋਂ ਬਾਅਦ ਹੁਣ ਸਿੱਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਵੀ ਲੁਟੇਰਿਆਂ ਨੇ ਦਹਿਸ਼ਤ ਫੈਲਾਈ ਹੋਈ ਹੈ।ਇਥੇ ਲੁਟੇਰਿਆਂ ਦਾ ਇੱਕ ਗੈਂਗ ਕਾਫੀ ਐਕਿਵ ਹੈ ਜੋ ਲੋਕਾਂ ਦਾ ਧਿਆਨ ਭਟਕਾ ਕੇ ਉਹਨਾਂ ਦੀ ਗੱਡੀ ਤੋਂ ਮੋਬਾਇਲ, ਲੈਪਟਾਪ ਤੇ ਪੈਸੇ ਲੁੱਟਣ ਦਾ ਕੰਮ ਕਰਦੇ ਨੇ।ਇਹ ਗੈਂਗ ਕਿਵੇਂ ਦਿੰਦਾ ਹੈ ਅਪਰਾਧਕ ਘਟਨਾਵਾਂ ਨੂੰ ਅੰਜਾਮ ਤੇ ਇਸ ਬਾਬਤ ਐਸ.ਐਚ.ਓ ਲੋਕਾਂ ਨੂੰ ਕੀ ਕਰ ਰਹੇ ਨੇ ਅਪੀਲ।
ਇਸ ਰਿਪੋਰਟ ਜ਼ਰਿਏ ਜਾਣਦੇ ਹਾਂ। ਇਹ ਗੈਂਗ ਪਹਿਲਾਂ ਲੋਕਾਂ ਨੂੰ ਗੱਡੀ ਚੋਂ ਤੇਲ ਨਿਕਲ ਰਿਹਾ ਕਹਿ ਕੇ ਲੋਕਾਂ ਦਾ ਧਿਆਨ ਭਟਕਾਉਂਦੇ ਨੇ ਤੇ ਫਿਰ ਘਟਨਾ ਨੂੰ ਅੰਜਾਮ ਦਿੰਦੇ ਨੇ।ਗੈਂਗ ਦੇ ਮੈਂਬਰ ਦੁਕਾਨਦਾਰਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਂਦੇ ਨੇ ਜਦੋਂ ਉਹ ਆਪਣੀ ਦੁਕਾਨ ਬੰਦ ਕਰ ਘਰ ਜਾਂਦੇ ਨੇ, ਬੈਂਕ ਤੋਂ ਪੈਸੇ ਲੈਕੇ ਆ ਰਹੇ ਲੋਕਾਂ ਤੇ ਬਜ਼ੁਰਗਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਂਦੇ ਨੇ ਤਾਂ ਜੋ ਉਹਨਾਂ ਦੇ ਕਬਜ਼ੇ ਚੋਂ ਪੈਸੇ ਤੇ ਹੋਰ ਸਾਮਾਨ ਖੋ ਸਕਣ।
ਇਸ ਬਾਬਤ ਮਨੀਮਾਜਰਾ ਦੇ ਥਾਣਾ ਪ੍ਰਭਾਰੀ ਨੀਰਜ ਸਰਨਾ ਨੇ ਲੋਕਾਂ ਨੂੰ ਅਲਰਟ ਰਹਿਣ ਦੀ ਅਪੀਲ ਕੀਤੀ ਹੈ।ਉਹਨਾਂ ਕਿਹਾ ਕਿ ਇਹ ਗੈਂਗ ਬਹੁਤ ਹੀ ਚਲਾਕੀ ਨਾਲ ਲੋਕਾਂ ਨੂੰ ਧੋਖਾ ਦਿੰਦੇ ਨੇ।ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੇ ਹਾਲ ਹੀ ਵਿੱਚ ਚੰਡੀਗੜ੍ਹ ਦੇ ਸੈਕਟਰ 8 ਤੇ ਮਨੀਮਾਜਰਾ ਵਿੱਚ ਕੁਝ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
ਥਾਣਾ ਪ੍ਰਭਾਰੀ ਨੇ ਦੱਸਿਆ ਕਿ ਅਜਿਹੇ ਇੱਕ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ ਦਿੱਲੀ ਤੋਂ 2 ਮੁਲਜ਼ਮਾਂ ਨੂੰ ਕਾਬੂ ਕੀਤਾ ਸੀ ਜਿਹਨਾਂ ਨੇ ਸੈਕਟਰ 26 ਤੋਂ ਪੰਚਕੂਲਾ ਵੱਲ ਜਾ ਰਹੇ ਇੱਕ ਵਪਾਰੀ ਨੂੰ ਆਪਣਾ ਸ਼ਿਕਾਰ ਬਣਾਇਆ ਸੀ।ਮੁਲਜ਼ਮਾਂ ਨੇ ਵਿਅਕਤੀ ਦੀ ਗੱਡੀ ਚੋਂ ਇੱਕ ਬੈਗ ਚੋਰੀ ਕੀਤਾ ਸੀ ਜਿਸ ਵਿੱਚ ਉਸ ਦੇ ਜ਼ਰੂਰੀ ਕਾਗਜਾਤ ਤੇ ਪੈਸੇ ਵੀ ਸੀ।
ਬਹਿਰਹਾਲ ਇਹਨਾਂ ਘਟਨਾਵਾਂ ਨੂੰ ਦੇਖਦਿਆਂ ਪੁਲਿਸ ਨੇ ਲੋਕਾਂ ਨੂੰ ਸਤਰਕ ਰਹਿਣ ਦੀ ਅਪੀਲ ਕੀਤੀ। ਪੁਲਿਸ ਮੁਲਜ਼ਮਾਂ ਨੂੰਜ਼ਲਦ ਕਾਬੂ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਇਹਨਾਂ ਘਟਨਾਵਾਂ ਤੋਂ ਬਾਅਦ ਲੋਕਾਂ ਦੇ ਮਨਾਂ ਅੰਦਰ ਡਰ ਜ਼ਰੂਰ ਬਣ ਗਿਆ ਹੈ।