Begin typing your search above and press return to search.

ਜਲੰਧਰ ਪੀਏਪੀ ਚੌਕ ’ਤੇ ਲੁਟੇਰਿਆਂ ਵਲੋਂ ਨੌਜਵਾਨ ’ਤੇ ਹਮਲਾ

ਜਲੰਧਰ, 15 ਸਤੰਬਰ , ਹ.ਬ. : ਜਲੰਧਰ ਸ਼ਹਿਰ ’ਚ ਗੁੰਡਾਗਰਦੀ, ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਰ ਰਾਤ ਪੀਏਪੀ ਚੌਂਕ ਜਿੱਥੇ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰਿਆਂ ਨੇ ਸਭ ਤੋਂ ਪਹਿਲਾਂ ਸ਼ਾਦਾਬ ਨਾਂ ਦੇ ਨੌਜਵਾਨ ਦੀ ਕਾਰ ਨੂੰ ਆਪਣੀ ਬੋਲੈਰੋ ਗੱਡੀ ਨਾਲ ਟੱਕਰ ਮਾਰੀ । ਜੋ ਕਿ ਸੈਲੂਨ […]

ਜਲੰਧਰ ਪੀਏਪੀ ਚੌਕ ’ਤੇ ਲੁਟੇਰਿਆਂ ਵਲੋਂ ਨੌਜਵਾਨ ’ਤੇ ਹਮਲਾ
X

Editor (BS)By : Editor (BS)

  |  15 Sept 2023 4:27 AM IST

  • whatsapp
  • Telegram


ਜਲੰਧਰ, 15 ਸਤੰਬਰ , ਹ.ਬ. : ਜਲੰਧਰ ਸ਼ਹਿਰ ’ਚ ਗੁੰਡਾਗਰਦੀ, ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਰ ਰਾਤ ਪੀਏਪੀ ਚੌਂਕ ਜਿੱਥੇ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰਿਆਂ ਨੇ ਸਭ ਤੋਂ ਪਹਿਲਾਂ ਸ਼ਾਦਾਬ ਨਾਂ ਦੇ ਨੌਜਵਾਨ ਦੀ ਕਾਰ ਨੂੰ ਆਪਣੀ ਬੋਲੈਰੋ ਗੱਡੀ ਨਾਲ ਟੱਕਰ ਮਾਰੀ । ਜੋ ਕਿ ਸੈਲੂਨ ਤੋਂ ਘਰ ਪਰਤ ਰਿਹਾ ਸੀ। ਜਦੋਂ ਉਕਤ ਨੌਜਵਾਨ ਕਾਰ ’ਚੋਂ ਬਾਹਰ ਨਿਕਲਿਆ ਤਾਂ ਤਿੰਨ ਨੌਜਵਾਨਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਇਸ ਤੋਂ ਬਾਅਦ ਹਮਲਾਵਰਾਂ ਨੇ ਸ਼ਾਦਾਬ ਦੇ ਗਲੇ ’ਚੋਂ ਸੋਨੇ ਦੀ ਚੇਨ ਅਤੇ ਕਾਰ ’ਚ ਰੱਖੀ 20 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਸ਼ਾਦਾਬ ਦੇ ਭਰਾ ਸ਼ਾਹਰੁਖ ਨੇ ਦੱਸਿਆ ਕਿ ਪੀੜਤ ਗੁਰੂ ਗੋਬਿੰਦ ਸਿੰਘ ਇਨਕਲੇਵ ਦੇ ਮੁੱਖ ਬਾਜ਼ਾਰ ਦੇ ਨਾਲ-ਨਾਲ ਸੂਰਿਆ ਇਨਕਲੇਵ ’ਚ ਸੈਲੂਨ ਚਲਾਉਂਦਾ ਹੈ। ਉਹ ਰਾਤ ਨੂੰ ਕੰਮ ਤੋਂ ਬਾਅਦ ਘਰ ਪਰਤ ਰਿਹਾ ਸੀ ਕਿ ਇਹ ਘਟਨਾ ਵਾਪਰ ਗਈ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜਦੋਂ ਥਾਣਾ ਰਾਮਾਮੰਡੀ ਤੋਂ ਮੌਕੇ ’ਤੇ ਪਹੁੰਚੀ ਪੁਲਸ ਨੇ ਘਟਨਾ ਬਾਰੇ ਪੁੱਛਣ ’ਤੇ ਏ.ਐਸ.ਆਈ ਰਮੇਸ਼ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਹੈ। ਕਾਰ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਹੈ। ਕਾਰ ’ਚ ਸਵਾਰ ਨੌਜਵਾਨ ਹਸਪਤਾਲ ’ਚ ਦਾਖਲ ਹੈ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਪਰਿਵਾਰਕ ਮੈਂਬਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਗੱਲ ਕਹਿ ਰਹੇ ਹਨ ਤਾਂ ਏ.ਐਸ.ਆਈ ਰਮੇਸ਼ ਕੁਮਾਰ ਨੇ ਕਿਹਾ ਕਿ ਜ਼ਖ਼ਮੀ ਨੌਜਵਾਨ ਦੇ ਬਿਆਨ ਲੈ ਕੇ ਹੀ ਕਿਹਾ ਜਾ ਸਕਦਾ ਹੈ ਕਿ ਇਹ ਲੁੱਟ-ਖੋਹ ਅਤੇ ਦੁਰਘਟਨਾ ਦਾ ਮਾਮਲਾ ਹੈ।

ਪੀੜਤ ਸ਼ਾਦਾਬ ਦੇ ਵੱਡੇ ਭਰਾ ਸ਼ਾਹਰੁਖ ਨੇ ਦੱਸਿਆ ਕਿ ਲੁਟੇਰੇ ਸੈਲੂਨ ਤੋਂ ਹੀ ਉਸ ਦਾ ਪਿੱਛਾ ਕਰਨ ਲੱਗੇ ਸਨ। ਸ਼ਾਹਰੁਖ ਨੇ ਦੱਸਿਆ ਕਿ ਕਾਰ ਵਿੱਚ 5 ਤੋਂ 6 ਨੌਜਵਾਨ ਸਵਾਰ ਸਨ। ਪੀਏਪੀ ਚੌਕ ਵਿੱਚ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ 3 ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕੀਤੀ। ਸ਼ਾਹਰੁਖ ਨੇ ਦੱਸਿਆ ਕਿ ਉਸ ਦੇ ਭਰਾ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਹਾਈਵੇਅ ’ਤੇ ਲੁਧਿਆਣਾ ਵੱਲ ਭੱਜ ਗਏ। ਉਨ੍ਹਾਂ ਦੱਸਿਆ ਕਿ ਬੋਲੈਰੋ ਗੱਡੀ ਦਾ ਨੰਬਰ ਪੁਲਸ ਨੂੰ ਦੱਸ ਦਿੱਤਾ ਗਿਆ ਹੈ।

Next Story
ਤਾਜ਼ਾ ਖਬਰਾਂ
Share it