ਸ਼ਹੀਦ ਊਧਮ ਸਿੰਘ ਦੇ ਬੁੱਤ ਤੋਂ ਰਿਵਾਲਵਰ ਚੋਰੀ
ਅਬੋਹਰ, 30 ਦਸੰਬਰ (ਬਲਜੀਤ ਸਿੰਘ ਮੱਲ੍ਹੀ) : ਵੱਡੀ ਖ਼ਬਰ ਅਬੋਹਰ ਤੋਂ ਸਾਹਮਣੇ ਆ ਰਹੀ ਐ, ਜਿੱਥੋਂ ਦੇ ਇਕ ਚੌਂਕ ਵਿਚ ਨਵੇਂ ਸਥਾਪਿਤ ਕੀਤੇ ਗਏ ਸ਼ਹੀਦ ਊਧਮ ਸਿੰਘ ਦੇ ਹੱਥ ਵਿਚੋਂ ਕੁੱਝ ਸ਼ਰਾਰਤੀ ਅਨਸਰ ਰਿਵਾਲਵਰ ਚੋਰੀ ਕਰਕੇ ਲੈ ਗਏ ਅਤੇ ਸ਼ਹੀਦ ਦੇ ਬੁੱਤ ਦਾ ਹੱਥ ਵੀ ਤੋੜ ਦਿੱਤਾ। ਇਸ ਘਟਨਾ ਨੂੰ ਲੈ ਕੇ ਪੂਰੇ ਸ਼ਹਿਰ ਵਾਸੀਆਂ […]
By : Makhan Shah
ਅਬੋਹਰ, 30 ਦਸੰਬਰ (ਬਲਜੀਤ ਸਿੰਘ ਮੱਲ੍ਹੀ) : ਵੱਡੀ ਖ਼ਬਰ ਅਬੋਹਰ ਤੋਂ ਸਾਹਮਣੇ ਆ ਰਹੀ ਐ, ਜਿੱਥੋਂ ਦੇ ਇਕ ਚੌਂਕ ਵਿਚ ਨਵੇਂ ਸਥਾਪਿਤ ਕੀਤੇ ਗਏ ਸ਼ਹੀਦ ਊਧਮ ਸਿੰਘ ਦੇ ਹੱਥ ਵਿਚੋਂ ਕੁੱਝ ਸ਼ਰਾਰਤੀ ਅਨਸਰ ਰਿਵਾਲਵਰ ਚੋਰੀ ਕਰਕੇ ਲੈ ਗਏ ਅਤੇ ਸ਼ਹੀਦ ਦੇ ਬੁੱਤ ਦਾ ਹੱਥ ਵੀ ਤੋੜ ਦਿੱਤਾ। ਇਸ ਘਟਨਾ ਨੂੰ ਲੈ ਕੇ ਪੂਰੇ ਸ਼ਹਿਰ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਏ ਅਤੇ ਦੋਸ਼ੀਆਂ ਨੂੰ ਫੜਨ ਦੀ ਮੰਗ ਕੀਤੀ ਜਾ ਰਹੀ ਐ।
ਅਬੋਹਰ ਦੇ ਆਭਾ ਸਕਵਾਇਰ ਚੌਂਕ ਵਿਖੇ ਸਵੇਰੇ ਉਸ ਸਮੇਂ ਵੱਡੀ ਘਟਨਾ ਸਾਹਮਣੇ ਆਈ ਜਦੋਂ ਕੁੱਝ ਸ਼ਰਾਰਤੀ ਅਨਸਰਾਂ ਨੇ ਚੌਂਕ ਵਿਚ ਸਥਾਪਿਤ ਕੀਤੇ ਸ਼ਹੀਦ ਊਧਮ ਸਿੰਘ ਦੇ ਬੁੱਤ ਤੋਂ ਰਿਵਾਲਵਰ ਚੋਰੀ ਕਰ ਲਿਆ ਅਤੇ ਬੁੱਤ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਮੌਕੇ ’ਤੇ ਇਕੱਠੇ ਹੋ ਗਏ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਮੌਕੇ ਲੋਕਾਂ ਨੇ ਆਖਿਆ ਕਿ ਇਹ ਘਟਨਾ ਬਹੁਤ ਹੀ ਮੰਦਭਾਗੀ ਐ, ਅਜਿਹਾ ਕਰਨ ਵਾਲਿਆਂ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਐ।
ਉਧਰ ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀ ਨੇ ਆਖਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਦੱਸ ਦਈਏ ਕਿ ਦੋਸ਼ੀਆਂ ਦੀ ਪਛਾਣ ਦੱਸਣ ਵਾਲਿਆਂ ਦੇ ਲਈ 25 ਹਜ਼ਾਰ ਰੁਪਏ ਦਾ ਨਕਦ ਇਨਾਮ ਵੀ ਐਲਾਨ ਕੀਤਾ ਗਿਆ ਏ ਜੋ ਇੰਸਪੈਕਟਰ ਸੁਨੀਲ ਕੁਮਾਰ ਵੱਲੋਂ ਦਿੱਤਾ ਜਾਵੇਗਾ ਅਤੇ ਨਾਮ ਦੱਸਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਪੁਲਿਸ ਦਾ ਕਹਿਣਾ ਏ ਕਿ ਇਸ ਸਬੰਧੀ ਕੋਈ ਵੀ ਸੂਚਨਾ ਥਾਣਾ ਨੰਬਰ ਇਕ ਵਿਚ ਦਿੱਤੀ ਜਾ ਸਕਦੀ ਐ।
ਇਹ ਖ਼ਬਰ ਵੀ ਪੜ੍ਹੋ :
ਵਿੰਨੀਪੈਗ, 30 ਦਸੰਬਰ, ਸ਼ੇਖਰ ਰਾਏ- ਕੈਨੇਡਾ ਤੋਂ ਪੰਜਾਬੀਆਂ ਲਈ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕੈਨੇਡਾ ਦੇ ਵਿੰਨੀਪੈਗ ਵਿਚ ਸਟੂਡੈਂਟ ਵੀਜ਼ਾ ’ਤੇ ਪੜ੍ਹਾਈ ਕਰਨ ਆਏ 20 ਸਾਲਾ ਪੰਜਾਬੀ ਨੌਜਵਾਨ ਕਰਨਵੀਰ ਸਿੰਘ ਦੀ ਨਿਮੋਨੀਆ ਦੇ ਇਲਾਜ ਦੌਰਾਨ ਮੌਤ ਹੋ ਗਈ ਜਿਸ ਨਾਲ ਉਸ ਦੇ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।
ਸਾਲ 2023 ਦਾ ਅੰਤ ਆ ਚੁੱਕਿਆ ਹੈ ਪਰ ਵਿਦੇਸ਼ਾਂ ਤੋਂ ਪੰਜਾਬੀਆਂ ਦੀ ਮੌਤਾਂ ਦੀਆਂ ਖਬਰਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਤਰ੍ਹਾਂ ਦੀ ਇਕ ਹੋਰ ਦੁੱਖਦਾਈ ਖਬਰ ਹੁਣ ਕੈਨੇਡਾ ਦੇ ਵਿੰਨੀਪੈਗ ਤੋਂ ਵੀ ਸਾਹਮਣੇ ਆਈ ਹੈ। ਜਿਥੇ ਪੜ੍ਹਾਈ ਕਰਨ ਸਟੂਡੈਂਟ ਵੀਜ਼ਾ ਉੱਪਰ ਆਏ 20 ਸਾਲਾ ਪੰਜਾਬੀ ਨੌਜਵਾਨ ਦੀ ਨਿਮੋਨੀਆ ਕਾਰਨ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਨੌਜਵਾਨ ਦਾ ਨਾਮ ਕਰਨਵੀਰ ਸਿੰਘ ਹੈ ਜੋ ਪਿਛਲੇ ਸਾਲ ਹੀ ਕੈਨੇਡਾ ਪੜ੍ਹਾਈ ਕਰਨ ਦੇ ਲਈ ਆਇਆ ਸੀ।
ਸੋਸ਼ਲ ਮੀਡੀਆ ਉੱਪਰ ਕਰਨਵੀਰ ਸਿੰਘ ਦੀ ਮੌਤ ਦੀ ਜਾਣਕਾਰੀ ਕੁਲਵੰਤ ਸਿੰਘ ਵੱਲੋਂ ਦਿੱਤੀ ਗਈ ਜਿਸ ਨੇ ਲਿੱਖਿਆ ਕਿ ਮੈਂ ਆਪਣੇ ਭਤੀਜੇ (ਕਰਨਵੀਰ ਸਿੰਘ) ਲਈ ਫੰਡ ਇਕੱਠਾ ਕਰ ਰਿਹਾ ਹੈ ਤਾਂ ਜੋ ਉਸਦੇ ਮਾਪਿਆਂ ਨੂੰ ਉਸ ਦੀ ਲਾਸ਼ ਭੇਜੀ ਜਾ ਸਕੇ। ਕਰਨਵੀਰ ਆਪਣੇ ਮਾਪਿਆਂ ਦਾ ਇੱਕਲਾ ਬੱਚਾ ਸੀ। ਫੰਡ ਇਕੱਠਾ ਕਰਨ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਕੈਨੇਡੀਅਨ ਪ੍ਰੋਵਿੰਸ ਉਨਟਾਰੀਓ ਦੇ ਸ਼ਹਿਰ ਬਰੈਂਪਟਨ ਤੋਂ ਕੁੱਝ ਦਿਨ ਪਹਿਲਾਂ ਵੀ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ। ਜਿਸਦਾ ਨਾਮ ਅਮਰਪਾਲ ਸਿੰਘ ਸੀ ਅਤੇ ਉਸਦੀ ਉੱਮਰ 24 ਸਾਲ ਦੀ ਸੀ। ਅਮਰਪਾਲ ਸਿੰਘ ਦੀ ਦਿਮਾਗੀ ਨਾੜੀ ਫਟਣ ਕਾਨਰ ਉਸਦੀ ਮੌਤ ਹੋਈ ਸੀ। ਉਹ ਪੰਜਾਬ ਦੇ ਡੇਰਾ ਬਾਬਾ ਨਾਨਕ ਨੇੜਲੇ ਪਿੰਡ ਮਸਰਾਲਾ ਦਾ ਰਹਿਣ ਵਾਲਾ ਸੀ ਅਤੇ 2019 ਵਿਚ ਸਟੱਡੀ ਵੀਜ਼ਾ ਉਪਰ ਕੈਨੇਡਾ ਆਇਆ ਸੀ।
ਉਸ ਨੇ ਭਾਰਤ ਜਾਣ ਲਈ 26 ਦਸੰਬਰ ਦੀ ਟਿਕਟ ਵੀ ਬੁੱਕ ਕਰਵਾਈ ਹੋਈ ਸੀ ਅਤੇ ਆਪਣਾ ਸਮਾਨ ਵੀ ਪੈਕ ਕਰ ਲਿਆ ਸੀ ਪਰ 26 ਦਸੰਬਰ ਨੂੰ ਦਪਹਿਰ 1 ਵਜੇ ਦੇ ਕਰੀਬ ਅਚਾਨਕ ਉਸ ਦੀ ਦਿਮਾਗੀ ਨਾੜੀ ਫਟ ਗਈ। ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦਾਖ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਇਲਾਜ ਦੌਰਾਨ ਮ੍ਰਿਤਕ ਐਲਾਨ ਕਰ ਦਿੱਤਾ।