ਵਿਦੇਸ਼ੀ ਕੁੜੀਆਂ ਦੇ ਸੈਕਸ ਰੈਕੇਟ 'ਚ ਹੋਇਆ ਖੁਲਾਸਾ
ਜਲੰਧਰ : ਪੰਜਾਬ ਦੇ ਫਗਵਾੜਾ ਯੂਨੀਵਰਸਿਟੀ ਦੇ ਨਾਲ ਲੱਗਦੇ ਲਾਅ ਗੇਟ 'ਤੇ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। Police ਨੇ 26 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਵਿੱਚ 4 ਭਾਰਤੀ, 9 ਵਿਦੇਸ਼ੀ ਲੜਕੀਆਂ ਅਤੇ ਇੱਕ ਵਿਦੇਸ਼ੀ ਲੜਕਾ ਸ਼ਾਮਲ ਹੈ। ਪੁਲੀਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ 9 ਵਿਦੇਸ਼ੀ ਪਾਸਪੋਰਟ, 29 ਮੋਬਾਈਲ ਫ਼ੋਨ ਅਤੇ ਕਰੀਬ 45 […]
By : Editor (BS)
ਜਲੰਧਰ : ਪੰਜਾਬ ਦੇ ਫਗਵਾੜਾ ਯੂਨੀਵਰਸਿਟੀ ਦੇ ਨਾਲ ਲੱਗਦੇ ਲਾਅ ਗੇਟ 'ਤੇ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। Police ਨੇ 26 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਵਿੱਚ 4 ਭਾਰਤੀ, 9 ਵਿਦੇਸ਼ੀ ਲੜਕੀਆਂ ਅਤੇ ਇੱਕ ਵਿਦੇਸ਼ੀ ਲੜਕਾ ਸ਼ਾਮਲ ਹੈ। ਪੁਲੀਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ 9 ਵਿਦੇਸ਼ੀ ਪਾਸਪੋਰਟ, 29 ਮੋਬਾਈਲ ਫ਼ੋਨ ਅਤੇ ਕਰੀਬ 45 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਦੇ ਗ੍ਰਾਹਕ ਲੜਕੇ ਹੀ ਨਹੀਂ ਬਲਕਿ ਲੜਕੀਆਂ ਵੀ ਸਨ। ਇਸ ਦੇ ਲਈ ਮੁਲਜ਼ਮ ਨੇ ਕੀਨੀਆ ਦੇ ਇੱਕ ਨਾਗਰਿਕ ਨੂੰ ਨੌਕਰੀ 'ਤੇ ਰੱਖਿਆ ਸੀ।
ਪੁਲਿਸ ਸੂਤਰਾਂ ਮੁਤਾਬਕ ਮੁਲਜ਼ਮ ਆਨਲਾਈਨ ਅਤੇ ਆਫਲਾਈਨ ਦੋਵੇਂ ਤਰ੍ਹਾਂ ਦਾ ਕੰਮ ਕਰਦੇ ਸਨ। ਗਾਹਕ ਆਪਣੇ ਲਿੰਕ ਨਾਲ ਆਨਲਾਈਨ ਆਉਂਦੇ ਸਨ। ਜਿਸ ਵਿੱਚ ਜਲੰਧਰ, ਲੁਧਿਆਣਾ, ਨਵਾਂਸ਼ਹਿਰ, ਫਗਵਾੜਾ, ਹੁਸ਼ਿਆਰਪੁਰ ਅਤੇ ਹੋਰ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਗਾਹਕ ਸਨ। ਲਾਗੇ ਹੀ ਯੂਨੀਵਰਸਿਟੀ ਹੋਣ ਕਰਕੇ ਉਥੋਂ ਵੀ ਬਹੁਤ ਸਾਰੇ ਗਾਹਕ ਆਉਂਦੇ ਸਨ। ਕੁਝ ਲੋਕ ਫੋਨ ਰਾਹੀਂ ਸੰਪਰਕ ਕਰਦੇ ਸਨ। ਉਸ ਨੂੰ ਵਟਸਐਪ 'ਤੇ ਫੋਟੋ ਅਤੇ ਰੇਟ ਭੇਜੇ ਜਾਂਦੇ ਸਨ। ਮੁਲਜ਼ਮ ਅੱਧੇ ਪੈਸੇ ਕੁੜੀਆਂ ਨੂੰ ਦਿੰਦਾ ਸੀ ਅਤੇ ਮੁੱਖ ਮੁਲਜ਼ਮ ਬਾਕੀ ਪੈਸੇ ਆਪਣੇ ਕੋਲ ਰੱਖਦਾ ਸੀ। ਮੁਲਜ਼ਮਾਂ ਵੱਲੋਂ ਗੁੰਡਿਆਂ ਨੂੰ ਤਨਖਾਹ ’ਤੇ ਰੱਖਿਆ ਜਾਂਦਾ ਸੀ।
ਕੇਜਰੀਵਾਲ ਦੇ ਨਾਲ ਆਤਿਸ਼ੀ ਦੇ ਘਰ ਪਹੁੰਚੀ ਕ੍ਰਾਈਮ ਬ੍ਰਾਂਚ ਦੀ ਟੀਮ
ਨਵੀਂ ਦਿੱਲੀ : ਦਿੱਲੀ Police ਦੀ ਕ੍ਰਾਈਮ ਬ੍ਰਾਂਚ ਦੀ ਇਕ ਟੀਮ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ‘ਚ ਮੌਜੂਦਾ ਮੰਤਰੀ ਅਤੇ ਸੱਤਾਧਾਰੀ ‘ਆਪ’ ਨੇਤਾ ਆਤਿਸ਼ੀ ਦੇ ਘਰ ਪਹੁੰਚੀ। ਕ੍ਰਾਈਮ ਬ੍ਰਾਂਚ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਟੀਮ ਦਿੱਲੀ ਦੇ ਸਿੱਖਿਆ ਮੰਤਰੀ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖ਼ਰੀਦਣ ਦੇ ਦੋਸ਼ਾਂ ਬਾਰੇ ਨੋਟਿਸ ਦੇਣ ਲਈ ਆਤਿਸ਼ੀ ਦੇ ਘਰ ਗਈ ਸੀ। ‘ਆਪ’ ਨੇ ਦੋਸ਼ ਲਾਇਆ ਸੀ ਕਿ ਭਾਜਪਾ ਆਪਣੇ ‘ਆਪ੍ਰੇਸ਼ਨ ਲੋਟਸ 2.0’ ਰਾਹੀਂ ਵਿਧਾਇਕਾਂ ਨੂੰ ਪੈਸੇ ਦਾ ਲਾਲਚ ਦੇ ਕੇ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ‘ਆਪ’ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ।
ਆਤਿਸ਼ੀ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਭਾਜਪਾ ਨੇ ‘ਆਪ’ ਦੇ ਕਈ ਵਿਧਾਇਕਾਂ ਨੂੰ ਰਿਸ਼ਵਤ ਅਤੇ ਧਮਕੀਆਂ ਦੇ ਕੇ ਉਨ੍ਹਾਂ ਨੂੰ ਆਪਣੇ ਨਾਲ ਲੈਣ ਲਈ ਸੰਪਰਕ ਕੀਤਾ। ‘ਆਪ’ ਨੇਤਾ ਨੇ ਕਿਹਾ, “ਭਾਜਪਾ ਨੇ ‘ਆਪ੍ਰੇਸ਼ਨ ਲੋਟਸ 2.0’ ਸ਼ੁਰੂ ਕੀਤਾ ਹੈ ਅਤੇ ਦਿੱਲੀ ‘ਚ ਲੋਕਤੰਤਰੀ ਤੌਰ ‘ਤੇ ਚੁਣੀ ‘ਆਪ’ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਵੱਲੋਂ ‘ਆਪ’ ਦੇ 7 ਵਿਧਾਇਕਾਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।