Lok Sabha Election ਸੇਵਾ ਮੁਕਤ ਐਸਐਸਪੀ ਹੋ ਸਕਦੇ ਨੇ ਬੀਜੇਪੀ ਵਿਚ ਸ਼ਾਮਲ
ਜਲੰਧਰ, 23 ਅਪ੍ਰੈਲ, ਨਿਰਮਲ : ਪੰਜਾਬ ਪੁਲਿਸ ਤੋਂ ਸੇਵਾ ਮੁਕਤ ਏਆਈਜੀ ਹਰਵਿੰਦਰ ਸਿੰਘ ਡੱਲੀ ਅਪਣਾ ਸਿਆਸੀ ਕਰੀਅਰ ਸ਼ੁਰੂ ਕਰਨ ਜਾ ਰਹੇ ਹਨ। ਡੱਲੀ ਬੀਜੇਪੀ ਵਿਚ ਸ਼ਾਮਲ ਹੋ ਸਕਦੇ ਹਨ। ਡੱਲੀ ਨੇ ਜਲੰਧਰ, ਕਪੂਰਥਲਾ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਅਪਣੀ ਸੇਵਾਵਾਂ ਦਿੱਤੀਆਂ ਹਨ। ਦੋਆਬਾ ਖੇਤਰ ਵਿਚ ਡੱਲੀ ਅਪਣਾ ਕਾਫੀ ਦਬਦਬਾ ਰੱਖਦੇ ਹਨ।ਡੱਲੀ ਕਾਫੀ ਸਮੇਂ ਤੱਕ […]
By : Editor Editor
ਜਲੰਧਰ, 23 ਅਪ੍ਰੈਲ, ਨਿਰਮਲ : ਪੰਜਾਬ ਪੁਲਿਸ ਤੋਂ ਸੇਵਾ ਮੁਕਤ ਏਆਈਜੀ ਹਰਵਿੰਦਰ ਸਿੰਘ ਡੱਲੀ ਅਪਣਾ ਸਿਆਸੀ ਕਰੀਅਰ ਸ਼ੁਰੂ ਕਰਨ ਜਾ ਰਹੇ ਹਨ। ਡੱਲੀ ਬੀਜੇਪੀ ਵਿਚ ਸ਼ਾਮਲ ਹੋ ਸਕਦੇ ਹਨ। ਡੱਲੀ ਨੇ ਜਲੰਧਰ, ਕਪੂਰਥਲਾ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਅਪਣੀ ਸੇਵਾਵਾਂ ਦਿੱਤੀਆਂ ਹਨ। ਦੋਆਬਾ ਖੇਤਰ ਵਿਚ ਡੱਲੀ ਅਪਣਾ ਕਾਫੀ ਦਬਦਬਾ ਰੱਖਦੇ ਹਨ।
ਡੱਲੀ ਕਾਫੀ ਸਮੇਂ ਤੱਕ ਜਲੰਧਰ ਵਿਚ ਏਡੀਪੀਸੀ ਦੇ ਅਹੁੁਦੇ ’ਤੇ ਤੈਨਾਤ ਰਹੇ ਹਨ। ਡੱਲੀ ਨੇ ਪੰਜਾਬ ਵਿਚ ਜਲੰਧਰ ਸ਼ਹਿਰ ਅਤੇ ਦਿਹਾਤੀ ਇਲਾਕਿਆਂ ਵਿਚ ਕਈ ਵੱਡੇ ਮਾਮਲਿਆਂ ਨੂੰ ਸੰਭਾਲਿਆ ਹੈ। ਡੱਲੀ ਆਖਰੀ ਵਾਰ ਪੀਏਪੀ ਵਿਚ ਕਮਾਂਡੈਂਟ ਅਹੁਦੇ ’ਤੇ ਤੈਨਾਤ ਸੀ। ਹਾਲਾਂਕਿ ਉਨ੍ਹਾਂ ਦਾ ਅਹੁਦਾ ਐਸਐਸਪੀ ਪੱਧਰ ਦਾ ਸੀ।
ਦੱਸਦੇ ਚਲੀਏ ਕਿ ਜਲੰਧਰ ਤੋਂ ਸਾਬਕਾ ਸਾਂਸਦ ਦੀ ਪਤਨੀ ਕਰਮਜੀਤ ਕੌਰ ਕਾਂਗਰਸ ਛੱਡ ਕੇ ਬੀਜੇਪੀ ਵਿਚ ਸ਼ਾਮਲ ਹੋ ਗਈ।
ਪੰਜਾਬ ਕਾਂਗਰਸ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ, ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਗੁੱਸੇ ਵਿੱਚ ਆ ਗਏ । ਚੰਨੀ ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਹਨ।
ਜਲੰਧਰ ਦੇ ਸ਼੍ਰੀ ਰਾਮ ਚੌਕ ਨੇੜੇ ਕੌਂਸਲਰ ਸ਼ੌਰੀ ਚੱਢਾ ਦੇ ਦਫਤਰ ਪੁੱਜੇ ਚੰਨੀ ਨੇ ਇਕ ਬਿਆਨ ਵਿਚ ਕਿਹਾ, ਸੰਤੋਖ ਚੌਧਰੀ ਕਾਂਗਰਸ ਵਿੱਚ ਜਿੰਦਾ ਸਨ। ਪਰ ਅੱਜ ਕਰਮਜੀਤ ਕੌਰ ਚੌਧਰੀ ਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਮਾਰ ਦਿੱਤਾ ਹੈ। ਚੰਨੀ ਨੇ ਕਿਹਾ, ਕਰਮਜੀਤ ਕੌਰ ਚੌਧਰੀ ਬੁੱਢੀ ਹੋ ਗਈ ਹੈ। ਉਸ ਨੂੰ ਹੁਣ ਆਰਾਮ ਕਰਨਾ ਚਾਹੀਦਾ ਹੈ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ, ਚੌਧਰੀ ਪਰਿਵਾਰ ਨੇ ਕਾਂਗਰਸ ਪਾਰਟੀ ਲਈ ਸ਼ੁਰੂ ਤੋਂ ਹੀ ਸਖ਼ਤ ਮਿਹਨਤ ਕੀਤੀ ਹੈ। ਮੈਂ ਚੌਧਰੀ ਸੰਤੋਖ ਸਿੰਘ, ਚੌਧਰੀ ਜਗਜੀਤ ਸਿੰਘ ਅਤੇ ਗੁਰਬੰਤਾ ਸਿੰਘ ਦਾ ਬਹੁਤ ਸਤਿਕਾਰ ਕਰਦਾ ਹਾਂ ਅਤੇ ਕਰਦਾ ਰਹਾਂਗਾ। ਪਰ ਅੱਜ ਪਰਿਵਾਰ ਨੇ ਕਾਂਗਰਸ ਛੱਡਣ ਦਾ ਕੰਮ ਕੀਤਾ ਹੈ, ਇਸ ਨਾਲ ਕਾਂਗਰਸ ਦਾ ਕੋਈ ਨੁਕਸਾਨ ਨਹੀਂ ਹੋਇਆ। ਪਰ ਤੁਸੀਂ ਆਪਣੇ ਪਰਿਵਾਰ ਦਾ ਨੁਕਸਾਨ ਜ਼ਰੂਰ ਕੀਤਾ ਹੈ।
ਚੰਨੀ ਨੇ ਅੱਗੇ ਕਿਹਾ, ਸੰਤੋਖ ਸਿੰਘ ਚੌਧਰੀ ਦੀ ਮੌਤ ਭਾਰਤ ਜੋੜੋ ਯਾਤਰਾ ਦੌਰਾਨ ਨਹੀਂ ਹੋਈ, ਸਗੋਂ ਅੱਜ ਉਸ ਸਮੇਂ ਹੋਈ ਜਦੋਂ ਪਰਿਵਾਰ ਭਾਜਪਾ ਵਿੱਚ ਸ਼ਾਮਲ ਹੋ ਰਿਹਾ ਸੀ। ਅੱਜ ਸੰਤੋਖ ਸਿੰਘ ਚੌਧਰੀ ਕਾਂਗਰਸ ਦੀ ਸੋਚ ਵਿੱਚ ਜਿੰਦਾ ਸੀ। ਅੱਜ ਮੈਨੂੰ ਬਹੁਤ ਦੁੱਖ ਹੈ ਕਿ ਚੌਧਰੀ ਪਰਿਵਾਰ ਨੇ ਅਜਿਹਾ ਕਦਮ ਚੁੱਕਿਆ ਹੈ। ਚੌਧਰੀ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਕਾਂਗਰਸ ਦੀ ਸੇਵਾ ਕਰਦਾ ਆ ਰਿਹਾ ਹੈ।
ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਫਿਲੌਰ ਦੇ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਦੀ ਤੁਲਨਾ ਦੁਰਯੋਧਨ ਨਾਲ ਕਰਦਿਆਂ ਕਿਹਾ, ਜਿਵੇਂ ਦੁਰਯੋਧਨ ਨੇ ਮਹਾਭਾਰਤ ਕਰਵਾ ਕੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਹੋਵੇ। ਅੱਜ ਬਿਕਰਮ ਨੇ ਉਸੇ ਤਰ੍ਹਾਂ ਆਪਣੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਹੈ। ਬਿਕਰਮ ਦੇ ਇਸ਼ਾਰੇ ’ਤੇ ਕਾਂਗਰਸ ਛੱਡਣ ਨਾਲ ਸਿਰਫ ਚੌਧਰੀ ਪਰਿਵਾਰ ਦਾ ਹੀ ਨੁਕਸਾਨ ਹੋਇਆ ਹੈ, ਕਾਂਗਰਸ ਨੂੰ ਨਹੀਂ। ਪਰਿਵਾਰ ਨੇ ਅੱਜ ਆਪਣਾ ਸਿਆਸੀ ਜੀਵਨ ਖ਼ਤਮ ਕਰ ਦਿੱਤਾ ਹੈ।
ਚੰਨੀ ਨੇ ਕਿਹਾ ਕਿ ਜੇਕਰ ਚੌਧਰੀ ਪਰਿਵਾਰ ਸਬਰ ਨਾਲ ਪਾਰਟੀ ਲਈ ਕੰਮ ਕਰਦੇ ਤਾਂ ਪਾਰਟੀ ਉਨ੍ਹਾਂ ਦੇ ਲਈ ਚੰਗਾ ਸੋਚਦੀ। ਪਾਰਟੀ ਨੇ ਬਿਕਰਮਜੀਤ ਨੂੰ ਸਾਰੀ ਜ਼ਿੰਦਗੀ ਰਾਜ ਕਰਵਾਇਆ ਹੈ।