Begin typing your search above and press return to search.

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਖ਼ੂਬਸੂਰਤ ਸਜਾਵਟ ਸ਼ੁਰੂ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਤੌਰ ’ਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਬੇਹੱਦ ਖੂਬਸੂਰਤੀ ਨਾਲ ਸਜਾਇਆ ਜਾ ਰਿਹਾ ਹੈ। ਇਸ ਪਵਿੱਤਰ ਮੌਕੇ ‘ਤੇ ਮੁੰਬਈ ਤੋਂ ਆਏ ਮੁੱਖ ਫੁੱਲ ਸੇਵਾਦਾਰ ਨੇ ਦੱਸਿਆ ਕਿ ਇਹ ਸਾਰੀ ਸਜਾਵਟ ਗੁਰੂ ਸਾਹਿਬ ਦੀ ਬਖ਼ਸ਼ਿਸ਼ ਹੈ ਅਤੇ ਇਹ ਸੇਵਾ ਕਰਨਾ ਸਾਡੇ ਲਈ ਵੱਡੀ ਖੁਸ਼ਕਿਸਮਤੀ ਹੈ। ਉਹਨਾਂ ਨੇ ਕਿਹਾ — “ਧੰਨ ਧੰਨ ਸਤਿਗੁਰੂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ। ਇਹ ਸਜਾਵਟ ਗੁਰੂ ਸਾਹਿਬ ਦੀ ਅਪਾਰ ਬਖ਼ਸ਼ਿਸ਼ ਦਾ ਸਦਕਾ ਹੈ।”

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਖ਼ੂਬਸੂਰਤ ਸਜਾਵਟ ਸ਼ੁਰੂ
X

Makhan shahBy : Makhan shah

  |  6 Oct 2025 4:29 PM IST

  • whatsapp
  • Telegram

ਅੰਮ੍ਰਿਤਸਰ (ਗੁਰਪਿਆਰ ਥਿੰਦ) : ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਤੌਰ ’ਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਬੇਹੱਦ ਖੂਬਸੂਰਤੀ ਨਾਲ ਸਜਾਇਆ ਜਾ ਰਿਹਾ ਹੈ। ਇਸ ਪਵਿੱਤਰ ਮੌਕੇ ‘ਤੇ ਮੁੰਬਈ ਤੋਂ ਆਏ ਮੁੱਖ ਫੁੱਲ ਸੇਵਾਦਾਰ ਨੇ ਦੱਸਿਆ ਕਿ ਇਹ ਸਾਰੀ ਸਜਾਵਟ ਗੁਰੂ ਸਾਹਿਬ ਦੀ ਬਖ਼ਸ਼ਿਸ਼ ਹੈ ਅਤੇ ਇਹ ਸੇਵਾ ਕਰਨਾ ਸਾਡੇ ਲਈ ਵੱਡੀ ਖੁਸ਼ਕਿਸਮਤੀ ਹੈ। ਉਹਨਾਂ ਨੇ ਕਿਹਾ — “ਧੰਨ ਧੰਨ ਸਤਿਗੁਰੂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ। ਇਹ ਸਜਾਵਟ ਗੁਰੂ ਸਾਹਿਬ ਦੀ ਅਪਾਰ ਬਖ਼ਸ਼ਿਸ਼ ਦਾ ਸਦਕਾ ਹੈ।”



ਸੇਵਾਦਾਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲਗਭਗ 30 ਤੋਂ 35 ਟਨ ਫੁੱਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹਨਾਂ ਵਿੱਚ ਦੇਸੀ ਤੇ ਵਿਦੇਸ਼ੀ ਦੋਵੇਂ ਕਿਸਮਾਂ ਦੇ ਫੁੱਲ ਸ਼ਾਮਲ ਹਨ — ਜਿਵੇਂ ਕਿ ਗੁਲਾਬ, ਆਰਕਿਡ, ਲਿਲੀ, ਗੇਰਬਰਾ, ਤੇ ਹੋਰ ਖ਼ੂਸ਼ਬੂਦਾਰ ਫੁੱਲ, ਜੋ ਗੁਰੂ ਘਰ ਦੀ ਸ਼ੋਭਾ ਨੂੰ ਚਾਰ ਚਾਂਦ ਲਾ ਰਹੇ ਹਨ। ਮੁੰਬਈ ਦੀ ਸੰਗਤ ਦੇ ਨਾਲ ਨਾਲ ਅੰਮ੍ਰਿਤਸਰ ਦੀ ਲੋਕਲ ਸੰਗਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇ ਸਾਰੇ ਸੇਵਾਦਾਰ ਅਤੇ ਅਹੁਦੇਦਾਰ ਮਿਲ ਕੇ ਇਸ ਪਵਿੱਤਰ ਸੇਵਾ ਨੂੰ ਨਿਭਾ ਰਹੇ ਹਨ। ਉਹਨਾਂ ਨੇ ਦੱਸਿਆ ਕਿ ਬੰਬੇ ਤੋਂ ਜੁੜੀ ਸਾਧ ਸੰਗਤ ਹਰ ਸਾਲ ਇਸ ਸੇਵਾ ਵਿੱਚ ਸ਼ਾਮਲ ਹੁੰਦੀ ਹੈ ਅਤੇ ਗੁਰੂ ਘਰ ਦੀ ਸਜਾਵਟ ਵਿੱਚ ਆਪਣਾ ਯੋਗਦਾਨ ਪਾਉਂਦੀ ਹੈ।


ਗੁਰੂ ਸਾਹਿਬ ਦੀ ਬਖ਼ਸ਼ਿਸ਼ ਨਾਲ ਹਰ ਸਾਲ ਇਹ ਸਜਾਵਟ ਹੋਰ ਵੀ ਸੋਹਣੀ ਬਣਦੀ ਜਾ ਰਹੀ ਹੈ। ਸੇਵਾਦਾਰ ਨੇ ਕਿਹਾ ਕਿ — “ਗੁਰੂ ਸਾਹਿਬ ਆਪ ਹੀ ਸੇਵਾ ਕਰਾ ਲੈਂਦੇ ਹਨ, ਅਸੀਂ ਸਿਰਫ਼ ਹੱਥ ਵਟਾਉਂਦੇ ਹਾਂ।” ਇਸ ਮੌਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਹਰ ਕੋਈ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ। ਰਾਤ ਵੇਲੇ ਦੀਆਂ ਰੌਸ਼ਨੀਆਂ ਤੇ ਫੁੱਲਾਂ ਦੀ ਖੁਸ਼ਬੂ ਨਾਲ ਪੂਰਾ ਦਰਬਾਰ ਸਾਹਿਬ ਪ੍ਰੰਗਣ ਆਧਿਆਤਮਿਕ ਤੇ ਸੁਹਾਵਣਾ ਮਾਹੌਲ ਬਣਾਉਂਦਾ ਦਿੱਖ ਰਿਹਾ ਹੈ।



ਸੇਵਾਦਾਰਾਂ ਨੇ ਅੰਤ ਵਿੱਚ ਅਰਦਾਸ ਕੀਤੀ ਕਿ ਗੁਰੂ ਸਾਹਿਬ ਦੀ ਬਖ਼ਸ਼ਿਸ਼ ਸਦਾ ਬਣੀ ਰਹੇ ਅਤੇ ਸਾਰੀਆਂ ਸੰਗਤਾਂ ਇਸ ਪਵਿੱਤਰ ਸੇਵਾ ਨਾਲ ਜੁੜ ਕੇ ਆਪਣਾ ਜੀਵਨ ਧੰਨ ਕਰਨ।

Next Story
ਤਾਜ਼ਾ ਖਬਰਾਂ
Share it