Begin typing your search above and press return to search.

ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ’ਚ ਚੱਲੇਗੀ ਸੋਨੇ ਦੀ ਕਿਸ਼ਤੀ

ਜਿੱਥੇ ਇੱਕ ਪਾਸੇ ਸੋਨੇ ਨਾਲ ਸਜਿਆ ਸ੍ਰੀ ਹਰਮੰਦਿਰ ਸਾਹਿਬ ਹਰ ਕਿਸੇ ਦਾ ਮੰਨ ਮੋਹ ਲੈਂਦਾ ਹੈ ਅਤੇ ਹੁਣ ਤੁਹਾਨੂੰ ਸੋਨੇ ਨਾਲ ਬਣਿਆ ਸ੍ਰੀ ਹਰਮੰਦਿਰ ਸਾਹਿਬ ਤੋਂ ਇਲਾਵਾ ਸੋਨੇ ਨਾਲ ਬਣੀ ਸਰੋਵਰ ਵਿੱਚ ਕਿਸ਼ਤੀ ਵੀ ਨਜ਼ਰ ਆਵੇਗੀ। ਦਰਅਸਲ ਕੈਨੇਡਾ ਨਿਵਾਸੀ ਐਨਆਰਆਈ ਸ਼ਰਧਾਲੂ ਗੁਰਜੀਤ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਜਲ ਦੀ ਸਮੇਂ-ਸਮੇਂ 'ਤੇ ਸਫਾਈ ਲਈ ਸੁਨਹਿਰੀ ਰੰਗ ਦੀ ਕਿਸ਼ਤੀ ਦਾਨ ਕੀਤੀ ਹੈ।

ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ’ਚ ਚੱਲੇਗੀ ਸੋਨੇ ਦੀ ਕਿਸ਼ਤੀ
X

Makhan shahBy : Makhan shah

  |  31 Jan 2025 7:50 PM IST

  • whatsapp
  • Telegram

ਅੰਮ੍ਰਿਤਸਰ, ਕਵਿਤਾ : ਜਿੱਥੇ ਇੱਕ ਪਾਸੇ ਸੋਨੇ ਨਾਲ ਸਜਿਆ ਸ੍ਰੀ ਹਰਮੰਦਿਰ ਸਾਹਿਬ ਹਰ ਕਿਸੇ ਦਾ ਮੰਨ ਮੋਹ ਲੈਂਦਾ ਹੈ ਅਤੇ ਹੁਣ ਤੁਹਾਨੂੰ ਸੋਨੇ ਨਾਲ ਬਣਿਆ ਸ੍ਰੀ ਹਰਮੰਦਿਰ ਸਾਹਿਬ ਤੋਂ ਇਲਾਵਾ ਸੋਨੇ ਨਾਲ ਬਣੀ ਸਰੋਵਰ ਵਿੱਚ ਕਿਸ਼ਤੀ ਵੀ ਨਜ਼ਰ ਆਵੇਗੀ। ਦਰਅਸਲ ਕੈਨੇਡਾ ਨਿਵਾਸੀ ਐਨਆਰਆਈ ਸ਼ਰਧਾਲੂ ਗੁਰਜੀਤ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਜਲ ਦੀ ਸਮੇਂ-ਸਮੇਂ 'ਤੇ ਸਫਾਈ ਲਈ ਸੁਨਹਿਰੀ ਰੰਗ ਦੀ ਕਿਸ਼ਤੀ ਦਾਨ ਕੀਤੀ ਹੈ। ਅਰਦਾਸ ਤੋਂ ਬਾਅਦ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਕੇਵਲ ਸਿੰਘ ਨੇ ਸੰਗਤਾਂ ਦੇ ਜੈਕਾਰਿਆਂ ਦੀ ਗੂੰਜ ਵਿੱਚ ਕਿਸ਼ਤੀ ਨੂੰ ਸਰੋਵਰ ਵਿੱਚ ਉਤਾਰ ਦਿੱਤਾ।

ਜ਼ਿਕਰਯੋਗ ਹੈ ਕਿ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਡਿੱਗੀਆਂ ਫੁੱਲ ਪੱਤੀਆਂ ਆਦਿ ਦੀ ਸਾਫ ਸਫਾਈ ਲਈ ਪਹਿਲਾਂ ਵੀ ਸੇਵਾਦਾਰ ਵੱਲੋਂ ਕਿਸ਼ਤੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਰਾਹੀਂ ਉਹ ਜਾਲੀ ਦੀ ਵਰਤੋਂ ਕਰਕੇ ਅਜਿਹੀਆਂ ਫੁੱਲ ਪੱਤੀਆਂ ਨੂੰ ਬਾਹਰ ਕੱਢਦੇ ਹਨ ਅਤੇ ਸਰੋਵਰ ਨੂੰ ਸਾਫ ਸੁਥਰਾ ਰੱਖਣ ਦਾ ਯਤਨ ਕਰਦੇ ਹਨ। ਹੁਣ ਇਸ ਦੀ ਥਾਂ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਸੁਨਹਿਰੀ ਕਿਸ਼ਤੀ ਤੈਰਦੀ ਨਜ਼ਰ ਆ ਰਹੀ ਹੈ। ਇਸ ਕਿਸ਼ਤੀ ਦਾ ਭਾਰ ਲਗਭਗ 250 ਤੋਂ 300 ਕਿਲੋਗ੍ਰਾਮ ਹੈ ਅਤੇ ਇਹ ਸੁਨਹਿਰੀ ਰੰਗ ਦੇ ਪਿੱਤਲ ਨਾਲ ਢੱਕੀ ਹੋਈ ਹੈ। ਇਸ ਦੇ ਨਾਲ ਹੀ, ਸ਼ਰਧਾਲੂ ਗੁਰਜੀਤ ਸਿੰਘ ਨੇ ਸੁਨਹਿਰੀ ਰੰਗ ਦੀ ਕਿਸ਼ਤੀ ਦੇ ਨਾਲ ਚੱਪੂ ਵੀ ਸਫਾਈ ਲਈ ਦਾਨ ਕੀਤੇ ਹਨ ।

ਕਿਸ਼ਤੀ ਸੇਵਾ ਪ੍ਰਦਾਨ ਕਰਨ ਵਾਲੇ ਸ਼ਰਧਾਲੂ ਪਰਿਵਾਰ ਦੇ ਇੱਕ ਹੋਰ ਮੈਂਬਰ ਮਨਦੀਪ ਸਿੰਘ ਬਟਾਲਾ ਨੇ ਕਿਹਾ ਕਿ ਕੈਨੇਡਾ ਵਿੱਚ ਰਹਿੰਦੇ ਉਨ੍ਹਾਂ ਦੇ ਭਰਾ ਗੁਰਜੀਤ ਸਿੰਘ ਅਤੇ ਹੋਰ ਰਿਸ਼ਤੇਦਾਰ ਚਾਹੁੰਦੇ ਸਨ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਲੱਕੜ ਦੀ ਬਜਾਏ ਸੁਨਹਿਰੀ ਰੰਗ ਦੀ ਕਿਸ਼ਤੀ ਹੋਵੇ। ਇਸ ਲਈ, ਪਰਿਵਾਰ ਵੱਲੋਂ ਸ਼ਰਧਾ ਨਾਲ ਪਿੱਤਲ ਦੀ ਇੱਕ ਕਿਸ਼ਤੀ ਤਿਆਰ ਕੀਤੀ ਗਈ ਹੈ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ, ਮਾਤਾ ਮਲਕੀਤ ਕੌਰ ਆਦਿ ਵੀ ਮੌਜੂਦ ਸਨ।

ਮਨਦੀਪ ਸਿੰਘ ਨੇ ਦੱਸਿਆ ਕਿ ਬੇੜੀ 'ਤੇ ਧਾਤ ਦੀ ਵਰਤੋਂ ਲਈ ਵਿਗਿਆਨਿਕ ਸਿਧਾਂਤ ਮੁਤਾਬਕ ਪਾਲਣਾ ਕੀਤੀ ਗਈ ਹੈ ਤਾਂ ਜੋ ਇਸ ਦਾ ਪਾਣੀ ਵਿੱਚ ਸੰਤੁਲਨ ਬਣਿਆ ਰਹੇ। ਇਸ ’ਤੇ ਲਗਪਗ 200 ਕਿੱਲੋ ਪਿੱਤਲ ਦੀਆਂ ਚਾਦਰਾਂ ਦੀ ਵਰਤੋਂ ਕੀਤੀ ਗਈ ਹੈ। ਹਰਿਮੰਦਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਗੁਰੂ ਘਰ ਨਤਮਸਤਕ ਹੋਣ ਆਉਂਦੇ ਸ਼ਰਧਾਲੂਆਂ ਦੀ ਸ਼ਰਧਾ ਦੀ ਕੋਈ ਥਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਰਧਾਲੂ ਪਰਿਵਾਰ ਨੇ ਗੁਰੂ ਘਰ ਲਈ ਸੁਨਹਿਰੇ ਰੰਗ ਦੀ ਬੇੜੀ ਭੇਟ ਕੀਤੀ ਹੈ।

ਗੁਰੂ ਘਰ ਨਤਮਸਤਕ ਹੋਣ ਆਉਂਦੇ ਕੈਨੇਡਾ ਵਾਸੀ ਸ਼ਰਧਾਲੂ ਗੁਰਜੀਤ ਸਿੰਘ ਦੇ ਮਨ ਵਿੱਚ ਸਰੋਵਰ ਲਈ ਸੁਨਹਿਰੀ ਕਿਸ਼ਤੀ ਭੇਟ ਕਰਨ ਦਾ ਵਿਚਾਰ ਆਇਆ ਸੀ ,ਜਿਸ ਨੂੰ ਅੰਮ੍ਰਿਤਸਰ ਦੇ ਗੁਰਸਿੱਖ ਕਾਰੀਗਰ ਪਿਓ ਪੁੱਤਰ ਦੀ ਜੋੜੀ ਨੇ ਹਕੀਕਤ ਵਿੱਚ ਬਦਲਿਆ। ਸੁਨਹਿਰੀ ਰੰਗਤ ਵਾਲੀ ਲੱਕੜ ਦੀ ਬਣੀ ਇਸ ਕਿਸ਼ਤੀ ਦੇ ਉੱਪਰ ਪਿੱਤਲ ਦੀਆਂ ਚਾਦਰਾਂ ਨੂੰ ਫਿਟ ਕੀਤਾ ਗਿਆ ਹੈ ਅਤੇ ਇਸ ਨੂੰ ਸੁਨਹਿਰੀ ਕਿਸ਼ਤੀ ਦੀ ਦਿੱਖ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਜਦੋਂ ਵੀ ਗੁਰੂ ਘਰ ਮੱਥਾ ਟੇਕਣ ਆਉਂਦੇ ਤਾਂ ਇੱਥੇ ਗੁਰੂਘਰ ਦੀ ਇਮਾਰਤ ’ਤੇ ਲੱਗੇ ਸੋਨੇ ਦੀ ਸੁਨਹਿਰੀ ਚਮਕ ਅਤੇ ਹਰ ਪਾਸੇ ਸੁਨਹਿਰੀ ਰੰਗ ਦੇਖਦੇ। ਇਸੇ ਨੂੰ ਦੇਖ ਕੇ ਉਨ੍ਹਾਂ ਦੇ ਮਨ ਵਿੱਚ ਸਰੋਵਰ ਵਿੱਚ ਚੱਲ ਰਹੀ ਲੱਕੜ ਦੀ ਬੇੜੀ ਦੀ ਥਾਂ ਸੁਨਹਿਰੀ ਬੇੜੀ ਭੇਟ ਕਰਨ ਦਾ ਵਿਚਾਰ ਆਇਆ ਸੀ। ਜੋ ਇਥੋਂ ਦੀ ਸਮੁੱਚੀ ਦਿਖ ਨਾਲ ਮੇਲ ਖਾਂਦੀ ਹੋਵੇ।

Next Story
ਤਾਜ਼ਾ ਖਬਰਾਂ
Share it