Begin typing your search above and press return to search.

ਸੰਗਤਾਂ ਦੇ ਸਹਿਯੋਗ ਨਾਲ ਬਣਾਈ 1 ਮਿਲੀਅਨ ਦੀ ਸੁੰਦਰ ਪਾਲਕੀ ਸਾਹਿਬ

ਸੰਗਤਾਂ ਵੱਲੋਂ ਗੁਰੂਦਵਾਰਾ ਨਾਭਾ ਸਾਹਿਬ ਵਿਖੇ ਧੰਨ ਧੰਨ ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਗਾਰਚੀ ਸਿੰਘ ਧੰਨ ਧੰਨ ਬਾਬਾ ਅਜੈਪਾਲ ਸਿੰਘ ਜੀ ਦਾ ਅਸਥਾਨ ਗੁਰਦੁਆਰਾ ਘੋੜਿਆਂ ਵਾਲਾ ਨਾਭਾ ਵਿਖੇ ਉਸ ਅਸਥਾਨ ਉੱਤੇ ਹਲਕਾ ਵਾਸੀਆਂ ਦੇ ਸਹਿਯੋਗ ਦੇ ਸਦਕਾ ਸੁੰਦਰ ਪਾਲਕੀ ਸਾਹਿਬ ਜੀ ਗੁਰੂ ਸਾਹਿਬ ਜੀ ਦੀ ਸਵਾਰੀ ਵਾਸਤੇ ਗੁਰਦੁਆਰਾ ਘੋੜਿਆਂ ਵਾਲਾ ਸਾਹਿਬ ਵਿਖੇ ਸਮਰਪਿਤ ਕੀਤੀ ਗਈ ਹੈ।

ਸੰਗਤਾਂ ਦੇ ਸਹਿਯੋਗ ਨਾਲ ਬਣਾਈ 1 ਮਿਲੀਅਨ ਦੀ ਸੁੰਦਰ ਪਾਲਕੀ ਸਾਹਿਬ
X

Makhan shahBy : Makhan shah

  |  5 May 2025 4:50 PM IST

  • whatsapp
  • Telegram

ਨਾਭਾ (ਕਵਿਤਾ) : ਸੰਗਤਾਂ ਵੱਲੋਂ ਗੁਰੂਦਵਾਰਾ ਨਾਭਾ ਸਾਹਿਬ ਵਿਖੇ ਧੰਨ ਧੰਨ ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਗਾਰਚੀ ਸਿੰਘ ਧੰਨ ਧੰਨ ਬਾਬਾ ਅਜੈਪਾਲ ਸਿੰਘ ਜੀ ਦਾ ਅਸਥਾਨ ਗੁਰਦੁਆਰਾ ਘੋੜਿਆਂ ਵਾਲਾ ਨਾਭਾ ਵਿਖੇ ਉਸ ਅਸਥਾਨ ਉੱਤੇ ਹਲਕਾ ਵਾਸੀਆਂ ਦੇ ਸਹਿਯੋਗ ਦੇ ਸਦਕਾ ਸੁੰਦਰ ਪਾਲਕੀ ਸਾਹਿਬ ਜੀ ਗੁਰੂ ਸਾਹਿਬ ਜੀ ਦੀ ਸਵਾਰੀ ਵਾਸਤੇ ਗੁਰਦੁਆਰਾ ਘੋੜਿਆਂ ਵਾਲਾ ਸਾਹਿਬ ਵਿਖੇ ਸਮਰਪਿਤ ਕੀਤੀ ਗਈ ਹੈ।


ਇਸ ਸੁੰਦਰ ਪਾਲਕੀ ਸਾਹਿਬ ਨੂੰ ਤਿਆਰ ਕਰਵਾਉਣ ਦੇ ਵਿੱਚ ਤਕਰੀਬਨ 10 ਲੱਖ ਰੁਪਏ ਦਾ ਖਰਚਾ ਆਇਆ ਹੈ। ਜੋ ਹਲਕਾ ਵਾਸੀਆਂ ਦੇ ਸਹਿਯੋਗ ਦੇ ਸਦਕਾ ਤਿਲ ਫੁੱਲ ਇਕੱਠਾ ਕਰਕੇ ਕੀਤਾ ਗਿਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਇਹ ਸੁੰਦਰ ਪਾਲਕੀ ਸਾਹਿਬ ਸੰਗਤਾਂ ਦੇ ਸਹਿਯੋਗ ਦੇ ਨਾਲ ਤਿਆਰ ਕੀਤੀ ਗਈ ਹੈ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇਕੱਠੀਆਂ ਹੋ ਕੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ।


ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ, ਅਕਾਲੀ ਆਗੂ ਮਾਨਇੰਦਰ ਸਿੰਘ ਮਾਨੀ ਅਤੇ ਨਾਭਾ ਪੈਟਰੋਲਿਅਮ ਐਸੋਸੀਏਸ਼ਨ ਦੇ ਪ੍ਰਧਾਨ ਜਸਪਾਲ ਜੁਨੇਜਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਨ ਮਰਿਆਦਾ ਨੂੰ ਮੁੱਖ ਰੱਖਦਿਆ ਹੋਇਆ, ਜਦੋਂ ਅਸੀਂ ਮਹਾਰਾਜ ਜੀ ਦਾ ਸਰੂਪ ਲੈ ਕੇ ਜਾਨੇ ਹਾਂ ਤਾਂ ਉਸ ਸਮੇਂ ਅਸੀਂ ਮਾਣ ਮਰਿਆਦਾ ਨੂੰ ਪੂਰਾ ਨਹੀਂ ਕਰ ਸਕਦੇ ਕੋਈ ਨਾ ਕੋਈ ਸਾਡੇ ਕੋਲੋਂ ਗਲਤੀ ਹੋ ਜਾਂਦੀ ਹੈ। ਜਿਸ ਨੂੰ ਮੁੱਖ ਰੱਖਦਿਆਂ ਹੋਇਆ ਬਾਬਾ ਅਜਾਪਾਲ ਸਿੰਘ ਜੀ ਘੋੜਿਆਂ ਵਾਲਾ ਵਿਖੇ ਸੁੰਦਰ ਪਾਲਕੀ ਸਾਹਿਬ ਹਲਕਾ ਵਾਸੀਆਂ ਦੇ ਸਹਿਯੋਗ ਦੇ ਸਦਕਾਂ ਤਿਲ ਫੁੱਲ ਇਕੱਠਾ ਕਰਕੇ ਤਕਰੀਬਨ 10 ਲੱਖ ਰੁਪਏ ਦੇ ਵਿੱਚ ਸੁੰਦਰ ਪਾਲਕੀ ਸਾਹਿਬ ਤਿਆਰ ਕੀਤੀ ਗਈ ਹੈ ਤਾਂ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਨ ਮਰਿਆਦਾ ਨੂੰ ਕਾਇਮ ਰੱਖਿਆ ਜਾ ਸਕੇ।


ਇਸ ਸੁੰਦਰ ਪਾਲਕੀ ਸਾਹਿਬ ਨੂੰ ਜੇਕਰ ਕੋਈ ਲੈ ਕੇ ਜਾਣਾ ਚਾਹੁੰਦਾ ਹੈ ਤਾਂ ਇਸ ਤੇ ਕੋਈ ਵੀ ਖਰਚਾ ਨਹੀਂ ਲਿਆ ਜਾਵੇਗਾ। ਇਸ ਮੌਕੇ ਹਲਕਾ ਵਾਸੀਆਂ ਨੇ ਮੰਗ ਕੀਤੀ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸੁੰਦਰ ਪਾਲਕੀ ਸਾਹਿਬ ਦੇ ਮਾਣ ਮਰਿਆਦਾ ਨੂੰ ਮੁੱਖ ਰੱਖਦਿਆਂ ਗੁਰਸਿੱਖ ਡਰਾਈਵਰ ਦਾ ਪ੍ਰਬੰਧ ਕੀਤਾ ਜਾਵੇ।

Next Story
ਤਾਜ਼ਾ ਖਬਰਾਂ
Share it