ਅਮਰਨਾਥ ਯਾਤਰਾ ਲਈ ਅੱਜ ਤੋਂ ਸ਼ੁਰੂ ਰਜਿਸਟ੍ਰੇਸ਼ਨ
ਚੰਡੀਗੜ੍ਹ, 15 ਅਪ੍ਰੈਲ, ਰਜਨੀਸ਼ ਕੌਰ : ਅਮਰਨਾਥ ਯਾਤਰਾ (Amrnath Yatra ) 29 ਜੂਨ ਤੋਂ ਸ਼ੁਰੂ ਹੋਣ ਵਾਲੀ ਹੈ। ਇਸ ਵਾਰ ਇਹ ਯਾਤਰਾ 19 ਅਗਸਤ ਤੱਕ ਚੱਲੇਗੀ। 2023 ਵਿੱਚ ਇੱਕ ਜੁਲਾਈ ਤੋਂ ਯਾਤਰਾ ਸ਼ੁਰੂ ਹੋਈ ਸੀ। ਇਸ ਵਾਰ ਯਾਤਰਾ 52 ਦਿਨ ਦੀ ਰਹੇਗੀ। ਇਸ ਲਈ ਰਜਿਸਟ੍ਰੇਸ਼ਨ 15 ਅਪ੍ਰੈਲ ਭਾਵ ਅੱਜ ਤੋਂ ਸ਼ੁਰੂ ਹੋ ਗਈ ਹੈ। ਰਜਿਸਟ੍ਰੇਸ਼ਨ […]
By : Editor Editor
ਚੰਡੀਗੜ੍ਹ, 15 ਅਪ੍ਰੈਲ, ਰਜਨੀਸ਼ ਕੌਰ : ਅਮਰਨਾਥ ਯਾਤਰਾ (Amrnath Yatra ) 29 ਜੂਨ ਤੋਂ ਸ਼ੁਰੂ ਹੋਣ ਵਾਲੀ ਹੈ। ਇਸ ਵਾਰ ਇਹ ਯਾਤਰਾ 19 ਅਗਸਤ ਤੱਕ ਚੱਲੇਗੀ। 2023 ਵਿੱਚ ਇੱਕ ਜੁਲਾਈ ਤੋਂ ਯਾਤਰਾ ਸ਼ੁਰੂ ਹੋਈ ਸੀ। ਇਸ ਵਾਰ ਯਾਤਰਾ 52 ਦਿਨ ਦੀ ਰਹੇਗੀ। ਇਸ ਲਈ ਰਜਿਸਟ੍ਰੇਸ਼ਨ 15 ਅਪ੍ਰੈਲ ਭਾਵ ਅੱਜ ਤੋਂ ਸ਼ੁਰੂ ਹੋ ਗਈ ਹੈ।
ਰਜਿਸਟ੍ਰੇਸ਼ਨ ਕਿਵੇਂ ਹੋਵੇਗੀ?
15 ਅਪ੍ਰੈਲ ਤੋਂ, ਰਜਿਸਟ੍ਰੇਸ਼ਨ ਆਨਲਾਈਨ ਅਤੇ ਆਫਲਾਈਨ ਦੋਵਾਂ ਤਰ੍ਹਾਂ ਕੀਤੀ ਜਾ ਸਕਦੀ ਹੈ। ਆਨਲਾਈਨ ਰਜਿਸਟ੍ਰੇਸ਼ਨ ਲਈ, ਤੁਸੀਂ ਸ਼ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ ਲੌਗਇਨ ਕਰ ਸਕਦੇ ਹੋ।
ਜੇ ਤੁਸੀਂ ਮੋਬਾਈਲ ਐਪਲੀਕੇਸ਼ਨ ਰਾਹੀਂ ਰਜਿਸਟ੍ਰੇਸ਼ਨ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼੍ਰੀ ਅਮਰਨਾਥ ਜੀ ਯਾਤਰਾ ਐਪ (Shri Amarnath Ji Yatra App) ਨੂੰ ਡਾਊਨਲੋਡ ਕਰਨਾ ਹੋਵੇਗਾ। ਇਸ ਦੇ ਨਾਲ ਹੀ ਪੰਜਾਬ ਨੈਸ਼ਨਲ ਬੈਂਕ, ਐਸਬੀਆਈ, ਯੈੱਸ ਬੈਂਕ ਅਤੇ ਜੰਮੂ-ਕਸ਼ਮੀਰ ਬੈਂਕ ਤੋਂ ਆਫਲਾਈਨ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।
ਯਾਤਰਾ ਲਈ ਦੋ ਰੂਟ
ਪਹਿਲਗਾਮ ਰੂਟ: ਇਸ ਰਸਤੇ ਤੋਂ ਗੁਫਾ ਤੱਕ ਪਹੁੰਚਣ ਲਈ 3 ਦਿਨ ਲੱਗਦੇ ਹਨ, ਪਰ ਇਹ ਰਸਤਾ ਆਸਾਨ ਹੈ। ਸਫ਼ਰ ਵਿੱਚ ਕੋਈ ਖੜ੍ਹੀ ਚੜ੍ਹਾਈ ਨਹੀਂ ਹੁੰਦੀ। ਪਹਿਲਗਾਮ ਤੋਂ ਪਹਿਲਾ ਸਟਾਪ ਚੰਦਨਵਾੜੀ ਹੈ। ਇਹ ਬੇਸ ਕੈਂਪ ਤੋਂ 16 ਕਿਲੋਮੀਟਰ ਦੂਰ ਹੈ। ਇੱਥੋਂ ਚੜ੍ਹਾਈ ਸ਼ੁਰੂ ਹੁੰਦੀ ਹੈ।
ਤਿੰਨ ਕਿਲੋਮੀਟਰ ਚੜ੍ਹਨ ਤੋਂ ਬਾਅਦ ਯਾਤਰਾ ਪਿਸੂ ਟੌਪ ਪਹੁੰਚਦੀ ਹੈ। ਇੱਥੋਂ ਪੈਦਲ ਯਾਤਰਾ ਸ਼ਾਮ ਨੂੰ ਸ਼ੇਸ਼ਨਾਗ ਪਹੁੰਚਦੀ ਹੈ। ਇਹ ਯਾਤਰਾ ਲਗਪਗ 9 ਕਿਲੋਮੀਟਰ ਦੀ ਹੈ। ਅਗਲੇ ਦਿਨ, ਯਾਤਰੀ ਸ਼ੇਸ਼ਨਾਗ ਤੋਂ ਪੰਚਤਰਨੀ ਜਾਂਦੇ ਹਨ। ਇਹ ਸ਼ੇਸ਼ਨਾਗ ਤੋਂ ਲਗਭਗ 14 ਕਿਲੋਮੀਟਰ ਦੂਰ ਹੈ। ਇਹ ਗੁਫਾ ਪੰਚਤਰਨੀ ਤੋਂ ਸਿਰਫ਼ 6 ਕਿਲੋਮੀਟਰ ਦੂਰ ਹੈ।
ਬਾਲਟਾਲ ਰੂਟ: ਜੇ ਸਮਾਂ ਘੱਟ ਹੈ, ਤਾਂ ਤੁਸੀਂ ਬਾਬਾ ਅਮਰਨਾਥ ਦੇ ਦਰਸ਼ਨਾਂ ਲਈ ਬਾਲਟਾਲ ਰੂਟ ਰਾਹੀਂ ਜਾ ਸਕਦੇ ਹੋ। ਇਸ ਵਿੱਚ ਸਿਰਫ਼ 14 ਕਿਲੋਮੀਟਰ ਦੀ ਚੜ੍ਹਾਈ ਹੁੰਦੀ ਹੈ, ਪਰ ਇਹ ਇਕਦਮ ਖੜ੍ਹੀ ਚੜ੍ਹਾਈ ਹੈ, ਇਸ ਲਈ ਬਜ਼ੁਰਗਾਂ ਨੂੰ ਇਸ ਰਸਤੇ 'ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮਾਰਗ 'ਤੇ ਤੰਗ ਸੜਕਾਂ ਅਤੇ ਖਤਰਨਾਕ ਮੋੜ ਹਨ।
6 ਲੱਖ ਯਾਤਰੀਆਂ ਦੇ ਹਿਸਾਬ ਨਾਲ ਕੀਤੀਆਂ ਜਾ ਰਹੀਆਂ ਨੇ ਤਿਆਰੀਆਂ
ਪਿਛਲੀ ਵਾਰ ਕਰੀਬ 4.50 ਲੱਖ ਸ਼ਰਧਾਲੂ ਆਏ ਸਨ। ਇਸ ਵਾਰ 6 ਲੱਖ ਯਾਤਰੀਆਂ ਦੇ ਆਉਣ ਦੀ ਸੰਭਾਵਨਾ ਹੈ। ਯਾਤਰਾ ਥੋੜ੍ਹੇ ਸਮੇਂ ਦੀ ਹੈ ਅਤੇ ਭੀੜ ਜ਼ਿਆਦਾ ਹੋਵੇਗੀ, ਇਸ ਲਈ ਇੰਤਜਾਮ ਵੀ ਜਿਆਦਾ ਕੀਤੇ ਜਾ ਰਹੇ ਹਨ।
ਪੂਰੇ ਰੂਟ 'ਤੇ ਭੋਜਨ ਤੇ ਸਿਹਤ ਜਾਂਚ ਦੇ ਪ੍ਰਬੰਧ
ਪਹਿਲਾਂ ਪਹਿਲਗਾਮ ਤੋਂ ਗੁਫਾ ਤੱਕ ਦਾ 46 ਕਿਲੋਮੀਟਰ ਲੰਬਾ ਰਸਤਾ 3 ਤੋਂ 4 ਫੁੱਟ ਚੌੜਾ ਅਤੇ ਬਾਲਟਾਲ ਰਸਤਾ 2 ਫੁੱਟ ਚੌੜਾ ਸੀ। ਹੁਣ ਇਸ ਨੂੰ 14 ਫੁੱਟ ਚੌੜਾ ਕਰ ਦਿੱਤਾ ਗਿਆ ਹੈ। ਬਾਰਡਰ ਰੋਡ ਆਰਗੇਨਾਈਜੇਸ਼ਨ ਮੁਤਾਬਕ ਬਾਲਟਾਲ ਤੋਂ ਗੁਫਾ ਤੱਕ 14 ਕਿਲੋਮੀਟਰ ਦਾ ਰਸਤਾ 7 ਤੋਂ 12 ਫੁੱਟ ਚੌੜਾ ਹੋ ਗਿਆ ਹੈ। ਇਹ ਇੱਕ ਮੋਟਰ ਵਾਲੀ ਸੜਕ ਹੈ। ਹੈਲੀਕਾਪਟਰ ਸੇਵਾ ਵੀ ਉਪਲਬਧ ਹੈ।
ਪੂਰੇ ਰੂਟ 'ਤੇ ਖਾਣ-ਪੀਣ, ਰੁਕਣ ਅਤੇ ਸਿਹਤ ਜਾਂਚ ਦੇ ਪ੍ਰਬੰਧ ਕੀਤੇ ਜਾਣਗੇ। ਆਕਸੀਜਨ ਬੂਥ, ਆਈਸੀਯੂ ਬੈੱਡ, ਐਕਸਰੇ, ਸੋਨੋਗ੍ਰਾਫੀ ਮਸ਼ੀਨਾਂ ਅਤੇ ਤਰਲ ਆਕਸੀਜਨ ਪਲਾਂਟਾਂ ਨਾਲ ਲੈਸ ਦੋ ਕੈਂਪ ਹਸਪਤਾਲਾਂ ਲਈ ਤਿਆਰੀਆਂ ਚੱਲ ਰਹੀਆਂ ਹਨ।
ਇਸ ਵਾਰ ਸੜਕਾਂ ਚੌੜੀਆਂ ਹੋਣ ਕਾਰਨ ਗੱਡੀਆਂ ਲੈ ਕੇ ਗੁਫਾ ਤੱਕ ਪਹੁੰਚੀ ਬੀਆਰਓ ਦੀ ਟੀਮ
ਬਾਰਡਰ ਰੋਡ ਆਰਗੇਨਾਈਜ਼ੇਸ਼ਨ (BRO) ਨੇ 6 ਨਵੰਬਰ 2023 ਨੂੰ ਅਮਰਨਾਥ ਗੁਫਾ ਲਈ ਵਾਹਨਾਂ ਦਾ ਕਾਫਲਾ ਭੇਜਿਆ ਸੀ। ਇਸ ਦਾ ਇੱਕ ਵੀਡੀਓ ਵੀ ਬੀਆਰਓ ਦੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਗਿਆ ਹੈ। ਬੀਆਰਓ ਨੇ ਅਮਰਨਾਥ ਮਾਰਗ ਨੂੰ ਸੰਗਮ ਬੇਸ ਕੈਂਪ ਤੋਂ ਗੁਫਾ ਤੱਕ ਅਤੇ ਬਾਲਟਾਲ ਰਾਹੀਂ ਸੰਗਮ ਸਿਖਰ ਤੱਕ ਚੌੜਾ ਕਰ ਦਿੱਤਾ ਹੈ, ਜਿਸ ਨਾਲ ਪੈਦਲ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦਾ ਸਮਾਂ ਘਟੇਗਾ।