ਏਅਰਪੋਰਟ ਦੇ ਨਵੇਂ ਰਸਤੇ ਲਈ ਕਿਸਾਨਾਂ ਵਲੋਂ ਜ਼ਮੀਨ ਦੇਣ ਤੋਂ ਇੰਨਕਾਰ
ਚੰਡੀਗੜ੍ਹ, 28 ਫਰਵਰੀ, ਨਿਰਮਲ : ਚੰਡੀਗੜ੍ਹ ਵਿਚ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਹਵਾਈ ਅੱਡੇ ਦੇ ਲਈ ਸ਼ਾਰਟਕੱਟ ਰੂਟ ਦਾ ਮਾਮਲਾ ਭਖਿਆ ਹੋਇਆ। ਨਵੇਂ ਰਸਤੇ ਲਈ ਕਿਸਾਨਾਂ ਨੇ ਜ਼ਮੀਨ ਦੇਣ ਤੋਂ ਇੰਨਕਾਰ ਕਰ ਦਿੱਤਾ।ਹੁਣ ਪ੍ਰਸ਼ਾਸਨ ਇਸ ਦੇ ਲਈ ਨਵੀਂ ਪਾਲਿਸੀ ’ਤੇ ਵਿਚਾਰ ਕਰ ਰਿਹਾ ਹੈ। ਕਿਸਾਨਾਂ ਨੇ ਪੰਜਾਬ ਵਿਚ ਮਿਲਣ ਵਾਲੇ ਮੁਆਵਜ਼ੇ ਤਹਿਤ ਇਕਵਾਇਰ ਦੇ ਬਦਲੇ ਪੈਸਿਆਂ […]
By : Editor Editor
ਚੰਡੀਗੜ੍ਹ, 28 ਫਰਵਰੀ, ਨਿਰਮਲ : ਚੰਡੀਗੜ੍ਹ ਵਿਚ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਹਵਾਈ ਅੱਡੇ ਦੇ ਲਈ ਸ਼ਾਰਟਕੱਟ ਰੂਟ ਦਾ ਮਾਮਲਾ ਭਖਿਆ ਹੋਇਆ। ਨਵੇਂ ਰਸਤੇ ਲਈ ਕਿਸਾਨਾਂ ਨੇ ਜ਼ਮੀਨ ਦੇਣ ਤੋਂ ਇੰਨਕਾਰ ਕਰ ਦਿੱਤਾ।
ਹੁਣ ਪ੍ਰਸ਼ਾਸਨ ਇਸ ਦੇ ਲਈ ਨਵੀਂ ਪਾਲਿਸੀ ’ਤੇ ਵਿਚਾਰ ਕਰ ਰਿਹਾ ਹੈ। ਕਿਸਾਨਾਂ ਨੇ ਪੰਜਾਬ ਵਿਚ ਮਿਲਣ ਵਾਲੇ ਮੁਆਵਜ਼ੇ ਤਹਿਤ ਇਕਵਾਇਰ ਦੇ ਬਦਲੇ ਪੈਸਿਆਂ ਦੀ ਮੰਗ ਕੀਤੀ ਹੈ। ਪ੍ਰਸ਼ਾਸਨ ਨੇ ਗੱਲਬਾਤ ਦਾ ਪ੍ਰਸਤਾਵ ਕਿਸਾਨਾਂ ਸਾਹਮਣੇ ਰੱਖਿਆ ਸੀ। ਇਸ ’ਤੇ ਕਿਸਾਨ ਸਹਿਮਤ ਨਹੀਂ ਹੋਏ।
ਚੰਡੀਗੜ੍ਹ ਪ੍ਰਸ਼ਾਸਨ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜ਼ਮੀਨ ਇਕਵਾਇਰ ਅਤੇ ਸੜਕ ਬਣਾਉਣ ਦਾ ਪ੍ਰੋਜੈਕਟ 106.69 ਕਰੋੜ ਰੁਪਏ ਦਾ ਹੈ। ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਸ ਦੇ ਲਈ ਕੇਂਦਰ ਸਰਕਾਰ ਤੋਂ ਮਨਜ਼ੂਰੀ ਲੈਣੀ ਪਵੇਗੀ।
ਪਿਛਲੇ ਸਾਲ ਨਵੰਬਰ ਮਹੀਨੇ ਵਿਚ ਪ੍ਰਸ਼ਾਸਨ ਨੇ 2018 ਦੀ ਪਾਲਿਸੀ ਦੇ ਜ਼ਰੀਏ ਜ਼ਮੀਨ ਇਕਵਾਇਰ ਦੀ ਪ੍ਰਕਿਰਿਆ ਦਾ ਆਦੇਸ਼ ਜਾਰੀ ਕੀਤਾ ਗਿਆ ਸੀ। ਕਿਸਾਨਾਂ ਨੇ ਪ੍ਰਸ਼ਾਸਨ ਕੋਲੋਂ ਪੰਜਾਬ ਅਤੇ ਹਰਿਆਣਾ ਦੀ ਤਰਜ਼ ’ਤੇ ਲੈਂਡ ਪੂÇਲੰਗ ਪਾਲਿਸੀ ਲਾਗੂ ਕਰਨ ਦੀ ਮੰਗ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ
ਜ਼ਮੀਨੀ ਝਗੜੇ ਵਿਚ ਵੱਡੇ ਭਰਾ ਦੀ ਜਾਨ ਲਈ
ਖੰਨਾ, 28 ਫਰਵਰੀ, ਨਿਰਮਲ : ਖੰਨਾ ਵਿਖੇ ਜ਼ਮੀਨੀ ਝਗੜੇ ਵਿਚ ਵੱਡੇ ਭਰਾ ਦੀ ਜਾਨ ਲੈ ਲਈ।
ਖੰਨਾ ਵਿਚ ਸਮਰਾਲਾ ਦੇ ਪਿੰਡ ਪੂਨੀਆ ਵਿਚ ਇੱਕ ਭਰਾ ਨੇ ਅਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ। ਤੇਜ਼ਧਾਰ ਹਥਿਆਰ ਨਾਲ ਹਮਲਾ ਕਰਦੇ ਹੋਏ ਕਤਲ ਕੀਤਾ ਗਿਆ । ਇਸ ਦੌਰਾਨ ਬਚਾਅ ਕਰਨ ਆਏ ਪਿਤਾ ਨੂੰ ਵੀ ਨਹੀਂ ਬਖਸ਼ਿਆ। ਉਸ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ।
ਮ੍ਰਿਤਕ ਦੀ ਪਛਾਣ ਜਗਦੀਪ ਸਿੰਘ ਦੇ ਤੌਰ ’ਤੇ ਹੋਈ। ਦੋ ਸਾਲ ਪਹਿਲਾਂ ਜਗਦੀਪ ਸਿੰਘ ਨੇ ਅਪਣੀ ਮਾਂ ਦਾ ਕਤਲ ਕੀਤਾ ਸੀ। ਇਸ ਕੇਸ ਵਿਚ ਅਜੇ ਕਰੀਬ 4 ਮਹੀਨੇ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਸੀ।
ਜ਼ਖਮੀ ਪਿਤਾ ਰਾਮ ਸਿੰਘ ਨੇ ਦੱਸਿਆ ਕਿ ਪਰਵਾਰ ਵਿਚ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਰਹਿੰਦਾ ਸੀ। ਝਗੜੇ ਤੋਂ ਬਚਣ ਲਈ ਉਹ ਅਪਣੇ ਵੱਡੇ ਬੇਟੇ ਜਗਦੀਪ ਦੇ ਨਾਲ ਅਲੱਗ ਰਹਿਣ ਲੱਗਾ ਸੀ। ਲੇਕਿਨ ਮੰਗਲਵਾਰ ਦੀ ਰਾਤ ਨੂੰ ਉਸ ਦੇ ਛੋਟੇ ਬੇਟੇ ਦਲਬੀਰ ਸਿੰਘ ਨੇ ਆ ਕੇ ਹਮਲਾ ਕਰ ਦਿੱਤਾ।
ਪਿੰਡ ਨਿਵਾਸੀ ਪਰਗਟ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਗਦੀਪ ਸਿੰਘ ਅਤੇ ਉਸ ਦੇ ਪਿਤਾ ਰਾਮ ਸਿੰਘ ਪਿੰਡ ਵਿਚ ਅਲੱਗ ਮਕਾਨ ਵਿਚ ਰਹਿੰਦੇ ਸੀ ਅਤੇ ਛੋਟਾ ਭਰਾ ਦਲਵੀਰ ਸਿੰਘ ਪਿੰਡ ਵਿਚ ਅਲੱਗ ਰਹਿੰਦਾ ਸੀ।
ਦੋਵਾਂ ਭਰਾਵਾਂ ਵਿਚ ਕਈ ਵਾਰ ਝਗੜਾ ਹੋ ਚੁੱਕਾ ਸੀ ਅਤੇ ਕਈ ਵਾਰ ਪਿੰਡ ਦੀ ਪੰਚਾਇਤ ਵੀ ਦੋਵਾਂ ਦੇ ਵਿਚ ਸਮਝੌਤਾ ਕਰਵਾ ਚੁੱਕੀ ਸੀ।
ਮ੍ਰਿਤਕ ਜਗਦੀਪ ਸਿੰਘ ਨੇ ਦੋ ਸਾਲ ਪਹਿਲਾਂ ਅਪਣੀ ਮਾਂ ਦੀ ਹੱਤਿਆ ਕਰ ਦਿੱਤੀ ਸੀ ਅਤੇ ਕਰੀਬ 4 ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਛੁਡ ਕੇ ਆਇਆ ਸੀ। ਬੀਤੀ ਰਾਤ ਉਸ ਦਾ ਛੋਟਾ ਭਰਾ ਦਲਬੀਰ ਸਿੰਘ ਮ੍ਰਿਤਕ ਜਗਦੀਪ ਦੇ ਘਰ ਆਇਆ ਅਤੇ ਦੋਵਾਂ ਦੇ ਵਿਚ ਝਗੜਾ ਹੋ ਗਿਆ ਜਿਸ ਵਿਚ ਜਗਦੀਪ ਸਿੰਘ ਮਾਰ ਦਿੱਤਾ ਗਿਆ।