ਜਸਟਿਨ ਟਰੂਡੋ ਵਿਰੁੱਧ ਉਠਣ ਲੱਗੀਆਂ ਬਾਗੀ ਸੁਰਾਂ
ਔਟਵਾ, 25 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਲਿਬਰਲ ਪਾਰਟੀ ਦੇ ਇਕ ਐਮ.ਪੀ. ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਰੁੱਧ ਬਾਗੀ ਸੁਰਾਂ ਅਲਾਪੇ ਜਾਣ ਮਗਰੋਂ ਪਾਰਟੀ ਦੇ ਕਈ ਸੰਸਦ ਮੈਂਬਰ ਟਰੂਡੋ ਦੇ ਹੱਕ ਵਿਚ ਆ ਗਏ ਅਤੇ ਉਨ੍ਹਾਂ ਦੀ ਲੀਡਰਸ਼ਿਪ ’ਤੇ ਭਰੋਸਾ ਜ਼ਾਹਰ ਕੀਤਾ। ਦਰਅਸਲ ਨਿਊਫਾਊਂਡਲੈਡ ਤੋਂ ਲਿਬਰਲ ਐਮ.ਪੀ. ਕੈਨ ਮੈਕਡੌਨਲਡ ਨੇ ਰੇਡੀਓ ਕੈਨੇਡਾ ਨਾਲ ਗੱਲਬਾਤ ਕਰਦਿਆਂ ਕਿਹਾ […]
By : Editor Editor
ਔਟਵਾ, 25 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਲਿਬਰਲ ਪਾਰਟੀ ਦੇ ਇਕ ਐਮ.ਪੀ. ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਰੁੱਧ ਬਾਗੀ ਸੁਰਾਂ ਅਲਾਪੇ ਜਾਣ ਮਗਰੋਂ ਪਾਰਟੀ ਦੇ ਕਈ ਸੰਸਦ ਮੈਂਬਰ ਟਰੂਡੋ ਦੇ ਹੱਕ ਵਿਚ ਆ ਗਏ ਅਤੇ ਉਨ੍ਹਾਂ ਦੀ ਲੀਡਰਸ਼ਿਪ ’ਤੇ ਭਰੋਸਾ ਜ਼ਾਹਰ ਕੀਤਾ। ਦਰਅਸਲ ਨਿਊਫਾਊਂਡਲੈਡ ਤੋਂ ਲਿਬਰਲ ਐਮ.ਪੀ. ਕੈਨ ਮੈਕਡੌਨਲਡ ਨੇ ਰੇਡੀਓ ਕੈਨੇਡਾ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਕੈਨੇਡਾ ਵਿਚ ਅਗਲੀਆਂ ਆਮ ਚੋਣਾਂ ਤੋਂ ਪਹਿਲਾਂ ਜਸਟਿਨ ਟਰੂਡੋ ਦੀ ਲੀਡਰਸ਼ਿਪ ਬਾਰੇ ਸਮੀਖਿਆ ਹੋਣੀ ਚਾਹੀਦੀ ਹੈ।
ਲਿਬਰਲ ਐਮ.ਪੀ. ਨੇ ਲੀਡਰਸ਼ਿਪ ਸਮੀਖਿਆ ਕਰਵਾਉਣ ’ਤੇ ਜ਼ੋਰ ਦਿਤਾ
ਨਿਊਫਾਊਂਡਲੈਂਡ ਦੀ ਐਵਲੌਨ ਰਾਈਡਿੰਗ ਤੋਂ ਐਮ.ਪੀ. ਕੈਨ ਮੈਕਡੌਨਲਡ ਨੇ ਆਪਣੇ ਹਲਕੇ ਦੇ ਵੋਟਰਾਂ ਦੀ ਰਾਏ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮਨ ਵਿਚ ਟਰੂਡੋ ਪ੍ਰਤੀ ਖਿੱਝ ਜਾਂ ਨਫ਼ਰਤ ਮਹਿਸੂਸ ਕੀਤੀ ਜਾ ਸਕਦੀ ਹੈ। ਇਸ ਮਗਰੋਂ ਉਨ੍ਹਾਂ ਸੁਝਾਅ ਦਿਤਾ ਕਿ ਲਿਬਰਲ ਪਾਰਟੀ ਨੂੰ ਲੀਡਰਸ਼ਿਪ ਸਮੀਖਿਆ ਕਰਵਾਉਣ ਦੀ ਜ਼ਰੂਰਤ ਹੈ। ਮੈਕਡੌਨਲਡ ਨੇ ਆਖਿਆ, ‘‘ਇਕ ਪਾਰਟੀ ਹੋਣ ਦੇ ਨਾਤੇ ਪਾਰਟੀ ਆਗੂ ਦੀ ਮਕਬੂਲੀਅਤ ਬਾਰੇ ਹਰ ਗੱਲ ਬਿਲਕੁਲ ਸਾਫ ਹੋਣੀ ਚਾਹੀਦੀ ਹੈ। ਜੇ ਲੋਕਾਂ ਨੂੰ ਉਹ ਆਗੂ ਵਜੋਂ ਪ੍ਰਵਾਨ ਹਨ ਤਾਂ ਠੀਕ ਪਰ ਘੱਟੋ ਘੱਟ ਆਪਣੀ ਰਾਏ ਜ਼ਾਹਰ ਕਰਨ ਦਾ ਮੌਕਾ ਤਾਂ ਸਭਨਾਂ ਨੂੰ ਮਿਲਣਾ ਚਾਹੀਦਾ ਹੈ। ਦੂਜੇ ਪਾਸੇ ਲਿਬਰਲ ਕੌਕਸ ਦੀ ਮੀਟਿੰਗ ਵਿਚ ਸ਼ਾਮਲ ਹੋਣ ਪਾਰਲੀਮੈਂਟ ਹਿਲ ਪੁੱਜੇ ਐਮ.ਪੀਜ਼ ਅਤੇ ਮੰਤਰੀਆਂ ਨੇ ਕਿਹਾ ਕਿ ਉਹ ਹੁਣ ਵੀ ਟਰੂਡੋ ਦੀ ਹਮਾਇਤ ਕਰਦੇ ਹਨ। ਸਦਨ ਵਿਚ ਲਿਬਰਲ ਪਾਰਟੀ ਦੇ ਆਗੂ ਸਟੀਵ ਮੈਕੀਨੌਨ ਦਾ ਕਹਿਣਾ ਸੀ ਕਿ ਕੈਨ ਮੈਕਡੌਨਲਡ ਨੂੰ ਆਪਣੇ ਰਾਏ ਪ੍ਰਗਟਾਉਣ ਦਾ ਹੱਕ ਹੈ।
ਵਿਵਾਦਤ ਟਿੱਪਣੀ ਮਗਰੋਂ ਟਰੂਡੋ ਦੇ ਹੱਕ ਵਿਚ ਆਏ ਐਮ.ਪੀਜ਼ ਅਤੇ ਮੰਤਰੀ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਡੀ ਅਗਵਾਈ ਕਰਨ ਦੇ ਸਮਰੱਥ ਹਨ ਅਤੇ ਅਗਲੇ ਹਫਤੇ ਸ਼ੁਰੂ ਹੋਣ ਵਾਲੀ ਹਾਊਸ ਆਫ ਕਾਮਨਜ਼ ਦੇ ਇਜਲਾਸ ਵਿਚ ਕੈਨੇਡਾ ਵਾਸੀਆਂ ਦੀ ਬਿਹਤਰੀ ਵਾਸਤੇ ਕਈ ਯੋਜਨਾਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਉਧਰ ਲਿਬਰਲ ਪਾਰਟੀ ਦੀ ਕੁਝ ਐਮ.ਪੀਜ਼ ਨੇ ਮੈਕਡੌਨਲਡ ਦੀਆਂ ਟਿੱਪਣੀਆਂ ਬਾਰੇ ਮੂੰਹ ਖੋਲ੍ਹਣ ਤੋਂ ਹੀ ਨਾਂਹ ਕਰ ਦਿਤੀ ਜਦਕਿ ਨਿਊਫਾਊਂਡਲੈਂਡ ਤੋਂ ਹੀ ਲਿਬਰਲ ਐਮ.ਪੀ. ਇਵੌਨ ਜੋਨਜ਼ ਵੱਲੋਂ ਮੈਕਡੌਨਲਡ ਦੀਆਂ ਟਿੱਪਣੀਆਂ ਨੂੰ ਮੰਦਭਾਗਾ ਕਰਾਰ ਦਿਤਾ ਗਿਆ।