Begin typing your search above and press return to search.

ਕੀ ਵਾਕਈ ਡਿੱਗ ਜਾਵੇਗੀ ਪੰਜਾਬ ਦੀ ਆਪ ਸਰਕਾਰ?

ਲੁਧਿਆਣਾ : ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਵੱਲੋਂ ਭਾਜਪਾ ਵਿਚ ਜਾਂਦਿਆਂ ਹੀ ਪੰਜਾਬ ਦੀ ਆਪ ਸਰਕਾਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਏ, ਜਿਸ ਨਾਲ ਪੂਰੇ ਪੰਜਾਬ ਵਿਚ ਸਿਆਸੀ ਭੂਚਾਲ ਆ ਗਿਆ ਏ। ਰਵਨੀਤ ਬਿੱਟੂ ਦਾ ਕਹਿਣਾ ਏ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗ ਜਾਵੇਗੀ […]

Ravneet Bittu big statement aap
X

Makhan ShahBy : Makhan Shah

  |  28 March 2024 7:29 AM IST

  • whatsapp
  • Telegram

ਲੁਧਿਆਣਾ : ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਵੱਲੋਂ ਭਾਜਪਾ ਵਿਚ ਜਾਂਦਿਆਂ ਹੀ ਪੰਜਾਬ ਦੀ ਆਪ ਸਰਕਾਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਏ, ਜਿਸ ਨਾਲ ਪੂਰੇ ਪੰਜਾਬ ਵਿਚ ਸਿਆਸੀ ਭੂਚਾਲ ਆ ਗਿਆ ਏ। ਰਵਨੀਤ ਬਿੱਟੂ ਦਾ ਕਹਿਣਾ ਏ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗ ਜਾਵੇਗੀ ਕਿਉਂਕਿ ਕਾਂਗਰਸ ਦੇ ਕਈ ਕੌਂਸਲਰ, ਸਾਬਕਾ ਤੇ ਮੌਜੂਦਾ ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਨੇ।

ਕਾਂਗਰਸ ਛੱਡ ਕੇ ਭਾਜਪਾ ਵਿਚ ਛਾਲ ਮਾਰਨ ਵਾਲੇ ਲੁਧਿਆਣਾ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਵੱਲੋਂ ਪੰਜਾਬ ਦੀ ਆਪ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਵੱਡਾ ਬਿਆਨ ਦਿੱਤਾ ਗਿਆ ਏ, ਜਿਸ ਵਿਚ ਉਨ੍ਹਾਂ ਵੱਲੋਂ ਕਿਹਾ ਗਿਆ ਏ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗ ਜਾਵੇਗੀ ਕਿਉਂਕਿ ਆਪ ਦੇ ਕਈ ਵਿਧਾਇਕ ਅਤੇ ਕੌਂਸਲਰ ਉਨ੍ਹਾਂ ਦੇ ਸੰਪਰਕ ਵਿਚ ਨੇ। ਉਨ੍ਹਾਂ ਇਹ ਵੀ ਆਖਿਆ ਕਿ ਇਸ ਦਾ ਕਾਰਨ ਅਰਵਿੰਦ ਕੇਜਰੀਵਾਲ ਐ ਜੋ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਐ ਅਤੇ ਰਾਘਵ ਚੱਢਾ ਭਗੌੜਾ ਹੋ ਚੁੱਕਿਆ ਏ।

ਖ਼ਬਰਾਂ ਇਹ ਸਾਹਮਣੇ ਆ ਰਹੀਆਂ ਨੇ ਕਿ ਲੁਧਿਆਣਾ ਵਿਚ ਬਹੁਤ ਸਾਰੇ ਅਜਿਹੇ ਕੌਂਸਲਰ ਨੇ ਜੋ ਬਿੱਟੂ ਦੇ ਨਾਲ ਭਾਜਪਾ ਵਿਚ ਸ਼ਾਮਲ ਹੋਣ ਲਈ ਤਿਆਰ ਬੈਠੇ ਹੋਏ ਨੇ, ਜਿਨ੍ਹਾਂ ਵਿਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਇਕ ਸਾਬਕਾ ਵਿਧਾਇਕ ਦਾ ਨਾਮ ਵੀ ਸ਼ਾਮਲ ਦੱਸਿਆ ਜਾ ਰਿਹਾ ਏ। ਇਹ ਕਿਹਾ ਜਾ ਰਿਹਾ ਏ ਕਿ ਇਹ ਸਾਰੇ ਬਿੱਟੂ ਦੇ ਲੁਧਿਆਣਾ ਆਉਣ ਦਾ ਇੰਤਜ਼ਾਰ ਕਰ ਰਹੇ ਨੇ। ਜੇਕਰ ਇਹ ਸਾਰੇ ਕਾਂਗਰਸੀ ਰਵਨੀਤ ਬਿੱਟੂ ਤੋਂ ਬਾਅਦ ਭਾਜਪਾ ਵਿਚ ਸ਼ਾਮਲ ਹੁੰਦੇ ਨੇ ਤਾਂ ਲੁਧਿਆਣਾ ਵਿਚ ਕਾਂਗਰਸ ਖੇਰੂੰ ਖੇਰੂੰ ਹੋ ਜਾਵੇਗੀ।

ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਐ ਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਨੇ ਵੀ ਲੋਕ ਸਭਾ ਦੀ ਟਿਕਟ ਲਈ ਦਾਅਵੇਦਾਰੀ ਪਾਰਟੀ ਦੇ ਸਾਹਮਣੇ ਰੱਖੀ ਐ। ਜੇਕਰ ਹਾਈਕਮਾਨ ਤਲਵਾੜ ਦੇ ਨਾਂਅ ’ਤੇ ਵਿਚਾਰ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਵਿਚ ਜ਼ਿਲ੍ਹਾ ਪ੍ਰਧਾਨ ਵੀ ਕਿਸੇ ਹੋਰ ਪਾਰਟੀ ਵਿਚ ਦੇਖੇ ਜਾ ਸਕਦੇ ਨੇ, ਉਹ ਪਾਰਟੀ ਭਾਜਪਾ ਵੀ ਹੋ ਸਕਦੀ ਐ ਕਿਉਂਕਿ ਉਹ ਰਵਨੀਤ ਬਿੱਟੂ ਦੇ ਕਾਫ਼ੀ ਕਰੀਬੀ ਮੰਨੇ ਜਾਂਦੇ ਨੇ।

ਉਂਝ ਇਹ ਵੀ ਸੁਣਨ ਵਿਚ ਆ ਰਿਹਾ ਏ ਕਿ ਕੁੱਝ ਦਿਨ ਪਹਿਲਾਂ ਸੰਜੇ ਤਲਵਾੜ ਦੀ ਆਮ ਆਦਮੀ ਪਾਰਟੀ ਦੇ ਨਾਲ ਗੱਲਬਾਤ ਚੱਲ ਰਹੀ ਸੀ ਪਰ ਹੁਣ ਜਦੋਂ ਉਨ੍ਹਾਂ ਦੇ ਕਰੀਬੀ ਰਵਨੀਤ ਬਿੱਟੂ ਭਾਜਪਾ ਵਿਚ ਸ਼ਾਮਲ ਹੋ ਗਏ ਨੇ ਤਾਂ ਉਥੇ ਸਾਰੇ ਸਿਆਸੀ ਸਮੀਕਰਨ ਬਦਲ ਚੁੱਕੇ ਨੇ।

ਉਂਝ ਦੇਖਿਆ ਜਾਵੇ ਤਾਂ ਪੰਜਾਬ ਦੀ ਆਪ ਸਰਕਾਰ ਨੂੰ ਲੈ ਕੇ ਜਿਸ ਤਰੀਕੇ ਦਾ ਬਿਆਨ ਰਵਨੀਤ ਬਿੱਟੂ ਵੱਲੋਂ ਦਿੱਤਾ ਗਿਆ ਏ, ਉਸ ਤੋਂ ਇੰਝ ਜਾਪਦਾ ਏ ਕਿ ਜਿਵੇਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰ ਨੂੰ ਗਿਰਾਉਣ ਦੀ ਕਥਿਤ ਤੌਰ ’ਤੇ ਕੋਈ ਸਾਜਿਸ਼ ਰਚੀ ਜਾ ਰਹੀ ਹੋਵੇ।

ਕੁੱਝ ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਜਪਾ ਕੋਲ ਪੰਜਾਬ ਵਿਚ ਖੜ੍ਹੇ ਕਰਨ ਲਈ ਉਮੀਦਵਾਰ ਨਹੀਂ ਪਰ ਜਿਸ ਤਰੀਕੇ ਨਾਲ ਧੜਾਧੜ ਦੂਜੀਆਂ ਪਾਰਟੀਆਂ ਦੇ ਵੱਡੇ ਉਮੀਦਵਾਰ ਜਾਂ ਆਗੂ ਭਾਜਪਾ ਵਿਚ ਸ਼ਾਮਲ ਹੋ ਰਹੇ ਨੇ, ਉਸ ਤੋਂ ਇੰਝ ਜਾਪਦਾ ਏ ਕਿ ਜ਼ਰੂਰ ਦਾਲ ਵਿਚ ਕੁੱਝ ਕਾਲਾ ਏ। ਉਂਝ ਅੱਜਕੱਲ੍ਹ ਭਾਜਪਾ ਵਾਲੀ ‘ਵਾਸ਼ਿੰਗ ਮਸ਼ੀਨ’ ਦੀ ਵੀ ਕਾਫ਼ੀ ਚਰਚਾ ਚੱਲ ਰਹੀ ਐ, ਕਿਤੇ ਇਹ ਤਾਂ ਨਹੀਂ,,, ਕਿ ਇਹ ਸਾਰੇ ਲੀਡਰ ਵੀ ਭਾਜਪਾ ਦੀ ਵਾਸ਼ਿੰਗ ਮਸ਼ੀਨ ਵਿਚੋਂ ਦੀ ਨਿਕਲਣਾ ਚਾਹੁੰਦੇ ਹੋਣ।

ਖ਼ੈਰ,,,, ਖ਼ੁਦਾ ਹੀ ਜਾਣੇ, ਇਸ ਪਿੱਛੇ ਦੀ ਸਿਆਸਤ,,, ਪਰ ਮੌਜੂਦਾ ਸਮੇਂ ਵੱਡੇ ਲੀਡਰਾਂ ਦੇ ਡੱਡੂ ਛੜੱਪਿਆਂ ਨੇ ਚੋਣਾਵੀ ਮਾਹੌਲ ਨੂੰ ਹੋਰ ਰੋਮਾਂਚਕਾਰੀ ਬਣਾ ਦਿੱਤਾ ਏ। ਕਿਤੇ ਇਹ ਨਾ ਹੋਵੇ,, ਲੀਡਰਾਂ ਦੇ ਇਨ੍ਹਾਂ ਚੌਕਿਆਂ ਛਿੱਕਿਆਂ ਕਾਰਨ ਲੋਕਾਂ ਵਿਚ ਆਈਪੀਐਲ ਦਾ ਕ੍ਰੇਜ਼ ਹੀ ਘੱਟ ਹੋ ਜਾਵੇ।
ਸੋ ਤੁਹਾਡਾ ਇਸ ਮਾਮਲੇ ਨੂੰ ਲੈਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਕਰਕੇ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it