Begin typing your search above and press return to search.
ਫਿਰੌਤੀਆਂ ਮੰਗਣ ਵਾਲਾ ਗਿਰੋਹ ਕਾਬੂ
ਜਗਰਾਉਂ, 19 ਦਸੰਬਰ, ਨਿਰਮਲ : ਜਗਰਾਉਂ ਸੀਆਈਏ ਸਟਾਫ ਦੀ ਪੁਲਿਸ ਨੇ ਕੈਨੇਡਾ ਬੈਠੇ ਆਕਾ ਦੇ ਇਸ਼ਾਰੇ ’ਤੇ ਅਮੀਰ ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਵਾਲੇ ਤਿੰਨ ਮੈਂਬਰੀ ਗੈਂਗ ਨੂੰ ਹਥਿਆਰਾਂ ਸਮੇਤ ਘੇਰਾਬੰਦੀ ਕਰ ਕੇ ਗਿਰਫਤਾਰ ਕੀਤਾ। ਐਸਐਸਪੀ ਨਵਨੀਤ ਸਿੰਘ ਬੈਂਸ ਦੀ ਜ਼ੇਰੇ ਨਿਗਰਾਨੀ ਹੇਠ ਜਗਰਾਉਂ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਕਿੱਕਰ ਸਿੰਘ ਅਤੇ ਸਬ ਇੰਸਪੈਕਟਰ ਗੁਰਸੇਵਕ ਸਿੰਘ […]
By : Editor Editor
ਜਗਰਾਉਂ, 19 ਦਸੰਬਰ, ਨਿਰਮਲ : ਜਗਰਾਉਂ ਸੀਆਈਏ ਸਟਾਫ ਦੀ ਪੁਲਿਸ ਨੇ ਕੈਨੇਡਾ ਬੈਠੇ ਆਕਾ ਦੇ ਇਸ਼ਾਰੇ ’ਤੇ ਅਮੀਰ ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਵਾਲੇ ਤਿੰਨ ਮੈਂਬਰੀ ਗੈਂਗ ਨੂੰ ਹਥਿਆਰਾਂ ਸਮੇਤ ਘੇਰਾਬੰਦੀ ਕਰ ਕੇ ਗਿਰਫਤਾਰ ਕੀਤਾ। ਐਸਐਸਪੀ ਨਵਨੀਤ ਸਿੰਘ ਬੈਂਸ ਦੀ ਜ਼ੇਰੇ ਨਿਗਰਾਨੀ ਹੇਠ ਜਗਰਾਉਂ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਕਿੱਕਰ ਸਿੰਘ ਅਤੇ ਸਬ ਇੰਸਪੈਕਟਰ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਬੀਤੀ ਦੇਰ ਰਾਤ ਮੁੱਖਬਰ ਦੀ ਸੂਚਨਾ ’ਤੇ ਸੁਧਾਰ ਤੋਂ ਜਸੋਵਾਲ ਕੁਲਾਰ ਨਾਕਾਬੰਦੀ ਕੀਤੀ। ਇਸ ਨਾਕਾਬੰਦੀ ਦੌਰਾਨ ਇੱਕ ਮੋਟਰਸਾਈਕਲ ’ਤੇ ਸਵਾਰ ਤਿਕੜੀ ਨੂੰ ਪੁਲਿਸ ਨੇ ਘੇਰ ਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਤਿੰਨ ਪਿਸਤੌਲ ਤੇ ਸੈਂਕੜੇ ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਹੋਈਆਂ। ਗ੍ਰਿਫਤਾਰ ਕੀਤੇ ਗੁਰਪ੍ਰੀਤ ਸਿੰਘ ਉਰਫ ਬੱਬੂ, ਮਨਪ੍ਰੀਤ ਸਿੰਘ ਉਰਫ ਸੇਵਕ, ਵਾਸੀਆਂਨ ਭਦੌੜ ਅਤੇ ਲਵਪ੍ਰੀਤ ਸਿੰਘ ਉਰਫ ਲੱਭਾ ਵਾਸੀ ਕਾਉਂਕੇ ਖੋਸਾ ਦੀ ਪੁਛਗਿਛ ਵਿੱਚ ਖੁਲਾਸਾ ਹੋਇਆ ਕਿ ਉਕਤ ਤਿੰਨੋ ਮੋਗਾ ਦੇ ਮੁਹੱਲਾ ਲਹੌਰੀਆਂ ਵਾਸੀ ਦਵਿੰਦਰ ਪਾਲ ਸਿੰਘ ਜੋ ਕਿ ਕੈਨੇਡਾ ’ਚ ਰਹਿੰਦਾ ਹੈ, ਦੇ ਇਸ਼ਾਰੇ ’ਤੇ ਕੰਮ ਕਰਦੇ ਹਨ। ਦਵਿੰਦਰ ਪਾਲ ਸਿੰਘ ਕੈਨੇਡਾ ’ਚ ਪੰਜਾਬ ਦੇ ਅਮੀਰ ਕਾਰੋਬਾਰੀਆਂ ਨੂੰ ਫੋਨ ਕਰ ਕੇ ਫਿਰੌਤੀ ਮੰਗਦਾ ਹੈ ਤੇ ਜੋ ਫਿਰੌਤੀ ਦੇਣ ਤੋਂ ਇਨਕਾਰ ਕਰਦਾ ਹੈ, ਉਸਦੇ ਇਸ਼ਾਰੇ ’ਤੇ ਜਗਰਾਉਂ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਉਕਤ ਤਿੰਨੋ ਉਨ੍ਹਾਂ ਦੇ ਘਰਾਂ ਦੇ ਬਾਹਰ ਫਾਇਰਿੰਗ ਕਰਦੇ ਹਨ। ਦਵਿੰਦਰ ਪਾਲ ਸਿੰਘ ਨੇ ਇਨ੍ਹਾਂ ਤਿੰਨਾਂ ਨੂੰ ਫਾਇਰਿੰਗ ਕਰਨ ਲਈ ਹਥਿਆਰ ਵੀ ਮੁਹੱਈਆ ਕਰਵਾਏ ਸਨ, ਜੋ ਜਗਰਾਉਂ ਪੁਲਿਸ ਨੇ ਬਰਾਮਦ ਕੀਤੇ ਹਨ।
Next Story