Begin typing your search above and press return to search.

ਕੀ ਸਿਰਸੇ ਵਾਲੇ ਨੂੰ ਮੁਆਫ਼ੀ ਦਿਵਾਉਣਾ ਗ਼ਲਤੀ ਨਹੀਂ ਸੀ?

ਅੰਮ੍ਰਿਤਸਰ, 16 ਦਸੰਬਰ (ਸ਼ਾਹ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਸਰਕਾਰ ਵੇਲੇ ਹੋਈਆਂ ਬੇਅਦਬੀਆਂ ਦੀ ਮੁਆਫ਼ੀ ਮੰਗੇ ਜਾਣ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਸੁਖਬੀਰ ਬਾਦਲ ’ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ। ਉਨ੍ਹਾਂ ਸੁਖਬੀਰ ਬਾਦਲ ਨੂੰ ਅਜਿਹੇ ਸਵਾਲ ਦਾਗ਼ ਦਿੱਤੇ, ਜਿਸ ਦਾ ਜਵਾਬ ਸ਼ਾਇਦ ਹੀ […]

ranjit singh target Sukhbir
X

Hamdard Tv AdminBy : Hamdard Tv Admin

  |  16 Dec 2023 1:51 PM IST

  • whatsapp
  • Telegram
ਅੰਮ੍ਰਿਤਸਰ, 16 ਦਸੰਬਰ (ਸ਼ਾਹ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਸਰਕਾਰ ਵੇਲੇ ਹੋਈਆਂ ਬੇਅਦਬੀਆਂ ਦੀ ਮੁਆਫ਼ੀ ਮੰਗੇ ਜਾਣ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਸੁਖਬੀਰ ਬਾਦਲ ’ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ। ਉਨ੍ਹਾਂ ਸੁਖਬੀਰ ਬਾਦਲ ਨੂੰ ਅਜਿਹੇ ਸਵਾਲ ਦਾਗ਼ ਦਿੱਤੇ, ਜਿਸ ਦਾ ਜਵਾਬ ਸ਼ਾਇਦ ਹੀ ਸੁਖਬੀਰ ਬਾਦਲ ਦੇ ਸਕਣ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ ਪੰਥਕ ਲਹਿਰ ਦੇ ਆਗੂ ਜਥੇਦਾਰ ਭਾਈ ਰਣਜੀਤ ਸਿੰਘ ਨੇ ਸੁਖਬੀਰ ਬਾਦਲ ਦੀ ਮੁਆਫ਼ੀ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਆਖਿਆ ਕਿ
ਸੁਖਬੀਰ ਕਿਹੜੀ ਗੱਲ ਦੀ ਮੁਆਫ਼ੀ ਮੰਗ ਰਿਹਾ ਏ
, ਜਦਕਿ ਉਨ੍ਹਾਂ ਦੀ ਸਰਕਾਰ ਸਮੇਂ ਦੁਸ਼ਮਣਾਂ ਨੇ ਚੈਲੰਜ ਕਰਕੇ ਪਾਵਨ ਸਰੂਪ ਦੀ ਬੇਅਦਬੀ ਕੀਤੀ ਸੀ। ਉਨ੍ਹਾਂ ਇਹ ਵੀ ਆਖਿਆ ਕਿ ਜਿਹੜੀ ਸਿਰਸੇ ਵਾਲੇ ਸਾਧ ਨੂੰ ਮੁਆਫ਼ੀ ਦਿੱਤੀ ਗਈ ਸੀ, ਉਸ ਦੀ ਮੁਆਫ਼ੀ ਕੌਣ ਮੰਗੇਗਾ? ਕੀ ਉਹ ਗਲਤੀ ਨਹੀਂ ਸੀ। ਇਸ ਤੋਂ ਇਲਾਵਾ ਉਨ੍ਹਾਂ ਹੋਰ ਵੀ ਕਈ ਸਵਾਲ ਸੁਖਬੀਰ ਬਾਦਲ ਨੂੰ ਕੀਤੇ।
ਦੱਸ ਦਈਏ ਕਿ ਬੀਤੇ ਦਿਨੀਂ ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਮੌਕੇ ਆਪਣੀ ਸਰਕਾਰ ਸਮੇਂ ਹੋਈਆਂ ਬੇਅਦਬੀਆਂ ਦੀ ਮੁਆਫ਼ੀ ਮੰਗੀ ਗਈ ਸੀ ਅਤੇ ਇਹ ਕਿਹਾ ਗਿਆ ਸੀ ਕਿ ਸਾਨੂੰ ਦੋਸ਼ੀਆਂ ਨੂੰ ਫੜਨ ਦਾ ਮੌਕਾ ਨਹੀਂ ਮਿਲ ਸਕਿਆ।
ਇਹ ਖ਼ਬਰ ਵੀ ਪੜ੍ਹੋ :
ਨਵੀਂ ਦਿੱਲੀ : ਸਰਕਾਰ ਵੱਲੋਂ ਐਪਲ ਅਤੇ ਸੈਮਸੰਗ ਯੂਜ਼ਰਸ ਲਈ ਅਲਰਟ ਜਾਰੀ ਕੀਤਾ ਗਿਆ ਹੈ। ਦਰਅਸਲ, ਸਰਕਾਰ ਮੁਤਾਬਕ ਦੋਵਾਂ ਤਰ੍ਹਾਂ ਦੇ ਡਿਵਾਈਸਾਂ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਯੂਜ਼ਰਸ ਦਾ ਡਾਟਾ ਆਸਾਨੀ ਨਾਲ ਚੋਰੀ ਕੀਤਾ ਜਾ ਸਕਦਾ ਹੈ। ਅਜਿਹੇ ‘ਚ ਧੋਖਾਧੜੀ ਦੀ ਸੰਭਾਵਨਾ ਵੱਧ ਜਾਂਦੀ ਹੈ।
ਜੇਕਰ ਤੁਸੀਂ ਐਪਲ ਅਤੇ ਸੈਮਸੰਗ ਯੂਜ਼ਰ ਹੋ ਤਾਂ ਤੁਹਾਡੇ ਲਈ ਖ਼ਤਰਾ ਹੈ, ਕਿਉਂਕਿ ਸਰਕਾਰ ਵੱਲੋਂ ਹਾਈ ਸਕਿਓਰਿਟੀ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਦੇ ਮੁਤਾਬਕ ਐਪਲ ਅਤੇ ਸੈਮਸੰਗ ਡਿਵਾਈਸ ‘ਚ ਕਈ ਖਾਮੀਆਂ ਪਾਈਆਂ ਗਈਆਂ ਹਨ। ਇਸਦੇ ਕਾਰਨ, ਤੁਹਾਡੇ ਡੇਟਾ ਅਤੇ ਡਿਵਾਈਸ ਨੂੰ ਖਤਰਾ ਹੋ ਸਕਦਾ ਹੈ।
ਡਾਟਾ ਚੋਰੀ ਹੋ ਸਕਦਾ ਹੈ : ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT) ਦੇ ਅਨੁਸਾਰ, ਐਪਲ ਉਤਪਾਦਾਂ ਦੇ ਸਾਫਟਵੇਅਰ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਪਾਈਆਂ ਗਈਆਂ ਹਨ, ਜਿਸ ਕਾਰਨ ਹੈਕਰਸ ਨੂੰ ਕੰਟਰੋਲ ਕਰ ਸਕਦੇ ਹਨ। ਅਜਿਹੀ ਸਥਿਤੀ ਵਿੱਚ, ਤੁਹਾਡਾ ਡੇਟਾ ਅਤੇ ਜਾਣਕਾਰੀ ਚੋਰੀ ਹੋ ਸਕਦੀ ਹੈ। ਜਿਨ੍ਹਾਂ ਡਿਵਾਈਸਾਂ ਨੂੰ ਜ਼ਿਆਦਾ ਖਤਰਾ ਹੈ ਉਹਨਾਂ ਵਿੱਚ iOS, iPadOS, macOS, tvOS, watchOS ਅਤੇ Safari ਬ੍ਰਾਊਜ਼ਰ ਸ਼ਾਮਲ ਹਨ।
ਇਹ ਮੰਨਿਆ ਜਾਂਦਾ ਹੈ ਕਿ Apple ਉਤਪਾਦਾਂ ਵਿੱਚ ਮਨਮਾਨੀ ਕੋਡ ਸ਼ਾਮਲ ਕੀਤਾ ਜਾ ਰਿਹਾ ਹੈ, ਜੋ ਸੁਰੱਖਿਆ ਨਿਯਮਾਂ ਨੂੰ ਬਾਈਪਾਸ ਕਰਦਾ ਹੈ। ਇਸ ਤੋਂ ਪਹਿਲਾਂ, CERT-In ਨੇ ਸੈਮਸੰਗ ਉਤਪਾਦਾਂ ਵਿੱਚ ਖਾਮੀਆਂ ਦਾ ਪਰਦਾਫਾਸ਼ ਕੀਤਾ ਸੀ, ਜੋ ਹੈਕਰਾਂ ਨੂੰ ਸੁਰੱਖਿਆ ਨਿਯਮਾਂ ਨੂੰ ਬਾਈਪਾਸ ਕਰਨ ਦੀ ਇਜਾਜ਼ਤ ਦਿੰਦੇ ਹਨ। ਰਿਪੋਰਟ ਮੁਤਾਬਕ ਸੈਮਸੰਗ ਮੋਬਾਈਲ ਐਂਡ੍ਰਾਇਡ ਵਰਜ਼ਨ 11, 12, 13 ਅਤੇ 14 ‘ਤੇ ਖਤਰਾ ਪੈਦਾ ਹੋਣ ਦੀ ਸੰਭਾਵਨਾ ਹੈ।

Lorem ipsum dolor sit amet, consectetur adipiscing elit. Ut elit tellus, luctus nec ullamcorper mattis, pulvinar dapibus leo.

Next Story
ਤਾਜ਼ਾ ਖਬਰਾਂ
Share it