Begin typing your search above and press return to search.

‘ਐਨੀਮਲ’ ਲਈ ਰਣਬੀਰ ਕਪੂਰ ਨੂੰ ਮਿਲਿਆ ਬੈਸਟ ਐਕਟਰ ਐਵਾਰਡ

ਫਿਲਮ ’ਤੇ ਸ਼ੁਰੂ ਹੋਈ ਬਹਿਸ ਤੋਂ ਖੁਸ਼ ਨੇ ਰਣਬੀਰ ਕਪੂਰ! ਮੁੰਬਈ, 29 ਜਨਵਰੀ: ਸ਼ੇਖਰ ਰਾਏ- ਫਿਲਮ ਐਨੀਮਲ ਵਿਚ ਜ਼ਬਰਦਸਤ ਕਿਰਦਾਰ ਨਿਭਾਉਣ ਤੋਂ ਬਾਅਦ ਸੁਰਖੀਆਂ ਵਿਚ ਆਏ ਬਾਲੀਵੁੱਡ ਐਕਟਰ ਰਣਬੀਰ ਕਪੂਰ ਇਕ ਵਾਰੀ ਫਿਰ ਤੋਂ ਚਰਚਾ ਵਿਚ ਹਨ। 69ਵੇਂ ਫਿਲਮਫੇਅਰ ਐਵਾਰਡਜ਼ ਵਿਚ ਫਿਲਮ ਐਨੀਮਲ ਲਈ ਰਣਬੀਰ ਕਪੂਰ ਨੂੰ ਬੈਸਟ ਐਕਟਰ ਅਵਾਰਡ ਨਾਲ ਨਵਾਜਿਆ ਗਿਆ ਹੈ। ਦਰਸ਼ਕਾਂ […]

‘ਐਨੀਮਲ’ ਲਈ ਰਣਬੀਰ ਕਪੂਰ ਨੂੰ ਮਿਲਿਆ ਬੈਸਟ ਐਕਟਰ ਐਵਾਰਡ

Editor EditorBy : Editor Editor

  |  29 Jan 2024 5:56 AM GMT

  • whatsapp
  • Telegram
  • koo


ਫਿਲਮ ’ਤੇ ਸ਼ੁਰੂ ਹੋਈ ਬਹਿਸ ਤੋਂ ਖੁਸ਼ ਨੇ ਰਣਬੀਰ ਕਪੂਰ!

ਮੁੰਬਈ, 29 ਜਨਵਰੀ: ਸ਼ੇਖਰ ਰਾਏ- ਫਿਲਮ ਐਨੀਮਲ ਵਿਚ ਜ਼ਬਰਦਸਤ ਕਿਰਦਾਰ ਨਿਭਾਉਣ ਤੋਂ ਬਾਅਦ ਸੁਰਖੀਆਂ ਵਿਚ ਆਏ ਬਾਲੀਵੁੱਡ ਐਕਟਰ ਰਣਬੀਰ ਕਪੂਰ ਇਕ ਵਾਰੀ ਫਿਰ ਤੋਂ ਚਰਚਾ ਵਿਚ ਹਨ। 69ਵੇਂ ਫਿਲਮਫੇਅਰ ਐਵਾਰਡਜ਼ ਵਿਚ ਫਿਲਮ ਐਨੀਮਲ ਲਈ ਰਣਬੀਰ ਕਪੂਰ ਨੂੰ ਬੈਸਟ ਐਕਟਰ ਅਵਾਰਡ ਨਾਲ ਨਵਾਜਿਆ ਗਿਆ ਹੈ। ਦਰਸ਼ਕਾਂ ਵੱਲੋਂ ਪਸੰਦ ਕੀਤੀ ਗਈ ਪਰ ਕਾਫੀ ਵਿਵਾਦਾਂ ਵਿਚ ਰਹੀ ਫਿਲਮ ਐਨੀਮਲ ਦੇ ਹੁਣ ਦੂਜੇ ਭਾਗ ਐਨੀਮਲ ਪਾਰਕ ਦੀ ਦਰਸ਼ਕਾਂ ਨੂੰ ਉਡੀਕ ਹੈ। ਫਿਲਮ ਐਨੀਮਲ ਪਾਰਕ ਬਾਰੇ ਅਤੇ ਫਿਲਮ ਨੂੰ ਲੈ ਕੇ ਛਿੜੇ ਵਿਵਾਦ ਉੱਪਰ ਹੁਣ ਰਣਬੀਰ ਕਪੂਰ ਨੇ ਵੀ ਆਪਣੇ ਰਾਏ ਰੱਖੀ ਹੈ ਸੋ ਰਣਬੀਰ ਕਪੂਰ ਦਾ ਕੀ ਕਹਿਣਾ ਹੈ ਆਓ ਤੁਹਾਨੂਮ ਦੱਸਦੇ ਹਾਂ।
ਦੇਖਿਆ ਜਾਵੇ ਤਾਂ ਰਣਬੀਰ ਕਪੂਰ ਦੇ ਫਿਲਮੀ ਕਰੀਅਰ ਵਿਚ ਫਿਲਮ ਐਨੀਮਲ ਇਕ ਵਾਰੀ ਫਿਰ ਤੋਂ ਉਛਾਲ ਲੈ ਕੇ ਆਈ ਹੈ। ਭਾਂਵੇ ਫਿਲਮ ਨੂੰ ਕਾਫੀ ਤਰ੍ਹਾਂ ਦੇ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਪਰ ਇਸ ਫਿਲਮ ਵਿਚ ਰਣਬੀਰ ਕਪੂਰ ਵੱਲੋਂ ਨਿਭਾਏ ਕਿਰਦਾਰ ਨੂੰ ਅਤੇ ਉਸ ਕਿਰਦਾਰ ਉੱਪਰ ਰਣਬੀਰ ਵੱਲੋਂ ਕੀਤੀ ਮਿਹਨਤ ਨੂੰ ਕੋਈ ਨਕਾਰ ਨਹੀਂ ਸਕਿਆ।

2018 ਵਿਚ ਰਿਲੀਜ਼ ਹੋਈ ਫਿਲਮ ਸੰਜੂ ਤੋਂ ਬਾਅਦ ਫਿਲਮ ਐਨੀਮਲ ਰਣਬੀਰ ਲਈ ਉਹ ਫਿਲਮ ਬਣੀ ਜਿਸ ਨੇ ਉਸਨੂੰ ਬੈਸਟ ਐਕਟਰਜ਼ ਦੀ ਕਤਾਰ ਵਿਚ ਫਿਰ ਤੋਂ ਲਿਆ ਖੜਾ ਕਰ ਦਿੱਤਾ ਹੈ।69ਵੇਂ ਫਿਲਮਫੇਅਰ ਐਵਾਰਡਜ਼ ’ਚ ਰਣਬੀਰ ਨੂੰ ਕਪੂਰ ਨੂੰ ਫਿਲਮ ਐਨੀਮਲ ਲਈ ਬੈਸਟ ਐਕਟਰ ਐਵਾਰਡ ਨਾਲ ਨਵਾਜਿਆ ਗਿਆ।ਹਾਲਾਂਕਿ ਫਿਲਮ ਨੂੰ ਕਈ ਤਰ੍ਹਾਂ ਦੇ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਪਰ ਰਣਬੀਰ ਕਪੂਰ ਇਸ ਬਾਰੇ ਕੁੱਝ ਵੱਖਰੇ ਵਿਚਾਰ ਰੱਖਦੇ ਹਨ। ਐਕਟਰ ਨੇ ਇਸ ਬਾਰੇ ਗੱਲ ਕਰਦੇ ਹੋਏ ਆਪਣੇ ਹਾਲਹੀ ਦੇ ਇਕ ਇੰਟਰਵਿਊ ਵਿਚ ਕਿਹਾ ਕਿ ਭਾਵੇਂ ਫ਼ਿਲਮ ਐਨੀਮਲ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਨਕਾਰਾਤਮਕ ਪ੍ਰਤੀਕਿਰਿਆਵਾਂ ਮਿਲੀਆਂ ਹਨ, ਪਰ ਇਸ ਨੇ ਸਮਾਜ ਵਿੱਚ ਇੱਕ ਸਿਹਤਮੰਦ ਗੱਲਬਾਤ ਤੇ ਬਹਿਸ ਨੂੰ ਛੇੜ ਦਿੱਤਾ ਹੈ।

ਰਣਬੀਰ ਨੇ ਕਿਹਾ, ‘ਟਾਕਸਿਕ ਮਰਦਾਨਗੀ ਨੂੰ ਲੈ ਕੇ ਬਹੁਤ ਹੈਲਦੀ ਬਹਿਸ ਸ਼ੁਰੂ ਹੋ ਗਈ ਹੈ ਅਤੇ ਇਹ ਸਿਨੇਮਾ ਲਈ ਬਹੁਤ ਚੰਗੀ ਗੱਲ ਹੈ ਕਿਉਂਕਿ ਘੱਟੋ-ਘੱਟ ਸਿਨੇਮਾ ਤਾਂ ਅਜਿਹੀ ਗੱਲਬਾਤ ਸ਼ੁਰੂ ਕਰਦਾ ਹੈ। ਜੇਕਰ ਕੋਈ ਚੀਜ਼ ਗਲਤ ਹੈ ਅਤੇ ਤੁਸੀਂ ਇਹ ਨਹੀਂ ਦਿਖਾਉਂਦੇ ਕਿ ਉਹ ਗਲਤ ਹੈ ਜਾਂ ਤੁਹਾਨੂੰ ਉਦੋਂ ਤੱਕ ਅਹਿਸਾਸ ਨਹੀਂ ਹੋਵੇਗਾ ਜਦੋਂ ਤੱਕ ਸਮਾਜ ਵਿੱਚ ਇਸ ’ਤੇ ਚਰਚਾ ਸ਼ੁਰੂ ਨਹੀਂ ਹੁੰਦੀ।ਅਦਾਕਾਰ ਨੇ ਅੱਗੇ ਕਿਹਾ, ‘ਇਸ ਲਈ ਅਸੀਂ ਜੋ ਕਿਰਦਾਰ ਨਿਭਾ ਰਹੇ ਹਾਂ ਉਹ ਸਿਰਫ ਪਾਤਰ ਹਨ। ਇੱਕ ਅਭਿਨੇਤਾ ਹੋਣ ਦੇ ਨਾਤੇ, ਅਸੀਂ ਅਜਿਹੇ ਕਿਰਦਾਰਾਂ ਨਾਲ ਵੀ ਹਮਦਰਦੀ ਰੱਖਦੇ ਹਾਂ ਕਿਉਂਕਿ ਅਸੀਂ ਉਨ੍ਹਾਂ ਨੂੰ ਨਿਭਾਉਣਾ ਹੁੰਦਾ ਹੈ। ਪਰ ਇੱਕ ਦਰਸ਼ਕ ਵਜੋਂ, ਇਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਕਿ ਇਹ ਕੀ ਗਲਤ ਹੈ? ਤੁਸੀਂ ਕਿਸੇ ਗਲਤ ਵਿਅਕਤੀ ’ਤੇ ਫਿਲਮ ਬਣਾ ਸਕਦੇ ਹੋ ਅਤੇ ਇਸ ਨੂੰ ਬਣਨਾ ਚਾਹੀਦਾ ਹੈ। ਕਿਉਂਕਿ ਜੇਕਰ ਤੁਸੀਂ ਇਹਨਾਂ ਲੋਕਾਂ ’ਤੇ ਫਿਲਮ ਨਹੀਂ ਬਣਾਉਂਦੇ ਤਾਂ ਸਮਾਜ ਕਦੇ ਨਹੀਂ ਸੁਧਰੇਗਾ।


ਇਸ ਇੰਟਰਵਿਊ ’ਚ ਰਣਬੀਰ ਦੇ ਨਾਲ ਬੌਬੀ ਦਿਓਲ ਅਤੇ ਅਨਿਲ ਕਪੂਰ ਵੀ ਮੌਜੂਦ ਸਨ। ਰਣਬੀਰ ਦੀ ਗੱਲ ਦਾ ਸਮਰਥਨ ਕਰਦੇ ਹੋਏ ਬੌਬੀ ਨੇ ਕਿਹਾ, ‘ਕਹਾਣੀ ਸਮਾਜ ਦਾ ਸ਼ੀਸ਼ਾ ਹੈ। ਇਹ ਤੁਹਾਨੂੰ ਦਿਖਾਉਂਦਾ ਹੈ ਕਿ ਸਮਾਜ ਵਿੱਚ ਕੀ ਹੋ ਰਿਹਾ ਹੈ ਅਤੇ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਹਨ ਜਿਨ੍ਹਾਂ ਬਾਰੇ ਅਸੀਂ ਗੱਲ ਨਹੀਂ ਕਰਨਾ ਚਾਹੁੰਦੇ।ਰਣਬੀਰ ਨੇ ਕਿਹਾ ਕਿ ਫਿਲਮ ਐਨੀਮਲ ਬਾਰੇ ਫਿਲਮ ਦੇ ਨਿਰਮਾਣ ਦੌਰਾਨ ਕਿਸੇ ਨੂੰ ਇਸ ਦੀ ਪੂਰੀ ਕਹਾਣੀ ਬਾਰੇ ਪਤਾ ਨਹੀਂ ਸੀ। ਰਣਬੀਰ ਨੇ ਕਿਹਾ, ‘ਬੌਬੀ ਸਰ ਨੂੰ ਕਹਾਣੀ ਬਾਰੇ ਕੋਈ ਜਾਣਕਾਰੀ ਨਹੀਂ ਸੀ। ਅਨਿਲ ਸਨ ਵੀ ਪਿਓ-ਪੁੱਤ ਦੀ ਕਹਾਣੀ ਬਾਰੇ ਹੀ ਜਾਣਦੇ ਸਨ। ਸੰਦੀਪ ਆਪਣੀ ਫਿਲਮ ਅਤੇ ਇਸ ਦੀ ਸਕ੍ਰਿਪਟ ਨੂੰ ਲੈ ਕੇ ਕਾਫੀ ਗੁਪਤ ਸੀ।


ਇਸਦੇ ਨਾਲ ਹੀ ਰਣਬੀਰ ਕਪੂਰ ਨੇ ਫਿਲਮ ਐਨੀਮਲ ਦੇ ਦੂਜੇ ਭਾਗ ਯਾਨੀ ਕਿ ਐਨੀਮਲ ਪਾਰਕ ਬਾਰੇ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ। ਅਦਾਕਾਰ ਨੇ ਕਿਹਾ ਡਾਇਰੈਕਟਰ ਸੰਦੀਪ ਰੈਡੀ ਵਾਂਗਾ ਨੇ ਮੈਨੂੰ ਇਸ ਦੇ ਦੂਜੇ ਭਾਗ ‘ਐਨੀਮਲ ਪਾਰਕ’ ਦੇ ਇਕ-ਦੋ ਦ੍ਰਿਸ਼ ਵੀ ਸੁਣਾਏ ਹਨ ਅਤੇ ਉਹ ਦ੍ਰਿਸ਼ ਬਹੁਤ ਰੋਮਾਂਚਕ ਹਨ। ਹੁਣ ਸੰਦੀਪ ਇਸ ਦੇ ਦੂਜੇ ਭਾਗ ਨੂੰ ਲੈ ਕੇ ਕਾਫੀ ਆਤਮਵਿਸ਼ਵਾਸ ਨਾਲ ਭਰੇ ਹੋਏ ਹਨ ਅਤੇ ਉਹ ਇਸ ਨੂੰ ਹੋਰ ਵੀ ਗੁੰਝਲਦਾਰ ਅਤੇ ਵੱਡੇ ਪੱਧਰ ’ਤੇ ਡਾਰਕ ਬਣਾਉਣ ਜਾ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਕਈ ਮਸ਼ਹੂਰ ਹਸਤੀਆਂ ਨੇ ਕਹਾਣੀ ਅਤੇ ਕਿਰਦਾਰਾਂ ਨੂੰ ਲੈ ਕੇ ‘ਐਨੀਮਲ’ ਦੀ ਆਲੋਚਨਾ ਕੀਤੀ ਸੀ। ਉੱਘੇ ਲੇਖਕ ਅਤੇ ਗੀਤਕਾਰ ਜਾਵੇਦ ਅਖਤਰ ਨੇ ਇਸ ਫਿਲਮ ਨੂੰ ‘ਖਤਰਨਾਕ’ ਦੱਸਿਆ ਸੀ। ਹਾਲ ਹੀ ’ਚ ਇਹ ਫਿਲਮ ਨੈੱਟਫਲਿਕਸ ’ਤੇ ਰਿਲੀਜ਼ ਹੋਈ ਹੈ ਅਤੇ ਹੁਣ ਰਣਬੀਰ ਦੇ ਪ੍ਰਸ਼ੰਸਕ ਇਸ ਦੇ ਦੂਜੇ ਭਾਗ ਦਾ ਇੰਤਜ਼ਾਰ ਕਰ ਰਹੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਬੀਰ ਦੀਆਂ ਅਗਲੀਆਂ ਫਿਲਮਾਂ ਭੰਸਾਲੀ ਦੀ ‘ਲਵ ਐਂਡ ਵਾਰ’ ਅਤੇ ਨਿਤੇਸ਼ ਤਿਵਾਰੀ ਦੀ ‘ਰਾਮਾਇਣ’ ਹਨ। ਜਿਨ੍ਹਾਂ ਉੱਪਰ ਉਹ ਕੰਮ ਕਰ ਰਹੇ ਹਨ।

Next Story
ਤਾਜ਼ਾ ਖਬਰਾਂ
Share it