ਭਾਰਤੀ ਵਿਦਿਆਰਥਣ ਨੂੰ ਇਨਸਾਫ਼ ਦਿਵਾਉਣ ਲਈ ਅਮਰੀਕਾ ਵਿਚ ਰੈਲੀ
ਸਿਐਟਲ, 15 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਭਾਰਤੀ ਵਿਦਿਆਰਥਣ ਜਾਹਨਵੀ ਕੰਦੁਲਾ ਵਾਸਤੇ ਇਨਸਾਫ ਮੰਗਦਿਆਂ ਵੱਖ ਵੱਖ ਭਾਈਚਾਰਿਆਂ ਨਾਲ ਸਬੰਧਤ 200 ਤੋਂ ਵੱਧ ਲੋਕਾਂ ਨੇ ਸਿਐਟਲ ਦੇ ਉਸੇ ਇੰਟਰਸੈਕਸ਼ਨ ’ਤੇ ਰੈਲੀ ਕੱਢੀ ਜਿਥੇ ਜਾਹਨਵੀ ਨੂੰ ਪੁਲਿਸ ਕਰੂਜ਼ਰ ਨੇ ਜਾਨਲੇਵਾ ਟੱਕਰ ਮਾਰੀ ਸੀ। ਰੈਲੀ ਵਿਚ ਸ਼ਾਮਲ ਲੋਕਾਂ ਵੱਲੋਂ ਦੋਹਾਂ ਪੁਲਿਸ ਅਫਸਰਾਂ ਦੇ ਤੁਰਤ ਅਸਤੀਫੇ ਵੀ ਮੰਗੇ ਗਏ। ਸਿਐਟਲ […]
By : Hamdard Tv Admin
ਸਿਐਟਲ, 15 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਭਾਰਤੀ ਵਿਦਿਆਰਥਣ ਜਾਹਨਵੀ ਕੰਦੁਲਾ ਵਾਸਤੇ ਇਨਸਾਫ ਮੰਗਦਿਆਂ ਵੱਖ ਵੱਖ ਭਾਈਚਾਰਿਆਂ ਨਾਲ ਸਬੰਧਤ 200 ਤੋਂ ਵੱਧ ਲੋਕਾਂ ਨੇ ਸਿਐਟਲ ਦੇ ਉਸੇ ਇੰਟਰਸੈਕਸ਼ਨ ’ਤੇ ਰੈਲੀ ਕੱਢੀ ਜਿਥੇ ਜਾਹਨਵੀ ਨੂੰ ਪੁਲਿਸ ਕਰੂਜ਼ਰ ਨੇ ਜਾਨਲੇਵਾ ਟੱਕਰ ਮਾਰੀ ਸੀ।
ਰੈਲੀ ਵਿਚ ਸ਼ਾਮਲ ਲੋਕਾਂ ਵੱਲੋਂ ਦੋਹਾਂ ਪੁਲਿਸ ਅਫਸਰਾਂ ਦੇ ਤੁਰਤ ਅਸਤੀਫੇ ਵੀ ਮੰਗੇ ਗਏ। ਸਿਐਟਲ ਟਾਈਮਜ਼ ਦੀ ਰਿਪੋਰਟ ਮੁਤਾਬਕ ਰੈਲੀ ਵਿਚ ਸ਼ਾਮਲ ਲੋਕਾਂ ਨੇ ਜਾਹਨਵੀ ਨੂੰ ਟੱਕਰ ਮਾਰਨ ਵਾਲੇ ਪੁਲਿਸ ਅਫਸਰ ਨੂੰ ਜਵਾਬਦੇਹ ਬਣਾਉਣ ਅਤੇ ਜਾਹਨਵੀ ਦੀ ਮੌਤ ’ਤੇ ਠਹਾਕੇ ਲਾਉਣ ਵਾਲੇ ਅਫਸਰ ਵਿਰੁੱਧ ਕਾਰਵਾਈ ਮੰਗੀ।
ਬੁਲਾਰਿਆਂ ਨੇ ਪੁਲਿਸ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਸਿਰਫ ਗੋਰਿਆਂ ਦੀ ਚੌਧਰ ਵਾਸਤੇ ਪੁਲਿਸ ਮਹਿਕਮਾ ਕਾਇਮ ਕਰਨ ਦਾ ਦੋਸ਼ ਲਾਇਆ। ਲੋਕਾਂ ਦੇ ਹੱਕ ਵਿਚ ਫੜੀਆਂ ਤਖਤੀਆਂ ’ਤੇ ‘ਕਾਤਲ ਪੁਲਿਸ ਮੁਲਾਜ਼ਮਾਂ ਨੂੰ ਜੇਲ ਭੇਜੋ’ ਅਤੇ ‘ਜਾਹਨਵੀ ਨੂੰ ਇਨਸਾਫ ਮਿਲੇ’ ਵਰਗੇ ਨਾਹਰੇ ਲਿਖੇ ਹੋਏ ਸਨ।
ਇਥੇ ਦਸਣਾ ਬਣਦਾ ਹੈ ਕਿ ਜਾਹਨਵੀ ਦੀ ਮੌਤ ’ਤੇ ਹੱਸਣ ਵਾਲੇ ਪੁਲਿਸ ਅਫਸਰ ਦੀ ਸ਼ਨਾਖਤ ਡੈਨੀਅਲ ਔਡਰਰ ਵਜੋਂ ਕੀਤੀ ਗਈ ਹੈ ਜਿਸ ਨੂੰ ਇਹ ਕਹਿੰਦਿਆਂ ਸਾਫ ਸੁਣਿਆ ਜਾ ਸਕਦਾ ਹੈ ਕਿ ਮਰਨ ਵਾਲੀ ਕੁੜੀ ਦੀ ਕੋਈ ਅਹਿਮੀਅਤ ਨਹੀਂ ਸੀ।
ਇਤਰਾਜ਼ਯੋਗ ਟਿੱਪਣੀ ਕਰਨ ਵਾਲਾ ਪੁਲਿਸ ਅਫਸਰ ਸਿਐਟਲ ਦੇ ਪੁਲਿਸ ਅਫਸਰਾਂ ਦੀ ਜਥੇਬੰਦੀ ਦਾ ਮੀਤ ਪ੍ਰਧਾਨ ਦੱਸਿਆ ਜਾ ਰਿਹਾ ਹੈ ਅਤੇ ਉਹ ਫੋਨ ’ਤੇ ਜਥੇਬੰਦੀ ਦੇ ਪ੍ਰਧਾਨ ਮਾਈਕ ਸੋਲਨ ਨਾਲ ਗੱਲ ਕਰ ਰਿਹਾ ਸੀ। ਫੋਨ ’ਤੇ ਗੱਲ ਕਰਦਿਆਂ ਉਹ ਕਹਿੰਦਾ ਹੈ ਕਿ 11 ਹਜ਼ਾਰ ਡਾਲਰ ਦਾ ਚੈਕ ਤਿਆਰ ਕਰੋ, ਉਸ ਦੀ ਉਮਰ ਤਕਰੀਬਨ 26 ਸਾਲ ਸੀ।
ਔਡਰਰ ਇਹ ਵੀ ਕਹਿੰਦਾ ਹੈ ਕਿ ਹਾਦਸੇ ਲਈ ਜ਼ਿੰਮੇਵਾਰ ਪੁਲਿਸ ਅਫਸਰ 50 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਿਹਾ ਸੀ ਅਤੇ ਇਕ ਤਜਰਬੇਕਾਰ ਡਰਾਈਵਰ ਵਾਸਤੇ ਇਹ ਕੋਈ ਜ਼ਿਆਦਾ ਰਫ਼ਤਾਰ ਨਹੀਂ।
ਦੂਜੇ ਪਾਸੇ ਪੜਤਾਲ ਦੌਰਾਨ ਸਾਹਮਣੇ ਆ ਚੁੱਕਾ ਹੈ ਕਿ ਜਾਹਨਵੀ ਕੰਦੁਲਾ ਨੂੰ ਟੱਕਰ ਮਾਰਨ ਵਾਲਾ ਪੁਲਿਸ ਅਫਸਰ 25 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਹੱਦ ਵਾਲੇ ਇਲਾਕੇ ਵਿਚ 74 ਮੀਲ ਪ੍ਰਤੀ ਘੰਟਾ ਦੀ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ।