ਰਾਜਨਾਥ ਸਿੰਘ ਨੇ ਅਪਣੇ ਹਮਰੁਤਬਾ ਨਾਲ ਇਟਲੀ ਵਿਚ ਕੀਤੀ ਮੁਲਾਕਾਤ
ਰੋਮ, 10 ਅਕਤੂਬਰ, ਨਿਰਮਲ : ਰਾਜਨਾਥ ਸਿੰਘ ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਇਟਲੀ ਦੇ ਰੱਖਿਆ ਮੰਤਰੀ ਕ੍ਰਿਸੇਟੋ ਨਾਲ ਨਿੱਘੀ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਰੱਖਿਆ ਸਹਿਯੋਗ ਨਾਲ ਜੁੜੇ ਕਈ ਮੁੱਦਿਆਂ ’ਤੇ ਚਰਚਾ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਫੌਜੀ ਹਾਰਡਵੇਅਰ ਦੇ ਸਾਂਝੇ ਵਿਕਾਸ ਲਈ ਦੁਵੱਲੇ ਰਣਨੀਤਕ ਸਬੰਧਾਂ ਅਤੇ ਉਦਯੋਗਿਕ ਸਹਿਯੋਗ ’ਤੇ ਚਰਚਾ ਕਰਨ ਲਈ […]
By : Hamdard Tv Admin
ਰੋਮ, 10 ਅਕਤੂਬਰ, ਨਿਰਮਲ : ਰਾਜਨਾਥ ਸਿੰਘ ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਇਟਲੀ ਦੇ ਰੱਖਿਆ ਮੰਤਰੀ ਕ੍ਰਿਸੇਟੋ ਨਾਲ ਨਿੱਘੀ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਰੱਖਿਆ ਸਹਿਯੋਗ ਨਾਲ ਜੁੜੇ ਕਈ ਮੁੱਦਿਆਂ ’ਤੇ ਚਰਚਾ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਫੌਜੀ ਹਾਰਡਵੇਅਰ ਦੇ ਸਾਂਝੇ ਵਿਕਾਸ ਲਈ ਦੁਵੱਲੇ ਰਣਨੀਤਕ ਸਬੰਧਾਂ ਅਤੇ ਉਦਯੋਗਿਕ ਸਹਿਯੋਗ ’ਤੇ ਚਰਚਾ ਕਰਨ ਲਈ ਸੋਮਵਾਰ ਤੋਂ ਇਟਲੀ ਅਤੇ ਫਰਾਂਸ ਦੇ ਦੌਰੇ ’ਤੇ ਹਲ। ਪਹਿਲੇ ਪੜਾਅ ਵਿੱਚ ਰਾਜਨਾਥ ਸਿੰਘ ਨੇ ਰੋਮ ਦਾ ਦੌਰਾ ਕੀਤਾ। ਉਨ੍ਹਾਂ ਇੱਥੇ ਆਪਣੇ ਇਤਾਲਵੀ ਹਮਰੁਤਬਾ ਗੁਡੋ ਕ੍ਰਿਸੇਟੋ ਨਾਲ ਮੁਲਾਕਾਤ ਕੀਤੀ।
ਰਾਜਨਾਥ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਦੀ ਇਟਲੀ ਦੇ ਰੱਖਿਆ ਮੰਤਰੀ ਕ੍ਰਿਸੇਟੋ ਨਾਲ ਨਿੱਘੀ ਮੁਲਾਕਾਤ ਹੋਈ। ਇਸ ਦੌਰਾਨ ਅਸੀਂ ਰੱਖਿਆ ਸਹਿਯੋਗ ਨਾਲ ਜੁੜੇ ਕਈ ਮੁੱਦਿਆਂ ’ਤੇ ਚਰਚਾ ਕੀਤੀ, ਜਿਸ ’ਚ ਸਿਖਲਾਈ, ਸੂਚਨਾਵਾਂ ਦਾ ਆਦਾਨ-ਪ੍ਰਦਾਨ ਅਤੇ ਸਮੁੰਦਰੀ ਸੁਰੱਖਿਆ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਇਟਲੀ ਵਿਚਾਲੇ ਰੱਖਿਆ ਸਹਿਯੋਗ ’ਤੇ ਇਕ ਸਮਝੌਤੇ ’ਤੇ ਵੀ ਹਸਤਾਖਰ ਕੀਤੇ ਗਏ ਹਨ। ਅਸੀਂ ਆਪਣੀ ਰੱਖਿਆ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਰੱਖਦੇ ਹਾਂ।
ਇਸ ਤੋਂ ਪਹਿਲਾਂ ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ ਕਿ ਰਾਜਨਾਥ ਸਿੰਘ ਫਰਾਂਸ ਅਤੇ ਇਟਲੀ ਦੇ ਆਪਣੇ ਦੌਰੇ ਦੇ ਪਹਿਲੇ ਪੜਾਅ ਵਿੱਚ ਰੋਮ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਮਾਰਚ ਵਿੱਚ ਇਟਲੀ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਡੂੰਘੇ ਹੋਏ ਹਨ। ਮੰਤਰਾਲੇ ਨੇ ਇਹ ਵੀ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ 9 ਤੋਂ 12 ਅਕਤੂਬਰ ਤੱਕ ਇਟਲੀ ਅਤੇ ਫਰਾਂਸ ਦੇ ਦੌਰੇ ’ਤੇ ਹੋਣਗੇ।
ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਜਨਾਥ ਸਿੰਘ ਪੈਰਿਸ ਵਿੱਚ ਆਪਣੇ ਫਰਾਂਸੀਸੀ ਹਮਰੁਤਬਾ ਸੇਬੇਸਟੀਅਨ ਲੇਕੋਰਨੂ ਨਾਲ ਪੰਜਵੀਂ ਸਾਲਾਨਾ ਭਾਰਤ-ਫਰਾਂਸ ਰੱਖਿਆ ਵਾਰਤਾ ਵਿੱਚ ਹਿੱਸਾ ਲੈਣਗੇ। ਜਾਰੀ ਬਿਆਨ ਮੁਤਾਬਕ ਭਾਰਤ ਅਤੇ ਫਰਾਂਸ ਨੇ ਹਾਲ ਹੀ ਵਿੱਚ ਰਣਨੀਤਕ ਭਾਈਵਾਲੀ ਦੇ 25 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ। ਦੋਵਾਂ ਦੇਸ਼ਾਂ ਦੇ ਡੂੰਘੇ ਅਤੇ ਵਿਆਪਕ ਦੁਵੱਲੇ ਰੱਖਿਆ ਸਬੰਧ ਹਨ ਜਿਸ ਵਿੱਚ ਮਹੱਤਵਪੂਰਨ ਉਦਯੋਗਿਕ ਸਹਿਯੋਗ ਵੀ ਸ਼ਾਮਲ ਹੈ।
ਆਪਣੇ ਦੌਰੇ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਰੋਮ ਅਤੇ ਪੈਰਿਸ ਵਿੱਚ ਰੱਖਿਆ ਉਦਯੋਗ ਦੇ ਸੀਈਓਜ਼ ਅਤੇ ਸੀਨੀਅਰ ਪ੍ਰਤੀਨਿਧੀਆਂ ਨਾਲ ਵੀ ਗੱਲਬਾਤ ਕਰਨਗੇ ਤਾਂ ਜੋ ਦੋਵਾਂ ਦੇਸ਼ਾਂ ਵਿੱਚ ਉਦਯੋਗਿਕ ਸਹਿਯੋਗ ਦੇ ਸੰਭਾਵੀ ਮੌਕਿਆਂ ਬਾਰੇ ਚਰਚਾ ਕੀਤੀ ਜਾ ਸਕੇ।
ਜੇਕਰ ਮਾਹਰਾਂ ਦੀ ਮੰਨੀਏ ਤਾਂ, ਡੈਸਾਲਟ ਏਵੀਏਸ਼ਨ ਦੇ ਚੇਅਰਮੈਨ ਅਤੇ ਸੀਈਓ ਐਰਿਕ ਟ੍ਰੈਪੀਅਰ, ਭਾਰਤ ਦੁਆਰਾ ਰਾਫੇਲ ਜਹਾਜ਼ਾਂ ਦੇ 26 ਸਮੁੰਦਰੀ ਰੂਪਾਂ ਦੀ ਪ੍ਰਸਤਾਵਿਤ ਖਰੀਦ ਦੇ ਕਈ ਪਹਿਲੂਆਂ ’ਤੇ ਚਰਚਾ ਕਰਨ ਲਈ ਦਿੱਲੀ ਦਾ ਦੌਰਾ ਕਰ ਸਕਦੇ ਹਨ।