ਰਾਜਸਥਾਨ ਵਿਧਾਨ ਸਭਾ ਚੋਣਾਂ, ਦੋ ਗੁੱਟਾਂ ਵਿਚਾਲੇ ਪਥਰਾਅ, ਭਾਰੀ ਪੁਲਿਸ ਬਲ ਤੈਨਾਤ : Video
ਸੀਕਰ : ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਫਤਿਹਪੁਰ ਸ਼ੇਖਾਵਟੀ ਵਿੱਚ ਵੋਟਿੰਗ ਦੌਰਾਨ ਦੋ ਧਿਰਾਂ ਵਿਚਾਲੇ ਹੋਏ ਝਗੜੇ ਤੋਂ ਬਾਅਦ ਭਾਰੀ ਪਥਰਾਅ ਹੋਇਆ। ਪਥਰਾਅ 'ਚ ਪੁਲਿਸ ਮੁਲਾਜ਼ਮਾਂ ਦੇ ਸਿਰ 'ਤੇ ਸੱਟ ਲੱਗੀ ਹੈ। ਜਾਣਕਾਰੀ ਮੁਤਾਬਕ ਇਹ ਝੜਪ ਕਾਂਗਰਸ ਉਮੀਦਵਾਰ ਹਾਕਮ ਅਲੀ ਖਾਨ ਅਤੇ ਆਜ਼ਾਦ ਮਧੂਸੂਦਨ ਭਿੰਦਾ ਦੇ ਸਮਰਥਕਾਂ ਵਿਚਾਲੇ ਹੋਈ। #WATCH | Rajasthan Assembly elections: Stone […]
By : Editor (BS)
ਸੀਕਰ : ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਫਤਿਹਪੁਰ ਸ਼ੇਖਾਵਟੀ ਵਿੱਚ ਵੋਟਿੰਗ ਦੌਰਾਨ ਦੋ ਧਿਰਾਂ ਵਿਚਾਲੇ ਹੋਏ ਝਗੜੇ ਤੋਂ ਬਾਅਦ ਭਾਰੀ ਪਥਰਾਅ ਹੋਇਆ। ਪਥਰਾਅ 'ਚ ਪੁਲਿਸ ਮੁਲਾਜ਼ਮਾਂ ਦੇ ਸਿਰ 'ਤੇ ਸੱਟ ਲੱਗੀ ਹੈ। ਜਾਣਕਾਰੀ ਮੁਤਾਬਕ ਇਹ ਝੜਪ ਕਾਂਗਰਸ ਉਮੀਦਵਾਰ ਹਾਕਮ ਅਲੀ ਖਾਨ ਅਤੇ ਆਜ਼ਾਦ ਮਧੂਸੂਦਨ ਭਿੰਦਾ ਦੇ ਸਮਰਥਕਾਂ ਵਿਚਾਲੇ ਹੋਈ।
#WATCH | Rajasthan Assembly elections: Stone pelting reported near Bochiwal Bhawan, Fatehpur Shekhawati in Sikar. Heavy Police deployed. pic.twitter.com/AAXLlkp5pn
— ANI (@ANI) November 25, 2023
ਜਾਣਕਾਰੀ ਅਨੁਸਾਰ ਬੋਚੀਵਾਲ ਭਵਨ ਦੇ ਪੋਲਿੰਗ ਬੂਥ 'ਤੇ ਜਾਅਲੀ ਵੋਟਾਂ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਇੱਥੇ ਵਾਰਡ 40 ਵਿੱਚ ਜਾਅਲੀ ਵੋਟਾਂ ਨੂੰ ਲੈ ਕੇ ਝਗੜਾ ਇੰਨਾ ਵੱਧ ਗਿਆ ਕਿ ਕਰੀਬ ਅੱਧਾ ਘੰਟਾ ਦੋ ਧਿਰਾਂ ਵਿਚਾਲੇ ਪੱਥਰਬਾਜ਼ੀ ਹੁੰਦੀ ਰਹੀ। ਇਕ ਧਾਰਮਿਕ ਸਥਾਨ ਨੇੜੇ ਅੱਧੇ ਘੰਟੇ ਤੱਕ ਪੱਥਰਬਾਜ਼ੀ ਜਾਰੀ ਰਹੀ। ਡੀਵਾਈਐਸਪੀ ਰਾਮਪ੍ਰਤਾਪ ਵਿਸ਼ਨੇ ਅਤੇ ਕੋਤਵਾਲ ਸਮੇਤ ਸੀਕਰ ਪੁਲੀਸ ਦੀ ਟੀਮ ਮੌਕੇ ’ਤੇ ਪਹੁੰਚ ਗਈ। ਇਸ ਦੌਰਾਨ ਇੱਕ ਪੱਥਰ ਪੁਲੀਸ ਕਾਂਸਟੇਬਲ ਰਾਕੇਸ਼ ਦੇ ਸਿਰ ਵਿੱਚ ਵੀ ਲੱਗਾ। Police ਮਾਮਲੇ ਨੂੰ ਸ਼ਾਂਤ ਕਰਨ 'ਚ ਲੱਗੀ ਹੋਈ ਹੈ। ਮੌਕੇ ਤੋਂ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਉਮੀਦਵਾਰ ਮਧੂਸੂਦਨ ਭਿੰਦਾ ਸਮੇਤ ਹੋਰ ਪਾਰਟੀਆਂ ਦੇ ਆਗੂ ਮੌਕੇ ’ਤੇ ਪਹੁੰਚ ਗਏ ਹਨ।