ਹੌਲਦਾਰ ਨਾਲ ਹੱਥੋਪਾਈ ਮਾਮਲੇ ਵਿਚ ਕੌਮਾਂਤਰੀ ਡਰੱਗ ਗਿਰੋਹ ਦਾ ਕਿੰਗਪਿਨ ਰਾਜਾ ਕੰਦੋਲਾ ਹੋਇਆ ਬਰੀ
ਜਲੰਧਰ, 16 ਨਵੰਬਰ, ਨਿਰਮਲ : ਅੰਤਰਰਾਸ਼ਟਰੀ ਡਰੱਗ ਰੈਕੇਟ ਦੇ ਸਰਗਨਾ ਰਾਜਾ ਕੰਦੋਲਾ ਅਤੇ ਉਸ ਦੀ ਪਤਨੀ ਰਾਜਵੰਤ ਕੌਰ, ਪੁੱਤਰ ਬੇਲੀ ਸਿੰਘ ਅਤੇ ਸਾਥੀ ਸੁਖਵਿੰਦਰ ਸਿੰਘ ਉਰਫ਼ ਕਮਾਂਡੋ ਨੂੰ ਅਦਾਲਤ ਨੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਹਾਲਾਂਕਿ ਇਹ ਕੇਸ ਅਜੇ ਸੁਣਵਾਈ ਅਧੀਨ ਹੈ, ਜਿਸ ਦੀ ਸੁਣਵਾਈ 17 ਨਵੰਬਰ […]
By : Editor Editor
ਜਲੰਧਰ, 16 ਨਵੰਬਰ, ਨਿਰਮਲ : ਅੰਤਰਰਾਸ਼ਟਰੀ ਡਰੱਗ ਰੈਕੇਟ ਦੇ ਸਰਗਨਾ ਰਾਜਾ ਕੰਦੋਲਾ ਅਤੇ ਉਸ ਦੀ ਪਤਨੀ ਰਾਜਵੰਤ ਕੌਰ, ਪੁੱਤਰ ਬੇਲੀ ਸਿੰਘ ਅਤੇ ਸਾਥੀ ਸੁਖਵਿੰਦਰ ਸਿੰਘ ਉਰਫ਼ ਕਮਾਂਡੋ ਨੂੰ ਅਦਾਲਤ ਨੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਹਾਲਾਂਕਿ ਇਹ ਕੇਸ ਅਜੇ ਸੁਣਵਾਈ ਅਧੀਨ ਹੈ, ਜਿਸ ਦੀ ਸੁਣਵਾਈ 17 ਨਵੰਬਰ ਨੂੰ ਹੈ। ਰਾਜਾ ਕੰਦੋਲਾ 11 ਸਾਲ ਤੋਂ ਤਿਹਾੜ ਜੇਲ ’ਚ ਬੰਦ ਹੈ, ਜਦਕਿ ਬਾਕੀ ਦੋਸ਼ੀ ਜ਼ਮਾਨਤ ’ਤੇ ਸਨ। ਨਈ ਬਾਰਾਦਰੀ ਥਾਣੇ ਵਿੱਚ 2016 ਵਿੱਚ ਆਈਪੀਸੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਏਐਸਆਈ ਯਾਦਵਿੰਦਰ ਸਿੰਘ ਨੇ ਦੱਸਿਆ ਸੀ ਕਿ ਕਰਤਾਰਪੁਰ ਥਾਣੇ ਵਿੱਚ ਜੂਨ 2012 ਵਿੱਚ ਕੇਸ ਦਰਜ ਹੋਇਆ ਸੀ। ਜੇਲ੍ਹ ਵਿੱਚ ਬੰਦ ਰਣਜੀਤ ਸਿੰਘ ਉਰਫ਼ ਰਾਜਾ ਕੰਦੋਲਾ ਵਾਸੀ ਐਨਆਰਆਈ ਕਲੋਨੀ ਬੰਗਾ, ਪਤਨੀ ਰਾਜਵੰਤ ਕੌਰ, ਅਮਰੀਕਨ ਨਾਗਰਿਕ ਪੁੱਤਰ ਬੇਲੀ ਸਿੰਘ ਅਤੇ ਸਾਥੀ ਸੁਖਵਿੰਦਰ ਸਿੰਘ ਉਰਫ਼ ਕਮਾਂਡੋ ਵਾਸੀ ਰਿਸ਼ੀ ਨਗਰ ਹੁਸ਼ਿਆਰਪੁਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਉਸ ਨੇ ਹੱਥੋਪਾਈ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਅਦਾਲਤ ਵਿੱਚ ਤਾਇਨਾਤ ਫੋਰਸ ਨੇ ਉਸ ਦੇ ਮਨਸੂਬੇ ਨੂੰ ਨਾਕਾਮ ਕਰ ਦਿੱਤਾ।
ਇਲਜ਼ਾਮ ਸੀ ਕਿ ਹੌਲਦਾਰ ਮੱਖਣ ਸਿੰਘ ਦੀ ਵਰਦੀ ਪਾੜ ਦਿੱਤੀ ਗਈ ਸੀ। ਬਚਾਅ ਪੱਖ ਦੇ ਵਕੀਲ ਮਨਦੀਪ ਸਿੰਘ ਸਚਦੇਵਾ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਉਨ੍ਹਾਂ ਦੇ ਮੁਵੱਕਿਲਾਂ ਦੀ ਕੁੱਟਮਾਰ ਕੀਤੀ ਗਈ ਸੀ, ਜਿਸ ਦੀ ਸ਼ਿਕਾਇਤ ਅਦਾਲਤ ਵਿੱਚ ਕੀਤੀ ਗਈ ਸੀ। ਪੁਲਸ ਨੇ ਆਪਣੇ ਬਚਾਅ ਲਈ ਝੂਠਾ ਕੇਸ ਦਰਜ ਕੀਤਾ ਸੀ। ਬਚਾਅ ਪੱਖ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ।