Begin typing your search above and press return to search.

ਪਾਕਿਸਤਾਨ ’ਚ ਮੀਂਹ ਨੇ ਫਿਰ ਮਚਾਈ ਤਬਾਹੀ

Highlights : ਪਾਕਿਸਤਾਨ ’ਚ ਮੀਂਹ ਨੇ ਫਰ ਤੋਂ ਮਚਾਈ ਤਬਾਹੀਪੰਜਾਬ ਤੇ ਬਲੋਚਿਸਤਾਨ ’ਚ ਫ਼ਸਲਾਂ ਦਾ ਭਾਰੀ ਨੁਕਸਾਨਅਸਮਾਨੀ ਬਿਜਲੀ ਡਿੱਗਣ ਨਾਲ 14 ਲੋਕਾਂ ਦੀ ਮੌਤਔਰਤਾਂ ਅਤੇ ਬੱਚਿਆਂ ਦੀ ਵੀ ਜਾਨ ਚਲੀ ਗਈਇਸਲਾਮਾਬਾਦ : ਪਾਕਿਸਤਾਨ ਦੇ ਬਲੋਚਿਸਤਾਨ ਅਤੇ ਪੰਜਾਬ ਸੂਬਿਆਂ ਵਿਚ ਫਿਰ ਤੋਂ ਮੀਂਹ ਨੇ ਭਾਰੀ ਤਬਾਹੀ ਮਚਾ ਦਿੱਤੀ ਐ। ਪਾਕਿਸਤਾਨੀ ਮੀਡੀਆ ਅਨੁਸਾਰ ਜਿੱਥੇ ਭਾਰੀ ਮੀਂਹ ਕਾਰਨ […]

Rain again created havoc in Pakistan
X

Makhan ShahBy : Makhan Shah

  |  14 April 2024 1:17 PM IST

  • whatsapp
  • Telegram

Highlights : ਪਾਕਿਸਤਾਨ ’ਚ ਮੀਂਹ ਨੇ ਫਰ ਤੋਂ ਮਚਾਈ ਤਬਾਹੀ
ਪੰਜਾਬ ਤੇ ਬਲੋਚਿਸਤਾਨ ’ਚ ਫ਼ਸਲਾਂ ਦਾ ਭਾਰੀ ਨੁਕਸਾਨ
ਅਸਮਾਨੀ ਬਿਜਲੀ ਡਿੱਗਣ ਨਾਲ 14 ਲੋਕਾਂ ਦੀ ਮੌਤ
ਔਰਤਾਂ ਅਤੇ ਬੱਚਿਆਂ ਦੀ ਵੀ ਜਾਨ ਚਲੀ ਗਈ
ਇਸਲਾਮਾਬਾਦ : ਪਾਕਿਸਤਾਨ ਦੇ ਬਲੋਚਿਸਤਾਨ ਅਤੇ ਪੰਜਾਬ ਸੂਬਿਆਂ ਵਿਚ ਫਿਰ ਤੋਂ ਮੀਂਹ ਨੇ ਭਾਰੀ ਤਬਾਹੀ ਮਚਾ ਦਿੱਤੀ ਐ। ਪਾਕਿਸਤਾਨੀ ਮੀਡੀਆ ਅਨੁਸਾਰ ਜਿੱਥੇ ਭਾਰੀ ਮੀਂਹ ਕਾਰਨ ਫ਼ਸਲਾਂ ਦਾ ਨੁਕਸਾਨ ਹੋ ਗਿਆ, ਉਥੇ ਹੀ ਬਿਜਲੀ ਡਿੱਗਣ ਕਾਰਨ ਇੱਥੇ ਲਗਭਗ 14 ਲੋਕਾਂ ਦੀ ਮੌਤ ਹੋ ਗਈ।

ਪਾਕਿਸਤਾਨ ਦੇ ਬਲੋਚਿਸਤਾਨ ਅਤੇ ਪੰਜਾਬ ਸੂਬਿਆਂ ਵਿਚ ਭਾਰੀ ਬਾਰਿਸ਼ ਨੇ ਫ਼ਸਲਾਂ ਤਬਾਹ ਕਰਕੇ ਰੱਖ ਦਿੱਤੀਆਂ ਅਤੇ ਕਈ ਖੇਤਰਾਂ ਵਿਚ ਬਿਜਲੀ ਡਿੱਗਣ ਨਾਲ 14 ਲੋਕਾਂ ਦੀ ਮੌਤ ਹੋ ਗਈ। ਰਿਪੋਰਟਾਂ ਮੁਤਾਬਕ ਪੱਛਮੀ ਲਹਿਰਾਂ ਸੂਬੇ ’ਚ ਦਾਖਲ ਹੋਣ ਤੋਂ ਬਾਅਦ ਬਲੋਚਿਸਤਾਨ ਦੇ ਸੁਰਾਬ, ਡੇਰਾ ਬੁਗਤੀ ਅਤੇ ਪਿਸ਼ਿਨ ਜ਼ਿਲਿਆਂ ’ਚ ਬਿਜਲੀ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ।

ਸੁਰਾਬ ਜ਼ਿਲੇ ਦੇ ਤਾਨਾਕ ਇਲਾਕੇ ’ਚ ਇਕ ਬਾਗ ’ਚ ਬੈਠੇ ਦੋ ਨੌਜਵਾਨਾਂ ’ਤੇ ਅਸਮਾਨੀ ਬਿਜਲੀ ਡਿੱਗ ਗਈ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਜ਼ਖਮੀ ਹੋ ਗਿਆ। ਇਸੇ ਦੌਰਾਨ ਪਿਸ਼ਿਨ ਜ਼ਿਲ੍ਹੇ ਵਿਚ ਵੀ ਇਕ ਅਤੇ ਡੇਰਾ ਬੁਗਤੀ ਜ਼ਿਲ੍ਹੇ ਵਿਚ ਇਕ ਵਿਅਕਤੀ ਦੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ।

ਪਾਕਿਸਤਾਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਰਹੀਮ ਯਾਰ ਖਾਨ ਜ਼ਿਲ੍ਹੇ ਦੀ ਬਸਤੀ ਕਲਵਾੜ ’ਚ ਦੋ ਬੱਚਿਆਂ, ਥੁਲ ਹਸਨ ’ਚ ਇਕ ਵਿਅਕਤੀ, ਬਸਤੀ ਖੋਖਰਾਨ ਫਿਰੋਜ਼ਾ ’ਚ ਇਕ ਜੋੜਾ, ਖਾਨ ਬੇਲਾ ’ਚ ਇਕ ਕਿਸਾਨ ਅਤੇ ਰਹੀਮ ਯਾਰ ਖਾਨ ਜ਼ਿਲੇ ਦੇ ਮਾਰੀ ਅੱਲ੍ਹਾ ’ਚ ਇਕ ਬੱਕਰੀਆਂ ਚਾਰਨ ਵਾਲੇ ਵਿਅਕਤੀ ਦੀ ਮੌਤ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ।

ਇੱਥੇ ਹੀ ਬਸ ਨਹੀਂ, ਖੈਰਪੁਰ ਦਾਹਾ ਵਿਚ ਵੀ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਬਹਾਵਲਪੁਰ ਦੇ ਚੱਕ-113 ਇਲਾਕੇ ਵਿਚ ਘਰ ਦੇ ਨੇੜੇ ਖੇਡ ਰਹੇ ਇਕ ਅੱਠ ਸਾਲਾ ਬੱਚੇ ਦੀ ਅਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ। ਇਸ ਤੋਂ ਇਲਾਵਾ ਲੋਧਰਾਂ ਇਲਾਕੇ ਵਿਚ ਵੀ ਇਸੇ ਤਰ੍ਹਾਂ ਦੀ ਘਟਨਾ ’ਚ ਇਕ ਔਰਤ ਦੀ ਮੌਤ ਹੋ ਗਈ।

ਖ਼ਬਰਾਂ ਮਿਲ ਰਹੀਆਂ ਨੇ ਕਿ ਬਲੋਚਿਸਤਾਨ ਦਾ ਲਗਭਗ ਪੂਰਾ ਇਲਾਕਾ ਅਤੇ ਪੰਜਾਬ ਦੇ ਕਈ ਇਲਾਕੇ ਮੀਂਹ, ਤੂਫਾਨ ਅਤੇ ਧੂੜ ਭਰੀਆਂ ਹਵਾਵਾਂ ਨਾਲ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋਏ। ਬਾਰਿਸ਼ ਦੇ ਪਾਣੀ ਕਈ ਬਿਜਲੀ ਫੀਡਰ ਖ਼ਰਾਬ ਹੋ ਗਏ, ਜਿਸ ਕਾਰਨ ਕਵੇਟਾ ਦੇ ਜ਼ਿਆਦਾਤਰ ਇਲਾਕਿਆਂ ਵਿਚ ਲੋਕਾਂ ਨੂੰ ਬਿਜਲੀ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਏ।

ਉਧਰ ਬਲੋਚਿਸਤਾਨ ਪ੍ਰਸ਼ਾਸਨ ਦੇ ਬੁਲਾਰੇ ਨੇ ਆਖਿਆ ਕਿ ਸੂਬੇ ’ਚ ਅਚਾਨਕ ਬਾਰਿਸ਼ ਅਤੇ ਮੌਸਮ ’ਚ ਬਦਲਾਅ ਕਾਰਨ ਸਾਰੇ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਭੇਜ ਦਿੱਤੇ ਗਏ ਨੇ। ਮੁੱਖ ਮੰਤਰੀ ਸਰਫਰਾਜ਼ ਬੁਗਤੀ ਵੱਲੋਂ ਸਾਰੇ ਕੁਦਰਤੀ ਨਿਕਾਸੀ ਰਸਤਿਆਂ ਤੋਂ ਕਬਜ਼ੇ ਹਟਾਉਣ ਦੇ ਨਿਰਦੇਸ਼ ਦਿੱਤੇ ਨੇ ਤਾਂ ਜੋ ਪਾਣੀ ਦੇ ਰਸਤੇ ਵਿਚ ਕੋਈ ਰੁਕਾਵਟ ਨਾ ਪੈਦਾ ਹੋ ਸਕੇ।

Next Story
ਤਾਜ਼ਾ ਖਬਰਾਂ
Share it