ਮੀਂਹ ਫਿਰ ਬਣਿਆ ਭਾਰਤ-ਪਾਕਿ ਮੈਚ ਦਾ ਦੁਸ਼ਮਣ, ਹੁਣ ਰਿਜ਼ਰਵ ਡੇਅ 'ਤੇ ਹੋਵੇਗਾ ਮੈਚ
ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਨੂੰ ਹੁਣ ਮੀਂਹ ਕਾਰਨ ਰਿਜ਼ਰਵ ਡੇਅ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਭਾਰਤੀ ਪਾਰੀ ਹੁਣ ਅੱਜ 11 ਸਤੰਬਰ (ਸੋਮਵਾਰ) ਨੂੰ ਫਿਰ ਤੋਂ ਅੱਗੇ ਵਧੇਗੀ। ਇਸ ਸਮੇਂ ਭਾਰਤ ਦਾ ਸਕੋਰ 24.1 ਓਵਰਾਂ ਵਿੱਚ 147/2 ਹੈ। ਗਰੁੱਪ ਗੇੜ ਤੋਂ ਬਾਅਦ ਮੀਂਹ ਨੇ ਇਕ ਵਾਰ ਫਿਰ ਭਾਰਤ-ਪਾਕਿਸਤਾਨ ਮੈਚ ਦਾ ਮਜ਼ਾ […]
By : Editor (BS)
ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਨੂੰ ਹੁਣ ਮੀਂਹ ਕਾਰਨ ਰਿਜ਼ਰਵ ਡੇਅ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਭਾਰਤੀ ਪਾਰੀ ਹੁਣ ਅੱਜ 11 ਸਤੰਬਰ (ਸੋਮਵਾਰ) ਨੂੰ ਫਿਰ ਤੋਂ ਅੱਗੇ ਵਧੇਗੀ। ਇਸ ਸਮੇਂ ਭਾਰਤ ਦਾ ਸਕੋਰ 24.1 ਓਵਰਾਂ ਵਿੱਚ 147/2 ਹੈ।
ਗਰੁੱਪ ਗੇੜ ਤੋਂ ਬਾਅਦ ਮੀਂਹ ਨੇ ਇਕ ਵਾਰ ਫਿਰ ਭਾਰਤ-ਪਾਕਿਸਤਾਨ ਮੈਚ ਦਾ ਮਜ਼ਾ ਖਰਾਬ ਕਰ ਦਿੱਤਾ। ਹਾਲਾਂਕਿ ਇਸ ਵਾਰ ਰਿਜ਼ਰਵ ਡੇਅ ਹੋਣ ਕਾਰਨ ਮੈਚ ਦਾ ਨਤੀਜਾ ਅਜੇ ਆਉਣਾ ਬਾਕੀ ਹੈ। ਮੈਚ ਰਿਜ਼ਰਵ ਡੇ ਤੱਕ ਜਾਣ ਤੋਂ ਪਹਿਲਾਂ ਭਾਰਤ ਨੇ 24.1 ਓਵਰਾਂ ਦੀ ਬੱਲੇਬਾਜ਼ੀ ਕੀਤੀ। ਹੁਣ ਅੱਜ ਭਾਰਤ ਦੀ ਬੱਲੇਬਾਜ਼ੀ ਇਸੇ ਥਾਂ ਤੋਂ ਸ਼ੁਰੂ ਹੋਵੇਗੀ।
ਮੀਂਹ ਆਉਣ ਤੋਂ ਪਹਿਲਾਂ ਟੀਮ ਇੰਡੀਆ ਨੇ 24.1 ਓਵਰਾਂ 'ਚ ਦੋ ਵਿਕਟਾਂ ਦੇ ਨੁਕਸਾਨ 'ਤੇ 147 ਦੌੜਾਂ ਬਣਾ ਲਈਆਂ ਸਨ। ਵਿਰਾਟ ਕੋਹਲੀ (8 ਦੌੜਾਂ) ਅਤੇ ਕੇਐਲ ਰਾਹੁਲ (17) ਦੌੜਾਂ ਬਣਾ ਕੇ ਅਜੇਤੂ ਹਨ।
ਇਸ ਤੋਂ ਪਹਿਲਾਂ ਸ਼ੁਭਮਨ ਗਿੱਲ (58 ਦੌੜਾਂ) ਅਤੇ ਕਪਤਾਨ ਰੋਹਿਤ ਸ਼ਰਮਾ (56 ਦੌੜਾਂ) ਆਊਟ ਹੋਏ। ਪਾਕਿਸਤਾਨ ਲਈ ਸ਼ਾਹੀਨ ਸ਼ਾਹ ਅਫਰੀਦੀ ਅਤੇ ਸ਼ਾਦਾਬ ਖਾਨ ਨੂੰ 1-1 ਵਿਕਟ ਮਿਲੀ।