ਕਿਸਾਨਾਂ ਦਾ ਰੇਲ ਅੰਦੋਲਨ ! ਯਾਤਰੀਆਂ ਦੀਆਂ ਵਧੀਆਂ ਮੁਸ਼ਕਲਾਂ
ਚੰਡੀਗੜ੍ਹ, 29 ਸਤੰਬਰ ( ਸਵਾਤੀ ਗੌੜ ) : ਪੰਜਾਬ ਦਾ ਅੰਨਦਾਤਾ ਮੁੜ ਰੇਲਵੇ ਟਰੈਕ ਤੇ ਬੈਠ ਗਿਆ ਹੈ ਕਾਰਨ ਹੈ ਕਿ ਕਿਸਾਨਾਂ ਦੀਆਂ ਅਧੂਰੀ ਮੰਗਾਂ ਜਿਸ ਨੂੰ 30 ਸਤੰਬਰ ਤੱਕ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਕਿਸਾਨ ਰੇਲ ਰੋਕੋ ਅੰਦੋਲਨ ਜ਼ਰਿਏ ਆਪਣੀ ਮੰਗਾਂ ਨੂੰ ਲੈਕੇ ਆਵਾਜ਼ ਬੁਲੰਦ ਕਰ ਰਹੇ ਨੇ। ਇਸ ਰੇਲ ਅੰਦੋਲਨ ਵਿੱਚ 18 ਕਿਸਾਨ […]
By : Hamdard Tv Admin
ਚੰਡੀਗੜ੍ਹ, 29 ਸਤੰਬਰ ( ਸਵਾਤੀ ਗੌੜ ) : ਪੰਜਾਬ ਦਾ ਅੰਨਦਾਤਾ ਮੁੜ ਰੇਲਵੇ ਟਰੈਕ ਤੇ ਬੈਠ ਗਿਆ ਹੈ ਕਾਰਨ ਹੈ ਕਿ ਕਿਸਾਨਾਂ ਦੀਆਂ ਅਧੂਰੀ ਮੰਗਾਂ ਜਿਸ ਨੂੰ 30 ਸਤੰਬਰ ਤੱਕ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਕਿਸਾਨ ਰੇਲ ਰੋਕੋ ਅੰਦੋਲਨ ਜ਼ਰਿਏ ਆਪਣੀ ਮੰਗਾਂ ਨੂੰ ਲੈਕੇ ਆਵਾਜ਼ ਬੁਲੰਦ ਕਰ ਰਹੇ ਨੇ। ਇਸ ਰੇਲ ਅੰਦੋਲਨ ਵਿੱਚ 18 ਕਿਸਾਨ ਸੰਗਠਨ ਹਿੱਸਾ ਬਣੀਆਂ ਨੇ ਜਿਹਨਾਂ ਆਪਣੀ ਮੰਗਾਂ ਨੂੰ ਲੈਕੇ ਇਹ ਮੋਰਚਾ ਖੋਲ੍ਹਿਆ ਹੈ ਙ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਇਸ ਅੰਦੋਲਨ ਵਿੱਚ ਸ਼ਾਮਿਲ ਹੋਈਆਂ ਨੇ । ਹਾਲਾਂਕਿ ਕਿਸਾਨਾਂ ਦੇ ਅੰਦੋਲਨ ਕਾਰਨ ਰੇਲ ਯਾਤਰੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਨੇ ।
ਤਾਂ ਕਿਸਾਨ ਜਥੰਬੇਦੀਆਂ ਦੀ ਕਾਲ ਤੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਰੇਲ ਅੰਦੋਲਨ ਜਾਰੀ ਹੈ । ਪੰਜਾਬ ਦੀ 18 ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਆਪਣੀ ਮੰਗਾਂ ਨੂੰ ਲੈਕੇ 30 ਸਤੰਬਰ ਤੱਕ ਪੰਜਾਬ ਵਿੱਚ ਧਰਨਾ ਪ੍ਰਦਰਸ਼ਨ ਜਾਰੀ ਹੈ । ਇਸ ਨੂੰ ਲੈਕੇ ਪੰਜਾਬ ਵਿੱਚ ਕਿਸਾਨਾਂ ਨੇ ਵੱਖ-ਵੱਖ ਥਾਂਈ ਰੇਲਾਂ ਰੋਕੀਆਂ ਨੇ । ਮੋਗਾ, ਹੁਸ਼ਿਆਰਪੁਰ, ਗੁਰਦਾਸਪੁਰ, ਫਿਰੋਜ਼ਪੁਰ, ਅੰਮ੍ਰਿਤਸਰ ਸਣੇ 12 ਜ਼ਿਲ੍ਹਿਆਂ ਵਿੱਚ ਰੇਲਾਂ ਰੋਕੀਆਂ ਗਈਆਂ ਨੇ,,,ਰੇਲਵੇ ਟਰੈਕ ਤੇ ਕਿਸਾਨ ਬੈਠੇ ਹੋਏ ਨੇ ਤੇ ਕਿਸਾਨਾਂ ਵੱਲੋਂ ਟਰੈਕ ਜਾਮ ਕਰ ਪ੍ਰਦਰਸ਼ਨ ਜਾਰੀ ਹੈ ।
ਕਿਸਾਨਾਂ ਵੱਲੋਂ ਕਈ ਮੰਗਾਂ ਨੂੰ ਲੈਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਹੜ੍ਹਾਂ ਕਾਰਨ ਨੁਕਸਾਨੀ ਗਈ ਫਸਲ ਦਾ ਮੁਆਵਜ਼ਾ, ਮੀਂਹ ਕਾਰਨ ਬਰਬਾਦ ਹੋਈ ਫਸਲਾਂ ਦਾ ਮੁਆਵਜ਼ਾ, ਸਮਾਵੀਨਾਥਨ ਕਮਿਸ਼ਨ ਲਾਗੂ ਕਰਨਾ ਤੇ ਐਮ.ਐਸ.ਪੀ ਨੂੰ ਲੈਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ।
ਕਾਬਿਲੇਗੌਰ ਹੈ ਕਿ ਕਿਸਾਨਾਂ ਵੱਲੋਂ ਪੂਰੀ ਤਰ੍ਹਾਂ ਨਾਲ ਰੇਲਵੇ ਟਰੈਕ ਜਾਮ ਕੀਤੇ ਗਏ ਨੇ ਤੇ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਕਿਸਾਨ ਆਪਣੀ ਮੰਗਾਂ ਨੂੰ ਲੈਕੇ ਰੇਲ ਟਰੈਕ ਤੇ ਬੈਠੇ ਨੇ , ਉਹ ਕਹਿੰਦੇ ਨੇ ਕਿ ਖੁਸ਼ੀ ਨਾਲ ਚੱਕਾ ਜਾਮ ਨਹੀਂ ਕਰਦੇ ਸਗੋਂ ਮਜਬੂਰੀਆਂ ਕਾਰਨ ਅਜਿਹਾ ਕਰਨਾ ਪੈਂਦਾ ਹੈ । ਇਹਨਾਂ ਧਰਨਿਆਂ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਸ਼ਾਮਲ ਨੇ ਜੋ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੀਆਂ ਨਜ਼ਰ ਆਈਆਂ ।
ਉਧਰ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਨੂੰ ਲੈਕੇ ਪੰਜਾਬ ਪੁਲਿਸ ਵੀ ਪੂਰੀ ਤਰ੍ਹਾਂ ਵੱਖ-ਵੱਖ ਥਾਵਾਂ ਤੇ ਤਾਇਨਾਤ ਨਜ਼ਰ ਆਈ । ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਰੇਲ ਰੋਕੋ ਅੰਦੋਲਨ ਨੂੰ ਲੇਕੇ ਪੁਖਤਾ ਪ੍ਰਬੰਧ ਕੀਤੇ ਗਏ ਨੇ ।
ਬੇਸ਼ਕ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਮਜਬੂਰਨ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਪਰ ਅੰਦੋਲਨ ਕਾਰਨ ਰੇਲ ਯਾਤਰੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਨੇ । ਰੇਲਵੇ ਵਿਭਾਗ ਨੇ ਕਈ ਟਰੇਨਾਂ ਰੱਦ ਕੀਤੀਆਂ ਨੇ ਤੇ ਕਈ ਟਰੇਨਾਂ ਦੇ ਰੂਟ ਬਦਲੇ ਨੇ । ਉਥੇ ਹੀ ਰੋਜ਼ਾਨਾ ਟਰੇਨ ਰਾਹੀਂ ਸਫਰ ਕਰਨ ਵਾਲੇ ਲੋਕ ਵੀ ਪਰੇਸ਼ਾਨ ਨਜ਼ਰ ਆਏ ਪਰ ਕਿਸਾਨਾਂ ਦਾ ਸਮਰਥਨ ਦਿੰਦੇ ਦਿਖਾਈ ਦਿੱਤੇ ।