Begin typing your search above and press return to search.

ਗੁਰਦਾਸਪੁਰ ਵਿਚ ਮੈਡੀਕਲ ਸਟੋਰਾਂ ’ਤੇ ਛਾਪੇਮਾਰੀ

ਗੁਰਦਾਸਪੁਰ, 18 ਅਕਤੂਬਰ, ਨਿਰਮਲ : ਸਿਹਤ ਵਿਭਾਗ ਦੀ ਟੀਮ ਨੇ ਗੁਰਦਾਸਪੁਰ ਦੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦੇ ਸਿਵਲ ਸਰਜਨ ਡਾ: ਹਰਭਜਨ ਰਾਮ ਮਾਂਡੀ ਦੀ ਅਗਵਾਈ ਹੇਠ ਜ਼ੋਨਲ ਲਾਇਸੈਂਸਿੰਗ ਅਥਾਰਟੀ ਕੁਲਵਿੰਦਰ ਸਿੰਘ ਅਤੇ ਡਰੱਗਜ਼ ਕੰਟਰੋਲ ਅਫ਼ਸਰ ਬਬਲੀਨ ਕੌਰ ਨੇ 5 ਮੈਡੀਕਲ ਸਟੋਰਾਂ ਦਾ ਨਿਰੀਖਣ ਕੀਤਾ । ਇਨ੍ਹਾਂ ’ਚੋਂ 3 ਬਰਿਆਰ ’ਤੇ […]

ਗੁਰਦਾਸਪੁਰ ਵਿਚ ਮੈਡੀਕਲ ਸਟੋਰਾਂ ’ਤੇ ਛਾਪੇਮਾਰੀ
X

Hamdard Tv AdminBy : Hamdard Tv Admin

  |  18 Oct 2023 6:52 AM IST

  • whatsapp
  • Telegram


ਗੁਰਦਾਸਪੁਰ, 18 ਅਕਤੂਬਰ, ਨਿਰਮਲ : ਸਿਹਤ ਵਿਭਾਗ ਦੀ ਟੀਮ ਨੇ ਗੁਰਦਾਸਪੁਰ ਦੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦੇ ਸਿਵਲ ਸਰਜਨ ਡਾ: ਹਰਭਜਨ ਰਾਮ ਮਾਂਡੀ ਦੀ ਅਗਵਾਈ ਹੇਠ ਜ਼ੋਨਲ ਲਾਇਸੈਂਸਿੰਗ ਅਥਾਰਟੀ ਕੁਲਵਿੰਦਰ ਸਿੰਘ ਅਤੇ ਡਰੱਗਜ਼ ਕੰਟਰੋਲ ਅਫ਼ਸਰ ਬਬਲੀਨ ਕੌਰ ਨੇ 5 ਮੈਡੀਕਲ ਸਟੋਰਾਂ ਦਾ ਨਿਰੀਖਣ ਕੀਤਾ । ਇਨ੍ਹਾਂ ’ਚੋਂ 3 ਬਰਿਆਰ ’ਤੇ ਅਤੇ 2 ਹਰਦੋਛੰਨੀ ਰੋਡ ’ਤੇ ਚੱਲ ਰਹੇ ਹਨ।

ਬਰਿਆਰ ਦੇ ਮੈਡੀਕਲ ਸਟੋਰਾਂ ਵਿੱਚ ਮੋਦੀ ਮੈਡੀਕਲ ਸਟੋਰ, ਕੇ.ਆਰ ਗਰਗ ਮੈਡੀਕਲ ਸਟੋਰ ਅਤੇ ਬੁਮਰਾਹ ਮੈਡੀਕਲ ਸਟੋਰ ਦੀ ਜਾਂਚ ਕੀਤੀ ਗਈ। ਟੀਮ ਅਨੁਸਾਰ ਇਨ੍ਹਾਂ ਵਿੱਚ ਕਈ ਕਮੀਆਂ ਪਾਈਆਂ ਗਈਆਂ ਹਨ, ਜਿਸ ਸਬੰਧੀ ਰਿਪੋਰਟ ਅਗਲੇਰੀ ਕਾਰਵਾਈ ਲਈ ਭੇਜ ਦਿੱਤੀ ਗਈ ਹੈ।

ਹਰਦੋਛੰਨੀ ਰੋਡ ’ਤੇ ਬਲਦੇਵ ਮੈਡੀਕਲ ਸਟੋਰ ਦੀ ਚੈਕਿੰਗ ਕਰਨ ’ਤੇ ਕੋਈ ਯੋਗ ਵਿਅਕਤੀ ਮੌਜੂਦ ਨਹੀਂ ਮਿਲਿਆ। ਉੱਥੇ ਬਿਨਾਂ ਪਰਚੀ ਤੋਂ ਦਵਾਈਆਂ ਵੇਚੀਆਂ ਜਾ ਰਹੀਆਂ ਸਨ। ਇਸ ਤੋਂ ਇਲਾਵਾ ਹਰਦੋਛੰਨੀ ਰੋਡ ’ਤੇ ਮਠਾਰੂ ਮੈਡੀਕਲ ਸਟੋਰ ਦੀ ਚੈਕਿੰਗ ਕੀਤੀ ਗਈ। ਉਥੋਂ 2256 ਕੈਪਸੂਲ ਜ਼ਬਤ ਕੀਤੇ ਗਏ। ਜਿਸ ਦੀ ਨਸ਼ੇ ਵਜੋਂ ਦੁਰਵਰਤੋਂ ਕੀਤੀ ਜਾਂਦੀ ਹੈ। ਉਸ ਦੀ ਕੀਮਤ 66 ਹਜ਼ਾਰ ਰੁਪਏ ਹੈ। ਮਠਾਰੂ ਮੈਡੀਕਲ ਸਟੋਰ ਤੋਂ ਬਰਾਮਦ ਦਵਾਈਆਂ ਨੂੰ ਅਗਲੀ ਕਾਰਵਾਈ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਡਰੱਗਜ਼ ਕੰਟਰੋਲ ਅਫ਼ਸਰ ਬਬਲੀਨ ਕੌਰ ਨੇ ਗੁਰਦਾਸਪੁਰ ਦੇ ਸਮੂਹ ਕੈਮਿਸਟਾਂ ਨੂੰ ਹਦਾਇਤ ਕੀਤੀ ਕਿ ਜਿਹੜੀਆਂ ਦਵਾਈਆਂ ਨਸ਼ੇ ਲਈ ਦੁਰਵਰਤੋਂ ਹੋਣ ਵਾਲੀ ਦਵਾਈਆਂ ਨੂੰ ਬਗੈਰ ਬਿੱਲ ਤੋਂ ਨਾ ਖਰੀਦੀਆਂ ਜਾਵੇ ਅਤੇ ਨਾ ਹੀ ਡਾਕਟਰ ਦੀ ਪਰਚੀ ਤੋਂ ਬਿਨਾਂ ਕਿਸੇ ਨੂੰ ਵੇਚੀਆਂ ਜਾਣ। ਡਾਕਟਰ ਦੀ ਪਰਚੀ ਤੋਂ ਬਿਨਾਂ ਐਨਟੀਸੀ ਕਿੱਟ ਨਹੀਂ ਵੇਚੀ ਜਾਣੀ ਚਾਹੀਦੀ। ਜੇਕਰ ਕੋਈ ਕੈਮਿਸਟ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਵਿਭਾਗ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Next Story
ਤਾਜ਼ਾ ਖਬਰਾਂ
Share it