ਰਾਘਵ ਚੱਢਾ ਤੇ ਪਰਿਨੀਤੀ ਚੋਪੜਾ ਦੇ ਵਿਆਹ ਦੀਆਂ ਤਿਆਰੀਆਂ
ਚੰਡੀਗੜ੍ਹ , 20 ਸਤੰਬਰ (ਸਵਾਤੀ ਗੌੜ) : ਆਪ ਸਾਂਸਦ ਰਾਘਵ ਚੱਢਾ ਤੇ ਬਾਲੀਵੂਡ ਅਦਾਕਾਰਾ ਪਰਿਨੀਤੀ ਚੋਪੜਾ ਦੇ ਵਿਆਹ ਦੀ ਚਰਚਾ ਹਰ ਪਾਸੇ ਹੈ। ਜਿਸ ਨੂੰ ਲੈਕੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਨੇ। ਝੀਲਾਂ ਦਾ ਸ਼ਹਿਰ ਉਦੇਪੁਰ ਇਕ ਵਾਰ ਮੁੜ ਸ਼ਾਹੀ ਵਿਆਹ ਦਾ ਗਵਾਹ ਬਣੇਗਾ। ਵਿਆਹ ਦੀਆਂ ਰਸਮਾਂ 23 ਸਤੰਬਰ ਤੇ 24 ਸਤੰਬਰ ਨੂੰ ਹੋਣਗੀਆਂ। ਕਿਹਾ […]

By : Hamdard Tv Admin
ਚੰਡੀਗੜ੍ਹ , 20 ਸਤੰਬਰ (ਸਵਾਤੀ ਗੌੜ) : ਆਪ ਸਾਂਸਦ ਰਾਘਵ ਚੱਢਾ ਤੇ ਬਾਲੀਵੂਡ ਅਦਾਕਾਰਾ ਪਰਿਨੀਤੀ ਚੋਪੜਾ ਦੇ ਵਿਆਹ ਦੀ ਚਰਚਾ ਹਰ ਪਾਸੇ ਹੈ। ਜਿਸ ਨੂੰ ਲੈਕੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਨੇ। ਝੀਲਾਂ ਦਾ ਸ਼ਹਿਰ ਉਦੇਪੁਰ ਇਕ ਵਾਰ ਮੁੜ ਸ਼ਾਹੀ ਵਿਆਹ ਦਾ ਗਵਾਹ ਬਣੇਗਾ। ਵਿਆਹ ਦੀਆਂ ਰਸਮਾਂ 23 ਸਤੰਬਰ ਤੇ 24 ਸਤੰਬਰ ਨੂੰ ਹੋਣਗੀਆਂ। ਕਿਹਾ ਜਾ ਰਿਹਾ ਹੈ ਪਰਿਨੀਤੀ ਤੇ ਰਾਘਵ ਵਿਆਹ ਦਾ ਵਿਆਹ ਬਹੁਤ ਧੂਮਧਾਮ ਨਾਲ ਹੋਵੇਗਾ ਜਿਸ ਨੂੰ ਲੈਕੇ ਪ੍ਰੋਗਰਾਮਾਂ ਲਈ ਵਰਲਡ ਦੇ ਟਾਪ 3 ਹੋਟਲ ਚੁਣੇ ਗਏ ਨੇ। ਉਧਰ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਰਹਿਣਗੇ। ਆਓ ਤੁਹਾਨੂੰ ਹੁਣ ਖਾਸ ਰਿਪੋਰਟ ਬਾਰੇ ਦੱਸਦੇ ਹਾਂ ਵਿਆਹ ਦੀਆਂ ਤਿਆਰੀਆਂ ਬਾਰੇ।
ਵਿਆਹ ਦੀਆਂ ਤਿਆਰੀਆਂ ਲਗਭਗ ਪੂਰੀ ਹੋ ਚੁੱਕੀ ਹੈ। 23 ਸਤੰਬਰ ਨੂੰ ਸਵੇਰੇ 10 ਵਜੇ ਚੂੜਾ ਸੈਰੇਮਨੀ ਹੋਵੇਗੀ ਤੇ ਸ਼ਾਮ ਨੂੰ ਸੰਗੀਤ ਦਾ ਆਯੋਜਨ ਹੋਵੇਗਾ ।ਇਸ ਦੌਰਾਨ 90 ਦਸ਼ਕ ਦੇ ਗਾਣਿਆਂ ਦੀ ਥੀਮ ਰੱਖੀ ਗਈ ਹੈ।ਅਗਲੇ ਦਿਨ ਯਾਨੀ 24 ਸਤੰਬਰ ਨੂੰ ਰਾਘਵ ਦੀ ਸਿਹਰਾਬੰਦੀ ਹੋਵੇਗੀ।ਇਸ ਤੋਂ ਬਾਅਦ 2 ਵਜੇ ਬਾਰਾਤ ਜਾਵੇਗੀ ।ਦਪਹਿਰ ਨੂੰ ਜੈਮਾਲਾ ਤੋਂ ਬਾਅਦ ਸ਼ਾਮ 4 ਵਜੇ ਫੇਰੇ ਹੋਣਗੇ।ਇਸੀ ਦਿਨ 6 ਵਜੇ ਤੋਂ ਬਾਅਦ ਵਿਦਾਈ ਤੇ ਰਾਤ ਸਾਢੇ 8 ਵਜੇ ਰਿਸੈਪਸ਼ਨ ਪਾਰਟੀ ਰੱਖੀ ਗਈ ਹੈ। ਮੁੰਬਈ ਵਿਖੇ ਪਰੀਨੀਤੀ ਦੇ ਘਰ ਨੂੰ ਰੰਗ ਬਿਰੰਗੀ ਲਾਈਟਾਂ ਤੇ ਫੁੱਲਾਂ ਨਾਲ ਸਜਾਇਆ ਗਿਆ ਹੈ ਉਥੇ ਹੀ ਰਾਘਵ ਚੱਢਾ ਦੀ ਸਰਕਾਰੀ ਹਿਰਾਇਸ਼ ਤੇ ਵੀ ਤਿਆਰੀਆਂ ਚੱਲ ਰਹੀਆਂ ਨੇ।
ਮਹਿਮਾਨਾਂ ਦਾ ਹੋਵੇਗਾ ਗ੍ਰੈਂਡ ਵੈਲਕਮ
ਰਾਜਾ-ਰਜਵਾੜਾਂ ਦੇ ਪ੍ਰਦੇਸ਼ ਵਿੱਚ ਮਹਿਮਾਨਾਂ ਦੇ ਸਵਾਗਤ ਦੀ ਵਿਸ਼ੇਸ਼ ਪਰੰਪਰਾ ਰਹਿੰਦੀ ਹੈ।ਰਾਘਵ ਪਰਿਣੀਤੀ ਦੇ ਵਿਆਹ ਵਿੱਚ ਸਵਾਗਤ ਨੂੰ ਲੈਕੇ ਭਾਰਤ ਸਮੇਤ 2-3 ਹੋਰ ਦੇਸ਼ਾਂ ਤੋਂ ਵਿਸ਼ੇਸ਼ ਫੁੱਲ ਮੰਗਵਾਏ ਗਏ ਨੇ।ਗਾਣਾ ਵਜਾਉਂਦੇ ਹੋਏ ਫੁੱਲਾਂ ਦੀ ਵਰਖਾ ਦੇ ਨਾਲ ਰਾਜਾ-ਮਹਾਰਾਜਾ ਦੀ ਤਰ੍ਹਾਂ ਵਿਆਹ ਵਿੱਚ ਪਹੁੰਚਣ ਵਾਲੇ ਮਹਿਮਾਨਾਂ ਦਾ ਖਾਸ ਸਵਾਗਤ ਹੋਵੇਗਾ।
ਸੁਰੱਖਿਆ ਦੇ ਪੁੱਖਤਾ ਪ੍ਰਬੰਧ
ੜੀਫ ਵਿਆਹ ਨੂੰ ਲੈਕੇ ਹੋਟਲ ਮੈਨੇਜਮੈਂਟ ਵੀ ਅਲਰਟ ਤੇ ਹੈ। ਵਿਆਹ ਦੇ ਲਈ ਖਾਸ ਤੌਰ ਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ।ਹੋਟਲ ਦੇ ਮੁਲਾਜ਼ਮਾਂ ਤੋਂ ਵੀ ਕੋਈ ਚੀਜ਼ ਲੀਕ ਨਾ ਹੋਵੇ, ਇਸ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ।2 ਦਿਨਾਂ ਦੇ ਦੌਰਾਨ ਮੁਲਾਜ਼ਮਾਂ ਨੂੰ ਹੋਟਲ ਦੇ ਅੰਦਰ ਸਮਾਰਟ ਫੋਨ ਲੈਜਾਉਣ ਤੇ ਪਾਬੰਦੀ ਰਹੇਗੀ।50 ਤੋਂ ਵੱਧ ਲਗਜ਼ਰੀ ਗੱਡੀਆਂ ਤੇ 120 ਤੋਂ ਵੱਧ ਲਗਜ਼ਰੀ ਟੈਕਸੀਆਂ ਨੂੰ ਬੁੱਕ ਕੀਤਾ ਗਿਆ ਹੈ।ਵਿਆਹ ਨਾਲ ਜੁੜੇ ਜਿਆਦਾਤਰ ਮਹਿਮਾਨ 23 ਸਤੰਬਰ ਨੂੰ ਹੀ ਉਦੇਪੁਰ ਪਹੁੰਚਣਗੇ।ਪਰਿਵਾਰ ਨਾਲ ਜੁੜੇ ਲੋਕ 22 ਸਤੰਬਰ ਨੂੰ ਉਦੇਪੁਰ ਪਹੁੰਚ ਜਾਣਗੇ।ਹੋਟਲ ਦੇ ਰਿਸੈਪਸ਼ਨ ਮੈਨਿਊ ਵਿੱਚ ਵੀ ਜ਼ਿਆਦਾਤਰ ਪੰਜਾਬੀ ਆਈਟਮ ਹੀ ਰੱਖੀ ਗਈ ਹੈ।ਇਸ ਤੋਂ ਇਲਾਵਾ ਇਟੈਲੀਅਨ ਤੇ ਫਰੈਂਚ ਡਿਸ਼ੀਸ ਵੀ ਰੱਖੀਆਂ ਗਈਆਂ ਨੇ।
ਇਸ ਤੋਂ ਪਹਿਲਾਂ ਦੋਹਾਂ ਦੇ ਵਿਆਹ ਦੀ ਰਿਸੈਪਸ਼ਨ ਤੇ ਫਿਰ ਵੈਡਿੰਗ ਕਾਰਡ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕਾ ਹੈ।ਰਾਘਵ ਕਿਸ਼ਤੀ ਵਿੱਚ ਬਾਰਾਤ ਲੈਕੇ ਪਰਿਣੀਤੀ ਨੂੰ ਲੈਣ ਪਹੁੰਚਣਗੇ।ਇਸ ਕਿਸ਼ਤੀ ਨੂੰ ਮਵਾੜੀ ਸਭਿਆਚਾਰ ਮੁਤਾਬਕ ਸਜਾਇਆ ਜਾਵੇਗਾ।ਪਰਿਣੀਤੀ ਤੇ ਰਾਘਵ ਦੇ ਪਰਿਵਾਰ ਦੋ ਵੱਖ-ਵੱਖ ਹੋਟਲ ਵਿੱਚ ਰੁਕਣਗੇ।ਕਿਹਾ ਜਾ ਰਿਹਾ ਹੈ ਕਿ ਰਾਘਵ ਤੇ ਪਰੀਨਿਤੀ ਦੇ ਵਿਆਹ ਵਿੱਚ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਵੀ ਪਹੁੰਚ ਰਹੇ ਨੇ। ਕਾਬਿਲੇਗੌਰ ਹੈ ਕਿ ਰਾਘਵ ਚੱਢਾ ਮੁੱਖਮੰਤਰੀ ਭਗਵੰਤ ਮਾਨ ਦੇ ਵਿਆਹ ਤੇ ਵੀ ਖੂਬ ਕੰਮਕਾਜ ਸੰਭਾਲਦੇ ਹੋਏ ਨਜ਼ਰ ਆਏ ਸੀ। ਰਾਘਵ ਚੱਢਾ ਦਾ ਭਗਵੰਤ ਮਾਨ ਤੇ ਕੇਜਰੀਵਾਲ ਨਾਲ ਕਾਫੀ ਕਰੀਬੀ ਰਿਸ਼ਤਾ ਹੈ।
ਬਾਲੀਵੂਡ ਅਦਾਕਾਰਾ ਪਰੀਨੀਤੀ ਚੋਪੜਾ ਤੇ ਰਾਘਵ ਚੱਢਾ ਦੇ ਰਿਸ਼ਤੇ ਬਾਰੇ ਉਦੋਂ ਖੁਲਾਸਾ ਹੋਇਆ ਸੀ ਜਦੋਂ ਉਹਨਾਂ ਨੂੰ ਇੱਕਠੇ ਇੱਕ ਰੈਸਟੋਰੈਂਟ ਦੇ ਬਾਹਰ ਸਪਾਟ ਕੀਤਾ ਗਿਆ ਸੀ ।ਉਸ ਤੋਂ ਕੁਝ ਸਮੇਂ ਬਾਅਦ 13 ਮਈ ਨੂੰ ਦੋਹਾਂ ਨੇ ਦਿੱਲੀ ਵਿੱਚ ਐਂਗੇਜਮੈਂਟ ਕੀਤੀ ਸੀ ਜਿਸ ਵਿੱਚ ਚੋਪੜਾ ਪਰਿਵਾਰ ਤੇ ਚੱਢਾ ਪਰਿਵਾਰ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵੀ ਆਪਣੇ ਪਰਿਵਾਰਾਂ ਨਾਲ ਪਹੁੰਚੇ ਸੀ।
ਕਾਬਿਲੇਗੌਰ ਹੈ ਕਿ ਖੂਬਸੂਰਤ ਸ਼ਹਿਰ ਉਦੇਪੁਰ ਵਿੱਚ ਪਹਿਲਾਂ ਵੀ ਬਹੁਤ ਸਾਰੇ ਵਿਆਹ ਹੋ ਚੁੱਕੇ ਨੇ।ਕੁਝ ਮਹੀਨੇ ਪਹਿਲਾਂ ਉਦੇਪੁਰ ਵਿੱਚ ਹੋਇਆ ਕ੍ਰਿਕੇਟਰ ਹਾਰਦਿਕ ਪਾਂਡਿਆ ਤੇ ਨਤਾਸ਼ਾ ਦਾ ਵਿਆਹ ਵੀ ਕਾਫੀ ਚਰਚਾ ਵਿੱਚ ਰਿਹਾ ਸੀ ।ਇਸ ਤੋਂ ਇਲਾਵਾ ਭਾਰਤ ਦੇ ਸਭ ਤੋਂ ਵੱਡੇ ਉਦਯੋਗ ਘਰਾਣਾ ਅੰਬਾਨੀ ਪਰਿਵਾਰ ਦੇ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦੀ ਪ੍ਰੀ ਵੈਡਿੰਗ, ਸਾਬਕਾ ਕੇਂਦਰੀ ਨਾਗਰਿਕ ਉੱਡਯਨ ਮੰਤਰੀ ਰਹਿ ਚੁੱਕੇ ਪ੍ਰਫੁੱਲ ਪਟੇਲ ਦੀ ਧੀ ਸਣੇ ਕਈ ਹੋਰ ਹਸਤੀਆਂ ਦਾ ਵਿਆਹ ਇਥੇ ਹੋ ਚੁੱਕਾ ਹੈ।
ਨੇਤਰਹੀਣ ਅਤਰ ਸਿੰਘ ਬਣੇ ਲੋਕਾਂ ਲਈ ਮਿਸਾਲ
ਚੰਡੀਗੜ੍ਹ , 20 ਸਤੰਬਰ (ਸਵਾਤੀ ਗੌੜ) : ਇਹ ਤਸਵੀਰਾਂ ਕਿਸੇ ਆਮ ਸਕੂਲ ਦੀਆਂ ਨਹੀਂ ਸਗੋਂ ਹੁਸ਼ਿਆਰਪੁਰ ਅਧੀਨ ਪੈਂਦੇ ਮਾਹਿਲਪੁਰ ਦੇ ਬਲਾਈਂਡ ਸਕੂਲ ਦੀਆਂ ਨੇ ਜਿਥੇ ਨੇਤਰਹੀਣ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ।ਇਸ ਸਕੂਲ ਨੂੰ ਚਲਾਉਣ ਵਾਲੇ ਨੇ ਨੇਤਰਹੀਣ ਅਤਰ ਸਿੰਘ ਅਤੇ ਉਹਨਾਂ ਦੀ ਪਤਨੀ ਮਾਲਤੀ ਦੇਵੀ ਜੋ ਪਿੱਛਲੇ 20 ਸਾਲਾਂ ਤੋਂ ਨੇਤਰਹੀਣ ਅਤੇ ਅੰਗਹੀਣ ਬੱਚਿਆਂ ਨੂੰ ਇਥੇ ਪੜਾਈ ਦੇ ਨਾਲ ਧਾਰਮਿਕ ਸੰਗੀਤ ਵੀ ਸਿਖਾਉਂਦੇ ਨੇ। ਬਲਾਇੰਡ ਤੇ ਹੈਂਡੀਕੈਪ ਡਿਵੈਲਪਮੈਂਟ ਸੋਸਾਇਟੀ ਦੀ ਕੋਸ਼ਿਸ਼ ਸਦਕਾ ਹੀ ਇਹ ਸਕੂਲ ਇਥੇ ਚਲਾਇਆ ਜਾ ਰਿਹਾ ਹੈ। ਦੇਖਦੇ ਹਾਂ ਇੱਕ ਖਾਸ ਰਿਪੋਰਟ।
ਅਤਰ ਸਿੰਘ ਦੇਖ ਨਹੀਂ ਸਕਦੇ ਪਰ ਉਹਨਾਂ ਦੇ ਸੁਪਨੇ ਸ਼ੁਰੂ ਤੋਂ ਹੀ ਵੱਡੇ ਰਹੇ ਨੇ। ਅਤਰ ਸਿੰਘ ਸ਼ੁਰੂ ਤੋਂ ਹੀ ਨੇਤਰਹੀਣ ਬੱਚਿਆਂ ਲਈ ਕੁਝ ਕਰਨਾ ਚਾਹੁੰਦੇ ਸੀ ਜਿਸ ਦੇ ਚਲਦੇ ਉਹਨਾਂ ਨੇ 18ਨਵੰਬਰ 2003 ਵਿੱਚ ਬਲਾਇੰਡ ਤੇ ਹੈਂਡੀਕੈਪ ਸਕੂਲ ਦੀ ਸ਼ੁਰੂਆਤ ਕੀਤੀ, ਉਸ ਸਮੇਂ ਸਕੂਲ ਵਿੱਚ ਮਹਿਜ਼ ਇੱਕ ਬੱਚਾ ਸੀ ਜੋ ਅੱਜ ਇੱਕ ਮਸ਼ਹੂਰ ਪ੍ਰਾਇਵੇਟ ਕਾਲਜ ਵਿੱਚ ਅਧਿਆਪਕ ਵਜੋਂ ਕੰਮ ਕਰਦੇ ਨੇ ਤੇ ਬੱਚਿਆਂ ਨੂੰ ਸੰਗੀਤ ਸਿਖਾਉਂਦੇ ਨੇ।
ਹਾਲਾਂਕਿ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵੱਧਦੀ ਰਹੀ ਤੇ ਬਹੁਤ ਸਾਰੇ ਬੱਚੇ ਇਸ ਸਕੂਲ ਚੋਂ ਪੜ੍ਹ ਕੇ ਅੱਜ ਚੰਗੀ ਥਾਂ ਨੌਕਰੀ ਕਰ ਰਹੇ ਨੇ ਜਦਕਿ ਮੌਜੂਦਾ ਸਮੇਂ ਵਿੱਚ 10 ਤੋਂ ਵੱਧ ਬੱਚੇ ਨੇ। ਅਤਰ ਸਿੰਘ ਦੇ ਵਿਆਹ ਤੋਂ ਬਾਅਦ ਉਹਨਾਂ ਦੀ ਮਾਲਤੀ ਇਸ ਸਕੂਲ ਨੂੰ ਚਲਾ ਰਹੇ ਨੇ। ਸਕੂਲ ਵਿੱਚ ਕਈ ਅਧਿਆਪਕ ਵੀ ਨੇ ਜੋ ਇਹਨਾਂ ਬੱਚਿਆਂ ਨੂੰ ਵੱਖ-ਵੱਖ ਪੜਾਈ ਦੇ ਨਾਲ ਸੰਗੀਤ ਵੀ ਸਿੱਖਾ ਰਹੇ ਨੇ।
ਸਕੂਲ ਵਿੱਚ ਨੇਤਰਹੀਣ ਬੱਚਿਆਂ ਨੂੰ ਲਰਨਿੰਗ, ਰਿਡਿੰਗ ਤੇ ਸੰਗੀਤ ਸਿਖਾਇਆ ਜਾਂਦਾ ਹੈ,ਇਹਨਾਂ ਹੀ ਨਹੀਂ ਬੱਚਿਆਂ ਨੂੰ ਧਾਰਮਿਕ ਸੰਗੀਤ ਵੀ ਸਿਖਾਇਆ ਜਾਂਦਾ ਹੈ।
ਅਤਰ ਸਿੰਘ ਕਹਿੰਦੇ ਨੇ ਕਿ ਬਹੁਤ ਸਾਰੇ ਦਾਨੀ ਸੱਜਣਾਂ ਵੱਲੋਂ ਸਕੂਲ ਨੂੰ ਚਲਾਉਣ ਲਈ ਮਦਦ ਕੀਤੀ ਜਾਂਦੀ ਹੈ। ਕਈ ਸਿਆਸਤਦਾਨ ਵੀ ਇਸ ਸੰਸਥਾ ਨਾਲ ਜੁੜੇ ਹੋਏ ਨੇ ਜੋ ਸਕੂਲ ਨੂੰ ਚਲਾਉਣ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ।
ਉਧਰ ਅਤਰ ਸਿੰਘ ਦੀ ਪਤਨੀ ਮਾਲਤੀ ਵੀ ਖੁਸ਼ ਨੇ ਕਿ ਇਹਨਾਂ ਬੱਚਿਆਂ ਨੂੰ ਪੜ੍ਹ ਲਿੱਖ ਕਾਬਲ ਬਣਾਉਣ ਵਿੱਚ ਉਹਨਾਂ ਦਾ ਪੂਰਾ ਸਹਿਯੋਗ ਹੈ।
ਤਾਂ ਵਾਕੀਆ ਹੀ ਅਤਰ ਸਿੰਘ ਤੇ ਉਸਦੀ ਪਤਨੀ ਵੱਲੋਂ ਕੀਤਾ ਜਾ ਰਿਹਾ ਕੰਮ ਸ਼ਲਾਘਾਯੋਗ ਹੈ,,ਇਸ ਜੋੜੇ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਦਿਲ ਦੇ ਵਿੱਚ ਕੰਮ ਕਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ।


