Begin typing your search above and press return to search.

ਅਮਰੀਕਾ ’ਚ ਸਿੱਖ ਨੌਜਵਾਨ ’ਤੇ ਨਸਲੀ ਹਮਲਾ

ਨਿਊਯਾਰਕ, (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਸਿੱਖਾਂ ਵਿਰੁੱਧ ਨਸਲੀ ਹਮਲੇ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਤਾਜ਼ਾ ਖ਼ਬਰ ਨਿਊਯਾਰਕ ਤੋਂ ਮਿਲ ਰਹੀ ਹੈ, ਜਿੱਥੇ ਬੱਸ ਵਿੱਚ ਸਫ਼ਰ ਕਰ ਰਹੇ ਸਿੱਖ ਨੌਜਵਾਨ ’ਤੇ ਇੱਕ ਵਿਅਕਤੀ ਨੇ ਹਮਲਾ ਕਰਦਿਆਂ ਉਸ ਨੂੰ ਪਹਿਲਾਂ ਮੁੱਕਾ ਮਾਰਿਆ, ਫਿਰ ਉਸ ਦੀ ਦਸਤਾਰ ਉਤਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਨਿਊਯਾਰਕ ਪੁਲਿਸ […]

ਅਮਰੀਕਾ ’ਚ ਸਿੱਖ ਨੌਜਵਾਨ ’ਤੇ ਨਸਲੀ ਹਮਲਾ
X

Hamdard Tv AdminBy : Hamdard Tv Admin

  |  17 Oct 2023 1:14 PM IST

  • whatsapp
  • Telegram

ਨਿਊਯਾਰਕ, (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਸਿੱਖਾਂ ਵਿਰੁੱਧ ਨਸਲੀ ਹਮਲੇ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਤਾਜ਼ਾ ਖ਼ਬਰ ਨਿਊਯਾਰਕ ਤੋਂ ਮਿਲ ਰਹੀ ਹੈ, ਜਿੱਥੇ ਬੱਸ ਵਿੱਚ ਸਫ਼ਰ ਕਰ ਰਹੇ ਸਿੱਖ ਨੌਜਵਾਨ ’ਤੇ ਇੱਕ ਵਿਅਕਤੀ ਨੇ ਹਮਲਾ ਕਰਦਿਆਂ ਉਸ ਨੂੰ ਪਹਿਲਾਂ ਮੁੱਕਾ ਮਾਰਿਆ, ਫਿਰ ਉਸ ਦੀ ਦਸਤਾਰ ਉਤਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਨਿਊਯਾਰਕ ਪੁਲਿਸ ਨੇ ਸ਼ੱਕੀ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ, ਪਰ ਹਮਲਾਵਰ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹੈ।

ਬੱਸ ’ਚ ਸਫ਼ਰ ਦੌਰਾਨ ਵਾਪਰੀ ਘਟਨਾ

ਮੁੱਕਾ ਮਾਰਨ ਮਗਰੋਂ ਪੱਗ ਉਤਾਰਨ ਦੀ ਕੋਸ਼ਿਸ਼


ਤਾਜ਼ਾ ਘਟਨਾ ਨਿਊਯਾਰਕ ਸ਼ਹਿਰ ਵਿੱਚ ਐਮਟੀਏ ਯਾਨੀ ਮੈਟਰੋਪੌਲੀਟਨ ਟਰਾਂਸਪੋਰਟੇਸ਼ਨ ਅਥਾਰਟੀ ਦੀ ਬੱਸ ਵਿੱਚ ਵਾਪਰੀ। ਪੁਲਿਸ ਨੇ ਦੱਸਿਆ ਕਿ 19 ਸਾਲਾ ਸਿੱਖ ਨੌਜਵਾਨ ਐਤਵਾਰ ਸਵੇਰੇ ਰਿਚਮੰਡ ਹਿੱਲ ਵਿੱਚ 118ਵੀਂ ਸਟਰੀਟ ਅਤੇ ਲਿਬਰਟੀ ਐਵੇਨਿਊ ਨੇੜੇ ਇੱਕ ਬੱਸ ਵਿੱਚ ਸਫ਼ਰ ਕਰ ਰਿਹਾ ਸੀ। ਉਸੇ ਬੱਸ ਵਿੱਚ ਸਵਾਰ ਇੱਕ ਵਿਅਕਤੀ ਉਸ ਕੋਲ ਆਇਆ ਤੇ ਦਸਤਾਰ ਵੱਲ ਇਸ਼ਾਰਾ ਕਰਕੇ ਉਸ ਨੂੰ ਕਹਿਣ ਲੱਗਾ ਕਿ ਅਸੀਂ ਇਸ ਦੇਸ਼ ਵਿੱਚ ਇਹ ਨਹੀਂ ਪਾਉਂਦੇ। ਉਸ ਤੋਂ ਬਾਅਦ ਉਸ ਨੇ ਸਿੱਖ ਨੌਜਵਾਨ ਨੂੰ ਕਈ ਮੁੱਕੇ ਮਾਰੇ ਅਤੇ ਉਸ ਦੀ ਦਸਤਾਰ ਉਤਾਰਨ ਦੀ ਕੋਸ਼ਿਸ਼ ਕੀਤੀ।

ਨਿਊਯਾਰਕ ਪੁਲਿਸ ਵੱਲੋਂ ਹਮਲਾਵਰ ਦੀ ਤਸਵੀਰ ਜਾਰੀ


ਇਸ ਘਟਨਾ ਨੂੰ ਅੰਜਾਮ ਦੇਣ ਮਗਰੋਂ ਹਮਲਾਵਰ ਬੱਸ ਵਿੱਚੋਂ ਉਤਰ ਗਿਆ ਅਤੇ ਫਰਾਰ ਹੋ ਗਿਆ। ਨਿਊਯਾਰਕ ਸਿਟੀ ਪੁਲਿਸ ਵਿਭਾਗ ਨੇ ਮੁਲਜ਼ਮ ਨੂੰ ਫੜਨ ਲਈ ਕੋਲੋਂ ਮਦਦ ਮੰਗੀ ਅਤੇ ਨਾਲ ਹੀ ਉਸ ਦੀ ਤਸਵੀਰ ਵੀ ਜਾਰੀ ਕਰ ਦਿੱਤੀ।


ਪੁਲਿਸ ਨੇ ਉਸ ਦੇ ਹੁਲੀਏ ਬਾਰੀ ਜਾਣਕਾਰੀ ਦਿੰਦਿਆਂ ਕਿਹਾ ਕਿ 25 ਤੋਂ 35 ਸਾਲ ਉਮਰ ਦੇ ਇਸ ਵਿਅਕਤੀ ਦਾ ਰੰਗ ਪੱਕਾ ਤੇ ਪਤਲਾ ਸਰੀਰ ਹੈ। ਉਸ ਦੀ ਲੰਬਾਈ ਲਗਭਗ 5 ਫੁੱਟ 9 ਇੰਚ, ਅੱਖਾਂ ਭੂਰੀਆਂ ਤੇ ਵਾਲ਼ ਕਾਲੇ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਕਿਸੇ ਨੂੰ ਵੀ ਇਸ ਵਿਅਕਤੀ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਪੁਲਿਸ ਨਾਲ ਜ਼ਰੂਰ ਸੰਪਰਕ ਕਰੇ।


ਉੱਧਰ ਅਮਰੀਕਾ ਸਥਿਤ ਇੱਕ ਸਿੱਖ ਜਥੇਬੰਦੀ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਉਹ ਪੀੜਤ ਨੌਜਵਾਨ ਦੇ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਵੱਲੋਂ ਉਸ ਨੂੰ ਸਹਾਇਤਾ ਮੁਹੱਈਆ ਕਰਵਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਸਿੱਖ ਨੌਜਵਾਨ ਦੀ ਪਛਾਣ ਜਨਤਕ ਨਹੀਂ ਕੀਤੀ ਗਈ।


ਸਮਾਜਸੇਵੀ ਜਪਨੀਤ ਸਿੰਘ ਨਾਂ ਦੇ ਵਿਅਕਤੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਫਿਲਹਾਲ ਸਿੱਖ ਨੌਜਵਾਨ ਬਹੁਤ ਸਦਮੇ ਵਿੱਚ ਹੈ ਤੇ ਉਸ ਦਾ ਪਰਿਵਾਰ ਵੀ ਡਰਿਆ ਹੋਇਆ ਹੈ।


ਦੱਸ ਦੇਈਏ ਕਿ ਐਫ਼ਬੀਆਈ ਨੇ ਬੀਤੇ ਦਿਨ 2022 ਵਿੱਚ ਹੋਏ ਸਿੱਖ ਵਿਰੋਧੀ ਨਸਲੀ ਅਪਰਾਧ ਦੇ ਸਾਲਾਨਾ ਅੰਕੜੇ ਜਾਰੀ ਕੀਤੇ, ਜਿਨ੍ਹਾਂ ਮੁਤਾਬਕ 2022 ਵਿੱਚ 198 ਸਿੱਖ ਨਸਲੀ ਹਮਲੇ ਦਾ ਸ਼ਿਕਾਰ ਹੋਏ। ਇਹ ਚਿੰਤਾ ਦਾ ਵਿਸ਼ਾ ਹੈ ਤੇ ਤਾਜ਼ਾ ਘਟਨਾ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਨਿਊਯਾਰਕ ਪੁਲਿਸ ਨੂੰ ਮੁਲਜ਼ਮ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

Next Story
ਤਾਜ਼ਾ ਖਬਰਾਂ
Share it