ਕਿਰਾਏਦਾਰਾਂ ਬਾਰੇ ਬਰੈਂਪਟਨ ਦੇ ਮੇਅਰ ਨੇ ਮਕਾਨ ਮਾਲਕਾਂ ਤੋਂ ਪੁੱਛਿਆ ਸਵਾਲ
ਬਰੈਂਪਟਨ, 29 ਫਰਵਰੀ (ਵਿਸ਼ੇਸ਼ ਪ੍ਰਤੀਨਿਧ) :ਬਰੈਂਪਟਨ ਵਿਚ ਗੈਰਕਾਨੂੰਨੀ ਤਰੀਕੇ ਨਾਲ ਕਿਰਾਏਦਾਰ ਰੱਖਣ ਦਾ ਮਸਲਾ ਭਖਦਾ ਜਾ ਰਿਹਾ ਹੈ ਅਤੇ ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ ਸ਼ਹਿਰ ਵਾਸੀਆਂ ਨੂੰ ਸਵਾਲ ਕੀਤਾ ਗਿਆ ਹੈ ਕਿ ਕਿਰਾਏ ਵਾਲੀਆਂ ਇਕਾਈਆਂ ਵਿਚ ਅੱਗ ਲੱਗਣ ਕਾਰਨ ਹੋਣ ਵਾਲੇ ਜਾਨੀ ਨੁਕਸਾਨ ਦਾ ਮਸਲਾ ਅਪਰਾਧਕ ਅਣਗਹਿਲੀ ਵਜੋਂ ਪੁਲਿਸ ਦੇ ਸਪੁਰਦ ਕਿਉਂ ਨਾ ਕਰ ਦਿਤਾ ਜਾਵੇ। […]
By : Editor Editor
ਬਰੈਂਪਟਨ, 29 ਫਰਵਰੀ (ਵਿਸ਼ੇਸ਼ ਪ੍ਰਤੀਨਿਧ) :ਬਰੈਂਪਟਨ ਵਿਚ ਗੈਰਕਾਨੂੰਨੀ ਤਰੀਕੇ ਨਾਲ ਕਿਰਾਏਦਾਰ ਰੱਖਣ ਦਾ ਮਸਲਾ ਭਖਦਾ ਜਾ ਰਿਹਾ ਹੈ ਅਤੇ ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ ਸ਼ਹਿਰ ਵਾਸੀਆਂ ਨੂੰ ਸਵਾਲ ਕੀਤਾ ਗਿਆ ਹੈ ਕਿ ਕਿਰਾਏ ਵਾਲੀਆਂ ਇਕਾਈਆਂ ਵਿਚ ਅੱਗ ਲੱਗਣ ਕਾਰਨ ਹੋਣ ਵਾਲੇ ਜਾਨੀ ਨੁਕਸਾਨ ਦਾ ਮਸਲਾ ਅਪਰਾਧਕ ਅਣਗਹਿਲੀ ਵਜੋਂ ਪੁਲਿਸ ਦੇ ਸਪੁਰਦ ਕਿਉਂ ਨਾ ਕਰ ਦਿਤਾ ਜਾਵੇ। ਇਹ ਸਵਾਲ ਪੁੱਛਣ ਵਿਚ ਬਰੈਂਪਟਨ ਦੇ ਮੇਅਰ ਸਾਥ ਦੇਣ ਵਾਲੇ ਕੌਂਸਲਰਾਂ ਵਿਚ ਰੌਇਨਾ ਸੈਂਟੌਸ, ਰੌਡ ਪਾਵਰ ਅਤੇ ਡੈਨਿਸ ਕੀਨਨ ਵੀ ਸ਼ਾਮਲ ਸਨ। ਪਿਛਲੇ ਹਫਤੇ ਬਰੈਂਪਟਨ ਦੇ 7 ਹਜ਼ਾਰ ਬਾਸ਼ਿੰਦਿਆਂ ਨਾਲ ਟੈਲੀਫੋਨ ਟਾਊਨ ਹਾਲ ਦੌਰਾਨ ਇਹ ਸਵਾਲ ਪੁੱਛਿਆ ਗਿਆ।
ਅੱਗ ਨਾਲ ਜਾਨੀ ਨੁਕਸਾਨ ਦੀ ਜ਼ਿੰਮੇਵਾਰੀ ਮਕਾਨ ਮਾਲਕਾਂ ’ਤੇ ਕਿਉਂ ਨਾ ਪਾਈ ਜਾਵੇ?
ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸਿੰਗ ਪ੍ਰੋਗਰਾਮ ਲਗਾਤਾਰ ਵਿਵਾਦਾਂ ਵਿਚ ਹੈ ਅਤੇ ਸਿਟੀ ਵੱਲੋਂ ਮਾਰਚ ਵਿਚ ਇਸ ਨੂੰ ਮੁੜ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ। ਜ਼ਿਆਦਾਤਰ ਮਕਾਨ ਮਾਲਕ ਇਸ ਨੂੰ ਪੱਕੇ ਤੌਰ ’ਤੇ ਖਤਮ ਕਰਨ ਦੀ ਵਕਾਲਤ ਕਰ ਰਹੇ ਹਨ। ਟੈਲੀਫੋਨ ’ਤੇ ਹੋਏ ਟਾਊਨ ਹਾਲ ਦੌਰਾਨ ਸ਼ਹਿਰ ਵਾਸੀਆਂ ਨੂੰ ਪੁੱਛਿਆ ਗਿਆ ਕਿ ਬੁਨਿਆਦੀ ਸਵਾਲ ਇਹੀ ਉਠਦਾ ਹੈ ਕਿ ਗੈਰਕਾਨੂੰਨ ਰਿਹਾਇਸ਼ੀ ਇਕਾਈਆਂ ਵਿਚ ਚਾਰ ਜਾਨਾਂ ਜਾ ਚੁੱਕੀਆਂਹਨ ਅਤੇ ਭਵਿੱਖ ਵਿਚ ਹੋਣ ਵਾਲੇ ਕਿਸੇ ਜਾਨੀ ਨੁਕਸਾਨ ਦਾ ਜ਼ਿੰਮੇਵਾਰ ਕਿਸ ਨੂੰ ਠਹਿਰਾਇਆ ਜਾਵੇ।
ਪਿੰਡ ਬੱਲੋ ’ਚ ਹੋਇਆ ਸ਼ੁਭਕਰਨ ਦਾ ਅੰਤਿਮ ਸਸਕਾਰ
ਬਠਿੰਡਾ, 29 ਫਰਵਰੀ : ਕਿਸਾਨੀ ਅੰਦੋਲਨ ਦੌਰਾਨ ਖਨੌਰੀ ਬਾਰਡਰ ’ਤੇ ਗੋਲੀ ਲੱਗਣ ਨਾਲ ਸ਼ਹੀਦ ਹੋਏ ਸ਼ੁਭਕਰਨ ਸਿੰਘ ਦਾ ਅੱਜ ਉਸ ਦੇ ਬਠਿੰਡਾ ਜ਼ਿਲ੍ਹੇ ਵਿਚ ਪੈਂਦੇ ਪਿੰਡ ਬੱਲੋ ਵਿਖੇ ਪੂਰੇ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨ ਸ਼ੁਭਕਰਨ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ ਹੋਏ ਸਨ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਕਿਉਂਕਿ ਸ਼ੁਭਕਰਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ।
ਖਨੌਰੀ ਬਾਰਡਰ ’ਤੇ ਗੋਲੀ ਵੱਜਣ ਨਾਲ ਸ਼ਹੀਦ ਹੋਏ ਸ਼ੁਭਕਰਨ ਸਿੰਘ ਦਾ ਬਠਿੰਡਾ ਦੇ ਪਿੰਡ ਬੱਲੋ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਅੱਜ ਸਵੇਰੇ ਹੀ ਉਸ ਦੀ ਮ੍ਰਿਤਕ ਦੇਹ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਤੋਂ ਪਹਿਲਾਂ ਖਨੌਰੀ ਬਾਰਡਰ ’ਤੇ ਲਿਜਾਇਆ ਗਿਆ, ਜਿੱਥੇ ਕਿਸਾਨਾਂ ਵੱਲੋਂ ਸ਼ੁਭਕਰਨ ਦੀ ਮ੍ਰਿਤਕ ਦੇਹ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ, ਇਸ ਤੋਂ ਬਾਅਦ ਇਕ ਕਾਫ਼ਲੇ ਦੇ ਰੂਪ ਵਿਚ ਸ਼ੁਭਕਰਨ ਦੀ ਮ੍ਰਿਤਕ ਦੇਹ ਨੂੰ ਪਿੰਡ ਬੱਲੋ ਲਿਆਂਦਾ ਗਿਆ, ਜਿੱਥੇ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ।