Begin typing your search above and press return to search.

ਵਿਆਹ ’ਚ ਖੜਕ ਗਈਆਂ ਡਾਂਗਾਂ

ਰੇਵਾੜੀ, 9 ਦਸੰਬਰ (ਅਜੇ ਅੱਤਰੀ) : ਇਕ ਵਿਆਹ ਸਮਾਗਮ ਵਿਚ ਦੇਰ ਰਾਤ ਪਟਾਕੇ ਚਲਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਦੋਵੇਂ ਧਿਰਾਂ ਵਿਚਾਲੇ ਡਾਂਗਾਂ ਚੱਲ ਗਈਆਂ। ਇੱਥੇ ਹੀ ਬਸ ਨਹੀਂ, ਦੋਵੇਂ ਪਾਸੇ ਤੋਂ ਇਕ ਦੂਜੇ ’ਤੇ ਪੱਥਰਬਾਜ਼ੀ ਵੀ ਕੀਤੀ ਗਈ, ਜਿਸ ਦੌਰਾਨ ਕਈ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। […]

Quarrel between two parties marriage

Hamdard Tv AdminBy : Hamdard Tv Admin

  |  9 Dec 2023 8:17 AM GMT

  • whatsapp
  • Telegram
  • koo

ਰੇਵਾੜੀ, 9 ਦਸੰਬਰ (ਅਜੇ ਅੱਤਰੀ) : ਇਕ ਵਿਆਹ ਸਮਾਗਮ ਵਿਚ ਦੇਰ ਰਾਤ ਪਟਾਕੇ ਚਲਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਦੋਵੇਂ ਧਿਰਾਂ ਵਿਚਾਲੇ ਡਾਂਗਾਂ ਚੱਲ ਗਈਆਂ। ਇੱਥੇ ਹੀ ਬਸ ਨਹੀਂ, ਦੋਵੇਂ ਪਾਸੇ ਤੋਂ ਇਕ ਦੂਜੇ ’ਤੇ ਪੱਥਰਬਾਜ਼ੀ ਵੀ ਕੀਤੀ ਗਈ, ਜਿਸ ਦੌਰਾਨ ਕਈ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜਿਵੇਂ ਹੀ ਵਿਆਹ ਵਿਚ ਇਹ ਘਟਨਾ ਵਾਪਰੀ ਤਾਂ ਲਾੜਾ ਲਾੜੀ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ ਗਿਆ।

ਹਰਿਆਣਾ ਦੇ ਰੇਵਾੜੀ ਵਿਚ ਦੇਰ ਰਾਤ ਇਕ ਵਿਆਹ ਵਿਚ ਉਸ ਸਮੇਂ ਲਾੜਾ ਲਾੜੀ ਸਮੇਤ ਰਿਸ਼ਤੇਦਾਰਾਂ ਨੂੰ ਭਾਜੜਾਂ ਪੈ ਗਈਆਂ ਜਦੋਂ ਪਟਾਕੇ ਚਲਾਉਣ ਨੂੰ ਲੈ ਕੇ ਦੋ ਧਿਰਾਂ ਵਿਚ ਵਿਵਾਦ ਹੋ ਗਿਆ। ਇਕ ਦੁਕਾਨਦਾਰ ਨਾਲ ਥੋੜ੍ਹੀ ਜਿਹੀ ਬਹਿਸਬਾਜ਼ੀ ਮਗਰੋਂ ਇਸ ਝਗੜੇ ਨੇ ਖ਼ੂਨੀ ਰੂਪ ਧਾਰਨ ਕਰ ਲਿਆ।
ਬਰਾਤੀਆਂ ਨੇ ਪਟਾਕੇ ਚਲਾਉਣ ਤੋਂ ਰੋਕਣ ਵਾਲੇ ਦੁਕਾਨਦਾਰਾਂ ਦੀ ਕੁੱਟਮਾਰ ਕਰ ਦਿੱਤੀ ਪਰ ਇਸ ਮਗਰੋਂ ਦੁਕਾਨਦਾਰ ਦੇ ਪਰਿਵਾਰਕ ਮੈਂਬਰ ਵੀ ਆ ਗਏ, ਫਿਰ ਦੋਵੇਂ ਪਾਸੇ ਤੋਂ ਡਾਂਗਾਂ ਸੋਟੇ ਚੱਲਣ ਲੱਗੇ। ਇਸ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਏ, ਜਿਸ ਵਿਚ ਕੁੱਝ ਵਿਅਕਤੀ ਡਾਂਗਾਂ ਲੈ ਕੇ ਬਰਾਤੀਆਂ ਪਿੱਛੇ ਭੱਜਦੇ ਦਿਖਾਈ ਦੇ ਰਹੇ ਨੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਦੁਕਾਨਦਾਰ ਮਨੀ ਲਾਲ ਨੇ ਦੱਸਿਆ ਕਿ ਵਿਆਹ ਵਿਚ ਕੁੱਝ ਲੋਕ ਪਟਾਕੇ ਚਲਾ ਰਹੇ ਸੀ ਜੋ ਉਸ ਦੀ ਦੁਕਾਨ ਵੱਲ ਆ ਰਹੇ ਸੀ, ਉਸ ਨੇ ਜਦੋਂ ਮਨ੍ਹਾਂ ਕੀਤਾ ਤਾਂ ਮਾਮਲਾ ਵਧ ਗਿਆ ਅਤੇ ਬਰਾਤੀਆਂ ਨੇ ਉਸ ਦੀ ਅਤੇ ਉਸ ਦੇ ਚਾਚਾ ਹੁਕਮ ਚੰਦ ਦੀ ਕੁੱਟਮਾਰ ਕਰ ਦਿੱਤੀ।

ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ, ਜਿਸ ਨੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਇਆ। ਇਸ ਘਟਨਾ ਦੌਰਾਨ ਜ਼ਖਮੀ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪੁਲਿਸ ਦੋਵੇਂ ਧਿਰਾਂ ਦੀ ਸ਼ਿਕਾਇਤ ਸੁਣਨ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।

Next Story
ਤਾਜ਼ਾ ਖਬਰਾਂ
Share it