ਪੁਤਿਨ ਤੇ ਕਿਮ ਜੋਂਗ ਨੇ ਇੱਕ ਦੂਜੇ ਨੂੰ ਰਾਇਫਲਾਂ ਗਿਫ਼ਟ ਕੀਤੀਆਂ
ਮਾਸਕੋ, 15 ਸਤੰਬਰ , ਹ.ਬ. : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮਜੋਂਗ ਉਨ ਨਾਲ ਮੁਲਾਕਾਤ ਕੀਤੀ। ਦੋਵੇਂ ਨੇਤਾ ਇਥੇ ਇਕ ਦੂਜੇ ਨੂੰ ਬੜੇ ਗਰਮਜੋਸ਼ੀ ਨਾਲ ਮਿਲੇ। ਦੋਵਾਂ ਵਿਚਕਾਰ 40 ਸੈਕਿੰਡ ਹੈਂਡਸ਼ੇਕ ਹੋਇਆ। ਅਲਜਜ਼ੀਰਾ ਦੀ ਰਿਪੋਰਟ ਮੁਤਾਬਕ ਮੁਲਾਕਾਤ ਤੋਂ ਬਾਅਦ ਕਿਮ ਜੋਂਗ ਉਨ ਅਤੇ ਪੁਤਿਨ ਨੇ ਇਕ-ਦੂਜੇ ਨੂੰ ਰਾਈਫਲਾਂ […]
By : Hamdard Tv Admin
ਮਾਸਕੋ, 15 ਸਤੰਬਰ , ਹ.ਬ. : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮਜੋਂਗ ਉਨ ਨਾਲ ਮੁਲਾਕਾਤ ਕੀਤੀ। ਦੋਵੇਂ ਨੇਤਾ ਇਥੇ ਇਕ ਦੂਜੇ ਨੂੰ ਬੜੇ ਗਰਮਜੋਸ਼ੀ ਨਾਲ ਮਿਲੇ। ਦੋਵਾਂ ਵਿਚਕਾਰ 40 ਸੈਕਿੰਡ ਹੈਂਡਸ਼ੇਕ ਹੋਇਆ। ਅਲਜਜ਼ੀਰਾ ਦੀ ਰਿਪੋਰਟ ਮੁਤਾਬਕ ਮੁਲਾਕਾਤ ਤੋਂ ਬਾਅਦ ਕਿਮ ਜੋਂਗ ਉਨ ਅਤੇ ਪੁਤਿਨ ਨੇ ਇਕ-ਦੂਜੇ ਨੂੰ ਰਾਈਫਲਾਂ ਗਿਫਟ ਕੀਤੀਆਂ। ਪੁਤਿਨ ਨੇ ਕਿਮ ਜੋਂਗ ਉਨ ਨੂੰ ਸਪੇਸ ਗਲੋਵ ਵੀ ਗਿਫਟ ਕੀਤਾ ਹੈ।
ਇਹ ਪੁਲਾੜ ਯਾਤਰਾ ਦੌਰਾਨ ਇੱਕ ਰੂਸੀ ਪੁਲਾੜ ਯਾਤਰੀ ਦੁਆਰਾ ਪਹਿਨਿਆ ਗਿਆ ਸੀ। ਇਹ ਜਾਣਕਾਰੀ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਦਿੱਤੀ ਹੈ। ਉਸ ਨੇ ਦੱਸਿਆ ਕਿ ਕਿਮ ਜੋਂਗ ਉਨ ਨੇ ਪੁਤਿਨ ਨੂੰ ਉੱਤਰੀ ਕੋਰੀਆ ਵਿੱਚ ਬਣੀਆਂ ਕਈ ਚੀਜ਼ਾਂ ਗਿਫਟ ਕੀਤੀਆਂ, ਇਸ ਵਿੱਚ ਇੱਕ ਬੰਦੂਕ ਵੀ ਸ਼ਾਮਲ ਹੈ। ਦਰਅਸਲ, ਪੁਤਿਨ ਬਾਹਰੀ ਗਤੀਵਿਧੀਆਂ ਦੇ ਬਹੁਤ ਸ਼ੌਕੀਨ ਹਨ। ਹਾਲ ਹੀ ’ਚ ਉਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ, ਜਿਸ ’ਚ ਉਹ ਜੰਗਲਾਂ ’ਚ ਰਾਈਫਲਾਂ ਲੈ ਕੇ ਘੁੰਮਦੇ ਨਜ਼ਰ ਆ ਰਹੇ ਹਨ।
ਤਾਨਾਸ਼ਾਹ ਕਿਮ ਜੋਂਗ ਉਨ ਨੇ ਪੁਤਿਨ ਨੂੰ ਉੱਤਰੀ ਕੋਰੀਆ ਆਉਣ ਦਾ ਸੱਦਾ ਦਿੱਤਾ ਹੈ, ਜਿਸ ਨੂੰ ਰੂਸ ਨੇ ਸਵੀਕਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਪੁਤਿਨ 2000 ਵਿੱਚ ਉੱਤਰੀ ਕੋਰੀਆ ਦਾ ਦੌਰਾ ਕਰ ਚੁੱਕੇ ਹਨ। ਫਿਰ ਉਸਨੇ ਕਿਮ ਜੋਂਗ ਉਨ ਦੇ ਪਿਤਾ ਕਿਮ ਜੋਂਗ ਇਲ ਦਾ ਹਾਲ-ਚਾਲ ਪੁੱਛਿਆ।
ਜੇਕਰ ਪੁਤਿਨ ਇਸ ਸਾਲ ਉੱਤਰੀ ਕੋਰੀਆ ਜਾਂਦੇ ਹਨ ਤਾਂ ਇਹ ਉਨ੍ਹਾਂ ਦੀ 23 ਸਾਲਾਂ ਬਾਅਦ ਉੱਤਰੀ ਕੋਰੀਆ ਦੀ ਯਾਤਰਾ ਹੋਵੇਗੀ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪੁਤਿਨ ਦੇ ਦੌਰੇ ਤੋਂ ਪਹਿਲਾਂ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਕਤੂਬਰ ਵਿੱਚ ਉੱਤਰੀ ਕੋਰੀਆ ਦਾ ਦੌਰਾ ਕਰਨਗੇ। ਉਹ ਪੁਤਿਨ ਦੇ ਦੌਰੇ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲੈਣਗੇ।