ਚੋਰੀ ਕੀਤੀ ਐਕਟਿਵਾ 'ਤੇ ਚੋਰੀ ਕਰਨ ਆਇਆ ਨੌਜਵਾਨ ਰੰਗੇ ਹੱਥੀ ਕਾਬੂ
ਪੰਜਾਬ ਦੀ ਨੌਜਵਾਨੀ ਨਸ਼ਿਆਂ ਵਿੱਚ ਗਰਕ ਹੋ ਕੇ ਚੋਰੀਆਂ ਕਰਨ ਵਿੱਚ ਮੋਹਰੀ ਸਾਬਤ ਹੋ ਰਹੀਆਂ ਹਨ। ਨੌਜਵਾਨ ਪੀੜੀ ਨਸ਼ੇ ਦੀ ਪੂਰਤੀ ਦੇ ਲਈ ਘਰ ਦਾ ਸਾਰਾ ਸਮਾਨ ਵੇਚ ਦਿੰਦੀ ਹੈ ਜਾਂ ਕਿਸੇ ਫਿਰ ਚੋਰੀਆਂ ਕਰਦੇ ਹਨ ਅਜਿਹੇ ਵਿੱਚ ਨਾਭਾ ਬਲਾਕ ਦੇ ਪਿੰਡ ਅਲੋਹਰਾ ਵਿਖੇ ਜਿੱਥੇ ਨਸ਼ੇ ਦੀ ਹਾਲਤ ਵਿੱਚ ਨੌਜਵਾਨ ਨੂੰ ਚੋਰੀ ਕਰਦੇ ਮੌਕੇ ਤੋਂ ਲੋਕਾਂ ਦੇ ਵੱਲੋਂ ਧਰ ਦਬੋਚਿਆ ਗਿਆ। ਕਥਿਤ mulzam ਦੀ ਪਹਿਚਾਣ ਰਾਜਵੀਰ ਸਿੰਘ ਵਜੋਂ ਹੋਈ ਹੈ।
By : Makhan shah
ਨਾਭਾ ,ਕਵਿਤਾ : ਪੰਜਾਬ ਦੀ ਨੌਜਵਾਨੀ ਨਸ਼ਿਆਂ ਵਿੱਚ ਗਰਕ ਹੋ ਕੇ ਚੋਰੀਆਂ ਕਰਨ ਵਿੱਚ ਮੋਹਰੀ ਸਾਬਤ ਹੋ ਰਹੀਆਂ ਹਨ। ਨੌਜਵਾਨ ਪੀੜੀ ਨਸ਼ੇ ਦੀ ਪੂਰਤੀ ਦੇ ਲਈ ਘਰ ਦਾ ਸਾਰਾ ਸਮਾਨ ਵੇਚ ਦਿੰਦੀ ਹੈ ਜਾਂ ਕਿਸੇ ਫਿਰ ਚੋਰੀਆਂ ਕਰਦੇ ਹਨ ਅਜਿਹੇ ਵਿੱਚ ਨਾਭਾ ਬਲਾਕ ਦੇ ਪਿੰਡ ਅਲੋਹਰਾ ਵਿਖੇ ਜਿੱਥੇ ਨਸ਼ੇ ਦੀ ਹਾਲਤ ਵਿੱਚ ਨੌਜਵਾਨ ਨੂੰ ਚੋਰੀ ਕਰਦੇ ਮੌਕੇ ਤੋਂ ਲੋਕਾਂ ਦੇ ਵੱਲੋਂ ਧਰ ਦਬੋਚਿਆ ਗਿਆ। ਕਥਿਤ ਦੋਸ਼ੀ ਦੀ ਪਹਿਚਾਣ ਰਾਜਵੀਰ ਸਿੰਘ ਵਜੋਂ ਹੋਈ ਹੈ। ਜਿਸ ਨੇ ਕੁਝ ਦਿਨ ਪਹਿਲਾਂ ਐਕਟਿਵਾ ਚੋਰੀ ਕੀਤੀ ਸੀ ਅਤੇ ਚੋਰੀ ਦੀ ਐਕਟਵਾ ਤੇ ਸਵਾਰ ਹੋ ਕੇ ਚੋਰੀ ਕਰਨ ਆਇਆ ਸੀ।
ਪੰਜਾਬ ਦੀ ਨੌਜਵਾਨ ਪੀੜੀ ਨਸ਼ਿਆਂ ਵਿੱਚ ਗਰਕ ਹੋ ਕੇ ਦਿਨੋ ਦਿਨ ਆਪਣੀ ਜਵਾਨੀ ਖਤਮ ਕਰ ਰਹੀ ਹੈ। ਜਿਹੜੇ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਦੇ ਉੱਪਰ ਬਹੁਤ ਆਸਾਂ ਹੁੰਦੀਆਂ ਹਨ ਪਰ ਮਾਪੇ ਹੁਣ ਮਜਬੂਰ ਹਨ ਆਪਣੇ ਬੱਚਿਆਂ ਨੂੰ ਬੇਦਖਲ ਕਰਨ ਲਈ। ਲੋਕ ਨਸ਼ਿਆਂ ਦੀ ਪੂਰਤੀ ਲਈ ਚੋਰੀ ਦਾ ਰਾਹ ਅਪਣਾਉਣ ਲੱਗੇ ਹਨ। ਦਰਅਸਲ ਨਾਭਾ ਵਿੱਚ ਨਸ਼ੇ ਦੀ ਪੂਰਤੀ ਲਈ ਚੋਰੀ ਕਰਦਾ ਨੌਜਵਾਨ ਲੋਕਾਂ ਵੱਲੋਂ ਕਾਬੂ ਕਰ ਲਿਆ ਗਿਆ। ਇਸ ਨੌਜਵਾਨ ਦੀ ਮਾੜੀ ਸੰਗਤ ਨੇ ਇਸ ਨੂੰ ਵੀ ਬਰਬਾਦੀ ਵੱਲ ਧਕੇਲ ਦਿੱਤਾ।
ਕਥਿਤ ਮੁਲਜ਼ਮ ਦਾ ਨਾਂ ਰਾਜਵੀਰ ਸਿੰਘ ਹੈ ਜਿਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਨਾਭਾ ਦੇ ਕਾਲਜ ਸਟੇਡੀਅਮ ਦੇ ਨਜ਼ਦੀਕ ਐਕਟਿਵਾ ਵੀ ਚੋਰੀ ਕੀਤੀ ਸੀ ਅਤੇ ਉਸੇ ਐਕਟਿਵਾ ਤੇ ਸਵਾਰ ਹੋ ਕੇ ਤਿੰਨੋ ਨੌਜਵਾਨ ਰੇਤਾ ਬੱਜਰੀ ਦੀ ਦੁਕਾਨ ਦੇ ਵਿੱਚ ਵੜ ਕੇ ਲੋਹਾ ਚੋਰੀ ਕਰ ਰਹੇ ਸਨ ਜਿਸ ਦੌਰਾਨ ਦੁਕਾਨਦਾਰ ਨੇ ਰੌਲਾ ਪਾਇਆ ਤਾਂ ਇਹ ਖੇਤਾਂ ਵੱਲ ਭੱਜਣ ਲੱਗਾ ਤਾਂ ਮੌਕੇ ਤੇ ਰਾਜਵੀਰ ਸਿੰਘ ਨੂੰ ਲੋਕਾਂ ਨੇ ਧਰ ਦਬੋਚਿਆ, ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਕਥਿਤ ਮੁਲਜ਼ਮ ਰਾਜਵੀਰ ਸਿੰਘ ਨੇ ਮੰਨਿਆ ਕਿ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਦਾ ਹੈ। ਇਸ ਮੌਕੇ ਤੇ ਗੁਰਜੰਟ ਸਿੰਘ ਨੇ ਕਿਹਾ ਕਿ ਇਹ ਦੁਕਾਨ ਤੇ ਜਿਹੜਾ ਲੋਹਾ ਚੋਰੀ ਕਰ ਰਿਹਾ ਸੀ ਅਸੀਂ ਮੌਕੇ ਤੇ ਇਸ ਨੂੰ ਧਰ ਦਬੋਚਿਆ ਹੈ ਇਸ ਨੇ ਐਕਟਿਵਾ ਵੀ ਚੋਰੀ ਕੀਤੀ ਹੋਈ ਸੀ ਉਹ ਵੀ ਬਰਾਮਦ ਕੀਤੀ ਗਈ ਹੈ।
ਇਸ ਮੌਕੇ ਤੇ ਜਸਵੀਰ ਸਿੰਘ, ਕੁਲਵਿੰਦਰ ਸਿੰਘ ਅਤੇ ਦਰਬਾਰਾਂ ਸਿੰਘ ਨੇ ਕਿਹਾ ਕਿ ਇਸ ਨੇ ਕੁਝ ਦਿਨ ਪਹਿਲਾਂ ਐਕਟਿਵ ਆ ਚੋਰੀ ਕੀਤੀ ਸੀ ਅਤੇ ਉਸੇ ਐਕਟਵਾ ਤੇ ਸਵਾਰ ਹੋ ਕੇ ਹੁਣ ਫਿਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਇਆ ਸੀ। ਇਹ ਨੌਜਵਾਨ ਪਹਿਲਾਂ ਵੀ ਚੋਰੀ ਦੇ ਕੇਸਾਂ ਵਿੱਚ ਫੜਿਆ ਗਿਆ ਹੈ ਅਤੇ ਲਗਾਤਾਰ ਚੋਰੀਆਂ ਕਰਦਾ ਆ ਰਿਹਾ ਹੈ ਅਤੇ ਨਸ਼ੇ ਦੀ ਪੂਰਤੀ ਲਈ ਇਹ ਕੰਮ ਕਰ ਰਿਹਾ ਹੈ।