Begin typing your search above and press return to search.

ਸ੍ਰੀ ਹਰਿਮੰਦਰ ਸਾਹਿਬ ਦੇ ਰਾਹ 'ਤੇ ਨੌਜਵਾਨ ਨਾਲ਼ ਕੁੱਟਮਾਰ

ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ ਵੱਲ ਜਾਣ ਵਾਲੇ ਰਾਹ ’ਤੇ ਇੱਕ ਨੌਜਵਾਨ ਨਾਲ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਗਈ ਹੈ। ਇਹ ਵੀਡੀਓ ਸੋਮਵਾਰ ਸ਼ਾਮ ਦੀ ਹੈ

ਸ੍ਰੀ ਹਰਿਮੰਦਰ ਸਾਹਿਬ ਦੇ ਰਾਹ ਤੇ ਨੌਜਵਾਨ ਨਾਲ਼ ਕੁੱਟਮਾਰ
X

Mehtab-Ud-DinBy : Mehtab-Ud-Din

  |  2 April 2026 7:45 PM IST

  • whatsapp
  • Telegram

ਘਟਨਾ ਦੀ ਵਿਡੀਓ ਹੋ ਰਹੀ ਤੇਜ਼ੀ ਨਾਲ਼ ਵਾਇਰਲ

ਨੌਜਵਾਨ ਨੇ ਮੰਗੀ ਮਾਫ਼ੀ, ਨਿਹੰਗਾਂ ਨੇ ਚੇਤਾਵਨੀ ਦੇ ਕੇ ਛੱਡਿਆ

ਅੰਮ੍ਰਿਤਸਰ: ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ ਵੱਲ ਜਾਣ ਵਾਲੇ ਰਾਹ ’ਤੇ ਇੱਕ ਨੌਜਵਾਨ ਨਾਲ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਗਈ ਹੈ। ਇਹ ਵੀਡੀਓ ਸੋਮਵਾਰ ਸ਼ਾਮ ਦੀ ਹੈ। ਵੀਡੀਓ ਵਿੱਚ ਕੁਝ ਨਿਹੰਗ ਇੱਕ ਨੌਜਵਾਨ ਨੂੰ ਘੇਰ ਕੇ ਥੱਪੜ ਮਾਰਦੇ ਅਤੇ ਡਾਂਗਾਂ ਨਾਲ ਵੀ ਮਾਰਦੇ ਨਜ਼ਰ ਆ ਰਹੇ ਹਨ। ਨੌਜਵਾਨ ਲਗਾਤਾਰ ਹੱਥ ਜੋੜ ਕੇ ਮਾਫ਼ੀ ਮੰਗਦਾ ਅਤੇ ਪੈਰ ਛੂਹੰਦਾ ਵੀ ਦਿਖਾਈ ਦਿੰਦਾ ਹੈ। ਤਦ ਨਿਹੰਗ ਸਿੰਘਾਂ ਨੇ ਉਸ ਨੌਜਵਾਨ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ।

ਨਿਹੰਗਾਂ ਦਾ ਕਹਿਣਾ ਹੈ ਕਿ ਇਹ ਨੌਜਵਾਨ ਅਤੇ ਉਸ ਵਰਗੇ ਕੁਝ ਹੋਰ ਲੋਕ ਸ਼ਰਧਾਲੂਆਂ ਨੂੰ ਰਾਹ ਵਿੱਚ ਰੋਕ ਕੇ ਪਰੇਸ਼ਾਨ ਕਰਦੇ ਹਨ। ਉਹ ਸ਼ਰਧਾਲੂਆਂ ਤੋਂ 200 ਰੁਪਏ ਵਿੱਚ ਘਰ ਜਾਂ ਕਮਰਾ ਲੈਣ ਲਈ ਜ਼ਬਰਦਸਤੀ ਕਰਦੇ ਹਨ। ਇਸ ਨਾਲ ਧਾਰਮਿਕ ਸਥਾਨ ਦੀ ਇੱਜ਼ਤ ਖ਼ਰਾਬ ਹੁੰਦੀ ਹੈ।

ਨਿਹੰਗ ਆਗੂ ਪਰਮਜੀਤ ਸਿੰਘ ਅਕਾਲੀ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਦਰਬਾਰ ਸਾਹਿਬ ਆਲੇ-ਦੁਆਲੇ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਵਾਉਣ ਲਈ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਦੁਕਾਨਾਂ ਬੰਦ ਕਰਨ ਦਾ ਐਲਾਨ ਤਾਂ ਕੀਤਾ ਸੀ, ਪਰ ਹਾਲ਼ੇ ਵੀ ਉਹ ਚੱਲ ਰਹੀਆਂ ਹਨ। ਇਸ ਕਰਕੇ ਸੰਗਤ ਨਾਰਾਜ਼ ਹੈ। ਪ੍ਰਦਰਸ਼ਨ ਤੋਂ ਵਾਪਸ ਆਉਂਦਿਆਂ ਉਨ੍ਹਾਂ ਨੇ ਦੇਖਿਆ ਕਿ ਇਹ ਲੋਕ ਸ਼ਰਧਾਲੂਆਂ ਨੂੰ ਰੋਕ ਕੇ ਤੰਗ ਕਰ ਰਹੇ ਹਨ। ਪਹਿਲਾਂ ਸਮਝਾਇਆ ਗਿਆ, ਪਰ ਨਾ ਮੰਨਣ ਕਰਕੇ ਸਖ਼ਤੀ ਕਰਨੀ ਪਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਕਿਸੇ ਨੂੰ ਸੱਟ ਪਹੁੰਚਾਉਣਾ ਨਹੀਂ ਸੀ, ਸਗੋਂ ਕਾਨੂੰਨ ਤੇ ਵਿਵਸਥਾ ਬਣਾਈ ਰੱਖਣਾ ਸੀ।

ਪੁਲਿਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਥਾਣਾ ਰਾਮਬਾਗ ਦੀ ਇੰਚਾਰਜ ਅਮਨਦੀਪ ਕੌਰ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਵਿੱਚ ਕਾਨੂੰਨ ਹੱਥ ਵਿੱਚ ਲੈਣ ਦੀ ਬਜਾਏ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਹੈ। ਫਿਲਹਾਲ ਇਸ ਮਾਮਲੇ ਵਿੱਚ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਹੈ।

ਵੀਡੀਓ ਵਿੱਚ ਸਾਫ਼ ਦਿਸਦਾ ਹੈ ਕਿ ਨਿਹੰਗ ਪਹਿਲਾਂ ਉਸ ਤੋਂ ਸਵਾਲ ਕਰਦਾ ਹੈ, ਫਿਰ ਝਾੜ ਪਾਉਂਦਾ ਹੈ ਅਤੇ ਥੱਪੜ ਮਾਰਦਾ ਹੈ। ਬਾਕੀ ਨਿਹੰਗ ਵੀ ਉਸ ਨੂੰ ਵਾਰੀ-ਵਾਰੀ ਮਾਰਦੇ ਹਨ। ਨੌਜਵਾਨ ਡਰ ਕੇ ਹੱਥ ਜੋੜਦਾ ਅਤੇ ਮਾਫ਼ੀ ਮੰਗਦਾ ਹੈ, ਪਰ ਉਸ ਨੂੰ ਛੱਡਿਆ ਨਹੀਂ ਗਿਆ।

ਨਿਹੰਗ ਆਗੂ ਪਰਮਜੀਤ ਸਿੰਘ ਅਕਾਲੀ ਨੇ ਦੱਸਿਆ ਕਿ ਕੁਝ ਲੋਕ ਸ਼ਰਧਾਲੂਆਂ ਤੋਂ ਜ਼ਬਰਦਸਤੀ 200 ਰੁਪਏ ਵਿੱਚ ਕਮਰਾ ਲੈਣ ਲਈ ਕਿਹਾ ਕਰਦੇ ਹਨ। ਇਸ ਨਾਲ ਗੁਰੂ ਘਰ ਦੀ ਸ਼ਾਨ ਖ਼ਰਾਬ ਹੁੰਦੀ ਹੈ।

ਪੁਲਿਸ ਦਾ ਰੁਖ ਥਾਣਾ ਰਾਮਬਾਗ ਦੀ ਇੰਚਾਰਜ ਅਮਨਦੀਪ ਕੌਰ ਆਪਣੀ ਟੀਮ ਨਾਲ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਅਜਿਹੀਆਂ ਘਟਨਾਵਾਂ ਵਿੱਚ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਬਜਾਏ ਪੁਲਿਸ ਨੂੰ ਤੁਰੰਤ ਖ਼ਬਰ ਕਰਨੀ ਚਾਹੀਦੀ ਹੈ। ਫਿਲਹਾਲ ਇਸ ਮਾਮਲੇ ਵਿੱਚ ਕੋਈ ਐਫਆਈਆਰ ਜਾਂ ਕਾਨੂੰਨੀ ਕਾਰਵਾਈ ਨਹੀਂ ਹੋਈ ਹੈ। ਪੁਲਿਸ ਵੀਡੀਓ ਅਤੇ ਗਵਾਹਾਂ ਦੇ ਬਿਆਨ ਆਧਾਰ ’ਤੇ ਜਾਂਚ ਕਰ ਰਹੀ ਹੈ।

Next Story
ਤਾਜ਼ਾ ਖਬਰਾਂ
Share it