ਜਨਮਦਿਨ ਪਾਰਟੀ ਮਨਾਉਣ ਗਏ ਨੌਜਵਾਨ ਦੀ ਦਰਿਆ 'ਚ ਡੁੱਬਣ ਨਾਲ ਮੌਤ
ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ਨਾਨੋਵਾਲ ਮੰਡ ਦੇ ਨੌਜਵਾਨ ਮਨਜਿੰਦਰ ਸਿੰਘ ਦੀ ਸਤਲੁਜ ਦਰਿਆ ’ਚ ਡੁੱਬਣ ਕਾਰਨ ਮੌਤ ਹੋ ਗਈ। ਪਰਿਵਾਰ ਨੇ ਆਪਣੇ ਪੁੱਤ ਦਾ ਕਤਲ ਹੋਣ ਦਾ ਦੋਸ਼ ਲਗਾ ਕੇ ਜਾਂਚ ਦੀ ਮੰਗ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ 5 ਅਪ੍ਰੈਲ ਨੂੰ ਆਪਣੇ ਕੁੱਝ ਦੋਸਤਾਂ ਨਾਲ ਜਨਮ ਦਿਨ ਦੀ ਪਾਰਟੀ ਮਨਾਉਣ ਦੇ ਲਈ ਸਤਲੁਜ ਦਰਿਆ ਕਿਨਾਰੇ ਗਿਆ ਸੀ।

ਨਵਾਂ ਸ਼ਹਿਰ (ਵਿਵੇਕ ਕੁਮਾਰ) : ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ਨਾਨੋਵਾਲ ਮੰਡ ਦੇ ਨੌਜਵਾਨ ਮਨਜਿੰਦਰ ਸਿੰਘ ਦੀ ਸਤਲੁਜ ਦਰਿਆ ’ਚ ਡੁੱਬਣ ਕਾਰਨ ਮੌਤ ਹੋ ਗਈ। ਪਰਿਵਾਰ ਨੇ ਆਪਣੇ ਪੁੱਤ ਦਾ ਕਤਲ ਹੋਣ ਦਾ ਦੋਸ਼ ਲਗਾ ਕੇ ਜਾਂਚ ਦੀ ਮੰਗ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ 5 ਅਪ੍ਰੈਲ ਨੂੰ ਆਪਣੇ ਕੁੱਝ ਦੋਸਤਾਂ ਨਾਲ ਜਨਮ ਦਿਨ ਦੀ ਪਾਰਟੀ ਮਨਾਉਣ ਦੇ ਲਈ ਸਤਲੁਜ ਦਰਿਆ ਕਿਨਾਰੇ ਗਿਆ ਸੀ। ਜਦੋ ਪਰਿਵਾਰ ਵਲੋਂ ਲਗਾਤਰ ਮਨਜਿੰਦਰ ਨੂੰ ਫੋਨ ਕੀਤੇ ਗਏ ਤਾਂ ਮਨਜਿੰਦਰ ਨੇ ਫੋਨ ਨਹੀਂ ਚੁੱਕਿਆ ਜਿਸ ਤੋਂ ਬਾਅਦ ਮਨਜਿੰਦਰ ਨੂੰ ਘਰੋਂ ਲੈਕੇ ਗਏ ਇਕ ਨੌਜਵਾਨ ਨੇ ਪਰਿਵਾਰ ਨੇ ਦੱਸਿਆ ਕਿ ਮਨਜਿੰਦਰ ਨੇ ਦਰਿਆ 'ਚ ਛਾਲ ਮਾਰ ਦਿੱਤੀ ਹੈ।
ਪਰਿਵਾਰਕ ਮੈਂਬਰ ਨੂੰ ਜਦੋ ਨੌਜਵਾਨ ਮਨਜਿੰਦਰ ਸਿੰਘ ਦੇ ਦਰਿਆ 'ਚ ਛਾਲ ਮਾਰਨ ਦੀ ਖ਼ਬਰ ਮਿਲੀ ਤਾਂ ਪਰਿਵਾਰ ਮੌਕੇ 'ਤੇ ਹੀ ਦਰਿਆ ਕਿਨਾਰੇ ਪਹੁੰਚ ਗਿਆ।ਹਨੇਰਾ ਜਿਆਦਾ ਹੋਣ ਕਾਰਨ ਮਨਜਿੰਦਰ ਸਿੰਘ ਨੂੰ ਬਾਹਰ ਨਹੀਂ ਕਢਿਆ ਜਾ ਸਕਿਆ ਜਿਸ ਤੋਂ ਬਾਅਦ 6 ਅਪ੍ਰੈਲ ਨੂੰ ਪਰਿਵਾਰ ਵਲੋਂ ਰੂਪਨਗਰ ਤੋਂ ਗੋਤਾਖੋਰ ਬੁਲਾਕੇ ਨੌਜਵਾਨ ਦੀ ਲਾਸ਼ ਨੂੰ ਬਾਹਰ ਕਢਵਾਇਆ ਗਿਆ। ਜਿਸ ਤੋਂ ਬਾਅਦ ਬਲਾਚੌਰ ਪੁਲਿਸ ਵਲੋਂ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮਨਜਿੰਦਰ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦੇ ਦੋਸਤ ਉਸਨੂੰ ਝੂਠ ਬੋਲਕੇ ਨਾਲ ਲੈਕੇ ਗਏ ਨੇ। ਪਹਿਲਾ ਵੀ ਮਨਜਿੰਦਰ ਦੀ ਇਹਨਾ ਨੌਜਵਾਨਾਂ ਨਾਲ ਲੜਾਈ ਹੋਈ ਸੀ। ਜਿਸ ਤੋਂ ਬਾਅਦ ਉਹਨਾਂ ਨੌਜਵਾਨਾਂ ਵਲੋਂ ਮਨਜਿੰਦਰ ਨੂੰ ਕੁਝ ਨਸ਼ਾ ਖਵਾਕੇ ਦਰਿਆ 'ਚ ਧੱਕਾ ਦੇ ਦਿੱਤਾ ਗਿਆ। ਇਸਦੇ ਨਾਲ ਹੀ ਮ੍ਰਿਤਕ ਦੇ ਪਿਤਾ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਕਿਉਕਿ ਇਸ ਪੂਰੇ ਮਾਮਲੇ ਨੂੰ ਖ਼ੁਦਕੁਸ਼ੀ ਦਾ ਰੂਪ ਦਿੱਤਾ ਜਾ ਰਿਹਾ ਹੈ ਪਰ ਇਹ ਇਕ ਸੋਚਿਆ ਸਮਝਿਆ ਕਤਲ ਹੈ।
ਉਧਰ ਇਸ ਪੂਰੇ ਮਾਮਲੇ ਨੂੰ ਲੈਕੇ ਮ੍ਰਿਤਕ ਨੌਜਵਾਨ ਮਨਜਿੰਦਰ ਸਿੰਘ ਦੇ ਦਾਦਾ ਗੁਰਮੁਖ ਸਿੰਘ ਜ਼ਿਲਾ ਰੂਪਨਗਰ ਦੇ ਐੱਸਐੱਸਪੀ ਨੂੰ ਮਿਲੇ ਜਿਨ੍ਹਾਂ ਇੱਕ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਦੇ ਪੋਤਰੇ ਦੀ ਸਤਲੁਜ ਦਰਿਆ ’ਚ ਧੱਕਾ ਦੇ ਕੇ ਹੱਤਿਆ ਕੀਤੀ ਗਈ ਹੈ ਜਿਸਦੀ ਗੰਭੀਰਤਾ ਨਾਲ ਜਾਂਚ ਕਰ ਮੁਲਜ਼ਮਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।