Begin typing your search above and press return to search.

ਐਨਕਾਊਂਟਰ ਮਾਮਲੇ ’ਚ ‘ਬ੍ਰਿਟਿਸ਼ ਫ਼ੌਜੀ’ ਕੁਨੈਕਸ਼ਨ!

ਪੰਜਾਬ ਪੁਲਿਸ ਵੱਲੋਂ ਯੂਪੀ ਪੁਲਿਸ ਦੀ ਮਦਦ ਨਾਲ ਯੂਪੀ ਦੇ ਪੀਲੀਭੀਤ ਵਿਖੇ ਬੀਤੇ ਦਿਨੀਂ ਤਿੰਨ ਪੰਜਾਬੀ ਨੌਜਵਾਨਾਂ ਦਾ ਐਨਕਾਊਂਟਰ ਕੀਤਾ ਗਿਆ ਸੀ, ਪੁਲਿਸ ਮੁਤਾਬਕ ਇਹ ਤਿੰਨੇ ਨੌਜਵਾਨ ਗੁਰਦਾਸਪੁਰ ’ਚ ਪੁਲਿਸ ਚੌਂਕੀਆਂ ਉਪਰ ਗ੍ਰਨੇਡ ਹਮਲੇ ਵਿਚ ਸ਼ਾਮਲ ਸੀ,, ਪਰ ਇਨ੍ਹਾਂ ਗ੍ਰਨੇਡ ਵਾਲੀਆਂ ਵਾਰਦਾਤਾਂ ਪਿੱਛੇ ਇਕ ‘ਬ੍ਰਿਟਿਸ਼ ਫ਼ੌਜੀ’ ਦਾ ਹੱਥ ਦੱਸਿਆ ਜਾ ਰਿਹਾ ਏ.

ਐਨਕਾਊਂਟਰ ਮਾਮਲੇ ’ਚ ‘ਬ੍ਰਿਟਿਸ਼ ਫ਼ੌਜੀ’ ਕੁਨੈਕਸ਼ਨ!
X

Makhan shahBy : Makhan shah

  |  24 Dec 2024 5:51 PM IST

  • whatsapp
  • Telegram

ਚੰਡੀਗੜ੍ਹ : ਪੰਜਾਬ ਪੁਲਿਸ ਵੱਲੋਂ ਯੂਪੀ ਪੁਲਿਸ ਦੀ ਮਦਦ ਨਾਲ ਯੂਪੀ ਦੇ ਪੀਲੀਭੀਤ ਵਿਖੇ ਬੀਤੇ ਦਿਨੀਂ ਤਿੰਨ ਪੰਜਾਬੀ ਨੌਜਵਾਨਾਂ ਦਾ ਐਨਕਾਊਂਟਰ ਕੀਤਾ ਗਿਆ ਸੀ, ਪੁਲਿਸ ਮੁਤਾਬਕ ਇਹ ਤਿੰਨੇ ਨੌਜਵਾਨ ਗੁਰਦਾਸਪੁਰ ’ਚ ਪੁਲਿਸ ਚੌਂਕੀਆਂ ਉਪਰ ਗ੍ਰਨੇਡ ਹਮਲੇ ਵਿਚ ਸ਼ਾਮਲ ਸੀ,, ਪਰ ਇਨ੍ਹਾਂ ਗ੍ਰਨੇਡ ਵਾਲੀਆਂ ਵਾਰਦਾਤਾਂ ਪਿੱਛੇ ਇਕ ‘ਬ੍ਰਿਟਿਸ਼ ਫ਼ੌਜੀ’ ਦਾ ਹੱਥ ਦੱਸਿਆ ਜਾ ਰਿਹਾ ਏ, ਜੋ ਨਾਮ ਬਦਲ ਕੇ ਇਨ੍ਹਾਂ ਅਪਰਾਧਿਕ ਗਤੀਵਿਧੀਆਂ ਵਿਚ ਹਿੱਸਾ ਲੈ ਰਿਹਾ ਏ। ਇਸ ਦੇ ਨਾਲ ਹੀ ਰਣਜੀਤ ਸਿੰਘ ਨੀਟਾ ਦਾ ਨਾਮ ਵੀ ਲਿਆ ਜਾ ਰਿਹਾ ਏ। ਜਿਨ੍ਹਾਂ ਦੇ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਵੀ ਕੁਨੈਕਸ਼ਨ ਹੋਣ ਦੀ ਗੱਲ ਆਖੀ ਜਾ ਰਹੀ ਐ,,, ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕੌਣ ਐ ਇਹ ਬ੍ਰਿਟਿਸ਼ ਫ਼ੌਜੀ ਅਤੇ ਕੌਣ ਐ ਰਣਜੀਤ ਸਿੰਘ ਨੀਟਾ?


ਪੰਜਾਬ ਅਤੇ ਯੂਪੀ ਪੁਲਿਸ ਨੇ ਸਾਂਝੇ ਅਪਰੇਸ਼ਨ ਵਿਚ ਯੂਪੀ ਦੇ ਪੀਲੀਭੀਤ ਵਿਖੇ ਤਿੰਨ ਪੰਜਾਬੀ ਨੌਜਵਾਨਾਂ ਦਾ ਐਨਕਾਊਂਟਰ ਕਰ ਦਿੱਤਾ, ਜਿਨ੍ਹਾਂ ਨੂੰ ਪੰਜਾਬ ਪੁਲਿਸ ਗ੍ਰਨੇਡ ਹਮਲਿਆਂ ਦੇ ਮਾਮਲੇ ਵਿਚ ਲੱਭ ਰਹੀ ਸੀ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਇਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਏ ਕਿ ਇਸ ਸਾਰੀ ਅਪਰਾਧਿਕ ਗਤੀਵਿਧੀ ਦੇ ਪਿੱਛੇ ਇਕ ਬ੍ਰਿਟਿਸ਼ ਫ਼ੌਜ ਦੇ ਜਵਾਨ ਦਾ ਵੀ ਹੱਥ ਐ, ਜਿਸ ਦਾ ਨਾਮ ਜਗਜੀਤ ਸਿੰਘ ਦੱਸਿਆ ਜਾ ਰਿਹਾ ਏ। ਪੁਲਿਸ ਮੁਤਾਬਕ ਇਹ ਵਿਅਕਤੀ ਨਾਮ ਬਦਲ ਕੇ ਅਪਰਾਧਿਕ ਗਤੀਵਿਧੀਆਂ ਵਿਚ ਹਿੱਸਾ ਲੈ ਰਿਹਾ ਏ।

ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਦੇ ਮੁਤਾਬਕ ਇਸ ਅਪਰਾਧਿਕ ਗਤੀਵਿਧੀ ਨੂੰ ਰਣਜੀਤ ਸਿੰਘ ਨੀਟਾ ਵੱਲੋਂ ਚਲਾਇਆ ਜਾ ਰਿਹਾ ਏ। ਇਸ ਦੇ ਨਾਲ ਹੀ ਇਸ ਵਾਰਦਾਤ ਵਿਚ ਜਸਵਿੰਦਰ ਸਿੰਘ ਮੰਨੂ ਦਾ ਨਾਮ ਵੀ ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਏ, ਜੋ ਪਿੰਡ ਅਗਵਾਨ ਦਾ ਰਹਿਣ ਵਾਲਾ ਹੈ ਅਤੇ ਗਰੀਸ ਤੋਂ ਆਪਣੀਆਂ ਅਪਰਾਧਿਕ ਗਤੀਵਿਧੀਆਂ ਚਲਾ ਰਿਹਾ ਏ, ਜਿਸ ਨੂੰ ਅੱਗੇ ਬ੍ਰਿਟਿਸ਼ ਫ਼ੌਜੀ ਜਗਜੀਤ ਸਿੰਘ ਵੱਲੋਂ ਕੰਟਰੋਲ ਕੀਤਾ ਜਾ ਰਿਹਾ ਏ। ਡੀਜੀਪੀ ਮੁਤਾਬਕ ਜਗਜੀਤ ਸਿੰਘ ਆਪਣਾ ਨਾਮ ਬਦਲ ਕੇ ਫਤਿਹ ਸਿੰਘ ਬਾਗ਼ੀ ਦੇ ਨਾਂਅ ’ਤੇ ਇਹ ਵਾਰਦਾਤਾਂ ਕਰਵਾ ਰਿਹਾ ਏ।


ਰਣਜੀਤ ਸਿੰਘ ਨੀਟਾ ਦੀ ਕ੍ਰਾਈਮ ਕੁੰਡਲੀ ਬਾਰੇ ਗੱਲ ਕੀਤੀ ਜਾਵੇ ਤਾਂ ਪੁਲਿਸ ਮੁਤਾਬਕ ਨੀਟਾ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਮੁਖੀ ਐ। ਜਾਣਕਾਰੀ ਅਨੁਸਾਰ ਰਣਜੀਤ ਸਿੰਘ ਨੀਟਾ ਨੇ ਸੰਨ 1993 ਵਿਚ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਗਠਨ ਕੀਤਾ ਸੀ ਅਤੇ ਉਹ ਭਾਰਤ ਨੂੰ ਲੋੜੀਂਦੇ 20 ਮੁਲਜ਼ਮਾਂ ਵਿਚੋਂ ਇਕ ਐ। ਨੀਟਾ ’ਤੇ ਭਾਰਤ ਸਮੇਤ ਵਿਦੇਸ਼ਾਂ ਵਿਚ ਵੀ ਹਿੰਸਾ ਅਤੇ ਦਹਿਸ਼ਤ ਫੈਲਾਉਣ ਦੇ ਇਲਜ਼ਾਮ ਨੇ। ਇਹ ਕਿਹਾ ਜਾ ਰਿਹਾ ਏ ਕਿ ਰਣਜੀਤ ਸਿੰਘ ਨੀਟਾ ਇਕ ਟਰਾਂਸਪੋਰਟਰ ਸੀ, ਜਿਸ ਦਾ ਨਾਮ ਬਾਅਦ ਵਿਚ ਕਈ ਅਪਰਾਧਿਕ ਗਤੀਵਿਧੀਆਂ ਵਿਚ ਗੂੰਜਣ ਲੱਗਿਆ। ਭਾਰਤੀ ਗ੍ਰਹਿ ਵਿਭਾਗ ਦੀ ਜਾਣਕਾਰੀ ਅਨੁਸਾਰ ਨੀਟਾ ਦਾ ਨਾਮ ਦਸੰਬਰ 1996 ਵਿਚ ਅੰਬਾਲਾ ਨੇੜੇ ਜੇਹਲਮ ਐਕਸਪ੍ਰੈੱਸ ਵਿਚ ਹੋਏ ਬੰਬ ਧਮਾਕੇ ਵਿਚ ਵੀ ਸ਼ਾਮਲ ਸੀ।

1997 ਵਿਚ ਵੀ ਪਠਾਨਕੋਟ ਵਿਖੇ ਦੋ ਬੱਸਾਂ ਵਿਚ ਹੋਏ ਧਮਾਕਿਆਂ ਵਿਚ ਵੀ ਨੀਟਾ ਦਾ ਨਾਮ ਸਾਹਮਣੇ ਆ ਚੁੱਕਿਆ ਏ। ਗ੍ਰਹਿ ਵਿਭਾਗ ਮੁਤਾਬਕ ਜੂਨ 1998 ਵਿਚ ਸ਼ਾਲੀਮਾਰ ਐਕਸਪ੍ਰੈੱਸ ਵਿਚ ਹੋਏ ਬੰਬ ਧਮਾਕੇ ਅਤੇ ਨਵੰਬਰ 1999 ਵਿਚ ਪਠਾਨਕੋਟ ਨੇੜੇ ਪੂਜਾ ਐਕਸਪ੍ਰੈੱਸ ਵਿਚ ਹੋਏ ਧਮਾਕੇ ਵੀ ਨੀਟਾ ਦਾ ਨਾਮ ਸ਼ਾਮਲ ਦੱਸਿਆ ਜਾ ਰਿਹਾ ਏ, ਜਿਨ੍ਹਾਂ ਵਿਚ 14 ਲੋਕਾਂ ਦੀ ਮੌਤ ਹੋ ਗਈ ਸੀ ਅਤੇ 42 ਜ਼ਖ਼ਮੀ ਹੋ ਗਏ ਸਨ। ਜਾਣਕਾਰੀ ਅਨੁਸਾਰ ਫਰਵਰੀ 2000 ਵਿਚ ਸਿਆਲਦੇਹ ਐਕਸਪ੍ਰੈੱਸ ਵਿਚ ਹੋਏ ਧਮਾਕੇ ਵਿਚ ਵੀ ਨੀਟਾ ਦਾ ਨਾਮ ਸਾਹਮਣੇ ਆਇਆ ਸੀ, ਜਿਸ ਵਿਚ 5 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਚਾਰ ਜ਼ਖ਼ਮੀ ਹੋ ਗਏ ਸਨ।

ਇਸ ਤੋਂ ਇਲਾਵਾ ਸਾਲ 2002 ਵਿਚ ਫਤਿਹਗੜ੍ਹ ਸਾਹਿਬ ਵਿਖੇ ਇਕ ਬੱਸ ਦੇ ਅੰਦਰ ਹੋਏ ਬੰਬ ਧਮਾਕੇ ਵਿਚ ਵੀ ਨੀਟਾ ਦਾ ਨਾਮ ਸ਼ਾਮਲ ਰਿਹਾ ਏ, ਜਿਸ ਵਿਚ 8 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇੰਨੇ ਹੀ ਜ਼ਖ਼ਮੀ ਹੋ ਗਏ ਸੀ। ਨੀਟਾ ਦੀ ਕ੍ਰਾਈਮ ਕੁੰਡਲੀ ਇੱਥੇ ਹੀ ਖ਼ਤਮ ਨਹੀਂ ਹੁੰਦੀ,, ਸਾਲ 2009 ਵਿਚ ਆਸਟਰੀਆ ਦੇ ਗੁਰਦੁਆਰਾ ਸਾਹਿਬ ਵਿਖੇ ਡੇਰਾ ਬੱਲਾਂ ਦੇ ਆਗੂ ਰਾਮਾਨੰਦ ਅਤੇ ਨਿਰੰਜਨ ਦਾਸ ’ਤੇ ਹੋਏ ਹਮਲੇ ਵਿਚ ਵੀ ਰਣਜੀਤ ਸਿੰਘ ਨੀਟਾ ਦਾ ਹੱਥ ਸੀ, ਇਸ ਹਮਲੇ ਵਿਚ ਸੰਤ ਰਾਮਾਨੰਦ ਦੀ ਮੌਤ ਹੋ ਗਈ ਸੀ ਜਦਕਿ ਨਿਰੰਜਨ ਦਾਸ ਜ਼ਖ਼ਮੀ ਹੋ ਗਏ ਸੀ।


ਇਸ ਵਾਰਦਾਤ ਵਿਚ ਜੋ ਤੀਜਾ ਨਾਮ ਸਾਹਮਣੇ ਆਇਆ ਏ, ਉਹ ਐ ਮਨੂੰ ਅਗਵਾਨ ਦਾ,,,, ਜਿਸ ਦਾ ਪੂਰਾ ਨਾਮ ਜਸਵਿੰਦਰ ਸਿੰਘ ਮੰਨੂ ਐ। ਉਹ ਗੁਰਦਾਸਪੁਰ ਦੇ ਕਲਾਨੌਰ ਥਾਣੇ ਅਧੀਨ ਪੈਂਦੇ ਪਿੰਡ ਅਗਵਾਨ ਦਾ ਰਹਿਣ ਵਾਲਾ ਏ। ਪੰਜਾਬ ਦੇ ਡੀਜੀਪੀ ਮੁਤਾਬਕ ਮੰਨੂ ਅਗਵਾਨ ਵੀ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਮੈਂਬਰ ਐ ਅਤੇ ਗਰੀਸ ਵਿਚ ਬੈਠ ਅਪਰਾਧਿਕ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਿਹਾ ਏ। ਪੁਲਿਸ ਮੁਤਾਬਕ ਇਹ ਸਾਰੇ ਅਪਰਾਧੀ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਨਾਲ ਜੁੜੇ ਹੋਏ ਨੇ।

ਭਾਵੇਂ ਕਿ ਇਹ ਜਥੇਬੰਦੀ ਪੰਜਾਬ, ਜੰਮੂ ਅਤੇ ਦਿੱਲੀ ਵਿਚ ਸਰਗਰਮ ਰਹੀ ਐ ਪਰ ਅਗਸਤ 2000 ਵਿਚ ਦਿੱਲੀ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨੇਪਾਲ ਤੋਂ ਵੀ ਗਤੀਵਿਧੀਆਂ ਚਲਾ ਰਹੀ ਐ। ਉਸ ਸਮੇਂ ਦਿੱਲੀ ਪੁਲਿਸ ਨੇ ਇਸ ਜਥੇਬੰਦੀ ਦੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਦਾ ਕੁਨੈਕਸ਼ਨ ਪਾਕਿਸਤਾਨ ਦੇ ਨਾਲ ਜੋੜਿਆ ਗਿਆ ਸੀ। ਪੁਲਿਸ ਦਾ ਦਾਅਵਾ ਹੈ ਕਿ ਨੀਟਾ ਦੀ ਜਥੇਬੰਦੀ ਦੇ ਯੂਕੇ, ਜਰਮਨੀ, ਕੈਨੇਡਾ ਅਤੇ ਹੋਰ ਕਈ ਮੁਲਕਾਂ ਵਿਚ ਵੀ ਸਮਰਥਕ ਮੌਜੂਦ ਨੇ।


ਫਿਲਹਾਲ ਪੁਲਿਸ ਵੱਲੋਂ ਪੰਜਾਬ ਵਿਚ ਹੋਏ ਗ੍ਰਨੇਡ ਹਮਲਿਆਂ ਦੇ ਪਿੱਛੇ ਸਾਰੀ ਯੋਜਨਾ ਦਾ ਭਾਂਡਾ ਭੰਨਣ ਵਿਚ ਲੱਗੀ ਹੋਈ ਐ,, ਪਰ ਦੇਖਣਾ ਹੋਵੇਗਾ ਕਿ ਪੁਲਿਸ ਇਸ ਅਪਰਾਧਿਕ ਗਤੀਵਿਧੀ ਨਾਲ ਜੁੜੇ ਅਸਲ ਮੁਲਜ਼ਮਾਂ ਤੱਕ ਪਹੁੰਚ ਪਾਉਂਦੀ ਐ ਜਾਂ ਨਹੀਂ।

Next Story
ਤਾਜ਼ਾ ਖਬਰਾਂ
Share it