Sharvan Singh: ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹੈ 10 ਸਾਲਾ ਸ਼ਰਵਣ ਸਿੰਘ, ਰਾਸ਼ਟਰਪਤੀ ਨੇ ਕੀਤਾ ਸੀ ਸਨਮਾਨਤ
CM ਮਾਨ ਨੇ ਵੀ ਰੱਜ ਕੇ ਕੀਤੀ ਤਾਰੀਫ਼, ਅਪਰੇਸ਼ਨ ਸੰਧੂਰ ਦੌਰਾਨ ਸ਼ਰਵਣ ਨੇ ਕੀਤੀ ਸੀ ਇਹ ਸੇਵਾ

By : Annie Khokhar
Sharvan Singh Operation Sindoor: ਆਪ੍ਰੇਸ਼ਨ ਸੰਧੂਰ ਬਾਰੇ ਤਾਂ ਸਭ ਨੂੰ ਪਤਾ ਹੈ। ਇਸ ਦਰਮਿਆਨ ਸਾਡੀ ਭਾਰਤੀ ਫ਼ੌਜ ਨੇ ਜੋਂ ਕੀਤਾ ਉਸ ਤੋਂ ਪੂਰੀ ਦੁਨੀਆ ਵਾਕਿਫ਼ ਹੈ। ਭਾਰਤੀ ਫੌਜੀਆਂ ਨੇ ਪਾਕਿਸਤਾਨ ਦੀ ਹਾਲਤ ਖ਼ਰਾਬ ਕਰ ਦਿੱਤੀ ਸੀ। ਪਰ ਇਸ ਦਰਮਿਆਨ ਪੰਜਾਬ ਵਿੱਚ ਇੱਕ ਹੋਰ ਵੀ ਹੀਰੋ ਸੀ, ਜਿਸਨੂੰ ਕਾਫੀ ਤਾਰੀਫ਼ ਮਿਲੀ ਸੀ। ਇਸ ਹੀਰੋ ਦੀ ਉਮਰ ਮਹਿਜ਼ 10 ਸਾਲ ਹੈ ਤੇ ਨਾਮ ਹੈ ਸ਼ਰਵਣ ਸਿੰਘ। ਇਸੇ ਸ਼ਰਵਣ ਸਿੰਘ ਨੂੰ ਅੱਜ ਭਾਰਤ ਦੀ ਰਾਸ਼ਟਰਪਤੀ ਨੇ ਸਨਮਾਨਤ ਕੀਤਾ ਹੈ। ਉਸਤੋਂ ਬਾਅਦ ਸਾਰੇ ਕਿਤੇ ਇਸੇ ਬੱਚੇ ਦੇ ਚਰਚੇ ਹਨ।
ਪੰਜਾਬ ਦੇ ਇਸ ਨਾਲ ਨਾਇਕ, ਸ਼ਰਵਣ ਸਿੰਘ ਨੂੰ ਅੱਜ ਦਿੱਲੀ ਵਿੱਚ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਆਪ੍ਰੇਸ਼ਨ ਸੰਧੂਰ ਦੌਰਾਨ, ਸ਼ਰਵਣ ਸਰਹੱਦ 'ਤੇ ਤਾਇਨਾਤ ਸੈਨਿਕਾਂ ਦੀ ਸੇਵਾ ਕੀਤੀ ਸੀ। ਉਹ ਫ਼ੌਜੀਆਂ ਲਈ ਆਪਣੇ ਘਰ ਤੋਂ ਲੱਸੀ, ਦੁੱਧ ਅਤੇ ਰੋਟੀ ਲਿਆਉਂਦਾ ਹੁੰਦਾ ਸੀ। ਸ਼ਰਵਣ ਦੇ ਪਿਤਾ ਸੋਨਾ ਸਿੰਘ ਹਨ, ਉਸਦੀ ਮਾਂ ਸੰਤੋਸ਼ ਰਾਣੀ ਹੈ, ਅਤੇ ਉਸਦੀ ਭੈਣ ਸਜਨਾ ਰਾਣੀ ਹੈ। ਉਸਦੇ ਦਾਦਾ ਛਿੰਦਾ ਸਿੰਘ ਹਨ। ਸ਼ਰਵਣ ਸਿਟੀ ਹਾਰਟ ਸਕੂਲ, ਮਮਦੋਟ ਵਿੱਚ ਚੌਥੀ ਜਮਾਤ ਦਾ ਵਿਦਿਆਰਥੀ ਹੈ। ਭਾਰਤੀ ਫੌਜ ਨੇ ਪਹਿਲਾਂ ਸ਼ਰਵਣ ਨੂੰ ਸਨਮਾਨਿਤ ਕੀਤਾ ਸੀ ਅਤੇ ਉਸਦੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਫੈਸਲਾ ਕੀਤਾ ਹੈ।


