Begin typing your search above and press return to search.

ਕਿਸ਼ਤੀ ਹਾਦਸੇ ਤੋਂ ਬਾਅਦ ਵਾਰਾਨਸੀ 'ਅਲਰਟ'

ਵਰਿੰਦਾਵਨ ਵਿੱਚ ਯਮੁਨਾ ਨਦੀ 'ਚ ਸ਼ਰਧਾਲੂਆਂ ਨਾਲ ਭਰੀ ਮੋਟਰ–ਬੋਟ ਪਲਟਣ ਕਾਰਨ ਵਾਪਰੇ ਦਰਦਨਾਕ ਹਾਦਸੇ ਨੇ ਪੂਰੇ ਦੇਸ਼ ਨੂੰ ਸਦਮੇ 'ਚ ਪਾ ਦਿੱਤਾ ਹੈ। ਇਸ ਹਾਦਸੇ 'ਚ ਹੁਣ ਤੱਕ 11 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਕਈ ਹੋਰ ਲੋਕ ਲਾਪਤਾ ਹਨ

ਕਿਸ਼ਤੀ ਹਾਦਸੇ ਤੋਂ ਬਾਅਦ ਵਾਰਾਨਸੀ ਅਲਰਟ
X

Mehtab-Ud-DinBy : Mehtab-Ud-Din

  |  11 April 2026 4:14 PM IST

  • whatsapp
  • Telegram

ਓਵਰਲੋਡਿੰਗ 'ਤੇ ਹੁਣ ਹੋਵੇਗੀ ਸਖ਼ਤ ਕਾਰਵਾਈ

ਸਾਰੇ ਗੰਗਾ ਘਾਟਾਂ 'ਤੇ ਸੁਰੱਖਿਆ ਪ੍ਰਬੰਧ ਕੀਤੇ ਸਖ਼ਤ

ਵਾਰਾਨਸੀ (ਉਤਰ ਪ੍ਰਦੇਸ਼): ਵਰਿੰਦਾਵਨ ਵਿੱਚ ਯਮੁਨਾ ਨਦੀ 'ਚ ਸ਼ਰਧਾਲੂਆਂ ਨਾਲ ਭਰੀ ਮੋਟਰ–ਬੋਟ ਪਲਟਣ ਕਾਰਨ ਵਾਪਰੇ ਦਰਦਨਾਕ ਹਾਦਸੇ ਨੇ ਪੂਰੇ ਦੇਸ਼ ਨੂੰ ਸਦਮੇ 'ਚ ਪਾ ਦਿੱਤਾ ਹੈ। ਇਸ ਹਾਦਸੇ 'ਚ ਹੁਣ ਤੱਕ 11 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਕਈ ਹੋਰ ਲੋਕ ਲਾਪਤਾ ਹਨ। ਮਰਨ ਵਾਲ਼ੇ ਸਾਰੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਕਸਬੇ ਜਗਰਾਓਂ ਦੇ ਵਾਸੀ ਸਨ।

ਇਸ ਘਟਨਾ ਤੋਂ ਬਾਅਦ ਵਾਰਾਣਸੀ ਪ੍ਰਸ਼ਾਸਨ ਨੇ ਤੁਰੰਤ ਅਲਰਟ ਜਾਰੀ ਕਰ ਦਿੱਤਾ ਹੈ। ਗੰਗਾ ਘਾਟਾਂ 'ਤੇ ਸੁਰੱਖਿਆ ਪ੍ਰਬੰਧਾਂ ਨੂੰ ਬਹੁਤ ਸਖ਼ਤ ਕਰ ਦਿੱਤਾ ਗਿਆ ਹੈ ਤਾਂ ਜੋ ਇਸ ਤਰ੍ਹਾਂ ਦਾ ਕੋਈ ਹੋਰ ਹਾਦਸਾ ਨਾ ਵਾਪਰੇ।

ਵਰਿੰਦਾਵਨ ਦੇ ਕੇਸੀ ਘਾਟ 'ਤੇ ਯਮੁਨਾ ਨਦੀ 'ਚ ਇੱਕ ਕਿਸ਼ਤੀ 'ਚ ਲਗਭਗ 32 ਸ਼ਰਧਾਲੂ ਸਵਾਰ ਸਨ। ਇਹ ਲੋਕ ਧਾਰਮਿਕ ਯਾਤਰਾ 'ਤੇ ਆਏ ਸਨ ਅਤੇ ਬੋਟ ਰਾਹੀਂ ਨਦੀ 'ਚ ਘੁੰਮਣ ਗਏ ਸਨ। ਅਚਾਨਕ ਕਿਸ਼ਤੀ ਇੱਕ ਲੋਹੇ ਵਾਲੇ ਪੋਂਟੂਨ ਬ੍ਰਿਜ ਭਾਵ ਤੈਰਦੇ ਪੁਲ਼ ਨਾਲ ਟਕਰਾਈ ਅਤੇ ਓਵਰਲੋਡ ਹੋਣ ਕਾਰਨ ਪਲਟ ਗਈ।

ਰਾਹਤ ਟੀਮਾਂ ਨੇ ਤੁਰੰਤ ਬਚਾਅ ਕਾਰਵਾਈ ਸ਼ੁਰੂ ਕੀਤੀ, ਪਰ 1! ਲੋਕਾਂ ਦੀ ਮੌਤ ਹੋ ਗਈ ਅਤੇ 2! ਲੋਕ ਜ਼ਖ਼ਮੀ ਹੋਏ। ਇਸ ਘਟਨਾ ਨੇ ਪੂਰੀ ਦੁਨੀਆਂ 'ਚ ਸੋਗ ਦੀ ਲਹਿਰ ਦੌੜ ਗਈ ਹੈ।

ਵਰਿੰਦਾਵਨ ਹਾਦਸੇ ਤੋਂ ਸਬਕ ਲੈਂਦਿਆਂ ਵਾਰਾਨਸੀ ਪ੍ਰਸ਼ਾਸਨ ਨੇ ਗੰਗਾ ਘਾਟਾਂ 'ਤੇ ਤੁਰੰਤ ਐਕਸ਼ਨ ਲਿਆ ਹੈ। ਬਾਬਾ ਕਾਸ਼ੀ ਵਿਸ਼ਵਨਾਥ ਮੰਦਰ ਅਤੇ ਗੰਗਾ ਆਰਤੀ ਲਈ ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਵਾਰਾਣਸੀ ਆਉਂਦੇ ਹਨ। ਇਨ੍ਹਾਂ ਦੀ ਸੁਰੱਖਿਆ ਲਈ ਪੁਲਿਸ ਨੇ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਏ.ਸੀ.ਪੀ. ਦਸ਼ਾਸ਼ਵਮੇਧ ਡਾ. ਅਤੁਲ ਅੰਜਨ ਤ੍ਰਿਪਾਠੀ ਨੇ ਦੱਸਿਆ ਕਿ: ਘਾਟਾਂ ਤੇ ਪੈਟਰੋਲਿੰਗ ਵਧਾ ਦਿੱਤੀ ਗਈ ਹੈ। ਕਿਸ਼ਤੀ ਚਾਲਕਾਂ ਨੂੰ ਸਪੱਸ਼ਟ ਹੁਕਮ ਦਿੱਤੇ ਗਏ ਹਨ ਕਿ ਉਹ ਕਿਸੇ ਵੀ ਹਾਲਤ 'ਚ ਕਿਸ਼ਤੀਆਂ 'ਚ ਓਵਰਲੋਡਿੰਗ ਨਾ ਕਰਨ। ਓਵਰਲੋਡਿੰਗ ਕਰਨ ਵਾਲਿਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੰਵੇਦਨਸ਼ੀਲ ਅਤੇ ਡੂੰਘੀਆਂ ਥਾਵਾਂ ਤੇ ਚੇਤਾਵਨੀ ਬੋਰਡ ਲਗਾ ਦਿੱਤੇ ਗਏ ਹਨ। ਘਾਟਾਂ ਤੇ ਨਿਗਰਾਨੀ ਵਧਾਈ ਗਈ ਹੈ ਤਾਂ ਜੋ ਕੋਈ ਵੀ ਲਾਪਰਵਾਹੀ ਨਾ ਵਾਪਰੇ।

ਵਰਿੰਦਾਵਨ ਵਾਲਾ ਹਾਦਸਾ ਇੱਕ ਚੇਤਾਵਨੀ ਹੈ। ਨਦੀਆਂ 'ਚ ਬੋਟਿੰਗ ਕਰਨ ਵੇਲੇ ਓਵਰਲੋਡਿੰਗ, ਬਿਨਾਂ ਲਾਈਫ਼ ਜੈਕੇਟ ਤੋਂ ਸਫ਼ਰ ਅਤੇ ਖ਼ਤਰਨਾਕ ਥਾਵਾਂ 'ਤੇ ਲਾਪਰਵਾਹੀ ਬਹੁਤ ਵੱਡੀਆਂ ਜਾਨਾਂ ਲੈ ਸਕਦੀ ਹੈ। ਵਾਰਾਨਸੀ ਵਰਗੀ ਪਵਿੱਤਰ ਨਗਰੀ 'ਚ ਹਰ ਰੋਜ਼ ਲੱਖਾਂ ਸ਼ਰਧਾਲੂ ਆਉਂਦੇ ਹਨ, ਇਸ ਲਈ ਸੁਰੱਖਿਆ ਲਈ ਕੋਈ ਕਮੀ ਨਹੀਂ ਛੱਡੀ ਜਾਣੀ ਚਾਹੀਦੀ।

ਪ੍ਰਸ਼ਾਸਨ ਨੇ ਇਸ ਵਾਰ ਤੁਰੰਤ ਐਕਸ਼ਨ ਲਿਆ ਹੈ, ਪਰ ਇਸ ਲਈ ਲੋਕਾਂ ਵੱਲੋਂ ਵੀ ਸਹਿਯੋਗ ਜ਼ਰੂਰੀ ਹੈ। ਸ਼ਰਧਾਲੂਆਂ ਨੂੰ ਚਾਹੀਦਾ ਹੈ ਕਿ ਉਹ ਓਵਰਲੋਡ ਕਿਸ਼ਤੀਆਂ 'ਚ ਨਾ ਬੈਠਣ ਅਤੇ ਲਾਈਫ਼ ਜੈਕੇਟ ਪਾਉਣ। ਮੱਲਾਹਾਂ ਨੂੰ ਵੀ ਕਿਸ਼ਤੀ ਦੀ ਸਮਰੱਥਾ ਤੋਂ ਵੱਧ ਲੋਕ ਨਾ ਬਿਠਾਉਣਾ ਚਾਹੀਦਾ ਹੈ।

ਇਸ ਹਾਦਸੇ ਤੋਂ ਬਾਅਦ ਵਾਰਾਣਸੀ 'ਚ ਸੁਰੱਖਿਆ ਸਖ਼ਤ ਹੋਣ ਨਾਲ ਆਉਣ ਵਾਲੇ ਦਿਨਾਂ 'ਚ ਘਾਟਾਂ ਤੇ ਸ਼ਰਧਾਲੂਆਂ ਨੂੰ ਹੋਰ ਭਰੋਸਾ ਮਿਲੇਗਾ। ਪਰ ਇਸ ਤੋਂ ਇੱਕ ਵੱਡਾ ਸਬਕ ਇਹ ਵੀ ਹੈ ਕਿ ਨਦੀਆਂ 'ਚ ਸਫ਼ਰ ਕਰਨ ਵੇਲੇ ਲਾਪਰਵਾਹੀ ਬਿਲਕੁਲ ਨਾ ਵਰਤੀ ਜਾਵੇ।

ਸੁਰੱਖਿਆ ਸਭ ਤੋਂ ਵੱਡਾ ਧਰਮ ਹੈ। ਵਰਿੰਦਾਵਨ ਵਾਲਾ ਹਾਦਸਾ ਯਾਦ ਰੱਖ ਕੇ ਆਉਣ ਵਾਲੀਆਂ ਯਾਤਰਾਵਾਂ ਨੂੰ ਸੁਰੱਖਿਅਤ ਬਣਾਉਣ ਲਈ ਹਰ ਕੋਈ ਆਪਣੀ ਜ਼ਿੰਮੇਵਾਰੀ ਨਿਭਾਵੇ।

Next Story
ਤਾਜ਼ਾ ਖਬਰਾਂ
Share it