ਅਮਰੀਕਾ ਦਾ ਭਾਰਤੀਆਂ ਨੂੰ ਝਟਕਾ,ਹਜ਼ਾਰਾਂ ਵੀਜ਼ਾ ਐਪਲੀਕੇਸ਼ਨਾਂ ਰੱਦ

ਚੰਡੀਗੜ੍ਹ,(ਸੁਖਬੀਰ ਸਿੰਘ ਸ਼ੇਰਗਿੱਲ): ਅਮਰੀਕਾ 'ਚ ਬਣੀ ਡੋਨਾਲਡ ਟਰੰਪ ਦੀ ਸਰਕਾਰ ਨੇ ਸੌਂਹ ਚੁੱਕਣ ਤੋਂ ਬਾਅਦ ਤੁਰੰਤ ਪ੍ਰਭਾਵਾਂ ਅਧੀਨ ਵੱਖ ਦੇਸ਼ਾਂ ਤੋਂ ਅਮਰੀਕਾ 'ਚ ਗੈਰ ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਏ ਤਮਾਮ ਲੋਕਾਂ ਨੂੰ ਦੇਸ਼ ਨਿਕਾਲਾ ਦੇਕੇ ਉਹਨਾਂ ਦੇ ਦੇਸ਼ਾਂ 'ਚ ਜਿੱਥੇ ਵਾਪਸ ਭੇਜਿਆ ਗਿਆ ਹੈ ਉੱਥੇ ਹੀ ਕਈਆਂ ਨੂੰ ਆਲ-ਦੁਆਲ ਦੇ ਦੇਸ਼ਾਂ 'ਚ ਬਣੀਆਂ ਜੇਲ੍ਹਾਂ 'ਚ ਵੀ ਬੰਦ ਕੀਤਾ ਗਿਆ ਹੈ।ਉੱਥੇ ਹੀ ਹੋਰ ਵੀ ਕਈ ਵੱਖ-ਵੱਖ ਤਰੀਕੇ ਇਹਨਾਂ ਗੈਰ ਦਸਤਾਵੇਜ਼ੀਆਂ ਨੂੰ ਅਮਰੀਕਾ ਵੜਨ ਤੋਂ ਰੋਕਣ ਲਈ ਅਪਣਾਏ ਜਾ ਰਹੇ ਨੇ।
ਭਾਰਤ 'ਚ ਹੁਣ ਅਮਰੀਕਾ ਦੀ ਵੱਡੀ ਕਾਰਵਾਈ ਇਸ ਸਾਰੇ ਮਸਲੇ ਨਾਲ ਜੁੜੀ ਦਿਖਾਲ਼ੀ ਦਿੱਤੀ ਹੈ ਜਿਸ ਤਹਿਤ ਭਾਰਤ ਵਿੱਚ ਅਮਰੀਕੀ ਦੂਤਘਰ ਨੇ 2,000 ਤੋਂ ਵੱਧ ਵੀਜ਼ਾ ਅਪੌਇੰਟਮੈਂਟਾਂ ਰੱਦ ਕਰ ਦਿੱਤੀਆਂ ਹਨ। ਅਜਿਹਾ ਕਰਨ ਦੇ ਪਿੱਛੇ ਧੋਖਾਧੜੀ ਵਾਲੀਆਂ ਗਤੀਵਿਧੀਆਂ ਦੱਸੀਆ ਜਾ ਰਹੀਆਂ ਹਨ।
ਜਾਣਕਾਰੀ ਅਨੁਸਾਰ ਵੀਜ਼ਾ ਅਰਜ਼ੀ ਵਿੱਚ ਕੁਝ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਸਨ। ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।ਅਮਰੀਕਾ ਵੀਜ਼ਾ ਇੰਟਰਵਿਊ ਦੀਆਂ ਤਾਰੀਖ਼ਾਂ ਨੂੰ ਬਲਾਕ ਕਰਨ ਵਾਲੇ 'ਬੋਟਾਂ' 'ਤੇ ਕਾਰਵਾਈ ਕਰ ਰਿਹਾ ਹੈ। ਇਸ ਨਾਲ ਬਹੁਤ ਸਾਰੇ ਬਿਨੈਕਾਰਾਂ ਕੋਲ ਆਪਣੀ ਪ੍ਰਸਤਾਵਿਤ ਫੇਰੀ ਲਈ ਸਮੇਂ ਸਿਰ ਵੀਜ਼ਾ ਪ੍ਰਾਪਤ ਕਰਨ ਲਈ ਏਜੰਟਾਂ ਨੂੰ ਪ੍ਰਤੀ ਵਿਅਕਤੀ ਲਗਭਗ 30,000-35,000 ਰੁਪਏ ਦਾ ਭੁਗਤਾਨ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿੰਦਾ।
ਅਮਰੀਕੀ ਦੂਤਘਰ ਨੇ ਸੂਚਿਤ ਕੀਤਾ ਹੈ ਕਿ ਕੁਝ ਲੋਕਾਂ ਦੁਆਰਾ ਮੁਲਾਕਾਤ ਸ਼ਡਿਊਲਿੰਗ ਪ੍ਰਣਾਲੀ ਦੀ ਉਲੰਘਣਾ ਕੀਤੀ ਗਈ ਸੀ। ਇਨ੍ਹਾਂ ਸਾਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਅਮਰੀਕੀ ਦੂਤਘਰ ਨੇ X 'ਤੇ ਪੋਸਟ ਕੀਤਾ ਕਿ ਕੌਂਸਲਰ ਟੀਮ ਇੰਡੀਆ 'ਬੋਟਾਂ' ਦੁਆਰਾ ਕੀਤੀਆਂ ਗਈਆਂ ਲਗਭਗ 2,000 ਵੀਜ਼ਾ ਅਪੌਇੰਟਮੈਂਟਾਂ ਨੂੰ ਰੱਦ ਕਰ ਰਹੀ ਹੈ।
ਹੁਣ ਇਹਨਾਂ ਰੱਦ ਕੀਤੀਆਂ ਗਈਆਂ ਅਰਜ਼ੀਆਂ ਤੋਂ ਬਾਅਦ ਭਾਰਤ ਦੇ ਲੋਕਾਂ 'ਚ ਅਮਰੀਕਾ ਜਾਣ ਦੇ ਚਾਅ 'ਚ ਕਟੌਤੀ ਤਾਂ ਸ਼ਾਇਦ ਆਵੇ ਜਾਂ ਨਾ ਪਰ ਇਸ ਕਾਰਵਾਈ ਨਾਲ ਇੱਕ ਵਾਰੀ ਸੋਚਣ ਦੇ ਲਈ ਹਰ ਉਹ ਵਿਅਕਤੀ ਮਜ਼ਬੂਰ ਹੋਵੇਗਾ ਜਿਸਦੇ ਵਲੋਂ ਅਮਰੀਕਾ ਜਾਣ ਦਾ ਪਲਾਨ ਬਣਾਇਆ ਜਾ ਰਿਹਾ ਸੀਅਮਰੀਕੀ ਦੂਤਘਰ ਨੇ ਸੂਚਿਤ ਕੀਤਾ ਹੈ ਕਿ ਕੁਝ ਲੋਕਾਂ ਦੁਆਰਾ ਮੁਲਾਕਾਤ ਸ਼ਡਿਊਲਿੰਗ ਪ੍ਰਣਾਲੀ ਦੀ ਉਲੰਘਣਾ ਕੀਤੀ ਗਈ ਸੀ। ਇਨ੍ਹਾਂ ਸਾਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਅਮਰੀਕੀ ਦੂਤਘਰ ਨੇ X 'ਤੇ ਪੋਸਟ ਕੀਤਾ ਕਿ ਕੌਂਸਲਰ ਟੀਮ ਇੰਡੀਆ 'ਬੋਟਾਂ' ਦੁਆਰਾ ਕੀਤੀਆਂ ਗਈਆਂ ਲਗਭਗ 2,000 ਵੀਜ਼ਾ ਅਪੌਇੰਟਮੈਂਟਾਂ ਨੂੰ ਰੱਦ ਕਰ ਰਹੀ ਹੈ।