ਅਮਰੀਕਾ ਨੇ 104 ਡਿਪੋਟ ਭਾਰਤੀਆਂ 'ਤੇ ਅਣਮਨੁੱਖੀ ਤਸ਼ੱਦਦ ਕੀਤਾ : ਕੁਲਦੀਪ ਧਾਲੀਵਾਲ
ਪਿਛਲੇ ਦਿਨੀ ਅਮਰੀਕਾ ਨੇ 104 ਭਾਰਤੀਆਂ ਨੂੰ ਡਿਪੋਰਟ ਕਰਕੇ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਤੇ ਸੀ 17 ਜਹਾਜ ਰਾਹੀ ਭੇਜਿਆ ਹੈ। ਜਿਸ ਤੋਂ ਬਾਅਦ ਉਹ ਭਾਰਤੀਆਂ ਨੇ ਆਪਣੇ ਪਰਿਵਾਰ ਵਿੱਚ ਜਾ ਕੇ ਹੱਡਬੀਤੀ ਸੁਣਾਈ, ਜਿਸ ਨੂੰ ਲੈ ਕੇ ਪੰਜਾਬ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ 104 ਭਾਰਤੀਆਂ ਨਾਲ ਹੋਏ ਤਸ਼ੱਦਦ ਦੀ ਨਿਖੇਧੀ ਕੀਤੀ ਗਈ।

ਅੰਮ੍ਰਿਤਸਰ : ਪਿਛਲੇ ਦਿਨੀ ਅਮਰੀਕਾ ਨੇ 104 ਭਾਰਤੀਆਂ ਨੂੰ ਡਿਪੋਰਟ ਕਰਕੇ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਤੇ ਸੀ 17 ਜਹਾਜ ਰਾਹੀ ਭੇਜਿਆ ਹੈ। ਜਿਸ ਤੋਂ ਬਾਅਦ ਉਹ ਭਾਰਤੀਆਂ ਨੇ ਆਪਣੇ ਪਰਿਵਾਰ ਵਿੱਚ ਜਾ ਕੇ ਹੱਡਬੀਤੀ ਸੁਣਾਈ, ਜਿਸ ਨੂੰ ਲੈ ਕੇ ਪੰਜਾਬ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ 104 ਭਾਰਤੀਆਂ ਨਾਲ ਹੋਏ ਤਸ਼ੱਦਦ ਦੀ ਨਿਖੇਧੀ ਕੀਤੀ ਗਈ।ਉਹਨਾਂ ਕਿਹਾ ਕਿ ਟਰੰਪ ਸਰਕਾਰ ਨੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕੀਤੀ ਹੈ।
ਉਹਨਾਂ ਦੱਸਿਆ ਕਿ ਜਿਸ ਤਰੀਕੇ ਭਾਰਤੀਆਂ ਨੂੰ ਜਹਾਜ਼ ਵਿੱਚ ਜੰਜੀਰਾਂ ਨਾਲ ਜਕੜ ਕੇ ਲਿਆਂਦਾ ਗਿਆ ਹੈ ਅਤੇ ਘੱਟੋ ਘੱਟ 18 ਘੰਟੇ ਤੱਕ ਦੇ ਸਫਰ ਵਿੱਚ ਉਹਨਾਂ ਨੂੰ ਜੰਜੀਰਾਂ ਨਾਲ ਜਕੜ ਕੇ ਰੱਖਿਆ ਇਸਦੀ ਜਿੰਨੀ ਨਿਖੇਧੀ ਕੀਤੀ ਜਾਵੇ ਉਹ ਘੱਟ ਹੈ। ਉਹਨਾਂ ਕਿਹਾ ਕਿ ਜੋ ਏਜੰਟ ਡੋਕੀ ਲਗਵਾਉਂਦੇ ਹਨ, ਉਹ ਵੀ ਬੜਾ ਵੱਡਾ ਸਕੈਂਡਲ ਹੈ, ਜਿਸਦਾ ਪਰਦਾਫਾਸ਼ ਹੋਣਾ ਜਰੂਰੀ ਹੈ। ਉਹਨਾਂ ਕਿਹਾ ਕਿ ਕੱਲ ਡਿਪੋਰਟ ਹੋ ਕੇ ਆਏ ਭਾਰਤੀਆਂ ਨਾਲ ਜਦੋਂ ਗੱਲਬਾਤ ਹੋਈ ਤਾਂ ਪਤਾ ਲੱਗਾ ਕਿ ਜਿੰਨੇ ਵੀ ਏਜਂਟ ਡੋਕੀ ਲਗਵਾਉਂਦੇ ਹਨ। ਇਹ ਪੰਜਾਬ ਦੇ ਬਾਹਰੀ ਸੂਬਿਆਂ ਤੋਂ ਉਹਨਾਂ ਨੂੰ ਜਹਾਜ਼ ਰਾਹੀ ਲੈ ਕੇ ਜਾਂਦੇ ਹਨ ਅਤੇ ਇਹ ਵੱਡੇ ਪੱਧਰ ਦੇ ਉੱਪਰ ਗੈਂਗ ਚੱਲ ਰਿਹਾ ਹੈ, ਜਿਸ ਵਿੱਚ ਇਮੀਗ੍ਰੇਸ਼ਨ ਵੀ ਸ਼ਾਮਿਲ ਹੈ ਅਤੇ ਇਸ ਨੂੰ ਮਨੁੱਖੀ ਤਸ਼ੱਦਦ ਦਾ ਵੀ ਨਾਮ ਦਿੱਤਾ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਹਾਂ ਕਿ ਉਹਨਾਂ ਦੇ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਟਰੰਪ ਨਾਲ ਬਹੁਤ ਵਧੀਆ ਸੰਪਰਕ ਹਨ ਅਤੇ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦਾ ਸਾਥ ਵੀ ਦਿੱਤਾ ਹੈ। ਅਤੇ ਇਸ ਲਈ ਅਸੀਂ ਅਪੀਲ ਕਰਦੇ ਹਾਂ ਕਿ ਅਗਰ ਅਮੇਰੀਕਾ ਨੇ ਭਾਰਤੀਆਂ ਨੂੰ ਡਿਪੋਰਟ ਕਰਨਾ ਹੀ ਹੈ ਤਾਂ ਉਹ ਅਮੇਰੀਕਾ ਦੇ ਵਿੱਚ ਬੈਠੀਆਂ ਸਾਡੀਆਂ ਅੰਬੈਸੀਆਂ ਨਾਲ ਸੰਪਰਕ ਕਰਕੇ ਭਾਰਤੀਆਂ ਨੂੰ ਉਹਨਾਂ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਕਿ ਉਹ ਸਹੀ ਸਲਾਮਤ ਭਾਰਤੀਆਂ ਨੂੰ ਭਾਰਤ ਵਿੱਚ ਭੇਜਣ ਅਤੇ ਇਸ ਤਰੀਕੇ ਅਣਮਨੁੱਖੀ ਤਸ਼ੱਦਦ ਕਿਸੇ ਨਾਲ ਨਾ ਹੋਵੇ।
ਉਹਨਾਂ ਕਿਹਾ ਕਿ ਪੂਰੇ ਦੇਸ਼ ਵਿੱਚੋਂ ਸਿਰਫ ਅੰਮ੍ਰਿਤਸਰ ਦੇ ਇੰਟਰਨੈਸ਼ਨਲ ਏਅਰਪੋਰਟ ਤੇ ਹੀ ਸੀ 17 ਜਹਾਜ ਨੂੰ ਉਤਾਰਨਾ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੇਂਦਰ ਵੱਲੋਂ ਕਰਵਾਈ ਗਈ ਹੈ। ਲੇਕਿਨ ਅਸੀਂ ਇਸ ਗੱਲ ਚ ਕੋਈ ਵੀ ਸ਼ਰਮ ਮਹਿਸੂਸ ਨਹੀਂ ਕਰਦੇ ਤੇ ਅਸੀਂ ਬਾਹਾਂ ਖੋਲ ਕੇ ਆਪਣੇ ਭਾਰਤੀਆਂ ਦਾ ਸਵਾਗਤ ਕਰਾਂਗੇ।