Begin typing your search above and press return to search.
ਅੰਮ੍ਰਿਤਸਰ ਪੁੱਜੇ ਕੇਂਦਰੀ ਰਾਜ ਮੰਤਰੀ ਸਤੀਸ਼ ਚੰਦਰ ਦੁਬੇ
ਕੇਂਦਰੀ ਰਾਜ ਮੰਤਰੀ ਸਤੀਸ਼ ਚੰਦਰ ਦੁਬੇ ਅੱਜ ਅੰਮ੍ਰਿਤਸਰ ਪਹੁੰਚੇ ਜਿੱਥੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਉੱਥੇ ਹੀ ਉਹਨਾਂ ਕਿਹਾ ਕਿ ਉਹ ਅੱਜ ਅੰਮ੍ਰਿਤਸਰ ਦਰਸ਼ਨਾਂ ਲਈ ਆਏ ਹਨ ਅਤੇ ਉਹਨਾਂ ਦੇ ਪਾਰਟੀ ਦੇ ਨਾਲ ਸੰਬੰਧਿਤ ਵੀ ਪ੍ਰੋਗਰਾਮ ਇੱਥੇ ਹੋਏ ਹਨ

By : Makhan shah
ਅੰਮ੍ਰਿਤਸਰ : ਕੇਂਦਰੀ ਰਾਜ ਮੰਤਰੀ ਸਤੀਸ਼ ਚੰਦਰ ਦੁਬੇ ਅੱਜ ਅੰਮ੍ਰਿਤਸਰ ਪਹੁੰਚੇ ਜਿੱਥੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਉੱਥੇ ਹੀ ਉਹਨਾਂ ਕਿਹਾ ਕਿ ਉਹ ਅੱਜ ਅੰਮ੍ਰਿਤਸਰ ਦਰਸ਼ਨਾਂ ਲਈ ਆਏ ਹਨ ਅਤੇ ਉਹਨਾਂ ਦੇ ਪਾਰਟੀ ਦੇ ਨਾਲ ਸੰਬੰਧਿਤ ਵੀ ਪ੍ਰੋਗਰਾਮ ਇੱਥੇ ਹੋਏ ਹਨ ਪਰ ਸਭ ਤੋਂ ਪਹਿਲਾਂ ਉਹ ਸ਼੍ਰੀ ਦਰਬਾਰ ਸਾਹਿਬ ਦਰਸ਼ਨਾਂ ਲਈ ਆਏ ਹਨ ਅਤੇ ਉਸ ਤੋਂ ਬਾਅਦ ਉਹ ਵਰਕਰਾਂ ਅਤੇ ਭਾਜਪਾ ਨੇਤਾਵਾਂ ਦੇ ਨਾਲ ਮੁਲਾਕਾਤ ਕਰ ਉਸ ਤੋਂ ਬਾਅਦ ਪੱਤਰਕਾਰਾਂ ਦੇ ਮੁੱਖ਼ਾਤਿਬ ਵੀ ਹੋਣਗੇ।
ਇਸ ਮੌਕੇ ਜਦੋਂ ਕੱਲ ਅਮਰੀਕਾ ਤੋਂ ਡਿਪੋਟ ਹੋ ਕੇ ਭਾਰਤੀ ਵਾਪਸ ਆ ਰਹੇ ਹਨ ਉਹਨਾਂ ਦੇ ਬਾਰੇ ਜਾਣਕਾਰੀ ਜਾਣਨੀ ਚਾਹੀ ਤਾਂ ਕੇਂਦਰੀ ਰਾਜ ਮੰਤਰੀ ਦੂਬੇ ਨੇ ਕਿਹਾ ਕਿ ਇਸ ਦੇ ਬਾਰੇ ਮੋਦੀ ਸਾਹਿਬ ਵੀ ਜਿਆਦਾ ਜਾਣਕਾਰੀ ਦੇ ਸਕਦੇ ਹਨ।
Next Story


