Begin typing your search above and press return to search.

ਆਸਟਰੇਲੀਆ 'ਚ ਦੋ ਨੌਜਵਾਨਾਂ ਦਾ ਝਗੜਾ, ਸਬਕ ਸਿਖਾਉਣ ਲਈ ਘਰ 'ਤੇ ਕਰਵਾਇਆ ਹਮਲਾ

ਕੁਲਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਹਸਨਪੁਰ ਨੇ ਇਤਲਾਹ ਦਿੱਤੀ ਕਿ ਮਿਤੀ 04/05.08.2025 ਦੀ ਦਰਮਿਆਨੀ ਰਾਤ ਨੂੰ ਉਹ ਆਪਣੇ ਨਾਨਕੇ ਪਿੰਡ ਮਾਮਗੜ੍ਹ ਜਿਲਾ ਮਲੇਰਕੋਟਲਾ ਗਿਆ ਹੋਇਆ ਸੀ ਅਤੇ ਘਰ ਵਿੱਚ ਉਸ ਦੀ ਪਤਨੀ ਕੁਲਵਿੰਦਰ ਕੌਰ ਅਤੇ ਪਿਤਾ ਬਲਦੇਵ ਸਿੰਘ ਸਨ ਤਾਂ ਰਾਤ ਨੂੰ ਵਕਤ ਕਰੀਬ 01:30 ਤੋਂ 02:00 ਏ.ਐਮ. ਦੇ ਦਰਮਿਆਨ ਨਾਮਲੂਮ ਵਿਅਕਤੀਆਂ ਨੇ ਕੁਲਵਿੰਦਰ ਸਿੰਘ ਦੇ ਘਰ ਦੇ ਬਾਹਰ ਫਾਇਰ ਕੀਤਾ।

ਆਸਟਰੇਲੀਆ ਚ ਦੋ ਨੌਜਵਾਨਾਂ ਦਾ ਝਗੜਾ, ਸਬਕ ਸਿਖਾਉਣ ਲਈ ਘਰ ਤੇ ਕਰਵਾਇਆ ਹਮਲਾ
X

Makhan shahBy : Makhan shah

  |  8 Aug 2025 4:54 PM IST

  • whatsapp
  • Telegram

ਸੰਗਰੂਰ : ਐਸ.ਐਸ.ਪੀ ਸਾਹਿਬ ਸੰਗਰੂਰ ਸਰਤਾਜ ਸਿੰਘ ਚਾਹਲ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਨੂੰ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਉਸ ਸਮੇਂ ਸਫਲਤਾ ਮਿਲੀ ਜਦੋਂ ਮਿਤੀ 04/05.08.2025 ਦੀ ਦਰਮਿਆਨੀ ਰਾਤ ਨੂੰ ਥਾਣਾ ਸਦਰ ਧੂਰੀ ਦੇ ਏਰੀਆ ਵਿੱਚ ਪੈਂਦੇ ਪਿੰਡ ਹਸਨਪੁਰ ਵਿਖੇ ਰਿਹਾਇਸੀ ਮਕਾਨ ਦੇ ਬਾਹਰ ਫਾਇਰਿੰਗ ਕਰਨ ਵਾਲੇ ਗਿਰੋਹ ਦਾ 24 ਘੰਟਿਆਂ ਅੰਦਰ ਪਰਦਾਫਾਸ਼ ਕਰਕੇ 07 ਦੋਸੀਆਂ ਨੂੰ ਕਾਬੂ ਕੀਤਾ ਗਿਆ ਅਤੇ ਵਾਰਦਾਤ ਸਮੇਂ ਵਰਤੇ 03 ਦੇਸੀ ਪਿਸਟਲ ਸਮੇਤ ਮੈਗਜ਼ੀਨ, 01 ਬਲੈਰੋ ਗੱਡੀ ਅਤੇ 01 ਮੋਟਰ ਸਾਇਕਲ ਬ੍ਰਾਮਦ ਕਰਵਾਇਆ ਗਿਆ।

ਸ੍ਰੀ ਚਾਹਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 05.08.2025 ਨੂੰ ਕੁਲਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਹਸਨਪੁਰ ਨੇ ਇਤਲਾਹ ਦਿੱਤੀ ਕਿ ਮਿਤੀ 04/05.08.2025 ਦੀ ਦਰਮਿਆਨੀ ਰਾਤ ਨੂੰ ਉਹ ਆਪਣੇ ਨਾਨਕੇ ਪਿੰਡ ਮਾਮਗੜ੍ਹ ਜਿਲਾ ਮਲੇਰਕੋਟਲਾ ਗਿਆ ਹੋਇਆ ਸੀ ਅਤੇ ਘਰ ਵਿੱਚ ਉਸ ਦੀ ਪਤਨੀ ਕੁਲਵਿੰਦਰ ਕੌਰ ਅਤੇ ਪਿਤਾ ਬਲਦੇਵ ਸਿੰਘ ਸਨ ਤਾਂ ਰਾਤ ਨੂੰ ਵਕਤ ਕਰੀਬ 01:30 ਤੋਂ 02:00 ਏ.ਐਮ. ਦੇ ਦਰਮਿਆਨ ਨਾਮਲੂਮ ਵਿਅਕਤੀਆਂ ਨੇ ਕੁਲਵਿੰਦਰ ਸਿੰਘ ਦੇ ਘਰ ਦੇ ਬਾਹਰ ਫਾਇਰ ਕੀਤਾ। ਜਿਸ ਸਬੰਧੀ ਕੁਲਵਿੰਦਰ ਸਿੰਘ ਦੀ ਘਰਵਾਲੀ ਨੇ ਉਸਨੂੰ ਫੋਨ ਪਰ ਦੱਸਿਆ ਤਾਂ ਕੁਲਵਿੰਦਰ ਸਿੰਘ ਵੱਲੋਂ ਪੜਤਾਲ ਕਰਨ ਤੇ ਪਤਾ ਲੱਗਾ ਕਿ ਇਹ ਵਾਰਦਾਤ ਕਰਵਾਉਣ ਵਿੱਚ ਹਰਮਨਪ੍ਰੀਤ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਪਿੰਡ ਭੁਲੇਦਾਲ ਘਾਟਾ ਦੀ ਮਿਲੀਭੁਗਤ ਹੈ। ਅਸਲਾ ਐਕਟ ਥਾਣਾ ਸਦਰ ਧੂਰੀ ਬਰਖਿਲਾਫ ਹਰਮਨਪ੍ਰੀਤ ਸਿੰਘ ਉਕਤ ਅਤੇ 3 ਹੋਰ ਨਾਮਲੂਮ ਦੋਸ਼ੀਆਨ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ।

ਦੌਰਾਨੇ ਤਫਤੀਸ਼ ਸ੍ਰੀ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਸ੍ਰੀ ਦਮਨਵੀਰ ਸਿੰਘ, ਉਪ ਕਪਤਾਨ ਪੁਲਿਸ ਸਬ ਡਵੀਜਨ ਧੂਰੀ ਦੀ ਅਗਵਾਈ ਹੇਠ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀ.ਆਈ.ਏ. ਬਹਾਦਰ ਸਿੰਘ ਵਾਲਾ ਅਤੇ ਇੰਸਪੈਕਟਰ ਕਰਨਬੀਰ ਸਿੰਘ ਸੰਧੂ ਮੁੱਖ ਅਫਸਰ ਥਾਣਾ ਸਦਰ ਧੂਰੀ ਸਮੇਤ ਪੁਲਿਸ ਪਾਰਟੀ ਦੀਆਂ ਟੀਮਾਂ ਬਣਾਕੇ ਟੈਕਨੀਕਲ ਢੰਗ ਨਾਲ ਤਫਤੀਸ਼ ਅਮਲ ਵਿੱਚ ਲਿਆਂਉਂਦੇ ਹੋਏ ਮਿਤੀ 06.08.2025 ਨੂੰ ਦੋਸ਼ੀ ਹਰਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਦੀ ਪੁੱਛਗਿੱਛ ਦੇ ਅਧਾਰ ਤੇ ਦੋਸ਼ੀਆਨ ਤਰਨਵੀਰ ਸਿੰਘ ਪੁੱਤਰ ਦਲਬਾਰਾ ਸਿੰਘ ਵਾਸੀ ਅਟਾਲਬਨਜਾਰਾ, ਨਤੀਸ਼ ਭੱਟੀ ਪੁੱਤਰ ਬਲਵੀਰ ਚੰਦ ਵਾਸੀ ਚਨਕੋਹੀ ਥਾਣਾ ਬਲਾਚੌਰ ਜਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਗੁਰਨੂਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਕੁਕੜਮਾਜ਼ਰਾ ਥਾਣਾ ਗੜਸੰਕਰ ਜਿਲਾ ਹੁਸ਼ਿਆਰਪੁਰ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਅਤੇ ਇਹਨਾ ਦੇ ਕਬਜਾ ਵਿੱਚੋਂ ਵਾਰਦਾਤ ਸਮੇਂ ਵਰਤੇ 02 ਦੇਸੀ ਪਿਸਟਲ ਸਮੇਤ ਮੈਗਜ਼ੀਨ ਅਤੇ ਮੋਟਰਸਾਇਕਲ ਮਾਰਕਾ ਸਪਲੈਂਡਰ ਬ੍ਰਾਮਦ ਕਰਵਾਏ ਗਏ।

ਮੁਕੱਦਮਾ ਵਿੱਚ ਗ੍ਰਿਫਤਾਰ ਦੋਸੀਆਨ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਵਾਰਦਾਤ6 ਲਈ ਪਿਸਟਲ, ਨਵਜੌਤ ਸਿੰਘ ਪੁੱਤਰ ਹਰਜੀਤ ਸਿੰਘ, ਹਰਮਨ ਸਿੰਘ ਪੁੱਤਰ ਚੰਦ ਸਿੰਘ, ਅਮਰਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀਆਨ ਪਿੰਡ ਚੜ੍ਹੀ ਥਾਣਾ ਖੇੜੀ ਨੋਦ ਸਿੰਘ ਵਾਲਾ ਜਿਲ੍ਹਾ ਫਤਿਹਗੜ੍ਹ ਸਾਹਿਬ ਪਿੰਡ ਪੇਧਨੀ ਵਿਖੇ ਬਲੈਰੋ ਗੱਡੀ ਵਿੱਚ ਦੇ ਕਰ ਗਏ ਸਨ। ਮਿਤੀ 08.08.2025 ਨੂੰ ਮੁਕੱਦਮਾ ਵਿੱਚ ਨਵਜੋਤ ਸਿੰਘ, ਹਰਮਨ ਸਿੰਘ, ਅਮਰਿੰਦਰ ਸਿੰਘ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕਰਕੇ ਦੋਸੀ ਨਵਜੋਤ ਸਿੰਘ ਉਕਤ ਪਾਸੋ 01 ਪਿਸਟਲ ਬ੍ਰਾਮਦ ਅਤੇ ਦੋਸੀ ਅਮਰਿੰਦਰ ਸਿੰਘ ਪਾਸੋਂ ਬਲੈਰੋ ਗੱਡੀ ਰੰਗ ਚਿੱਟਾ ਬ੍ਰਾਮਦ ਕਰਵਾਈ गष्टी।

ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਹਰਮਨਪ੍ਰੀਤ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਪਿੰਡ ਮੂਲੋਵਾਲ ਨੂੰ ਅਵਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਗੇਟ ਪੱਤੀ ਸੇਰੋਂ (ਹਾਲ ਅਬਾਦ ਮੈਲਬਰਨ ਆਸਟਰੇਲੀਆ) ਨੇ ਫੋਨ ਕਰਕੇ ਕਿਹਾ ਕਿ ਉਸ ਪਾਸ ਤਰਨਵੀਰ ਸਿੰਘ, ਨਤੀਸ਼ ਭੱਟੀ ਅਤੇ ਗੁਰਨੂਰ ਸਿੰਘ ਨਾਮ ਦੇ ਤਿੰਨ ਲੜਕੇ ਆਉਣਗੇ। ਇਸ ਕੰਮ ਵਿੱਚ ਮਦਦ ਕਰਨ ਬਦਲੇ ਹਰਮਨਪ੍ਰੀਤ ਸਿੰਘ ਨੂੰ ਮੋਟੀ ਰਕਮ ਦੇਣ ਦਾ ਲਾਲਚ ਦਿੱਤਾ ਗਿਆ।

ਦੌਰਾਨੇ ਤਫਤੀਸ਼ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਦੱਈ ਮੁਕੱਦਮਾ ਦਾ ਲੜਕਾ ਅਰਸ਼ਦੀਪ ਸਿੰਘ ਸਿੱਧੂ, ਮੈਲਬੋਰਨ, ਆਸਟ੍ਰੇਲੀਆ ਵਿਖੇ ਰਹਿੰਦਾ ਹੈ, ਜਿਸਦਾ ਦੋਸ਼ੀ ਅਵਰੀਤ ਸਿੰਘ ਵਾਸੀ ਸੇਰੋਂ ਹਾਲ ਮੈਲਬੋਰਨ ਆਸਟ੍ਰੇਲੀਆ ਨਾਲ ਆਸਟ੍ਰੇਲੀਆ ਵਿਖੇ ਲੜਾਈ ਝਗੜਾ ਹੋਇਆ ਸੀ, ਜਿਸ ਵੱਲੋਂ ਉਸ ਨੂੰ ਸਬਕ ਸਿਖਾਉਣ ਦੀ ਧਮਕੀ ਦਿੱਤੀ ਸੀ, ਇਸ ਰੰਜਿਸ ਕਰਕੇ ਅਵਰੀਤ ਸਿੰਘ ਨੇ ਇਹ ਵਾਰਦਾਤ ਕਰਵਾਈ ਹੈ।

Next Story
ਤਾਜ਼ਾ ਖਬਰਾਂ
Share it