ਸੜਕ ਹਾਦਸੇ ’ਚ ਦੋ ਭਰਾਵਾਂ ਨਾਲ ਵਰਤਿਆ ਭਾਣਾ
ਮਾਨਸਾ ਤੋਂ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿਥੇ ਪਿੰਡ ਚਕੇਰੀਆਂ 'ਚ ਤੇਜ਼ ਰਫ਼ਤਾਰ ਫਾਰਚੂਨਰ ਕਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਜਿਕਰੇਖਾਸ ਹੈ ਕੀ ਇਸ ਹਾਦਸੇ 'ਚ 2 ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ 2 ਨੌਜਵਾਨ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ ਨੇ ਜਿਹਨਾਂ ਨੂੰ ਮਾਨਸਾ ਦੇ ਹੀ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਮਾਨਸਾ (ਵਿਵੇਕ ਕੁਮਾਰ) : ਮਾਨਸਾ ਤੋਂ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿਥੇ ਪਿੰਡ ਚਕੇਰੀਆਂ 'ਚ ਤੇਜ਼ ਰਫ਼ਤਾਰ ਫਾਰਚੂਨਰ ਕਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਜਿਕਰੇਖਾਸ ਹੈ ਕੀ ਇਸ ਹਾਦਸੇ 'ਚ 2 ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ 2 ਨੌਜਵਾਨ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ ਨੇ ਜਿਹਨਾਂ ਨੂੰ ਮਾਨਸਾ ਦੇ ਹੀ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਦਾ ਪਛਾਣ ਗਗਨ ਸਿੰਘ ਤੇ ਅਮਨਦੀਪ ਦੇ ਵਜੋਂ ਹੋਈ ਹੈ। ਦਸਣਯੋਗ ਹੈ ਕਿ ਗਗਨ ਵਿਆਹ ਕਰਵਾਉਣ ਦੇ ਲਈ ਯੂ.ਐਸ.ਏ ਤੋਂ ਪੰਜਾਬ ਆਇਆ ਸੀ ਅਤੇ 3 ਮਹੀਨੇ ਪਹਿਲਾ ਹੀ ਉਸਦਾ ਵਿਆਹ ਹੋਇਆ ਸੀ। ਜਦਕਿ ਦੂਸਰਾ ਨੌਜਵਾਨ ਅਮਨਦੀਪ ਸਿੰਘ ਗਗਨ ਦੀ ਮਾਸੀ ਦਾ ਹੀ ਮੁੰਡਾ ਹੈ ਜਿਸਨੇ ਵਿਦੇਸ਼ ਜਾਣ ਲਈ ਫ਼ਾਈਲ ਲਗਾਈ ਹੋਈ ਸੀ। ਇਹ ਚਾਰੋ ਨੌਜਵਾਨ ਦੇਰ ਰਾਤ ਆਪਣੇ ਪਿੰਡ ਪਰਤ ਰਹੇ ਸਨ, ਪਰ ਗੱਡੀ ਅੱਗੇ ਕੁੱਤਾ ਆਉਣ ਕਾਰਨ ਗੱਡੀ ਬੇਕਾਬੂ ਹੋ ਗਈ ਅਤੇ ਇਹ ਹਾਦਸਾ ਵਾਪਰ ਗਿਆ।
ਦੂਜੇ ਪਾਸੇ ਇਸ ਮਾਮਲੇ ਵਿਚ ਮਾਨਸਾ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਮੱਖਣ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਗੱਡੀ ਅੱਗੇ ਕੁਝ ਆਉਣ ਕਾਰਣ ਵਾਪਰਿਆ ਹੈ, ਗੱਡੀ ਵਿਚ ਚਾਰ ਨੌਜਵਾਨ ਸਵਾਰ ਸਨ, ਜਿਨ੍ਹਾਂ ਵਿਚੋਂ ਦੋ ਦੀ ਮੌਤ ਹੋ ਚੁੱਕੀ ਹੈ ਜਦਕਿ ਦੋ ਨੌਜਵਾਨਾਂ ਦੀ ਹਾਲਤ ਬੇਹੱਦ ਗੰਭੀਰ ਹੈ। ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਅੱਗੇ ਦੀ ਬਣਦੀ ਕਾਰਵਾਈ ਨੂੰ ਵੀ ਅਮਲ 'ਚ ਲਿਆਂਦਾ ਜਾਵੇਗਾ।
ਓਧਰ ਇਸ ਮਾਮਲੇ 'ਤੇ ਬੋਲਦੇ ਹੋਏ ਮਾਨਸਾ ਸਿਵਲ ਹਸਪਤਾਲ ਦੇ ਡਾਕਟਰ ਅਰਸ਼ਦੀਪ ਸਿੰਘ ਦਾ ਕਹਿਣਾ ਹੈ ਕੀ ਹਾਦਸੇ ਤੋਂ ਬਾਅਦ 4 ਨੌਜਵਾਨਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ। ਜਿਹਨਾਂ 'ਚੋ 2 ਨੌਜਵਾਨਾਂ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਸੀ ਪਰ 2 ਨੌਜਵਾਨ ਗੰਭੀਰ ਰੂਪ ਨਾਲ ਜਖ਼ਮੀ ਸਨ ਜਿਹਨਾਂ ਨੂੰ ਦਾਖਲ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਅਤੇ ਹੁਣ ਉਹ ਖਤਰੇ ਤੋਂ ਬਾਹਰ ਨੇ।